ਵਾਸ਼ਿੰਗਟਨ, 22 ਅਪ੍ਰੈਲ - ਸਰਹੱਦ ਪਾਰ ਵਿੱਤੀ ਲੈਣ ਦੇਣ ਤੇ ਟੈਕਸ ਚੋਰੀ 'ਤ
ਜਲੰਧਰ, 22 ਅਪ੍ਰੈਲ- ਓਡੀਸ਼ਾ ਦੀ ਰਾਜਸਮਿਤਾ ਪਾਟਿਲ ਜ਼ੀ. ਟੀਵੀ. ਵੱਲੋਂ ਕਰਵਾਏ ਗਏ ਰਿਆਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ-3' ਦੀ ਚੈਂਪੀਅਨ ਬਣੀ ਹੈ। ਓਡੀਸ਼ਾ ਦੇ ਰੋੜਕਿਲ੍ਹਾ ਦੀ ਰਹਿਣ ਵਾਲੀ ਗੀਤਾ ਗੈਂਗ ਨਾਲ ਸਬੰਧਿਤ ਰਾਜਸਮਿਤਾ ਨੂੰ 45 ਲੱਖ 83 ਹਜਾਰ 030 ਵੋਟ ਮਿਲੇ, ਜਦਕਿ ਗੁਹਾਟੀ (ਆਸਾਮ) ਦੇ ਵਾਸੀ ਟੈਰੇਂਸ ਗੈਂਗ ਦੇ ਪ੍ਰਦੀਪ 34 ਲੱਖ 94 ਹਜਾਰ 361 ਵੋਟ ਲੈ ਕੇ ਦੂਸਰੇ ਸਥਾਨ 'ਤੇ ਰਹੇ। ਮੁਕਾਬਲੇ ਦੌਰਾਨ ਦੇਹਰਾਦੂਨ ਦੇ ਰਾਘਵ ਤੀਜੇ ਅਤੇ ਦਿੱਲੀ ਦੇ ਸਨਮ ਚੌਥੇ ਸਥਾਨ 'ਤੇ ਰਹੇ। ਰਾਜਸਮਿਤਾ ਨੂੰ 3 ਲੱਖ ਰੁਪਏ ਨਕਦ, ਇਕ ਮਾਰੂਤੀ ਐਰਟਿਗਾ ਕਾਰ ਅਤੇ ਜ਼ੀ. ਟੀਵੀ. ਨਾਲ ਕੰਮ ਕਰਨ ਲਈ 2 ਸਾਲ ਦਾ ਇਕਰਾਰਨਾਮਾ ਇਨਾਮ ਵਜੋਂ ਹਾਸਿਲ ਹੋਇਆ ਹੈ। ਰਾਜਸਮਿਤਾ ਰੋੜਕਿਲ੍ਹਾ ਕਾਲਜ 'ਚ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਉਸ ਦਾ ਡਾਂਸ ਪ੍ਰੇਰਨਾ ਸ੍ਰੋਤ ਹੈ। ਉਹ ਆਪਣਾ ਡਾਂਸ ਸਕੂਲ ਖੋਲ੍ਹਣ ਦੀ ਚਾਹਵਾਨ ਹੈ। ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਰਾਜਸਮਿਤਾ ਦੇ ਸਿਰ ਚੈਂਪੀਅਨ ਦਾ ਤਾਜ ਸਜਾਇਆ।
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ -ਸ਼ੇਰ ਸਾਹ ਸੂਰੀ ਮਾਰਗ 'ਤੇ ਸਰਹਿੰਦ ਦੇ ਮਾਧੋਪੁਰ ਚੌਂਕ ਨੇੜਿਓ ਇੱਕ ਵਿਅਕਤੀ ਪਾਸੋਂ ਤਿੰਨ ਕਾਰ ਸਵਾਰ ਲੁਟੇਰਿਆਂ ਵਲੋਂ 20 ਲੱਖ ਰੁਪਏ ਲੁੱਟਣ ਦਾ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਈਸ਼ਵਰ ਬਾਈ-ਸੋਮ ਬਾਈ ੇਅਹਿਮਦਾਬਾਦ ਦੀ ਇੱਕ ਕੰਪਨੀ ਦਾ ਮਨੋਜ ਕੁਮਾਰ ਕਮੀਜ਼ ਥੱਲੇ ਪਾਈ ਜਾਕਟ ਦੀਆਂ ਜੇਬਾਂ ਵਿਚ 20 ਲੱਖ ਰੁਪਏ ਲੈ ਕੇ ਬੱਸ ਰਾਹੀਂ ਲੁਧਿਆਣਾ ਤੋਂ ਯਮੁਨਾਨਗਰ ਜਾ ਰਿਹਾ ਸੀ ਕਿ ਜਦੋਂ ਬੱਸ 9:30 ਵਜੇ ਦੇ ਕਰੀਬ ਮਾਧੋਪੁਰ ਚੌਂਕ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੀ ਇੰਡੀਕਾ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ, ਜਿਨ੍ਹਾਂ ਵਿਚ ਇੱਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ, ਨੇ ਬੱਸ ਰੁਕਵਾ ਕੇ ਮਨੋਜ ਕੁਮਾਰ ਨੂੂੰ ਬੱਸ ਚੋਂ ਲਾਹ ਕੇ ਉਸ ਦੀਆਂ ਜੇਬਾਂ ਵਿਚ ਪਾਏ 20 ਲੱਖ ਲੈ ਕੇ ਫ਼ਰਾਰ ਹੋ ਗਏ।
ਚੰਡੀਗੜ੍ਹ, 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਦੀ ਸ਼ੀਤਲ ਫਾਈਬਰਜ਼ ਫੈਕਟਰੀ ਦੇ ਢਹਿ ਢੇਰੀ ਹੋਣ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ 2 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਹੈ। ਅੱਜ ਜਾਰੀ ਪ੍ਰੈਸ ਬਿਆਨ ਵਿਚ ਮੁੱਖ ਮੰਤਰੀ ਨੇ ਰਾਹਤ ਕਾਰਜਾਂ 'ਚ ਲੱਗੇ ਸੈਨਾ ਦੇ ਜਵਾਨਾਂ, ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁੰਨਾਂ ਅਤੇ ਹੋਰ ਰਾਹਤ ਕਰਮਚਾਰੀਆਂ ਦੀ ਪ੍ਰਸੰਸ਼ਾ ਕੀਤੀ।
ਝਾਰਖੰਡ 'ਚ ਰਾਜ ਸਭਾ ਚੋਣਾਂ ਦੌਰਾਨ ਖਰੀਦੋ
ਫਰੋਖਤ ਦਾ ਮਾਮਲਾ
ਸੀ. ਬੀ. ਆਈ. ਵੱਲੋਂ ਇੱਕੋ ਸਮੇਂ 6 ਥਾਵਾਂ 'ਤੇ ਛਾਪੇਮਾਰੀ

ਰਾਂਚੀ, 22 ਅਪ੍ਰੈਲ - ਕੇਂਦਰੀ ਝਾਂਚ ਬਿਊਰੋ ਨੇ ਅੱਜ ਝਾਰਖੰਡ ਰਾਜ ਸਭਾ ਚੋਣਾਂ ਦੇ ਦੌਰਾਨ ਮੈਂਬਰਾਂ ਦੀ ਖਰੀਦੋ-ਫਰੋਖਤ ਦੇ ਮਾਮਲੇ 'ਚ ਝਾਰਖੰਡ ਦੇ ਵਿਧਾਇਕਾਂ ਕੇ ਐੱਨ ਤ੍ਰਿਪਾਠੀ (ਕਾਂਗਰਸ), ਸੁਰੇਸ਼ ਪਾਸਵਾਨ (ਰਾਸ਼ਟਰੀ ਜਨਤਾ ਦਲ), ਵਿਸ਼ਨੂੰ ਭਈਆ ਭਾਜਪਾ) ਅਤੇ ਰਾਜ ਸਭਾ ਚੋਣ ਲਈ ਅਜ਼ਾਦ ਉਮੀਦਵਾਰ ਅਤੇ ਉਦਯੋਗਪਤੀ ਆਰ ਕੇ ਅਗਰਵਾਲ ਦੇ ਝਾਰਖੰਡ ਅਤੇ ਬਿਹਾਰ ਵਿਖੇ ਸਥਿਤ ਛੇ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਸੂਤਰਾਂ ਅਨੁਸਾਰ ਅਗਰਵਾਲ ਦੇ ਜਵਾਈ ਸੋਮਿਤਰ ਸਾਹਾ ਅਤੇ ਅਗਰਵਾਲ ਦੇ ਇੱਕ ਹੋਰ ਰਿਸ਼ਤੇਦਾਰ ਆਰ ਕੇ ਸਾਹਾ ਦੇ ਜਮਸ਼ੇਦਪੁਰ ਅਤੇ ਛਾਇਆਬਾਸਾ ਵਿਖੇ ਸਥਿਤ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ 30 ਮਾਰਚ ਨੂੰ ਰਾਜ ਸਭਾ ਚੋਣਾਂ ਦੌਰਾਨ ਇਕ ਕਾਰ 'ਚੋਂ 2.15 ਕਰੋੜ ਰੁਪਏ ਬਰਾਮਦ ਹੋਏ ਸਨ। ਇਹ ਕਾਰ ਅਜ਼ਾਦ ਉਮੀਦਵਾਰ ਆਰ ਕੇ ਅਗਰਵਾਲ ਦੇ ਭਰਾ ਸੁਰੇਸ਼ ਦੀ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਝਾਰਖੰਡ ਦੀਆਂ ਰਾਜ ਸਭਾ ਚੋਣਾਂ ਨੂੰ ਰੱਦ ਕਰਦਿਆਂ ਇਸ ਮਾਮਲੇ 'ਚ ਸੀ. ਬੀ. ਆਈ ਜਾਂਚ ਦਾ ਆਦੇਸ਼ ਦਿੱਤਾ ਸੀ। ਜ਼ਿਕਰਯੋਗ ਹੈ ਕਿ ਝਾਰਖੰਡ 'ਚ ਰਾਜ ਸਭਾ ਚੋਣਾਂ ਫਿਰ ਦੁਬਾਰਾ 3 ਮਈ ਨੂੰ ਹੋਣਗੀਆਂ।ਫਰੋਖਤ ਦਾ ਮਾਮਲਾ
ਸੀ. ਬੀ. ਆਈ. ਵੱਲੋਂ ਇੱਕੋ ਸਮੇਂ 6 ਥਾਵਾਂ 'ਤੇ ਛਾਪੇਮਾਰੀ
ਨਵੀਂ ਦਿੱਲੀ, 22 ਅਪ੍ਰੈਲ - ਅੰਨਾ ਹਜ਼ਾਰੇ ਦੇ ਟੀ
ਕੋਲਕਾਤਾ, 22 ਅਪ੍ਰੈਲ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਪੱਛਮੀ ਬੰਗਾਲ ਲਈ ਅਗਲੇ ਤਿਨ ਸਾਲਾਂ
ਕਾਬੁਲ, 22 ਅਪ੍ਰੈਲ - ਅਫ਼ਗਾਨਿਸਤਾਨ ਦੀ ਸੁਰੱਖਿਆ ਫ਼ੌਜ ਨੇ ਕਾਬੁਲ 'ਚੋਂ ਪੰਜ ਬਾਗੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ 'ਚ ਧਮਾਰਾਖੇਜ ਸਮੱਗਰੀ ਬਰਾਮਦ ਕੀਤੀ ਹੈ। ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਗੀਆਂ ਕੋਲੋਂ 10 ਹਜ਼ਾਰ ਕਿਲੋਗ੍ਰਾਮ ਮਾਤਰਾ 'ਚ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਸ਼ੱਕ ਜਤਾਇਆ ਹੈ ਕਿ ਇਸ ਧਮਾਕਾਖੇਜ ਸਮੱਗਰੀ ਦੀ ਵਰਤੋ ਭੀੜ ਵਾਲੇ ਖੇਤਰਾਂ 'ਚ ਹਮਲਾ ਕਰਨ ਲਈ ਕੀਤੀ ਜਾਣੀ ਸੀ ਤੇ ਜੇਕਰ ਇਸ ਧਮਾਕਾਖੇਜ ਸਮੱਗਰੀ ਦੀ ਵਰਤੋ ਹੋ ਜਾਣੀ ਸੀ ਤਾਂ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ। ਧਮਾਕਾਖੇਜ ਸਮੱਗਰੀ ਨੂੰ ਇਕ ਟਰੱਕ 'ਚ 400 ਦੇ ਕਰੀਬ ਥੈਲਿਆਂ 'ਚ ਆਲੂਆਂ ਦੀਆਂ ਬੋਰੀਆਂ ਥੱਲੇ ਲੁਕੋ ਕੇ ਰੱਖਿਆ ਹੋਇਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚੋਂ ਤਿੰਨ ਪਾਕਿਸਤਾਨ ਦੇ ਅੱਤਵਾਦੀ ਹਨ ਤੇ ਦੋ ਉਨ੍ਹਾਂ ਦੇ ਅਫ਼ਗਾਨ ਸਾਥੀ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਪਾਕਿਸਤਾਨ ਦੇ ਤਾਲਿਬਾਨ ਮੈਂਬਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰੀ ਕੀਤੇ ਵਿਅਕਤੀਆਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਨਾਲ ਜੁੜਨ ਨਾਲ ਪਾਕਿਸਤਾਨ 'ਤੇ ਅੱਤਵਾਦ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਹੋਰ ਵੱਧ ਗਿਆ ਹੈ। ਅਮਰੀਕੀ ਰਾਜਦੂਤ ਰਿਆਨ ਕਰੋਕਰ ਨੇ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਅੱਤਵਾਦੀ ਕਾਰਵਾਈ ਨੂੰ ਰੋਕੇ ਨਹੀਂ ਤਾਂ ਇਸ ਨਾਲ ਆਪਸੀ ਰਿਸ਼ਤੇ ਪ੍ਰਭਾਵਿਤ ਹੋਣਗੇ ਕਿਉਂਕਿ ਪਾਕਿਸਤਾਨ 'ਚ ਅੱਤਵਾਦੀ ਕਾਰਵਾਈਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ 'ਚ ਪਾਕਿਸਤਾਨ ਦੀ ਧਰਤੀ 'ਤੇ ਓਸਾਮਾ-ਬਿਨ-ਲਾਦੇਨ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ ਸੀ।
No comments:
Post a Comment