ਚੋਣ ਕਮਿਸ਼ਨ ਦੇ ਤਿੱਖੇ ਡੰਗ ਨੇ ਉਮੀਦਵਾਰਾਂ ਨੂੰ ਪਾਈਆਂ ਭਾਜੜਾਂ
| |
ਜਿੱਥੇ ਭਾਰੀ ਠੰਢ ਨੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉਥੇ ਨਾਲ ਹੀ ਰਹਿੰਦੀ ਖੂੰਹਦੀ ਕਸਰ ਚੋਣ ਜ਼ਾਬਤੇ ਨੂੰ ਲੈ ਕੇ ਕੀਤੀ, ਬੇਹੱਦ ਸਖ਼ਤੀ ਨੇ ਪੂਰੀ ਕਰ ਦਿੱਤੀ ਹੈ ਜਿਸ ਕਰਕੇ ਵਿਚਾਰੇ ਉਮੀਦਵਾਰ ਚੋਣ ਕਮਿਸ਼ਨ ਦੇ ਤਿੱਖੇ ਡੰਗ ਤੋਂ ਬਚਦੇ ਫਿਰ ਰਹੇ ਹਨ, ਕਿਉਂਕਿ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਕਈ ਉਮੀਦਵਾਰ ਹੁਣ ਤਕ 30 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਆਪਣੇ ਚੋਣ ਖਰਚੇ ਵਿਚ ਪਵਾ ਚੁੱਕੇ ਹਨ, ਕਿਉਂਕਿ ਚੋਣ ਕਮਿਸ਼ਨ ਨੇ ਹਰੇਕ ਉਮੀਦਵਾਰ ਉਪਰ ਤਿੱਖੀਆਂ ਨਜ਼ਰਾਂ ਲਗਾਈਆਂ ਹੋਈਆਂ ਹਨ। ਇਸ ਲਈ ਇਹ ਉਮੀਦਵਾਰ ਚੋਣ ਪ੍ਰਚਾਰ ਲਈ ਬੇਹੱਦ ਧਿਆਨ ਨਾਲ ਫੂਕ-ਫੂਕ ਕੇ ਪੈਰ ਧਰ ਰਹੇ ਹਨ। ਇੱਥੇ ਹੀ ਬੱਸ ਨਹੀਂ ਇਸ ਵਾਰ ਚੋਣ ਕਮਿਸ਼ਨ ਨੇ ਚੋਣਾਂ ਵਿਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਅਤੇ ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਦੁਰ ਵਰਤੋਂ ਨੂੰ ਰੋਕਣ ਲਈ ਵੀ ਸਖ਼ਤ ਕਦਮ ਪੁੱਟਦਿਆਂ 20 ਦਿਨ ਪਹਿਲਾਂ ਹੀ ਰਾਜ ਅੰਦਰ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ। ਹਾਲਾਂਕਿ ਪਹਿਲਾਂ ਤਾਂ ਚੋਣਾਂ ਤੋਂ ਇੱਕ ਦੋ ਦਿਨ ਪਹਿਲਾਂ ਸਿਰਫ਼ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉਪਰ ਹੀ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਜਾਂਦਾ ਰਿਹਾ ਹੈ। ਚੋਣਾਂ 'ਚ ਖੁੱਲ੍ਹੇ ਸਾਜ਼ੋ ਸਮਾਨ ਦੀ ਵਰਤੋਂ 'ਤੇ ਲਗਾਈ ਪਾਬੰਦੀ ਅਤੇ ਚੋਣ ਕਮਿਸ਼ਨ ਵਲੋਂ ਕੀਤੀ ਸਖ਼ਤੀ ਕਾਰਨ ਇਨ੍ਹਾਂ ਉਮੀਦਵਾਰਾਂ ਨੂੰ ਆਪਣਾ ਹਲਕਾ ਕਵਰ ਕਰਨ ਵਿਚ ਵੀ ਭਾਰੀ ਮੁਸ਼ਕਿਲ ਪੇਸ਼ ਆ ਰਹੀਂ ਹੈ ਜਿਸ ਕਰਕੇ ਲੱਗ ਰਿਹਾ ਹੈ ਕਿ ਉਮੀਦਵਾਰਾਂ ਕੋਲੋਂ ਆਪੋ-ਆਪਣਾ ਹਲਕਾ ਵੀ ਪੂਰਾ ਨਹੀਂ ਕੀਤਾ ਜਾਣਾ। ਇੱਕ ਹੋਰ ਦਿਲਚਸਪ ਪਹਿਲੂ ਕਾਰਨ ਵੀ ਉਮੀਦਵਾਰ ਕਸੂਤੀ ਸਥਿਤੀ ਵਿਚ ਹਨ ਕਿਉਂਕਿ ਚੋਣਾਂ ਸਮੇਂ ਨੇਤਾਵਾਂ ਨਾਲ ਗੱਡੀਆਂ ਭਜਾਉਣ ਵਾਲੇ ਵਰਕਰਾਂ ਨੂੰ ਉਮੀਦਵਾਰ ਵਾਰ-ਵਾਰ ਪਿਆਰ ਨਾਲ ਅਤੇ ਘੂਰੀ ਵੱਟ ਕੇ ਆਪਣੇ ਪਿਛੋਂ ਗੱਡੀਆਂ ਦੂਰ ਲੈ ਜਾਣ ਲਈ ਕਹਿ ਰਹੇ ਹਨ। ਇਸ ਤੋਂ ਇਲਾਵਾ ਥਾਂ-ਥਾਂ 'ਤੇ ਨਾਕੇ ਲਗਾ ਕੇ ਖੜ੍ਹੇ ਨੀਮ ਫ਼ੌਜੀ ਬਲਾਂ ਦੇ ਜਵਾਨ ਆਉਣ ਜਾਣ ਵਾਲੀ ਹਰੇਕ ਗੱਡੀ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇੱਕ ਤਰ੍ਹਾਂ ਨਾਲ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਉਮੀਦਵਾਰਾਂ ਨੂੰ ਚੋਣਾਂ ਦੇ ਹਿਸਾਬ ਕਿਤਾਬ ਦੇ ਨਾਲ-ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਵੀ ਲੇਖਾ ਜੋਖਾ ਰੱਖਣਾ ਪੈ ਰਿਹਾ ਹੈ।
ਵਾਸ਼ਿੰਗਟਨ, 14 ਜਨਵਰੀ- ਇਹ ਦਾਅਵਾ ਕਰਦਿਆਂ ਕਿ ਪਾਕਿਸਤਾਨ ਦੇ ਲੋਕਾਂ ਨੂੰ ਇਕ ਬਦਲਾਅ ਦੀ ਜ਼ਰੂਰਤ ਹੈ, ਸਾਬਕਾ ਸੈਨਾ ਸ਼ਾਸਕ ਜਨਰਲ ਪਰਵੇਜ਼
ਮੁਸ਼ੱਰਫ ਨੇ ਕਿਹਾ ਕਿ ਉਹ ਆਪਣੀ ਜਾਨ ਦਾ ਜੋਖਮ ਉਠਾਉਣ ਅਤੇ ਦੇਸ਼ ਪਰਤਣ ਲਈ ਪੂਰੀ ਤਰਾਂ ਤਿਆਰ ਹਨ। ਦੁਬਈ ਵਿਖੇ ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਦੇਸ਼ ਦੇ ਲੋਕਾਂ ਲਈ ਇਹ ਜੋਖਮ ਉਠਾਉਣਾ ਹੀ ਪਵੇਗਾ ਅਤੇ ਮੈਂ ਇਸ ਲਈ ਤਿਆਰ ਹਾਂ। ਜਦੋਂ ਮੁਸ਼ੱਰਫ ਨੂੰ ਪੁੱਛਿਆ ਗਿਆ ਕਿ ਉਹ ਪਾਕਿਸਤਾਨ ਕਿਉਂ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦੇਸ਼ ਨੂੰ ਮੇਰੀ ਜ਼ਰੂਰਤ ਹੈ, ਇਹ ਸਹੀ ਸਮਾਂ ਹੈ ਜਦੋਂ ਦੇਸ਼ 'ਚ ਇਕ ਰਾਜਨੀਤਕ ਬਦਲਾਅ ਦੀ ਜ਼ਰੂਰਤ ਹੈ, ਜੋ ਲੋਕਾਂ ਦੇ ਬਹੁਮਤ ਨਾਲ ਦੇਸ਼ ਅੰਦਰ ਇਕ ਸਰਕਾਰ ਬਣਾ ਸਕੇ, ਜੋ ਸਿਰਫ ਰਾਜਨੀਤੀ ਕਰਨ ਦੀ ਥਾਂ ਦੇਸ਼ ਨੂੰ ਸਹੀ ਢੰਗ ਨਾਲ ਚਲਾ ਸਕੇ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਭ ਕਰਨ 'ਚ ਉਚਿਤ ਭੂਮਿਕਾ ਨਿਭਾਅ ਸਕਦਾ ਹਾਂ। ਮੁਸ਼ੱਰਫ ਕਦੋਂ ਤੱਕ ਵਾਪਸ ਪਰਤ ਰਹੇ ਹਨ, ਇਸ ਬਾਰੇ ਉਨ੍ਹਾਂ ਅਜੇ ਕੋਈ ਤਰੀਕ ਨਿਸਚਿਤ ਨਹੀਂ ਕੀਤੀ, ਪਰ ਉਹ 27 ਤੋਂ 30 ਜਨਵਰੀ ਦੇ ਵਿਚ ਪਾਕਿਸਤਾਨ ਪਰਤ ਸਕਦੇ ਹਨ।
ਅੰਮ੍ਰਿਤਸਰ, 14 ਜਨਵਰੀ- ਪੰਜਾਬ ਪੁਲਿਸ ਨੇ ਵਾਘਾ ਸਰਹੱਦ ਰਾਸਤੇ ਪਾਕਿਸਤਾਨ ਨੂੰ ਸਬਜ਼ੀਆਂ ਦੀ ਖੇਪ ਲੈ ਕੇ ਜਾ ਰਹੇ ਇਕ ਟਰੱਕ 'ਚੋਂ 600 ਗ੍ਰਾਮ ਹੀਰੋਇਨ ਸਮੇਤ ਦੋ ਵਿਅਕਤੀਆਂ ਨੂੰ ਸ਼ਹਿਰ ਦੇ ਸੁਲਤਾਨਵਿੰਡ ਇਲਾਕੇ 'ਚੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕੌਮਾਂਤਰੀ ਬਾਜਾਰ 'ਚ ਇਸ ਹੈਰੋਇਨ ਦੀ ਕੀਮਤ ਤਿੰਨ ਕਰੋੜ ਹੈ ਅਤੇ ਇਸ ਤੋਂ ਇਲਾਵਾ ਹਿਰਾਸਤ 'ਚ ਲਏ ਵਿਅਕਤੀਆਂ ਕੋਲੋਂ 1.65 ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਰ. ਪੀ. ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਦੇ ਡਰਾਈਵਰ ਰਾਜਿੰਦਰ ਨੇ ਆਪਣੇ ਟਰੱਕ 'ਚ ਇਹ ਨਸ਼ੀਲਾ ਪਦਾਰਥ ਰੱਖਣ ਲਈ ਇਕ ਖਾਸ ਥਾਂ ਬਣਾਈ ਹੋਈ ਸੀ ਅਤੇ ਪਤਾ ਲੱਗਾ ਹੈ ਕਿ ਹਾਲ ਹੀ 'ਚ ਉਸ ਨੇ ਇਸ ਕਿਲੋਗ੍ਰਾਮ ਹੈਰੋਇਨ ਖਰੀਦੀ ਸੀ। ਮਿੱਤਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਸੰਯੁਕਤ ਪੁੱਛਗਿਛ ਕੇਂਦਰ 'ਚ ਭੇਜਿਆ ਜਾਵੇਗਾ।ਅੰਮ੍ਰਿਤਸਰ 14 ਜਨਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਰਤਨ ਦੀ ਮਹਿਮਾ ਤੇ ਮਰਿਯਾਦਾ ਸਬੰਧੀ ਬੋਲਦਿਆਂ ਕਿਹਾ ਹੈ ਕਿ ਗੁਰਮਤਿ ਕੀਰਤਨ ਪ੍ਰੰਪਰਾ ਦਾ ਮੁੱਢ ਹੀ ਗੁਰੂ ਨਾਨਕ ਦੇਵ
ਸਿਰਸਾ, 14 ਜਨਵਰੀ- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਅੱਜ ਫਿਰ ਰਣਜੀਤ ਸਿੰਘ ਕਤਲ ਕਾਂਡ ਅਤੇ ਡੇਰੇ ਦੀ ਇਕ ਸਾਧਵੀ ਦੇ ਸਰ
ਜੰਮੂ, 14 ਜਨਵਰੀ -ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਘਰ ਨੂੰ ਅੱਗ ਲੱਗਣ ਨਾਲ ਇਕ ਨਾਬਾਲਗ ਲੜਕੀ ਸਮੇਤ 4 ਵਿਅਕਤੀਆਂ ਦੀ ਸੜਨ ਕਾਰਨ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਮੇਲ ਸਿੰਘ ਨਾਂਅ ਦੇ ਇਕ ਵਿਅਕਤੀ ਦੇ ਘਰ ਅੱਜ ਤੜਕੇ ਅੱਗ ਲੱਗੀ। ਮ੍ਰਿਤਕਾਂ ਦੀ ਪਛਾਣ ਚਮੇਲ ਸਿੰਘ (30), ਸੁਨੀਤਾ (25), ਮਹੇਂਦਰ ਸਿੰਘ (24) ਅਤੇ ਸ਼ਰਮਾਲੀ (6) ਦੇ ਤੌਰ 'ਤੇ ਕੀਤੀ ਗਈ ਹੈ।
ਸਾਗਰ ਟਾਪੂ (ਪੱਛਮੀ ਬੰਗਾਲ), 14 ਜਨਵਰੀ- ਅੱਜ ਮਕਰ ਸਕਰਾਂਤੀ ਮੌਕੇ ਬੰਗਾਲ ਦੀ ਖਾੜੀ ਅਤੇ ਗੰਗਾ 'ਚ ਡੁਬਕੀ ਲਗਾਉਂਦਿਆਂ ਦਿਲ ਦਾ ਦੌਰਾ ਪੈਣ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 147 ਬੀਮਾਰ ਹੋ ਗਏ। ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਵਿਖੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇਕ ਸ਼ਰਧਾਲੂ ਰੱਬ ਨੂੰ ਪਿਆਰਾ ਹੋ ਗਿਆ। ਅੱਜ ਦੇ ਦਿਨ ਪਵਿੱਤਰ ਇਸ਼ਨਾਨ ਕਰਨ ਵਾਲਿਆਂ 'ਚ ਭਾਜਪਾ ਨੇਤਾ ਜਸਵੰਤ ਸਿੰਘ ਅਤੇ ਓਮਾ ਭਾਰਤੀ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜ ਸੀ. ਕੇ. ਪ੍ਰਸਾਦ ਵੀ ਸ਼ਾਮਿਲ ਹਨ।
ਚੰਡੀਗੜ੍ਹ, 14 ਜਨਵਰੀ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਖ਼ਿਲਾਫ਼ ਆਪਣੇ ਨਾਮ
ਜ਼ਰਦਾਰੀ ਤੇ ਕਿਆਨੀ ਵਿਚਕਾਰ ਮੀਟਿੰਗ
ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਅੱਜ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਬਾਰੇ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਸਰਕਾਰ ਅਤੇ ਸ਼ਕਤੀਸ਼ਾਲੀ ਸਰਕਾਰ ਵਿਚਕਾਰ ਚੱਲ ਰਹੇ ਅੜਿੱਕੇ ਨੂੰ ਖਤਮ ਕਰਨ ਦਾ ਯਤਨ ਹੋ ਸਕਦਾ ਹੈ। ਮੈਮੋਰੰਡਮ ਘਟਨਾ ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ ਸੀ ਪਿੱਛੋਂ ਜ਼ਰਦਾਰੀ ਅਤੇ ਕਿਆਨੀ ਵਿਚਕਾਰ ਇਹ ਪਹਿਲੀ ਮੀਟਿੰਗ ਹੈ ਜਿਹੜੀ ਲਗਪਗ ਇਕ ਘੰਟਾ ਚੱਲੀ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਪ੍ਰਧਾਨਗੀ ਹੇਠ ਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਹੋਈ ਮੀਟਿੰਗ 'ਚ ਕਿਸ ਮੁੱਦੇ 'ਤੇ ਚਰਚਾ ਹੋਈ ਇਸ ਬਾਰੇ ਸਰਕਾਰੀ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਟੈਲੀਵੀਜ਼ਨ ਚੈਨਲ ਰਾਸ਼ਟਰਪਤੀ ਜ਼ਰਦਾਰੀ ਦੇ ਕਿਆਨੀ ਨਾਲ ਮੁਸਕਰਾਉਂਦੇ ਹੋਇਆਂ ਦੀਆਂ ਤਸਵੀਰਾਂ ਦਿਖਾਉਂਦੇ ਰਹੇ ਜਿਸ ਨੇ ਆਪਣੀ ਪਛਾਣ ਸੈਨਿਕ ਵਰਦੀ ਦੀ ਥਾਂ ਕਾਲੇ ਰੰਗ ਦਾ ਸੂਟ ਪਹਿਨਿਆਂ ਹੋਇਆ ਸੀ। ਸੈਨਾ ਮੁਖੀ ਨੇ ਇਸ ਤੋਂ ਪਹਿਲਾਂ 16 ਦਸੰਬਰ ਨੂੰ ਜ਼ਰਦਾਰੀ ਨਾਲ ਟੈਲੀਫੋਨ 'ਤੇ ਮੁਲਾਕਾਤ ਕੀਤੀ ਸੀ ਜਦੋਂ ਕਿਆਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਮਿਲੇ ਸਨ। ਜ਼ਰਦਾਰੀ ਉਸ ਸਮੇਂ ਆਪਣਾ ਇਲਾਜ ਕਰਵਾਉਣ ਲਈ ਦੁਬਈ ਗਏ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਜ਼ਰਦਾਰੀ ਤੇ ਕਿਆਨੀ ਵਿਚਕਾਰ ਮੀਟਿੰਗ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿਚਲੇ ਨੇਤਾਵਾਂ ਅਤੇ ਵਿਦੇਸ਼ੀ ਕੂਟਨੀਤਕਾਂ ਨੇ ਮੁੱਖ ਰੋਲ ਨਿਭਾਇਆ ਹੈ।
ਚੰਡੀਗੜ੍ਹ, 14 ਚੋਣ ਮੁਹਿੰਮ ਦੌਰਾਨ ਪ੍ਰਚਾਰ ਵਾਸਤੇ ਸਮੇਂ ਦੀ ਵੰਡ ਲਈ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਪ੍ਰਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਅਾ ਦੇ ਪ੍ਰਤੀਨਿਧੀਆਂ ਸਮੇਤ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਅਧਿਕਾਰੀਆਂ ਦੀ ਅੱਜ ਮੀਟਿੰਗ ਬੁਲਾਈ ਹੈ। ਚੋਣ ਅਧਿਕਾਰੀ ਦੇ ਬੁਲਾਰੇ ਨੇ ਇਥੇ ਦੱਸਿਆ ਕਿ ਇਹ ਮੀਟਿੰਗ ਸ਼ਾਮ ਦੇ ਤਿੰਨ ਵਜੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿਖੇ ਹੋਵੇਗੀ।
No comments:
Post a Comment