ਸੰਘਣੀ ਧੁੰਦ ਤੇ ਹੱਡ-ਚੀਰਵੀਂ ਸੀਤ ਲਹਿਰ ਦਾ ਦੌਰ ਜਾਰੀ
ਦੱਖਣ ਵਿਚ ਵੀ ਠੰਢ ਦਾ ਜ਼ੋਰ

ਨਵੀਂ ਦਿੱਲੀ, 20 ਜਨਵਰੀ )-ਪੂਰੇ ਦੇਸ਼ 'ਚ ਅੱਜ ਵੀ ਸਰਦ ਹਵਾਵਾਂ ਅਤੇ ਗਹਿਰੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ। ਨਵੀਂ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ 'ਚ ਹਵਾਈ, ਰੇਲ ਅਤੇ ਸੜਕੀ ਆਵਾਜਾਈ 'ਚ ਵਿਘਨ ਪਿਆ ਰਿਹਾ। ਕਸ਼ਮੀਰ ਵਾਦੀ ਬਾਕੀ ਦੁਨੀਆ ਨਾਲੋਂ ਅੱਜ ਵੀ ਕੱਟੀ ਰਹੀ ਅਤੇ ਹਿਮਾਚਲ ਦੀਆਂ ਪਹਾੜੀਆਂ 'ਤੇ ਬਰਫ਼ਬਾਰੀ ਹੁੰਦੀ ਰਹੀ। ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ 'ਚ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਗਹਿਰੀ ਧੁੰਦ ਪੈਣ ਕਾਰਨ ਉਡਾਣਾਂ ਅਤੇ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਕਈ ਘੰਟੇ ਪੱਛੜ ਕੇ ਰਹਿ ਗਈਆਂ। ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ 'ਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਲੁਧਿਆਣਾ 'ਚ 6.3 ਡਿਗਰੀ, ਜਲੰਧਰ 'ਚ 4 ਅਤੇ ਪਟਿਆਲਾ 'ਚ ਤਾਪਮਾਨ 7.3 ਡਿਗਰੀ ਸੈਲਸੀਅਸ ਰਿਹਾ। ਦੱਖਣ ਵਿਚ ਵੀ ਠੰਢ ਦਾ ਜ਼ੋਰ
ਚੰਡੀਗੜ੍ਹ 'ਚ ਤਾਪਮਾਨ 9.2 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਜ਼ਿਲ੍ਹਾ ਨਰਨੌਲ 'ਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ, ਹਿਸਾਰ 'ਚ 4.1, ਰੋਹਤਕ 'ਚ 4.5 ਅਤੇ ਕਰਨਾਲ 'ਚ 6.2 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ, ਪਟਿਆਲਾ, ਮੋਹਾਲੀ, ਅੰਮ੍ਰਿਤਸਰ ਅਤੇ ਪੰਚਕੂਲਾ 'ਚ ਮੀਂਹ ਵੀ ਪਿਆ। ਕਸ਼ਮੀਰ ਵਾਦੀ 'ਚ ਅੱਜ ਵੀ ਭਾਰੀ ਬਰਫ਼ਬਾਰੀ ਹੁੰਦੀ ਰਹੀ ਅਤੇ ਲੋਕ ਜ਼ਰੂਰੀ ਵਸਤੂਆਂ ਪ੍ਰਾਪਤ ਕਰਨ ਤੋਂ ਵੀ ਵਾਂਝੇ ਬੈਠੇ ਹਨ। ਵਾਦੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹਨ ਅਤੇ ਹਵਾਈ ਸੇਵਾ ਵੀ ਠੱਪ ਹੈ। ਜੰਮੂ ਅਤੇ ਪਹਿਲਗਾਮ ਸਮੇਤ ਹੋਰ ਥਾਵਾਂ 'ਤੇ ਸੈਂਕੜੇ ਗੱਡੀਆਂ ਅਤੇ ਲੋਕ ਫਸੇ ਹੋਏ ਹਨ। ਸ੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ 1.4 ਡਿਗਰੀ ਸੈਲਸੀਅਸ ਰਿਹਾ। ਜਦੋਂ ਕਿ ਗੁਲਮਰਗ 'ਚ ਮਨਫ਼ੀ 12.6 ਡਿਗਰੀ ਅਤੇ ਪਹਿਲਗਾਮ 'ਚ ਮਨਫੀ 5.0 ਡਿਗਰੀ ਸੈਲਸੀਅਸ, ਲੇਹ 'ਚ ਮਨਫ਼ੀ 16.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਇਸਲਾਮਾਬ
ਨਵੀਂ ਦਿੱਲੀ, 20 ਜਨਵਰੀ -ਰਾਜਪਾਲ ਦੁਆਰਾ ਲੋਕਆਯੁਕਤ ਦੇ ਤੌਰ 'ਤੇ ਜਸਟਿਸ ਆਰ .ਏ. ਮਹਿਤਾ ਦੀ ਨਿਯੁਕਤੀ ਨੂੰ ਗੁਜਰਾਤ ਹਾਈਕੋਰਟ ਦੁਆਰਾ ਸਹੀ ਠਹਿਰਾਏ ਜਾਣ ਦੇ ਫੈਸਲੇ ਨੂੰ ਅੱਜ ਪ੍ਰਦੇਸ਼ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ। ਹਾਈਕੋਰਟ ਨੇ ਕੱਲ੍ਹ ਆਪਣਾ ਫੈਸਲਾ ਸੁਣਾਉਂਦਿਆਂ ਜਸਟਿਸ ਮਹਿਤਾ ਦੀ ਨਿਯੁਕਤੀ ਨੂੰ ਸਹੀ ਕਿਹਾ ਅਤੇ ਇਸ ਨੂੰ ਬਰਕਰਾਰ ਰੱਖਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਵੀ ਕੀਤੀ ਸੀ। ਸਰਕਾਰ ਦੀ ਅਪੀਲ ਖਾਰਜ ਕਰਦਿਆਂ ਜਸਟਿਸ ਵੀ. ਐਮ. ਸਹਾਏ ਨੇ ਕਿਹਾ ਕਿ ਲੋਕਆਯੁਕਤ ਦੇ ਮੁੱਦੇ 'ਤੇ ਮੁੱਖ ਮੰਤਰੀ ਦੀਆਂ ਟਿੱਪਣੀਆਂ ਸਾਡੇ ਦੇਸ਼ ਦੇ ਲੋਕਤੰਤਰ ਲਈ ਠੀਕ ਨਹੀਂ ਹਨ। ਜਸਟਿਸ ਸਹਾਏ, ਜਿਨ੍ਹਾਂ ਨੂੰ ਇਸ ਮੁੱਦੇ 'ਤੇ ਦੋ ਜੱਜਾਂ ਦੇ ਵੱਖ-ਵੱਖ ਰਾਏ ਤੋਂ ਬਾਅਦ ਮਾਮਲੇ ਦੀ ਸੁਣਵਾਈ ਸੌਂਪੀ ਗਈ ਸੀ, ਨੇ ਕਿਹਾ ਕਿ ਮੋਦੀ ਦਾ ਜਸਟਿਸ ਮਹਿਤਾ ਦੀ ਲੋਕਆਯੁਕਤ ਦੇ ਤੌਰ 'ਤੇ ਨਿਯੁਕਤੀ ਨੂੰ ਲੈ ਕੇ ਸਵਾਲ ਖੜ੍ਹੇ ਕਰਨਾ ਕਾਨੂੰਨ ਦੇ ਨਿਯਮਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਦੇ ਮਸ਼ਵਰੇ ਨੂੰ ਮੋਦੀ ਦੀ ਅਗਵਾਈ 'ਚ ਕਈ ਮੰਤਰੀਆਂ ਵੱਲੋਂ ਮੰਨਣ ਤੋਂ ਇਨਕਾਰ ਕਰਨ ਨਾਲ ਸੰਕਟ ਵਾਲੇ ਹਾਲਾਤ ਪੈਦਾ ਹੋ ਗਏ ਹਨ। ਜਸਟਿਸ ਸਹਾਏ ਨੇ ਕਿਹਾ ਕਿ ਲੋਕਆਯੁਕਤ ਦੇ ਤੌਰ 'ਤੇ ਜਸਟਿਸ ਮਹਿਤਾ ਦੇ ਨਾਮ ਨੂੰ ਰੱਦ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ ਕਿਉਂਕਿ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਪਹਿਲਾਂ ਹੀ ਮੁੱਖ ਮੰਤਰੀ ਦੇ ਇਤਰਾਜ਼ਾਂ ਨੂੰ ਨਕਾਰ ਚੁੱਕੇ ਹਨ।
ਰਾਜਾਸਾਂਸੀ, 20 ਜਨਵਰੀ -ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਵਿਖੇ ਬੰਦ ਇਕ ਹਵਾਲਾਤੀ ਚਿੱਟੇ ਦਿਨ 22 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ, ਜਿਸ ਦੀ ਇੱਥੇ ਤਾਇਨਾਤ ਅਧਿਕਾਰੀਆਂ ਨੁੰ ਸ਼ਾਮ ਤਾਈਂ ਕੋਈ ਭਿਣਕ ਨਹੀਂ ਸੀ ਲੱਗ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ 10 ਜਨਵਰੀ 2011 ਨੂੰ ਲਗਭਗ 15 ਕਿਲੋ ਹੈਰੋਇਨ ਦੀ ਸਮਗਲਿੰਗ ਦੇ ਮਾਮਲੇ 'ਚ 20 ਚੱਕੀਆਂ ਦੇ ਹੋਸਟਲ ਨੰਬਰ 7 'ਚ ਬੰਦ ਸੁਖਬੀਰ ਸਿੰਘ ਉਰਫ਼ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਭੁੱਸੇ, ਜ਼ਿਲ੍ਹਾ ਤਰਨ ਤਾਰਨ ਇਕ ਗਿਣੀ-ਮਿਥੀ ਯੋਜਨਾ ਤਹਿਤ ਸਵੇਰੇ 7 ਕੁ ਵਜੇ ਬੰਦੀ ਖੁੱਲ੍ਹਣ ਤੋਂ ਬਾਅਦ ਧੁੰਦ ਦੀ ਆੜ 'ਚ ਤਾਬੋਵਾਲੀ ਪਿੰਡ ਦੇ ਪਾਸੇ ਸਥਿਤ ਖਾਲੀ ਟਾਵਰ ਨੰਬਰ 3 ਦੇ ਨੇੜਿਉਂ 22 ਫੁੱਟ ਉੱਚੀ ਜੇਲ੍ਹ ਦੀ ਕੰਧ ਟੱਪ ਕੇ ਭੱਜਣ 'ਚ ਕਾਮਯਾਬ ਹੋ ਗਿਆ ਹੈ। ਸੁੱਖੇ ਦੇ ਭੱਜਣ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਕਈ ਘੰਟੇ ਬੀਤ ਜਾਣ ਤੋਂ ਬਾਅਦ ਪਤਾ ਲੱਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਵਿਚਾਰ ਅਧੀਨ ਪਾਕਿ ਮੂਲ ਦੇ ਕੈਦੀ ਨੇ ਵੀ ਚਿੱਟੇ ਦਿਨ ਇੱਥੋਂ ਖਿਸਕ ਕੇ ਜੇਲ੍ਹ ਦੀ ਸੁਰੱਖਿਆ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਸੀ। ਤਾਜ਼ੀ ਵਾਪਰੀ ਇਸ ਘਟਨਾ 'ਤੇ ਜੇਲ੍ਹ ਪ੍ਰਸ਼ਾਸਨ ਨੇ 5 ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜੇਲ੍ਹ ਸੁਪਰਡੈਂਟ ਨਾਲ 'ਅਜੀਤ' ਵੱਲੋਂ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਮੋਬਾਈਲ ਫ਼ੋਨ ਨਹੀਂ ਚੁੱਕਿਆ।
ਨਵੀਂ ਦਿੱਲੀ, 20ਜਨਵਰੀ -ਸੈਨਾ ਮੁਖੀ ਜਨਰਲ ਵੀ ਕੇ ਸਿੰਘ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਉਨ੍ਹਾਂ ਨਾਲ ਵਰਤਾਅ ਕੀਤਾ ਹੈ
ਨਵੀਂ ਦਿੱਲੀ, 20 ਜਨਵਰੀ -ਦਿੱਲੀ ਹਾਈ ਕੋਰਟ ਵੱਲੋਂ ਰਾਸ਼ਟਰ ਮੰਡਲ ਖੇਡ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਸੰਸਦ ਮੈਂਬਰ ਸੁਰੇਸ਼ ਕਲਮਾਡੀ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਸਾਲ 2010 'ਚ ਅਕਤੂਬਰ ਮਹੀਨੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ ਪ੍ਰਬੰਧ ਘੁਟਾਲੇ ਦੇ ਦੋਸ਼ੀ ਕਲਮਾਡੀ ਬੀਤੇ 9 ਮਹੀਨਿਆਂ ਤੋਂ ਜੇਲ੍ਹ 'ਚ ਸਨ। ਕਲਮਾਡੀ ਦੇ ਸਹਿਯੋਗੀ ਵੀ. ਕੇ. ਸ਼ਰਮਾ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ। ਹਾਈ ਕੋਰਟ ਦੇ ਜੱਜ ਮੁਕਤਾ ਗੁਪਤਾ ਨੇ ਕਲਮਾਡੀ ਨੂੰ 5 ਲੱਖ ਰੁਪਏ ਦੀ ਜ਼ਮਾਨਤ ਅਤੇ ਇੰਨੀ ਹੀ ਰਕਮ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਬੇਸ਼ੱਕ ਅਦਾਲਤ ਨੇ ਉਨ੍ਹਾਂ ਦੇ ਬਿਨਾਂ ਆਗਿਆ ਵਿਦੇਸ਼ ਜਾਣ 'ਤੇ ਰੋਕ ਲਗਾਈ ਹੈ। ਰਿਹਾਈ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ ਗਈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਕਲਮਾਡੀ ਬਹੁ-ਕਰੋੜੀ ਘੁਟਾਲੇ ਦਾ ਸਾਹਮਣਾ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਕੋਈ ਵਿਰੋਧਤਾ ਨਹੀਂ ਕੀਤੀ ਜਾ ਰਹੀ, ਉਹ ਚਾਹੁੰਣ ਤਾਂ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਕਦੇ ਹਨ। ਵਰਣਨਯੋਗ ਹੈ ਕਲਮਾਡੀ ਨੂੰ ਬੀਤੇ ਸਾਲ 26 ਅਪ੍ਰੈਲ ਅਤੇ ਵਰਮਾ 23 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਸਵਿਸ ਟਾਈਮਜ਼ ਓਮੇਗਾ ਕੰਪਨੀ ਨੂੰ 'ਸਮਾਂ, ਅੰਕ ਨਤੀਜਾ ਪ੍ਰਣਾਲੀ' ਲਈ 141 ਕਰੋੜ ਰੁਪਏ ਦੀ ਉੱਚੀ ਕੀਮਤ 'ਤੇ ਠੇਕਾ ਦੇਣ ਅਤੇ ਸਰਕਾਰੀ ਖਜ਼ਾਨੇ ਨੂੰ 95 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਦੋਵਾਂ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਹੇਠਲੀ ਅਦਾਲਤ ਨੇ ਬੀਤੇ ਸਾਲ ਜੂਨ ਮਹੀਨੇ ਕਲਮਾਡੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਅਤੇ 2 ਕੰਪਨੀਆਂ ਦੇ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਧੋਖਾਧੜੀ, ਸਾਜ਼ਿਸ਼ ਅਤੇ ਠੱਗੀ ਦੇ ਦੋਸ਼ 'ਚ ਪਰਚਾ ਦਰਜ ਕੀਤਾ ਗਿਆ ਸੀ।
ਨਵੀਂ ਦਿੱਲੀ, 20 ਜਨਵਰੀ -ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਹਰੀ
ਨਵੀਂ ਦਿੱਲੀ, 20 ਜਨਵਰੀ -1984 ਦੀ ਸਿੱਖ ਨਸਲਕੁਸ਼ੀ ਦੇ ਪ੍ਰਭਾਵਿਤ ਲੋਕਾਂ ਦੇ ਹੱਕਾਂ ਲਈ ਲੜ ਰਹੇ ਵਕੀਲ ਦੀ ਮਾਣਹਾਨੀ ਦੇ ਮਾਮਲੇ 'ਚ ਅੱਜ ਸਥਾਨਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਸੰਮਨ ਜਾਰੀ ਕੀਤੇ। ਐਡਵੋਕੇਟ ਐ
ਨਵੀਂ ਦਿੱਲੀ, 20 ਜਨਵਰੀ -ਬਿਜਲਈ ਵੋਟਿੰਗ ਮਸ਼ੀਨਾਂ ਬਣਾ ਰਹੇ ਰੱਖਿਆ ਖੇਤਰ ਦੇ ਸਰਕਾਰੀ ਅਦਾਰੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੈੱਲ) ਨੇ ਅੱਜ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਹੇਰਾਫੇਰੀ ਦੀ ਗੂੰਜਾਇਸ਼ ਰਹਿਤ ਬਣਾਉਣ ਲਈ ਹੁਣ ਅੱਗੇ ਤੋਂ ਬਿਜਲਈ ਵੋਟਿੰਗ ਮਸ਼ੀਨਾਂ ਪਾਈ ਗਈ ਵੋਟ ਦਾ ਪ੍ਰਿੰਟ ਵੀ ਕੱਢਣਗੀਆਂ। 'ਬੈੱਲ' ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨਿਲ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਆਪਣੀ ਜ਼ਰੂਰਤ ਬਾਰੇ ਸਾਨੂੰ ਦੱਸ ਦਿੱਤਾ ਹੈ ਅਤੇ ਮਸ਼ੀਨ ਵਿਚ ਨਵਾਂ ਸਿਸਟਮ ਜੋੜਨ ਦਾ ਕੰਮ ਚੱਲ ਰਿਹਾ ਹੈ। ਸ੍ਰੀ ਕੁਮਾਰ ਨੇ ਅੱਗੇ ਕਿਹਾ ਕਿ ਮਸ਼ੀਨ ਦੇ ਸਾਫਟਵੇਅਰ ਵਿਚ ਸੋਧ ਕੀਤੀ ਜਾਵੇਗੀ ਅਤੇ ਇਸ ਨਾਲ ਪ੍ਰਿੰਟਰ ਜੋੜਿਆ ਜਾਵੇਗਾ। ਜਦੋਂ ਕੋਈ ਵੋਟਰ ਆਪਣੀ ਵੋਟ ਪਾਵੇਗਾ ਤਾਂ ਪ੍ਰਿੰਟ ਨਿਕਲੇਗਾ ਜਿਸ ਉਪਰ ਲੜੀ ਨੰਬਰ ਅਤੇ ਕੁਝ ਅੰਕੜੇ ਛਪੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਵੋਟਿੰਗ ਪ੍ਰਣਾਲੀ ਵਿਚ ਹੇਰਾਫੇਰੀ ਦੀ ਕੋਈ ਗੂੰਜਾਇਸ਼ ਨਾ ਰਹੇ। ਪ੍ਰਿੰਟਾਂ ਨੂੰ ਵੋਟਿੰਗ ਮਸ਼ੀਨਾਂ ਵਿਚ ਸਟੋਰ ਹੋਏ ਅੰਕੜਿਆਂ ਨਾਲ ਮਿਲਾਉਣ ਲਈ ਵਰਤਿਆ ਜਾਵੇਗਾ। ਇਹ ਮਸ਼ੀਨ ਅਗਲੇ 6 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ।
ਮੁੰਬਈ, 29 ਜਨਵਰੀ -2008 ਨੂੰ ਮੁੰਬਈ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਕਰੀਬ 3 ਸਾਲਾਂ ਦੇ ਬਾਅਦ ਇਨ੍ਹਾਂ ਹਮਲਿਆਂ ਦੀ ਜਾਂਚ ਕਰ ਰਿਹਾ ਪਾਕਿਸਤਾਨੀ ਨਿਆਇਕ ਕਮਿਸ਼ਨ 3 ਫਰਵਰੀ ਨੂੰ ਇਥੇ ਪੁੱਜੇਗਾ। ਬੰਬੇ ਹਾਈ ਕੋਰਟ ਨੇ ਬੀਤੇ ਹਫ਼ਤੇ ਪਾਕਿਸਤਾਨੀ ਨਿਆਇਕ ਕਮਿਸ਼ਨ ਨੂੰ ਮੁੰਬਈ ਅੱਤਵਾਦੀ ਹਮਲਿਆਂ ਨਾਲ ਸੰਬੰਧਤ ਪ੍ਰਮੁੱਖ ਵਿਅਕਤੀਆਂ ਦੀ ਇੰਟਰਵਿਊ ਵਾਸਤੇ ਸ਼ਹਿਰ ਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਨਾਲ ਹੀ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੂੰ ਇਸ ਬਾਰ ਸੂਚਨਾ ਦੇ ਦਿੱਤੀ ਸੀ।
No comments:
Post a Comment