21 ਵਿਧਾਇਕਾਂ ਨੇ ਮੁੱਖ ਸੰਸਦੀ ਸਕੱਤਰਾਂ ਵਜੋਂ ਸਹੁੰ ਚੁੱਕੀ
ਇਤਿਹਾਸਕ ਸਥਾਨ ਚੱਪੜਚਿੜੀ ਵਿਖੇ ਹੋਇਆ ਸ਼ਾਨਦਾਰ ਸਮਾਗਮ
ਅਜੀਤਗੜ੍ਹ, 11 ਅਪ੍ਰੈਲ -ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਤਿਹਾਸਕ ਸਥਾਨ ਚੱਪੜਚਿੜੀ, ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਸਥਿਤ ਹੈ , ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਗਮ ਦੌਰਾਨ 21 ਵਿਧਾਇਕਾਂ ਨੂੰ ਪੰਜਾਬ ਦੇ ਮੁੱਖ ਸੰਸਦੀ ਸਕੱਤਰਾਂ ਵਜੋਂ ਅਹੁਦਾ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ । ਅੱਜ ਸਹੁੰ ਚੁੱਕਣ ਵਾਲੇ 21 ਮੁੱਖ ਸੰਸਦੀ ਸਕੱਤਰਾਂ ਵਿੱਚੋਂ 17 ਵਿਧਾਨਕਾਰ ਅਕਾਲੀ ਦਲ ਨਾਲ ਸੰਬੰਧਿਤ ਹਨ ਅਤੇ 4 ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਹਨ। ਮੁੱਖ ਸੰਸਦੀ ਸਕੱਤਰਾਂ ਦਾ ਸਹੁੰ ਚੁੱਕ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿਧਾਨਕਾਰ ਬਲਬੀਰ ਸਿੰਘ ਘੁੰਨਸ, ਚੌਧਰੀ ਨੰਦ ਲਾਲ, ਸੋਹਣ ਸਿੰਘ ਠੰਡਲ, ਦੇਸ ਰਾਜ ਧੁੱਗਾ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਸ੍ਰੀਮਤੀ ਮਹਿੰਦਰ ਕੌਰ ਜੋਸ਼, ਅਵਿਨਾਸ਼ ਚੰਦਰ, ਇੰਦਰਬੀਰ ਸਿੰਘ ਬਲਾਰੀਆ, ਗੁਰਬਚਨ ਸਿੰਘ ਬੱਬੇਹਾਲੀ, ਵਿਰਸਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਪਵਨ ਕੁਮਾਰ ਟੀਨੂੰ, ਪ੍ਰਕਾਸ਼ ਚੰਦ ਗਰਗ, ਸਰੂਪ ਸਿੰਗਲਾ, ਐਨ. ਕੇ. ਸ਼ਰਮਾ, ਸ੍ਰੀਮਤੀ ਨਿਸਾਰਾ ਖਤੂਨ ਅਤੇ ਕੇ. ਡੀ. ਭੰਡਾਰੀ, ਅਮਰਦੀਪ ਸਿੰਘ ਸ਼ਾਹੀ, ਸੋਮ ਪ੍ਰਕਾਸ਼, ਸ੍ਰੀਮਤੀ ਨਵਜੋਤ ਕੌਰ ਸਿੱਧੂ (ਚਾਰੇ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ) ਨੂੰ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁਕਾਈ। ਸਮਾਗਮ ਦੀ ਕਾਰਵਾਈ ਪੰਜਾਬ ਦੇ ਮੁੱਖ ਸਕੱਤਰ ਰਾਕੇਸ਼ ਸਿੰਘ ਵੱਲੋਂ ਚਲਾਈ ਗਈ।
ਚੱਪੜਚਿੜੀ ਵਿਖੇ ਸਰੂਪ ਚੰਦ ਸਿੰਗਲਾ, ਪਵਨ ਕੁਮਾਰ ਟੀਨੂੰ, ਪ੍ਰਕਾਸ਼ ਚੰਦ ਗਰਗ, ਸੋਮ ਪ੍ਰਕਾਸ਼, ਡਾ: ਨਵਜੋਤ ਕੌਰ ਸਿੱਧੂ, ਨਿਸਾਰਾ ਖਾਤੂਨ। (2) ਅਵਿਨਾਸ਼ ਚੰਦਰ, ਅਮਰਪਾਲ ਸਿੰਘ ਬੋਨੀ, ਅਮਰਜੀਤ ਸਿੰਘ ਸ਼ਾਹੀ, ਮਨਤਾਰ ਸਿੰਘ ਬਰਾੜ, ਮਹਿੰਦਰ ਕੌਰ ਜੋਸ਼। (3) ਹਰਮੀਤ ਸਿੰਘ ਸੰਧੂ, ਦੇਸ ਰਾਜ ਧੁੱਗਾ, ਸੰਤ ਬਲਵੀਰ ਸਿੰਘ ਘੁੰਨਸ, ਚੌਧਰੀ ਨੰਦ ਲਾਲ ਅਤੇ ਸੋਹਣ ਸਿੰਘ ਠੰਡਲ ਨੂੰ ਸਹੁੰ ਚੁਕਾਉਂਦੇ ਹੋਏ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ। |
ਸਹੁੰ ਚੁੱਕ ਸਮਾਗਮ ਵਿੱਚ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਭਗਤ ਚੂੰਨੀ ਲਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਦਨ ਮੋਹਨ ਮਿੱਤਲ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਸੁਰਜੀਤ ਕੁਮਾਰ ਜਿਆਨੀ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ ਅਤੇ ਸ਼ਰਨਜੀਤ ਸਿੰਘ ਢਿੱਲੋਂ (ਸਾਰੇ ਕੈਬਿਨਟ ਮੰਤਰੀ), ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਮੈਂਬਰ ਲੋਕ ਸਭਾ ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ, ਮੈਂਬਰ ਲੋਕ ਸਭਾ ਡਾ: ਰਤਨ ਸਿੰਘ ਅਜਨਾਲਾ, ਸਕੱਤਰ ਸ਼੍ਰੋਮਣੀ ਅਕਾਲੀ ਅਤੇ ਵਿਧਾਇਕ ਰੋਪੜ ਡਾ: ਦਲਜੀਤ ਸਿੰਘ ਚੀਮਾ, ਮਨੋਰੰਜਨ ਕਾਲੀਆ ਵਿਧਾਇਕ, ਸ੍ਰੀਮਤੀ ਵਨਿੰਦਰ ਕੌਰ ਲੂੰਬਾ ਵਿਧਾਇਕ ਸ਼ੁਤਰਾਣਾ, ਸਾਬਕਾ ਡੀ. ਜੀ. ਪੀ. ਪੀ. ਐਸ. ਗਿੱਲ, ਪਨਸੀਡ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਪੱਛੜੀ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਹਰਜੀਤ ਸਿੰਘ ਅਦਾਲਤੀਵਾਲਾ, ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਅਸ਼ਵਨੀ ਸ਼ਰਮਾ, ਪਰਮਿੰਦਰ ਸਿੰਘ ਸੋਹਾਣਾ ਡਾਇਰੈਕਟਰ ਲੇਬਰਫੈੱਡ, ਜਤਿੰਦਰ ਸਿੰਘ ਲਾਲੀ ਬਾਜਵਾ, ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ ਕੌਂਸਲਰ, ਰਾਣਾ ਰਣਵੀਰ ਸਿੰਘ, ਸੀਨੀਅਰ ਯੂਥ ਆਗੂ ਅਸ਼ਵਨੀ ਸੰਭਾਲਕੀ, ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਪ੍ਰਭਦੀਪ ਲਾਡਾ ਚੇਤਨਪੁਰਾ, ਸਰਪ੍ਰੀਤ ਚੇਤਨਪੁਰਾ, ਅਮਰਦੀਪ ਲਾਲੀ ਮਜੀਠਾ, ਮਹਾਂਵੀਰ ਸੰਤੂ ਨੰਗਲ, ਜਸਪਿੰਦਰ ਸਿੰਘ ਲਾਲੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਮਨਜੀਤ ਸਿੰਘ ਮੁਧੋ ਚੇਅਰਮੈਨ ਕੋਆਪ੍ਰੇਟਿਵ ਬੈਂਕ, ਸੁਖਵਿੰਦਰ ਸਿੰਘ ਗੋਲਡੀ ਪ੍ਰਧਾਨ ਜ਼ਿਲ੍ਹਾ ਭਾਜਪਾ, ਜਸਵੀਰ ਸਿੰਘ ਜੱਸਾ, ਮੰਨਾ ਸੰਧੂ, ਅਮਰਿੰਦਰ ਸਿੰਘ ਲਵਲੀ, ਰਾਏਦੀਪ ਸਿੰਘ ਰਾਜੀ, ਫੂਲਰਾਜ ਸਿੰਘ, ਸੁਖਮੰਦਰ ਸਿੰਘ ਬਰਨਾਲਾ, ਰਾਜਾ ਕੰਵਰਜੋਤ ਸਿੰਘ, ਆਰ. ਪੀ. ਸ਼ਰਮਾ ਕੌਂਸਲਰ, ਬਲਜੀਤ ਸਿੰਘ ਕੁੰਭੜਾ, ਗੁਰਮੁੱਖ ਸਿੰਘ ਸਰਪੰਚ, ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ, ਨਵਦੀਪ ਸਿੰਘ ਮੰਡੀਆਂ, ਰਣਜੀਤ ਸਿੰਘ ਬਰਾੜ ਮਿਰਜੇ ਕੇ ਵਾਲਾ, ਗੁਰਜੀਤ ਸਿੰਘ ਮੱਲ੍ਹੀ, ਬਹਾਲ ਸਿੰਘ ਗਿੱਲ, ਸਤਵੰਤ ਕੌਰ ਜੌਹਲ, ਸੁਰਿੰਦਰਜੀਤ ਸਿੰਘ ਭੋਗਲ, ਸਤਪਾਲ ਸ਼ਰਮਾ, ਚੇਅਰਮੈਨ ਅਸ਼ੋਕ ਕੁਮਾਰ ਮੰਨਣ, ਪ੍ਰਧਾਨ ਬਚਿੱਤਰ ਸਿੰਘ ਕੋਟਲੀ, ਮਨਿੰਦਰ ਸਿੰਘ ਬਿੱਟੂ ਔਲਖ, ਕ੍ਰਿਸ਼ਨ ਲਾਲ ਸ਼ਰਮਾ, ਮੈਂਬਰ ਐਸ. ਜੀ. ਪੀ. ਸੀ. ਬੀਬੀ ਪਰਮਜੀਤ ਕੌਰ ਤੋਂ ਇਲਾਵਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਅਤੇ ਨਵੇਂ ਬਣੇ ਮੁੱਖ ਸੰਸਦੀ ਸਕੱਤਰਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। |