ਤਲਵਾਰ ਦੇ ਹਮਲੇ 'ਚ ਪਿਓ ਦੀ ਮੌਤ ਬੇਟਾ ਜ਼ਖ਼ਮੀ

ਮ੍ਰਿਤਕ ਜਸਬੀਰ ਸਿੰਘ ਦੇ ਲੜਕੇ ਅਮਨਪ੍ਰੀਤ ਤੇ ਰਵਿੰਦਰ ਹਮਲਾਵਰਾਂ ਵੱਲੋਂ ਛਾਤੀ
ਕੀਤੇ ਵਾਰ ਦਿਖਾਉਂਦੇ ਹੋਏ।
ਡੇਰਾਬਸੀ. 4 ਮਾਰਚ ૿ ਘਰ ਦੇ ਬਾਹਰ ਗਮਲੇ ਰੱਖਣ ਨੂੰ ਲੈ ਕੇ ਦੋ ਗੁਆਢੀਆਂ ਵਿਚਾਲੇ ਹੋਏ ਝਗੜੇ 'ਚਮ੍ਰਿਤਕ ਜਸਬੀਰ ਸਿੰਘ ਦੇ ਲੜਕੇ ਅਮਨਪ੍ਰੀਤ ਤੇ ਰਵਿੰਦਰ ਹਮਲਾਵਰਾਂ ਵੱਲੋਂ ਛਾਤੀ
ਕੀਤੇ ਵਾਰ ਦਿਖਾਉਂਦੇ ਹੋਏ।
ਮਾਮਲਾ ਪੀ. ਏ. ਯੂ. 201 ਝੋਨੇ ਦਾ
ਸੀ. ਬੀ. ਆਈ. ਵੱਲੋ ਐੱਫ. ਸੀ. ਆਈ. ਦੇ ਗੁਦਾਮਾਂ 'ਚ ਛਾਪੇ

ਸੀ. ਬੀ. ਆਈ. ਟੀਮ ਵੱਲੋਂ ਭਾਰਤੀ ਖੁਰਾਕ ਨਿਗਮ ਦੇ ਰਾਮਪੁਰਾ ਫੂਲ
ਵਿਖੇ ਗੁਦਾਮਾਂ 'ਚ ਛਾਪੇ।
ਰਾਮਪੁਰਾ ਫੂਲ, 4 ਮਾਰਚ- ਹਾਈਕੋਰਟ ਦੇ ਹੁਕਮਾਂ 'ਤੇ ਸੀ. ਬੀ. ਆਈ. ਵੱਲੋਂ ਭਾਰਤੀ ਖੁਰਾਕ ਨਿਗਮ ਦੇ ਗੁਦਾਮਾਂ 'ਤੇ ਸੀ. ਬੀ. ਆਈ. ਵੱਲੋਂ ਛਾਪੇ ਮਾਰੇ ਗਏ ਹਨ। ਮਾਮਲਾ ਝੋਨੇ ਦੀ 201 ਕਿਸਮ ਦੇ ਚੌਲ ਲਗਾਉਣ ਦਾ ਹੈ। ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਦੀ ਅਪੀਲ 'ਤੇ ਪਹਿਲਾਂ ਹੀ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਚੌਲਾਂ ਦੇ 252 ਨਮੂਨੇ ਸੀ. ਬੀ. ਆਈ ਵੱਲੋਂ ਲਏ ਗਏ ਸਨ। ਭਾਂਵੇ ਉਹ ਨਮੂਨੇ ਨਿਰਧਾਰਿਤ ਮਾਪਦੰਡਾਂ 'ਤੇ ਪੜਤਾਲ ਵਿਚ ਸਹੀ ਦੱਸੇ ਜਾ ਰਹੇ ਹਨ ਪਰ ਸ਼ਿਕਾਇਤ ਕਰਤਾ ਨੇ ਮਾਨਯੋਗ ਅਦਾਲਤ ਵਿਚ ਥੈਲਿਆਂ ਨੂੰ ਲੱਗੇ ਧਾਗੇ ਦਾ ਰੰਗ ਬਾਰੇ ਜਾਣਕਾਰੀ ਦੇ ਕੇ ਦੱਸਿਆ ਕਿ ਇਹ ਚੌਲ ਪਿਛਲੇ ਸਾਲ ਦੀ ਥਾਂ ਨਵੇਂ ਸਾਲ ਦਾ ਹੈ। ਛਾਪੇਮਾਰੀ ਪਾਰਦਰਸ਼ੀ ਢੰਗ ਨਾਲ ਕਰਨ ਲਈ ਛਾਪੇਮਾਰ ਟੀਮ ਵੱਲੋਂ ਵੀਡੀਗ੍ਰਾਫੀ ਕੀਤੀ ਜਾ ਰਹੀ ਹੈ। ਟੀਮ ਵੱਲੋਂ 15 ਗੁਦਾਮਾਂ ਵਿਚ ਲੱਗੇ ਚੌਲਾਂ ਨੂੰ ਡੂੰਘਾਈ ਨਾਲ ਖੰਗਾਲਿਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਪੀ. ਏ. ਯੂ. ਝੋਨੇ ਦੀ ਛੜਾਈ ਦੌਰਾਨ ਚੌਲਾਂ ਦੀ ਕੁਆਲਿਟੀ ਮਾੜੀ ਬਣਨ ਦੀ ਸ਼ਿਕਾਇਤ ਸ਼ੈਲਰ ਮਾਲਕਾਂ ਵੱਲੋਂ ਕੀਤੀ ਗਈ ਸੀ। ਇਸ 'ਤੇ ਉਨ੍ਹਾਂ ਨੇ ਸੰਘਰਸ਼ ਵੀ ਛੇੜਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੀ ਏ ਯੂ 201 ਕਿਸਮ ਦੇ ਝੋਨਾ ਕੁਆਲਟੀ ਪੱਖੋ ਮਾੜਾ ਸੀ ਤੇ ਚਾਵਲ ਦੀ ਡੈਮੇਜ, ਡਿਸਕਲਰ ਅਤੇ ਬਰੋਕਨ ਜਿਆਦਾ ਹੋਣ ਕਾਰਨ ਸਨਅਤਕਾਰ ਇਸ ਝੋਨੇ ਦੀ ਮਿਲਿੰਗ ਕਰਨ ਨੂੰ ਤਿਆਰ ਨਹੀ ਸਨ। ਜਿਸ ਨਾਲ ਸਰਕਾਰ ਨੇ ਸਹਿਮਤ ਹੁੰਦਿਆਂ ਸ਼ੈਲਰ ਮਾਲਕਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਆਇਤ ਦੇ ਦਿੱਤੀ ਸੀ। ਇਸ ਦੇ ਬਾਵਜੂਦ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸ਼ੈਲਰ ਮਾਲਕਾਂ ਨੂੰ ਚੌਲਾਂ ਦੀ ਅਪਗ੍ਰੇਡੇਸ਼ਨ ਨਹੀਂ ਕੀਤੀ ਅਤੇ ਗੁਦਾਮਾਂ ਵਿਚ ਨਵਾਂ ਮਾਲ ਲਗਾ ਦਿੱਤਾ। ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਵਕਤ ਗੋਦਾਮਾਂ ਵਿੱਚ ਲਗਾਏ ਗਏ ਚਾਵਲਾਂ ਦੇ ਥੈਲਿਆਂ ਨੂੰ ਲਾਲ ਰੰਗ ਦਾ ਧਾਗਾ ਲੱਗਿਆਂ ਹੋਇਆ ਸੀ ਜਦ ਕਿ ਅਗਲੇ ਸਾਲ ਇਸ ਧਾਗੇ ਦਾ ਰੰਗ ਨੀਲਾ ਕਰ ਦਿੱਤਾ ਗਿਆ ਸੀ। ਦੋਸ਼ ਲਗਾਏ ਜਾ ਰਹੇ ਹਨ ਕਿ ਸ਼ੈਲਰ ਵਾਲਿਆਂ ਨੇ ਵਿਭਾਗੀ ਅਧਿਕਾਰੀਆ ਨਾਲ ਮਿਲ ਕੇ ਕਥਿਤ ਤੌਰ 'ਤੇ ਘਟੀਆ ਦਰਜੇ ਦਾ ਨਵਾਂ ਚੌਲ ਡਿਪੂਆਂ ਵਿੱਚ ਲਗਾ ਦਿੱਤਾ ਅਤੇ 54 ਹਜ਼ਾਰ ਰੁਪਏ ਗੱਡੀ ਦੇ ਹਿਸਾਬ ਨਾਲ ਸਰਕਾਰ ਦਾ ਕਰੋੜਾਂ ਰੁਪਈਆ ਛੱਕ ਲਿਆ। ਸੂਤਰਾ ਅਨੁਸਾਰ ਇੱਥੇ ਮਿੱਲਰਾਂ ਵੱਲੋਂ ਪੀ ਏ ਯੂ 201 ਕਿਸਮ ਝੋਨੇ ਦੀ ਚਾਰ ਹਜ਼ਾਰ ਗੱਡੀ ਮਾਲ ਭਾਰਤੀ ਖੁਰਾਕ ਨਿਗਮ ਕੋਲ ਸਟਾਕ ਕੀਤਾ ਗਿਆ ਸੀ ਜਿਸ ਵਿੱਚੋ ਦੋ ਹਜ਼ਾਰ ਗੱਡੀ ਚੌਲ ਹੋਰਨਾਂ ਰਾਜਾਂ ਨੂੰ ਭੇਜਿਆਂ ਵੀ ਜਾ ਚੁੱਕਾ ਹੈ। ਛਾਪਾ ਮਾਰ ਟੀਮ ਨੇ ਇਹ ਆਖ ਕੇ ਕੁਝ ਵਿਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ।ਸੀ. ਬੀ. ਆਈ. ਵੱਲੋ ਐੱਫ. ਸੀ. ਆਈ. ਦੇ ਗੁਦਾਮਾਂ 'ਚ ਛਾਪੇ
ਸੀ. ਬੀ. ਆਈ. ਟੀਮ ਵੱਲੋਂ ਭਾਰਤੀ ਖੁਰਾਕ ਨਿਗਮ ਦੇ ਰਾਮਪੁਰਾ ਫੂਲ
ਵਿਖੇ ਗੁਦਾਮਾਂ 'ਚ ਛਾਪੇ।
ਮਲਕੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਮਲਕੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ। ਉਨ੍ਹਾਂ ਨਾਲ ਸ: ਸਰਬਜੀਤ
ਸਿੰਘ ਤੇ ਹੋਰ ਵੀ ਨਜ਼ਰ ਆ ਰਹੇ ਹਨ।
ਅੰਮ੍ਰਿਤਸਰ, 4 ਮਾਰਚ -ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਲਕੀਤ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਜਦ ਵੀ ਪੰਜਾਬ ਆਉਂਦੇ ਹਨ ਗੁਰੂ ਘਰ ਵਿਖੇ ਜ਼ਰੂਰ ਨਤਮਸਤਕ ਹੁੰਦੇ ਹਨ। ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਧਾਰਮਿਕ ਐਲਬਮ ਜੋ ਵਿਸਾਖੀ 'ਤੇ ਆ ਰਹੀ ਹੈ ਜਿਸ ਦੀ ਰਿਕਾਰਡਿੰਗ ਅੱਜ ਮੁਕੰਮਲ ਹੋਣ 'ਤੋਂ ਬਾਅਦ ਸ਼ੁਕਰਾਨੇ ਵਜੋਂ ਇੱਥੇ ਮੱਥਾ ਟੇਕਣ ਆਏ ਹਨ। ਉਨ੍ਹਾਂ ਕਿਹਾ ਕਿ ਬਾਲੀਵੁੱਡ 'ਚ ਤਾਂ ਪੰਜਾਬੀ ਸੰਗੀਤ ਨੂੰ ਕਾਫ਼ੀ ਲੰਬੇ ਸਮੇਂ 'ਤੋਂ ਪਸੰਦ ਕੀਤਾ ਜਾ ਰਿਹਾ ਸੀ ਹੁਣ ਹਾਲੀਵੁਡ 'ਚ ਵੀ ਪੰਜਾਬੀ ਸੰਗੀਤ ਦਾ ਬੋਲਬਾਲਾ ਹੋਣ ਲੱਗ ਪਿਆ ਹੈ। ਮਲਕੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ। ਉਨ੍ਹਾਂ ਨਾਲ ਸ: ਸਰਬਜੀਤ
ਸਿੰਘ ਤੇ ਹੋਰ ਵੀ ਨਜ਼ਰ ਆ ਰਹੇ ਹਨ।
No comments:
Post a Comment