ਐਬਟਾਬਾਦ ਤੋਂ ਪਹਿਲਾਂ ਹਰੀਪੁਰ ਰਹਿੰਦਾ ਸੀ
ਓਸਾਮਾ-ਬਿਨ-ਲਾਦੇਨ

ਪਾਕਿਸਤਾਨ ਦੇ ਹਰੀਪੁਰ ਕਸਬੇ 'ਚ ਸਥਿਤ ਉਹ ਘਰ ਜਿਸ ਬਾਰੇ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਐਬਟਾਬਾਦ ਦੀ ਹਵੇਲੀ 'ਚ ਰਹਿਣ ਤੋਂ ਪਹਿਲਾਂ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਕਰੀਬ ਸਾਲ ਭਰ ਇਥੇ ਠਹਿਰਿਆ ਸੀ।
ਹਰੀਪੁਰ, 2 ਅਪ੍ਰੈਲ ਓਸਾਮਾ-ਬਿਨ-ਲਾਦੇਨ
ਪਾਕਿਸਤਾਨ ਦੇ ਹਰੀਪੁਰ ਕਸਬੇ 'ਚ ਸਥਿਤ ਉਹ ਘਰ ਜਿਸ ਬਾਰੇ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਐਬਟਾਬਾਦ ਦੀ ਹਵੇਲੀ 'ਚ ਰਹਿਣ ਤੋਂ ਪਹਿਲਾਂ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਕਰੀਬ ਸਾਲ ਭਰ ਇਥੇ ਠਹਿਰਿਆ ਸੀ।
ਤੇਲ ਕੰਪਨੀਆਂ ਵੱਲੋਂ ਜਹਾਜ਼ਾਂ ਦੇ ਤੇਲ ਦੀਆਂ
ਦਰਾਂ 'ਚ 3 ਫੀਸਦੀ ਦਾ ਵਾਧਾ
ਨਵੀਂ ਦਿੱਲੀ, 2 ਅਪ੍ਰੈਲ -ਤੇਲ ਕੰਪਨੀਆਂ ਨੇ ਸਨਿਚਰਵਾਰ ਨੂੰ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਦਰਾਂ ਵਿਚ ਤਿੰਨ ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਤੇ ਜਿਹੜੀਆਂ ਕੱਲ੍ਹ ਅੱਧੀ ਰਾਤ ਤੋਂ ਲਾਗੂ ਹੋ ਗਈਆਂ। ਸਾਰੇ ਹਵਾਈ ਖਰਚੇ ਦਾ 40 ਪ੍ਰਤੀਸ਼ਤ ਖਰਚ ਸਿਰਫ ਤੇਲਊਲ ਦਾ ਹੁੰਦਾ ਹੈ। ਇਸ ਲਈ ਇਸ ਦਾ ਅਮਰ ਯਾਤਰੀ ਕਿਰਾਏ 'ਤੇ ਵੀ ਵਿਖਾਈ ਦੇਵੇਗਾ। ਭਾਵੇਂ ਕਿ ਹਾਲੇ ਤੱਕ ਏਅਰਲਾਈਨ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਹੁਣ ਤੇਲ ਦੇ ਇਕ ਕਿੱਲੋ ਲੀਟਰ ਦੀ ਕੀਮਤ 68,806.82 ਹੋਵੇਗੀ ਜਿਹੜੀ ਪਹਿਲਾਂ 66,989.74 ਸੀ।ਦਰਾਂ 'ਚ 3 ਫੀਸਦੀ ਦਾ ਵਾਧਾ
ਬ੍ਰਿਸਬੇਨ, 2 ਅਪ੍ਰੈਲ -ਅੱਜ ਬ੍ਰਿਸਬੇਨ ਤੋਂ 165 ਕਿਲੋਮੀਟਰ ਦੂਰ ਨਿਊ ਸਾਊਥ ਵੇਲਜ਼ ਦੀ ਬੇਰਨ-ਬੇਅ ਬੀਚ (ਸਮੁੰਦਰੀ ਤੱਟ) 'ਤੇ ਤਿੰਨ ਭਾਰਤੀ ਨੌਜਵਾਨ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਨ, ਨਹਾ ਰਹੇ ਸਨ। ਅਚਾਨਕ ਸਮੁੰਦਰੀ ਲਹਿਰਾਂ ਦੀ ਚਪੇਟ 'ਚ ਆ ਗਏ। ਇਨ੍ਹਾਂ 'ਚੋਂ 2 ਦੀ ਡੁੱਬਣ ਨਾਲ ਮੌਤ ਹੋ ਗਈ। ਪਤਾ ਲੱਗਾ ਹੈ ਕਿ ਜਿਸ ਸਥਾਨ 'ਤੇ ਇਹ ਨੌਜਵਾਨ ਪਾਣੀ 'ਚ ਵੜੇ ਉਥੇ ਲਾਈਫ ਸੇਵਰ ਪਹਿਰਾ ਨਹੀਂ ਦੇ ਰਹੇ ਸਨ। ਇਨ੍ਹਾਂ ਨੂੰ ਪਾਣੀ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਇਨ੍ਹਾਂ ਨੂੰ ਬਚਾਅ ਨਹੀਂ ਸਕੇ। ਇਨ੍ਹਾਂ ਦੀ ਉਮਰ 26 ਤੇ 28 ਸਾਲ ਦੱਸੀ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਹਾਲੇ ਇਨ੍ਹਾਂ ਦੇ ਨਾਂਅ ਨਹੀਂ ਦੱਸੇ।
ਇਸਲਾਮਾਬਾਦ, 2 ਅਪ੍ਰੈਲ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ
ਭੁਵਨੇਸ਼ਵਰ, 2 ਅਪ੍ਰੈਲ -ਓਡੀਸ਼ਾ ਦੇ ਗ੍ਰਹਿ ਸਕੱਤਰ ਯੂ. ਐਨ. ਵੋਹਰਾ ਨੇ ਕਿਹਾ ਹੈ ਕਿ ਮਾਓਵਾਦੀਆਂ ਵੱਲੋਂ ਬੰਧਕ ਬਣਾਏ ਗਏ ਦੋ ਵਿਅਕਤੀਆਂ ਨੂੰ ਰਿਹਾਅ ਕਰਾਉਣ ਲਈ ਓਡੀਸ਼ਾ ਸਰਕਾਰ ਵੱਲੋਂ ਮਾਓਵਾਦੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਇਸ ਮਾਮਲੇ ਵਿਚ ਮਾਓਵਾਦੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਦੌਰ ਜਾਰੀ ਹੈ ਅਤੇ ਅਸੀਂ ਮਾਓਵਾਦੀਆਂ ਦੀਆਂ ਮੰਗਾਂ 'ਤੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੱਲੋਂ ਮਾਓਵਾਦੀ ਪੱਖੀ ਸੰਗਠਿਨ ਸੀ. ਐਮ. ਏ. ਐਸ. ਨੂੰ ਇਸ ਮਾਮਲੇ ਲਈ ਗੱਲਬਾਤ ਲਈ ਬੁਲਾਇਆ ਹੈ ਪ੍ਰੰਤੂ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਮਾਓਵਾਦੀਆਂ ਵੱਲੋਂ ਲਕਸ਼ਮੀਪੁਰ ਦੇ ਵਿਧਾਨ ਸਭਾ ਮੈਂਬਰ ਝਿਨਾ ਹਿਕਾਕਾ ਨੂੰ ਬੰਧਕ ਬਣਾ ਲਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਟਲੀ ਦੇ ਦੋ ਯਾਤਰੀਆਂ ਪੋਲ ਬੋਸਕੋ ਅਤੇ ਕਲਾਡੀਓ ਕੋਲੈਨਜਲੋ ਨੂੰ ਵੀ ਬੰਧਕ ਬਣਾ ਲਿਆ ਸੀ। ਪ੍ਰੰਤੂ ਮਾਓਵਾਦੀਆਂ ਵੱਲੋਂ ਕੁਝ ਦਿਨਾਂ ਬਾਅਦ ਇਟਲੀ ਦੇ ਇਕ ਬੰਧਕ ਕਲਾਡੀਓ ਨੂੰ ਉਸ ਦੀ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਸੀ।
ਨਵੀਂ ਦਿੱਲੀ, 2
ਚੀਨ ਦੀ ਦਖ਼ਲਅੰਦਾਜ਼ੀ ਵਿਰੁੱਧ ਹਾਂਗਕਾਂਗ 'ਚ ਵਿਖਾਵਾ

ਹਾਂਗਕਾਂਗ (ਚੀਨ) 'ਚ ਦਖ਼ਲ ਅੰਦਾਜ਼ੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਉਲਝਦੇ ਹੋਏ ਪ੍ਰਦਰਸ਼ਨਕਾਰੀ।
ਹਾਂਗਕਾਂਗ, 2 ਅਪ੍ਰੈਲ - ਇਥੇ ਚੀਨ ਦੇ ਤਾਲਮੇਲ ਦਫ਼ਤਰ ਸਾਹਮਣੇ ਹਜਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਇਲਾਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਚੋਣਾ 'ਚ ਬੀਜਿੰਗ ਦੀ ਦਖ਼ਲਅੰਦਾਜੀ ਦੇ ਵਿਰੁੱਧ ਵਿਖਾਵਾ ਕੀਤਾ। ਗਵਾਹ ਦੱਸਦੇ ਹਨ ਪੁਲਿਸ ਨੇ ਪਹਿਲਾਂ ਤਾਂ ਪ੍ਰਦਰਸ਼ਨਕਾਰੀਆਂ ਨੂੰ ਬੈਰੀਅਰ ਨਾ ਤੋੜਨ ਦੀ ਚਿਤਾਵਨੀ ਦਿੱਤੀ ਪਰ ਬਾਅਦ 'ਚ ਸਪਰੇ ਦੀ ਵਰਤੋਂ ਕਰ ਤੇ ਉਨ੍ਹਾਂ ਨੂੰ ਖਦੇੜ ਦਿੱਤਾ। ਸ਼ਹਿਰ ਦੇ ਕਰੀਬ 70 ਲੱਖ ਲੋਕਾਂ ਆਪਣੇ ਕਾਰਜਕਾਰੀ ਅਧਿਕਾਰੀ ਬਾਰੇ ਜਾਣਕਾਰੀ ਨਹੀਂ। ਲਿਓਨ ਚੁਨਜਿਨ ਜੋ 1 ਜੁਲਾਈ ਤੋਂ ਡੋਨਾਲਡ ਟੀਸੰਗ ਦੀ ਥਾਂ ਲੈਣਗੇ, ਦੀ ਚੋਣ 25 ਮਾਰਚ ਨੂੰ ਕੀਤੀ ਗਈ ਸੀ। ਹਾਂਗਕਾਂਗ (ਚੀਨ) 'ਚ ਦਖ਼ਲ ਅੰਦਾਜ਼ੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਉਲਝਦੇ ਹੋਏ ਪ੍ਰਦਰਸ਼ਨਕਾਰੀ।
ਨਵੀਂ ਦਿੱਲੀ, 2 ਅਪ੍ਰੈਲ - ਉੱਤਰੀ ਪੱਛਮੀ ਦਿੱਲੀ 'ਚ ਸਥਿਤ ਭਗਵਾਨ ਸ਼ਿਵ ਦੇ ਮੰਦਿਰ 'ਚ ਇਕ ਸਕੂਲ ਜਾ ਰਹੀ ਬੱਚੀ ਨਾਲ ਜਬਰ ਜਨਾਹ ਦਾ ਘਿਰਣਾਯੋਗ ਅਪਰਾਧ ਕਰਨ ਵਾਲੇ ਦੋਸ਼ੀ ਪੁਜਾਰੀ ਵਲੋਂ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈ ਕੋਰਟ 'ਚ ਦਾਖਲ ਕੀਤੀ ਅਪੀਲ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਫੈਸਲਾ ਹਾਈ ਕੋਰਟ ਦੇ ਜੱਜ ਐਮ. ਐਲ. ਮਹਿਤਾ ਨੇ ਸੁਣਾਇਆ। ਹੇਠਲੀ ਅਦਾਲਤ ਵਲੋਂ ਦੋਸ਼ੀ ਨੂੰ 7 ਸਾਲ ਦੀ ਕੈਦ ਜੀ ਸਜ਼ਾ ਸੁਣਾਈ ਗਈ ਸੀ। 23 ਜੁਲਾਈ, 2007 ਨੂੰ ਪੀੜਤ ਲੜਕੀ ਵਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਮੰਦਰ ਦੇ ਪੁਜਾਰੀ ਨੇ ਮਈ 2004 'ਚ ਮੰਦਰ ਅੰਦਰ ਉਸ ਨਾਲ ਜਬਰ ਜਨਾਹ ਕੀਤਾ ਸੀ ਤੇ ਬਾਅਦ 'ਚ ਉਹ ਉਸ ਨੂੰ ਧਮਕਾਉਂਦਾ ਰਿਹਾ। ਜੱਜ ਐਮ. ਐਲ. ਸਿਆਲ ਨੇ ਕਿਹਾ ਕਿ ਇਹ ਘਿਰਣਾਯੋਗ ਅਪਰਾਧ ਸਮਾਜ ਦੇ ਇਕ ਬਹੁਤ ਹੀ ਸਨਮਾਨਯੋਗ ਅਹੁਦੇ 'ਤੇ ਸਥਾਪਤ ਵਿਅਕਤੀ ਵਲੋਂ ਕੀਤਾ ਗਿਆ ਹੈ ਤੇ ਇਸ ਅਹੁਦੇ ਨਾਲ ਲੋਕਾਂ ਦੀਆਂ ਆਮ ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਅਦਾਲਤ ਦੋਸ਼ੀ ਪੁਜਾਰੀ ਦੀ ਅਪੀਲ ਰੱਦ ਕਰਦੀ ਹੈ ਤੇ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਿਆ ਜਾਂਦਾ ਹੈ।
No comments:
Post a Comment