6 ਬੱਚਿਆਂ ਦੀ ਮਾਂ ਭਤੀਜੇ ਨਾਲ ਰੰਗਰਲੀਆਂ ਮਨਾਉਂਦੀ ਫੜੀ
ਜਲੰਧਰ, - ਸੂਰੀਆ ਇਨਕਲੇਵ ਗੇਟ ਦੇ ਕੋਲ ਬੁੱਧਵਾਰ ਦੀ ਦੇਰ ਰਾਤ ਨੂੰ ਸੂਰੀਆ ਇਨਕਲੇਵ ਚੌਕੀ ਦੀ ਪੁਲਸ ਨੇ ਇਕ ਬੰਦ ਕਮਰੇ 'ਚੋਂ 6 ਬੱਚਿਆਂ ਦੀ ਮਾਂ ਨੂੰ ਆਪਣੇ ਹੀ ਭਤੀਜੇ ਨਾਲ ਰੰਗਰਲੀਆਂ ਮਨਾਉਂਦੇ ਕਾਬੂ ਕੀਤਾ ਹੈ। 22 ਸਾਲਾ ਭਤੀਜਾ ਥਾਣਾ ਸ਼ਾਹਕੋਟ ਦੇ ਪਿੰਡ ਬੱਗਾ ਦਾ ਰਹਿਣ ਵਾਲਾ ਹੈ ਜਦਕਿ 5 ਕੁੜੀਆਂ ਤੇ 1 ਮੁੰਡੇ ਦੀ ਮਾਂ 40 ਸਾਲਾ ਚਾਚੀ ਪਿੰਡ ਦਾਨੇਵਾਲ ਦੀ ਵਸਨੀਕ ਹੈ। ਸੂਰੀਆ ਇਨਕਲੇਵ ਚੌਕੀ ਇੰਚਾਰਜ ਥਾਣੇਦਾਰ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਰਾਤ ਨੂੰ ਗਸ਼ਤ ਦੌਰਾਨ ਪੁਲਸ ਪਾਰਟੀ ਨੇ ਗੇਟ ਨੇੜੇ ਬਣੇ ਕਮਰੇ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਆਵਾਜ਼ ਆਉਣ 'ਤੇ ਸ਼ੱਕ ਹੋਇਆ। ਅੰਦਰ ਜਾ ਕੇ ਦੇਖਿਆ ਤਾਂ ਭਤੀਜਾ ਆਪਣੀ ਚਾਚੀ ਨਾਲ ਹੀ ਰੰਗਰਲੀਆਂ ਮਨਾਉਣ ਵਿਚ ਲੱਗਾ ਹੋਇਆ ਸੀ। ਦੋਵਾਂ ਨੂੰ ਕਾਬੂ ਕਰਕੇ ਪੁਲਸ ਚੌਕੀ ਲਿਆਂਦਾ ਗਿਆ। ਪੁੱਛਗਿੱਛ ਵਿਚ ਉਨ੍ਹਾਂ ਨੇ ਆਪਣੇ ਪਤੇ ਦੱਸੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਪਿੰਡ ਦਾਨੇਵਾਲ ਦੇ ਵਾਸੀ ਜੋਗਿੰਦਰ ਨੇ ਚੌਕੀ ਇੰਚਾਰਜ ਦੀ ਮੌਜੂਦਗੀ ਵਿਚ ਦੱਸਿਆ ਕਿ ਉਸਦੀ ਪਤਨੀ ਮਿੰਦੋ (ਨਕਲੀ ਨਾਮ) 14 ਫਰਵਰੀ ਦੀ ਘਰੋਂ ਭੱਜੀ ਹੋਈ ਹੈ। ਉਸਦੀ ਕਈ ਜਗ੍ਹਾ ਭਾਲ ਕਰਨ ਤੋਂ ਬਾਅਦ ਥਾਣਾ ਸ਼ਾਹਕੋਟ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਸੀ। ਉਸਨੇ ਦੱਸਿਆ ਕਿ ਉਸਦਾ ਭਤੀਜਾ ਸੰਦੀਪ ਜੋ ਕਿ ਰਾਜ-ਮਿਸਤਰੀ ਦਾ ਕੰਮ ਕਰਦਾ ਹੈ, 2 ਮਹੀਨੇ ਉਸ ਕੋਲ ਰਹਿਣ ਤੋਂ ਬਾਅਦ ਆਪਣੇ ਘਰ ਵਾਪਸ ਚਲਾ ਗਿਆ ਸੀ। ਇਸੇ ਦੌਰਾਨ ਹੀ ਉਸਦੀ ਆਪਣੀ ਚਾਚੀ ਨਾਲ ਨਾਜਾਇਜ਼ ਸੰਬੰਧ ਵੀ ਬਣ ਗਏ। ਇਹੀ ਕਾਰਨ ਸੀ ਕਿ ਉਸਨੇ ਆਪਣੇ ਭਤੀਜੇ ਨੂੰ ਘਰੋਂ ਕੱਢਿਆ ਸੀ ਪਰ ਇਸਦੇ ਬਾਵਜੂਦ ਵੀ ਦੋਵਾਂ ਨੇ ਆਪਸ ਵਿਚ ਮਿਲਣਾ ਬੰਦ ਨਹੀਂ ਕੀਤਾ ਅਤੇ ਘਰੋਂ ਤਿਆਰੀ ਕਰਕੇ ਫਰਾਰ ਹੋ ਗਏ। ਚੌਕੀ ਇੰਚਾਰਜ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵਾਂ ਖਿਲਾਫ ਅਵਾਰਾਗਰਦੀ ਐਕਟ ਦੀ ਧਾਰਾ 109 ਤਹਿਤ ਕਾਰਵਾਈ ਕਰਦੇ ਹੋਏ ਕਮਿਸ਼ਨਰ (ਪੁਲਸ) ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।Friday, 24 February 2012
ਅਜੀਤ ਸਿੰਘ ਦੀ ਰੈਲੀ 'ਚ ਹੋਇਆ ਔਰਤਾਂ ਦਾ ਚੀਰਹਰਣ
ਮੇਰਠ— ਰਾਸ਼ਟਰੀ ਲੋਕਦਲ ਦੇ ਮੁਖੀ ਚੋਧਰੀ ਅਜੀਤ ਸਿੰਘ ਦੀ ਚੋਣ ਰੈਲੀ 'ਚ ਪਹੁੰਚੀਆਂ ਰਾਗਿਨੀ ਕਲਾਕਾਰਾਂ ਨਾਲ ਸ਼ਰਾਰਤੀ ਤੱਤਾਂ ਨੇ ਬਦਸਲੂਕੀ ਕੀਤੀ। ਹਜ਼ਾਰੰ ਲੋਕਾਂ ਦੀ ਮੌਜੂਦਗੀ 'ਚ ਮਹਿਲਾ ਕਲਾਕਾਰਾਂ ਨੂੰ ਮੰਚ ਤੋਂ ਖਿੱਚ ਲਿਆ ਅਤੇ ਉਨ੍ਹਾਂ ਦੇ ਕੱਪੜੇ ਫਾੜ ਦਿੱਤੇ। ਪੁਲਸ ਨੇ ਜੰਮ ਕੇ ਲਾਠੀਆਂ ਚਲਾਈਆਂ ਅਤੇ ਮਹਿਲਾਵਾਂ ਨੂੰ ਨੇੜੇ ਦੇ ਇਕ ਮਕਾਨ 'ਚ ਲਿਜਾ ਕੇ ਕਿਸੇ ਤਰ੍ਹਾਂ ਬਚਾਇਆ। ਸਰਧਨਾ ਦੇ ਫਲਾਵਦਾ 'ਚ ਵੀਰਵਾਰ ਨੂੰ ਆਰ. ਐਲ. ਡੀ.-ਕਾਂਗਰਸ ਉਮੀਦਵਾਰ ਹਾਜੀ ਯਾਕੂਬ ਦੇ ਸਮਰਥਨ ਲਈ ਮਹਿਲਾ ਰਾਗਿਨੀ ਕਲਾਕਾਰਾਂ ਨੂੰ ਬੁਲਾਇਆ ਗਿਆ ਸੀ। ਅਜੀਤ ਦੇ ਭਾਸ਼ਣ ਦੇ ਕੇ ਮੰਚ ਤੋਂ ਉਤਰਨ ਤੋਂ ਬਾਅਦ ਗੀਤ-ਸੰਗੀਤ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਦੌਰਾਨ ਭੀੜ ਬੇਕਾਬੂ ਹੋ ਗਈ ਅਤੇ ਕੁਝ ਲੋਕਾਂ ਨੇ ਮਹਿਲਾਵਾਂ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਨੇ ਕਲਾਕਾਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਮਹਿਲਾਵਾਂ ਇਧਰ-ਉਧਰ ਭੱਜਣ ਲੱਗੀਆਂ ਤਾਂ ਸ਼ਰਾਰਤੀ ਤੱਤਾਂ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਕੱਪੜੇ ਫਾੜ ਦਿੱਤੇ। ਬਚਾਅ 'ਚ ਆਏ ਕਲਾਕਾਰਾਂ ਨੂੰ ਉਨ੍ਹਾਂ ਨੇ ਕੁੱਟਿਆ ਅਤੇ ਭਜਾ ਦਿੱਤਾ। ਦੋਸ਼ ਹੈ ਕਿ ਉਨ੍ਹਾਂ ਤੋਂ 50 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ ਗਿਆ। ਸ਼ਰਾਰਤੀ ਤੱਤਾਂ ਦੀ ਇਸ ਹਰਕਤ ਨੂੰ ਦੇਖ ਕੇ ਪੁਲਸ ਅਤੇ ਨੇਤਾਵਾਂ ਦੇ ਪਸੀਨੇ ਛੁੱਟ ਗਏ। ਪੁਲਸ ਨੇ ਮੁਸ਼ਕਿਲ ਨਾਲ ਕਲਾਕਾਰਾਂ ਨੂੰ ਭੀੜ 'ਚੋਂ ਕੱਢਿਆ ਅਤੇ ਨੇੜੇ ਦੇ ਮਕਾਨ 'ਚ ਲੈ ਗਈ। ਇਸ ਤੋਂ ਬਾਅਦ ਜਦੋਂ ਭੀੜ ਸ਼ਾਂਤ ਹੋਈ ਤਾਂ ਸਿਪਾਹੀਆਂ ਨੇ ਸਖਤ ਸੁਰੱਖਿਆ 'ਚ ਉਨ੍ਹਾਂ ਕਲਾਕਾਰਾਂ ਨੂੰ ਕਾਰ ਤੱਕ ਪਹੁੰਚਾਇਆ। ਇਟਲੀ ਦੇ ਸੁਰੱਖਿਆ ਗਾਰਡਾਂ ਦਾ 7 ਦਿਨਾ ਹੋਰ ਪੁਲਿਸ ਰਿਮਾਂਡ
ਕੋਚੀ ਵਿਖੇ ਇਟਲੀ ਸਮੁੰਦਰੀ ਫੌਜ ਦੇ ਸੁਰੱਖਿਆ ਜਵਾਨਾਂ ਨੂੰ ਪੇਸ਼ੀ ਲਈ ਅਦਾਲਤ 'ਚ ਲਿਜਾਏ ਜਾਣ ਦਾ ਦ੍ਰਿਸ਼।
ਕੋਲਾਮ, 23 ਫਰਵਰੀ-ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪਹਿਲਾ ਦਰਜਾ ਜੁਡੀਸ਼ਲ ਮੈਜਿਸਟਰੇਟ ਨੇ ਇਟਲੀ ਸਮੁੰਦਰੀ ਜਹਾਜ਼ ਦੇ ਦੋ ਸੁਰੱਖਿਆ ਜਵਾਨਾਂ ਨੂੰ 7 ਦਿਨਾ ਲਈ ਮੁੜ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਹਿਰਾਸਤ ਦੌਰਾਨ ਇਟਲੀ ਦੇ ਜਵਾਨ ਲਾਤੋਰੇ ਮੇਸੀਮਿਲਾਨੋ ਅਤੇ ਸਾਲਵਾਤੋਰ ਗਿਰੋਨੇ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਕੋਚੀ ਵਿਖੇ ਇਟਲੀ ਸਮੁੰਦਰੀ ਫੌਜ ਦੇ ਸੁਰੱਖਿਆ ਜਵਾਨਾਂ ਨੂੰ ਪੇਸ਼ੀ ਲਈ ਅਦਾਲਤ 'ਚ ਲਿਜਾਏ ਜਾਣ ਦਾ ਦ੍ਰਿਸ਼।
ਕੇਂਦਰ ਤੇ ਰਾਜ ਸਰਕਾਰ ਨੂੰ ਨੋਟਿਸ
ਕੇਰਲਾ ਹਾਈ ਕੋਰਟ ਨੇ ਇਟਲੀ ਸਰਕਾਰ ਦੇ ਕੌਂਸਲ ਜਨਰਲ ਜਿਆਮਪਾਲੋ ਕੁਟੀਲੋ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਕੇਂਦਰ ਤੇ ਕੇਰਲਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਦਾਇਰ ਪਟੀਸ਼ਨ ਵਿਚ ਦੋ ਭਾਰਤੀਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਟਲੀ ਦੇ ਦੋ ਜਲ ਸੈਨਿਕਾਂ ਖਿਲਾਫ਼ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਲਈ 28 ਫਰਵਰੀ ਦੀ ਤਰੀਕ ਨਿਰਧਾਰਿਤ ਕੀਤੀ ਹੈ। ਪਟੀਸ਼ਨ ਵਿਚ ਇਟਲੀ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਗੋਲੀਬਾਰੀ ਦੀ ਘਟਨਾ ਭਾਰਤੀ ਸਮੁੰਦਰੀ ਇਲਾਕੇ ਵਿਚ ਨਹੀਂ ਵਾਪਰੀ ਸਗੋਂ ਅੰਤਰਰਾਸ਼ਟਰੀ ਸਮੁੰਦਰੀ ਇਲਾਕੇ ਵਿਚ ਹੋਈ ਹੈ ਜਿਸ ਦੇ ਆਧਾਰ 'ਤੇ ਕੇਸ ਰੱਦ ਕਰਕੇ ਇਟਲੀ ਦੇ ਜਲ ਸੈਨਿਕਾਂ ਨੂੰ ਰਿਹਾਅ ਕੀਤਾ ਜਾਵੇ। ਦੂਜੇ ਰਾਜ ਸਰਕਾਰ ਨੇ ਕਿਹਾ ਹੈ ਕਿ ਜੇਕਰ ਗ੍ਰਿਫ਼ਤਾਰ ਇਟਲੀ ਦੇ ਗਾਰਡਾਂ ਦੀ ਰਿਹਾਈ ਕੀਤੀ ਜਾਂਦੀ ਹੈ ਤਾਂ ਜਾਂਚ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।
ਵਿਦੇਸ਼ ਮੰਤਰੀ ਵੱਲੋਂ ਸੰਤੁਸ਼ਟੀ
ਇਥੇ ਸੀ. ਆਈ. ਐਸ. ਐਫ਼. ਦੇ ਗੈਸਟ ਹਾਊਸ ਵਿਚ ਬੰਦ ਇਟਲੀ ਜਲ ਸੈਨਿਕਾਂ ਦਾ ਪਤਾ ਲੈਣ ਪੁੱਜੇ ਇਟਲੀ ਦੇ ਉਪ-ਵਿਦੇਸ਼ ਮੰਤਰੀ ਸਟੀਫ਼ਨ. ਡੀ. ਮਿਸਟੁਰਾ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੁੱਛਗਿੱਛ ਦੌਰਾਨ ਇਟਲੀ ਵੱਲੋ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਪਟਿਆਲਾ, 23 ਫਰਵਰੀ -ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੀ. ਸੀ. ਐਸ. (ਜੁਡੀਸ਼ੀਅਲ)-2011 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਬਾਰੇ ਕਮਿਸ਼ਨ ਦੇ ਸਕੱਤਰ (ਪ੍ਰੀਖਿਆਵਾਂ) ਵੱਲੋਂ ਦੱਸਿਆ ਗਿਆ ਹੈ ਕਿ ਪੀ. ਸੀ. ਐਸ. (ਜੁਡੀਸ਼ੀਅਲ) 'ਮੇਨ' ਦੇ ਲਿਖਤੀ ਪੇਪਰ 20 ਤੋਂ 22 ਜਨਵਰੀ ਤੱਕ ਇਸੇ ਵਰ੍ਹੇ ਲਏ ਗਏ ਸਨ। ਹੁਣ ਇਨ੍ਹਾਂ 'ਚੋਂ ਸਫਲ ਉਮੀਦਵਾਰਾਂ ਦਾ ਨਤੀਜਾ ਐਲਾਨਿਆ ਗਿਆ ਹੈ। ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਸ਼ਨ 2009 : ਇਸੇ ਦੌਰਾਨ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਕਮਿਸ਼ਨ ਵਲੋਂ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਸ਼ਨ 2009 ਦੇ ਮੁੱਖ ਲਿਖਤੀ ਪੇਪਰਾਂ ਦੀਆਂ ਕਾਪੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਕਿ ਜਿਉਂ ਹੀ ਇਹ ਕੰਮ ਮੁਕੰਮਲ ਹੋ ਗਿਆ ਤਾਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਸਕਰੀਨਿੰਗ ਟੈਸਟ 4 ਮਾਰਚ ਨੂੰ : ਕਮਿਸ਼ਨ ਵਲੋਂ ਰਾਜ ਦੇ ਲੋਕ ਨਿਰਮਾਣ ਵਿਭਾਗ 'ਚ ਐਸ. ਡੀਜ਼ ਦੀ ਭਰਤੀ ਲਈ ਸਾਰੇ ਯੋਗ ਉਮੀਦਵਾਰਾਂ ਦਾ ਸਕਰੀਨਿੰਗ ਟੈਸਟ 4 ਮਾਰਚ ਨੂੰ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਯੋਗ ਉਮੀਦਵਾਰਾਂ ਨੂੰ ਐਡਮਿਟ ਕਾਰਡ ਭੇਜੇ ਜਾ ਰਹੇ ਹਨ, ਜਿਨ੍ਹਾਂ ਉਮੀਦਵਾਰਾਂ ਨੂੰ 29 ਫਰਵਰੀ ਤੱਕ ਇਹ ਕਾਰਡ ਨਹੀਂ ਮਿਲਦੇ ਉਹ, ਕਮਿਸ਼ਨ ਦੇ ਦਫ਼ਤਰੋਂ ਪਹਿਲੀ ਤੇ ਦੋ ਮਾਰਚ ਨੂੰ ਨਿੱਜੀ ਤੌਰ 'ਤੇ ਦਫ਼ਤਰੀ ਸਮੇਂ ਦੌਰਾਨ ਹਾਸਿਲ ਕਰ ਸਕਦੇ ਹਨ।
ਮੁੱਲਾਂਪੁਰ ਦਾਖਾ, 23 ਫਰਵਰੀ-ਡੀ. ਐਸ. ਪੀ. ਬਲਰਾਜ ਸਿੰਘ ਗਿੱਲ ਅਤੇ ਮੋਨਿਕਾ ਕਪਿਲਾ ਦੇ ਕਾਤਲਾਂ ਨੂੰ ਲੱਭਣ ਵਿਚ ਨਾਕਾਮ ਪੰਜਾਬ ਪੁਲਿਸ ਨੂੰ ਅੱਜ ਉਦੋਂ ਹੋਰ ਨਮੋਸ਼ੀ ਝੱਲਣੀ ਪਈ ਜਦ ਗੈਂਗਵਾਰ ਗਿਰੋਹ ਨਾਲ ਜੁੜੇ ਅੰਮਿਤ ਕੰਬੋਜ ਨੂੰ ਪੇਸ਼ੀ ਦੌਰਾਨ ਮਾਡਲ ਥਾਣਾ ਦੀ ਹਦੂਦ ਵਿਚ ਫਰੀਦਕੋਟ ਪੁਲਿਸ ਤੋਂ ਉਸ ਦੇ ਸਾਥੀ ਛੁਡਵਾ ਕੇ ਲੈ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਅਪਰਾਧ ਦੀ ਦੁਨੀਆ ਵਿਚ ਜਾਣੇ-ਪਹਿਚਾਣੇ ਅਮਿਤ ਕੰਬੋਜ ਨੂੰ ਕਿਸੇ ਮਾਮਲੇ ਵਿਚ ਫਰੀਦਕੋਟ ਪੁਲਿਸ ਪੇਸ਼ੀ ਲਈ ਮੁਹਾਲੀ ਲੈ ਕੇ ਗਈ ਸੀ। ਐਚ. ਆਰ 02-2376 ਕਾਰ ਵਿਚ ਪੁਲਿਸ ਪਾਰਟੀ ਜਿਉਂ ਹੀ ਅਮਿਤ ਕੰਬੋਜ ਨੂੰ ਮੁਹਾਲੀ ਤੋਂ ਫਰੀਦਕੋਟ ਲਿਆ ਰਹੀ ਸੀ, ਦਾਖਾ ਨਜ਼ਦੀਕ ਅਮਿਤ ਕੰਬੋਜ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਪਿਸ਼ਾਬ ਕਰਨਾ ਹੈ। ਜਿਉਂ ਹੀ ਕਾਰ ਰੁਕੀ ਪਹਿਲਾਂ ਵਿਉਂਤ ਅਨੁਸਾਰ ਅਮਿਤ ਕੰਬੋਜ ਦੇ ਗਿਰੋਹ ਦੇ ਕਰੀਬ ਅੱਧੀ ਦਰਜਨ ਸਾਥੀ ਪੁਲਿਸ ਪਾਰਟੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਆਪਣੇ ਸਾਥੀ ਕੰਬੋਜ ਲੈ ਕੇ ਫਰਾਰ ਹੋ ਗਏ। ਅਮਿਤ ਕੰਬੋਜ ਨੂੰ ਛੁਡਾਉਣ ਲਈ ਇਤਲਾਹ ਫਰੀਦਕੋਟ ਪੁਲਿਸ ਵੱਲੋਂ ਮਾਡਲ ਥਾਣਾ ਦਾਖਾ ਨੂੰ ਦਿੱਤੀ। ਅਪਰਾਧ ਦਾ ਸਰਗਣਾ ਸੀ-ਕੰਬੋਜ, ਮੁਹਾਲੀ ਤੋਂ ਪੇਸ਼ੀ ਬਾਅਦ ਗਿਰੋਹ ਵੱਲੋਂ ਪੁਲਿਸ ਤੋਂ ਮੁਕਤ ਕਰਵਾਇਆ ਕੰਬੋਜ ਗੁਆਂਢੀ ਸੂਬੇ ਹਰਿਆਣਾ ਨਾਲ ਸੰਬੰਧਿਤ ਹੈ। ਸੰਨ 2007 ਵਿਚ ਅਮਿਤ ਉੱਪਰ ਮਾਡਲ ਥਾਣਾ ਦਾਖਾ ਵਿਚ ਮੁਕੱਦਮੇ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਵੱਖੋ-ਵੱਖ ਥਾਣਿਆਂ ਵਿਚ ਕਰੀਬ ਦੋ ਦਰਜਨ ਮੁਕੱਦਮੇ ਦਰਜ ਹਨ। ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕੰਬੋਜ ਨੂੰ ਛੁਡਾਉਣ ਵਾਲੇ ਗਿਰੋਹ ਦੀ ਭਾਲ ਲਈ ਪੂਰੇ ਜ਼ਿਲ੍ਹੇ ਵਿਚ ਥਾਂ-ਥਾਂ ਨਾਕੇ ਲਗਾ ਕੇ ਚੈਕਿੰਗ ਆਰੰਭ ਹੋਈ ਹੈ। ਪੁਲਿਸ ਨੂੰ ਸ਼ੱਕ-ਪੁਲਿਸ ਨੂੰ ਸ਼ੱਕ ਹੈ ਕਿ ਅਮਿਤ ਕੰਬੋਜ ਦੀਆਂ ਜੜ੍ਹਾਂ ਪਿਛਲੇ ਸਮੇਂ ਪੁਲਿਸ ਮੁਕਾਬਲੇ ਵਿਚ ਬਿਲਗਾ ਥਾਣੇ ਅਧੀਨ ਮਾਰੇ ਗਏ ਗੈਂਗਸਟਰ ਸ਼ਾਦੀਪੁਰ ਵਾਸੀ ਭੁਪਿੰਦਰ ਸਿੰਘ ਭਿੰਦਾ, ਰਾਜਿੰਦਰ ਰੂਬੀ ਦੇ ਗਿਰੋਹ ਨਾਲ ਜੁੜ ਸਕਦੀਆਂ ਹਨ। ਮੁਕੱਦਮਾ ਦਰਜ-ਕੰਬੋਜ ਨੂੰ ਪੇਸ਼ੀ ਦੌਰਾਨ ਕੋਤਾਹੀ ਵਰਤਣ ਵਾਲੇ ਸਿਪਾਹੀ ਸੇਵਕ ਸਿੰਘ, ਹੌਲਦਾਰ ਜਸਵੀਰ ਸਿੰਘ ਵਿਰੁੱਧ ਮਾਡਲ ਥਾਣਾ ਦਾਖਾ ਵਿਚ ਮੁਕੱਦਮਾ ਦਰਜ ਕਰ ਲਿਆ। ਨਿੱਜੀ ਕਾਰ ਚਾਲਕ ਹਰਵਿੰਦਰ ਸਿੰਘ ਨੂੰ ਵੀ ਪੁਲਿਸ ਮੁਕੱਦਮੇ ਵਿਚ ਸ਼ਾਮਿਲ ਕਰ ਲਿਆ।
ਮੁੰਬਈ, 23 ਫਰਵਰੀ -ਕੱਲ੍ਹ ਸ਼ਾਮ ਗ੍ਰਿਫਤਾਰੀ ਤੋਂ ਬਾਅਦ ਰਿਹਾਅ ਕੀਤੇ ਗਏ ਅਦਾਕਾਰ ਸੈਫ਼ ਅਲੀ ਖ਼ਾਨ ਨੇ ਵੀ ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਆਪਣੀ ਸ਼ਿਕਾਇਤ ਵਿਚ ਸੈਫ਼ ਨੇ ਆਖਿਆ ਕਿ ਇਕਬਾਲ ਨੇ ਪਹਿਲਾਂ ਮੇਰੇ 'ਤੇ ਹਮਲਾ ਕੀਤਾ ਸੀ ਅਤੇ ਆਪਣੇ ਬਚਾਅ ਲਈ ਮੈਂ ਜਵਾਬੀ ਕਾਰਵਾਈ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਦੀ ਛਾਣਬੀਣ ਲਈ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ, ਜਿਨ੍ਹਾਂ ਵਿਚ ਹੋਟਲ ਦੇ ਚਾਰ ਮੁਲਾਜ਼ਮ ਅਤੇ ਇਕਬਾਲ ਦੇ ਪਰਿਵਾਰਕ ਮੈਂਬਰ ਸ਼ਾਮਿਲ ਹਨ। ਦੂਜੇ ਪਾਸੇ ਮੁੰਬਈ ਪੁਲਿਸ ਦੇ ਸਹਾਇਕ ਕਮਿਸ਼ਨਰ ਇਕਬਾਲ ਸ਼ੇਖ ਨੇ ਦੱਸਿਆ ਕਿ ਪੁਲਿਸ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁੱਟੇਜ਼ ਤੋਂ ਵੀ ਇਹ ਜਾਨਣ ਦੀ ਯਤਨ ਕਰ ਰਹੀ ਹੈ ਕਿ ਪਹਿਲ ਸੈਫ਼ ਨੇ ਕੀਤੀ ਜਾਂ ਇਕਬਾਲ ਨੇ। ਇਸੇ ਦੌਰਾਨ ਸੈਫ਼ ਅਲੀ ਖ਼ਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਫ਼ਿਲਮ 'ਵਿਨੋਦ ਏਜੰਟ' ਨੂੰ ਸਫਲ ਕਰਨ ਲਈ ਇਸ ਘਟਨਾ ਦਾ ਨਾਟਕ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਉਸ ਦਾ ਨਾਕਾਰਾਤਮਕ ਪ੍ਰਚਾਰ ਹੋਵੇ। ਜ਼ਿਕਰਯੋਗ ਹੈ ਕਿ ਕੱਲ੍ਹ ਮੁੰਬਈ ਦੇ ਇਕ ਰੈਸਟੋਰੈਂਟ ਵਿਚ ਸੈਫ਼ ਅਲੀ ਖ਼ਾਨ ਨੇ ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਦੀ ਕੁੱਟਮਾਰ ਕਰ ਦਿੱਤੀ ਸੀ। ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਸੈਫ਼ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।
ਪਿਸਤੌਲ ਦਿਖਾ ਕੇ ਫਾਰਚੂਨਰ ਗੱਡੀ ਖੋਹੀ
ਫਗਵਾੜਾ, 23 ਫਰਵਰੀ-ਸਥਾਨਕ ਜੀ.ਟੀ ਰੋਡ 'ਤੇ ਪਿੰਡ ਜਮਾਲਪੁਰ ਦੇ ਨੇੜੇ ਬੀਤੀ ਦੇਰ ਰਾਤ ਨੂੰ ਅਣਪਛਾਤੇ ਪਿਸਤੌਲਧਾਰੀ ਲੁਟੇਰਿਆਂ ਨੇ ਇਕ ਫਾਰਚੂਨਰ ਗੱਡੀ ਖੋਹ ਲਈ। ਗੱਡੀ ਵਿੱਚ ਪਏ ਦੋ ਲੱਖ ਰੁਪਏ, ਦੋ ਮੋਬਾਈਲ ਅਤੇ ਇਕ ਲੈਪਟਾਪ ਵੀ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਇਕ ਸ਼ੈਵਰਲੇਅ ਗੱਡੀ ਵਿਚ ਸਵਾਰ ਸਨ। ਜਾਣਕਾਰੀ ਦੇ ਅਨੁਸਾਰ ਸਿਮਰ ਫਾਈਨਾਂਸ ਕੰਪਨੀ ਦੇ ਮਾਲਕ ਸ੍ਰੀ ਦੀਪਕ ਬਾਲੀ ਪੁੱਤਰ ਸ੍ਰੀ ਧਰਮਪਾਲ ਬਾਲੀ ਵਾਸੀ ਗੁਰਜੀਤ ਨਗਰ ਜਲੰਧਰ ਬੀਤੀ ਰਾਤ ਆਪਣੇ ਇਕ ਸਾਥੀ ਇੰਦਰਜੀਤ ਸਿੰਘ ਦੇ ਨਾਲ ਗੁਰਾਇਆ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਪਣੀ ਫਾਰਚੂਨਰ ਗੱਡੀ ਨੰਬਰ ਪੀ.ਬੀ 08 ਏ.ਵਾਈ (ਟੀ) 1040 ਵਿਚ ਜਾ ਰਹੇ ਸਨ। ਦੀਪਕ ਬਾਲੀ ਦੇ ਅਨੁਸਾਰ ਜਦੋਂ ਉਨ੍ਹਾਂ ਦੀ ਗੱਡੀ ਫਗਵਾੜਾ ਦੇ ਪਿੰਡ ਜਮਾਲਪੁਰ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਇਕ ਸ਼ੈਵਰਲੇਅ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ। ਉਨ੍ਹਾਂ ਦੇ ਡਰਾਈਵਰ ਨੇ ਉਕਤ ਗੱਡੀ ਦੇ ਨੇੜੇ ਜਾ ਕਿ ਗੱਡੀ ਰੋਕੀ ਅਤੇ ਨੁਕਸਾਨ ਦੇਖਣ ਸਬੰਧੀ ਥੱਲੇ ਉਤਰਿਆ। ਡਰਾਈਵਰ ਬਲਵੰਤ ਸਿੰਘ ਤੋਂ ਬਾਅਦ ਉਹ ਵੀ ਗੱਡੀ ਤੋਂ ਹੇਠਾਂ ਉਤਰ ਆਏ। ਏਨੀ ਦੇਰ ਨੂੰ ਸ਼ੈਵਰਲੇਅ ਸਵਾਰਾਂ ਨੇ ਪਿਸਤੌਲ ਕੱਢ ਲਈ ਅਤੇ ਉਨ੍ਹਾਂ ਨੂੰ ਧਮਕਾ ਕੇ ਗੱਡੀ ਖੋਹ ਕੇ ਫ਼ਰਾਰ ਹੋ ਗਏ। ਦੀਪਕ ਬਾਲੀ ਨੇ ਦੱਸਿਆ ਕਿ ਗੱਡੀ ਵਿਚ ਪਏ ਦੋ ਲੱਖ ਰੁਪਏ ਨਕਦ, ਇਕ ਲੈਪਟਾਪ ਅਤੇ ਉਨ੍ਹਾਂ ਦੇ ਦੋ ਮੋਬਾਈਲ ਫ਼ੋਨ ਵੀ ਲੁੱਟ ਕਿ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਵਾਰਦਾਤ ਦਾ ਜਾਇਜ਼ਾ ਲਿਆ। ਸਦਰ ਪੁਲਿਸ ਨੇ ਇਸ ਘਟਨਾ ਸਬੰਧੀ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨੀਤਾ ਅੰਬਾਨੀ ਵਲੋਂ ਜਲੰਧਰ ਦੇ 'ਯੂਨੀਕ ਹੋਮ' ਦਾ ਦੌਰਾ
ਨੀਤਾ ਅੰਬਾਨੀ ਜਲੰਧਰ ਦੇ ਯੂਨੀਕ ਹੋਮ ਦੇ ਬਾਹਰ ਨੰਨ੍ਹੇ-ਮੁੰਨੇ ਬੱਚਿਆਂ ਨਾਲ ਅਤੇ
(2) ਬੀਬੀ ਪ੍ਰਕਾਸ਼ ਕੌਰ ਨਾਲ ਖੜ੍ਹੇ ਹਨ।
ਜਲੰਧਰ. 23 ਫਰਵਰੀ ਰਿਲਾਇੰਸ ਇੰਡਸਟਰੀਜ਼ ਲਿਮ: ਦੇ ਕਰਤਾ-ਧਰਤਾ ਮੁਕੇਸ਼ ਅੰਬਾਨੀ ਦੀ ਪਤਨੀ ਅਤੇ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਨੀਤਾ ਅੰਬਾਨੀ ਅੱਜ ਬਾਅਦ ਦੁਪਹਿਰ ਇਥੇ ਮਾਡਲ ਹਾਊਸ ਜਲੰਧਰ ਦੀ ਤਾਰਾਂਵਾਲੀ ਗਲੀ ਵਿਚ ਸਥਿਤ 'ਯੂਨੀਕ ਹੋਮ' ਵੇਖਣ ਆਏ। ਯਾਦ ਰਹੇ ਇਹ ਅਨਾਥ ਅਤੇ ਬੇਸਹਾਰਾ ਬੱਚਿਆਂ ਦਾ ਰੈਣ-ਬਸੇਰਾ ਹੈ। ਇਸ ਦੀ ਸੰਚਾਲਕਾ ਬੀਬੀ ਪ੍ਰਕਾਸ਼ ਕੌਰ ਹਨ। ਇਸ ਵਿਚ 58 ਬੱਚਿਆਂ ਦਾ ਪਾਲਣ-ਪੋਸਣ ਹੋ ਰਿਹਾ ਹੈ। ਸਭ ਤੋਂ ਛੋਟਾ ਬੱਚਾ ਚਾਰ ਮਹੀਨੇ ਦਾ ਹੈ। ਇਸ ਨੂੰ ਭਾਈ ਘਨੱਈਆ ਜੀ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ। ਸ੍ਰੀਮਤੀ ਨੀਤਾ ਅੰਬਾਨੀ ਜਦੋਂ ਯੂਨੀਕ ਹੋਮ ਪੁੱਜੇ ਤਾਂ ਬਾਹਰ ਗਲੀ ਵਿਚ ਪੰਜ ਨੰਨ੍ਹੇ-ਮੁੰਨੇ ਬੱਚਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਉਂਦਿਆਂ ਪਹਿਲਾਂ 'ਸਤਿ ਸ੍ਰੀ ਅਕਾਲ' ਕੀਤੀ ਤੇ ਫਿਰ ਬੱਚਿਆਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਵਿਚੋਂ ਇਕ ਨੂੰ ਕੁੱਛੜ ਚੁੱਕ ਕੇ ਬਾਕੀਆਂ ਨਾਲ ਵੀ ਲਾਡ ਲਡਾਇਆ। ਇਹ ਬੱਚੇ ਸਨ ਰੋਮੀ, ਜੀਆ, ਸ਼ਿਵੀ, ਵਨਸੇਰਾ ਤੇ ਸਲੀਨਾ। ਯੂਨੀਕ ਹੋਮ ਵਿਚ ਪ੍ਰਵੇਸ਼ ਕਰਨ 'ਤੇ ਬੀਬੀ ਪ੍ਰਕਾਸ਼ ਕੌਰ ਤੇ ਬੱਚਿਆਂ ਨੇ ਜਿਨ੍ਹਾਂ ਰੰਗ-ਬਰੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ, ਉਨ੍ਹਾਂ ਦਾ ਸਵਾਗਤ ਕੀਤਾ। ਸਾਰਾ ਯੂਨੀਕ ਹੋਮ ਹੀ ਸਜਾਇਆ ਹੋਇਆ ਸੀ। ਉਨ੍ਹਾਂ ਇਥੇ ਕਾਫੀ ਸਮਾਂ ਬੱਚਿਆਂ ਨਾਲ ਬਿਤਾਇਆ। ਉਨ੍ਹਾਂ ਯੂਨੀਕ ਹੋਮ ਬਾਰੇ ਜਾਣਕਾਰੀ ਵੀ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਬੱਚੇ ਅੰਦਰ ਰਹਿੰਦੇ ਹਨ, ਕਿਵੇਂ ਉਨ੍ਹਾਂ ਦਾ ਪਾਲਣ-ਪੋਸਣ ਕੀਤਾ ਜਾਂਦਾ ਹੈ। ਉਨ੍ਹਾਂ ਦੀ ਪੜ੍ਹਾਈ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਹੁਣ ਤੱਕ 12 ਲੜਕੀਆਂ ਵਿਆਹੀਆਂ ਜਾ ਚੁੱਕੀਆਂ ਹਨ। ਯਾਦ ਰਹੇ, ਇਥੇ ਸਿਰਫ ਲੜਕੀਆਂ ਹੀ ਰੱਖੀਆਂ ਜਾਂਦੀਆਂ ਹਨ। ਬਾਅਦ ਵਿਚ ਜਦੋਂ ਮੈਡਮ ਅੰਬਾਨੀ ਬਾਹਰ ਆਏ ਤਾਂ ਕਈ ਘੰਟੇ ਤੋਂ ਉਡੀਕ 'ਚ ਖੜ੍ਹੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰੀ ਜਲੰਧਰ ਤੇ ਯੂਨੀਕ ਹੋਮ (ਬੇਸਹਾਰਿਆਂ ਦਾ ਸਹਾਰਾ) ਵੇਖ ਕੇ ਅਤੇ ਬੱਚਿਆਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਹਨ। ਉਨ੍ਹਾਂ ਬੀਬੀ ਪ੍ਰਕਾਸ਼ ਕੌਰ 'ਸੰਚਾਲਕਾ' ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸੇਵਾ ਦੀ ਮੂਰਤ ਹਨ। ਉਹ ਖੁਦ ਉਨ੍ਹਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਹ ਬੇਸਹਾਰਾ ਬੱਚਿਆਂ ਦੇ ਪਾਲਣ-ਪੋਸਣ ਦੀ ਜਿਵੇਂ ਸੇਵਾ ਕਰ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਹ ਮੇਰੇ ਸਮੇਤ ਸਾਰਿਆਂ ਦੇ ਪ੍ਰੇਰਨਾ-ਸਰੋਤ ਹਨ। ਆਮ ਔਰਤਾਂ ਨੂੰ ਵੀ ਉਨ੍ਹਾਂ ਵਾਂਗ ਹੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਸੱਦੇ 'ਤੇ ਬੀਬੀ ਪ੍ਰਕਾਸ਼ ਕੌਰ ਜਦੋਂ ਮੁੰਬਈ ਉਨ੍ਹਾਂ ਪਾਸ ਆਏ ਸਨ, ਜਿਥੇ ਉਨ੍ਹਾਂ ਨੂੰ ਐਵਾਰਡ ਪ੍ਰਦਾਨ ਕੀਤਾ ਗਿਆ ਸੀ, ਉਦੋਂ ਮੈਂ ਇਨ੍ਹਾਂ ਨਾਲ ਜਲੰਧਰ ਆਉਣ ਦਾ ਵਾਅਦਾ ਕੀਤਾ ਸੀ। ਸੋ, ਅੱਜ ਮੈਂ ਇਥੇ ਆ ਕੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ। ਹੁਣ ਮੈਂ ਇਨ੍ਹਾਂ ਨੂੰ ਸਾਰੇ ਬੱਚਿਆਂ ਸਮੇਤ ਮੁੰਬਈ ਆਉਣ ਦਾ ਸੱਦਾ ਦਿੱਤਾ ਹੈ। ਬਾਅਦ ਵਿਚ ਪਤਾ ਲੱਗਾ ਕਿ ਬੀਬੀ ਪ੍ਰਕਾਸ਼ ਕੌਰ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ। ਸ਼ਾਮ ਨੂੰ ਯੂਨੀਕ ਹੋਮ ਦੀ ਨਕੋਦਰ ਰੋਡ ਬਾਦਸ਼ਾਹਪੁਰ (ਨੇੜੇ ਆਲੂ ਫਾਰਮ ਕੋਲ) ਬਣ ਰਹੀ ਨਵੀਂ ਇਮਾਰਤ ਵੇਖਣ ਲਈ ਪੁੱਜੇ। ਉਥੇ ਉਨ੍ਹਾਂ ਬਹੁਤ ਸਾਰਾ ਸਮਾਂ ਬੱਚਿਆਂ ਨਾਲ ਹੱਸ-ਖੇਡ ਕੇ ਬਿਤਾਇਆ। ਉਨ੍ਹਾਂ ਬੱਚਿਆਂ ਨਾਲ ਰਲ ਕੇ ਗੁਜਰਾਤੀ ਗਰਬਾ ਡਾਂਸ ਵੀ ਕੀਤਾ। ਉਨ੍ਹਾਂ ਗੁਜਰਾਤੀ ਵਿਚ ਗੀਤ ਵੀ ਗਾਏ। ਬੱਚਿਆਂ ਨੇ ਵੀ ਗੁਜਰਾਤੀ ਵਿਚ ਤਿਆਰ ਕੀਤੇ ਗੀਤ ਸੁਣਾਏ। ਮੈਡਮ ਨੀਤਾ ਅੰਬਾਨੀ ਨੇ ਬੱਚਿਆਂ ਨੂੰ ਆਪਣੀ ਜੀਵਨ ਕਹਾਣੀ ਵੀ ਸੁਣਾਈ ਅਤੇ ਨਾਲ ਲਿਆਂਦੇ ਖਿਡੌਣੇ ਵੀ ਵੰਡੇ। ਵਾਪਸੀ 'ਤੇ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਮੱਥਾ ਟੇਕਣ ਲਈ ਗਏ, ਜਿਥੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਯਾਦ ਰਹੇ ਉਨ੍ਹਾਂ ਦੇ ਯੂਨੀਕ ਹੋਮ ਵਿਚ ਜੋ ਦੋ ਸਮਾਗਮ ਹੋਏ, ਉਨ੍ਹਾਂ ਵਿਚ ਪੱਤਰਕਾਰਾਂ ਨੂੰ ਜਾਣ ਦੀ ਬਿਲਕੁਲ ਮਨਾਹੀ ਸੀ, ਕਿਉਂਕਿ ਇਹ ਸਮਾਗਮ ਉਨ੍ਹਾਂ ਦਾ ਨਿੱਜੀ ਸੀ। ਪਤਾ ਲੱਗਾ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਲੈ ਕੇ ਇਕ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਬਣਾ ਰਹੇ ਹਨ। ਇਥੇ ਉਨ੍ਹਾਂ ਫ਼ਿਲਮ ਲਈ ਵੱਖ-ਵੱਖ ਦ੍ਰਿਸ਼ ਫਿਲਮਾਏ। ਯਾਦ ਰਹੇ ਕਿ ਉਹ ਪੰਜਾਬੀ ਪਹਿਰਾਵੇ ਸਲਵਾਰ-ਕਮੀਜ਼ ਵਿਚ ਸਨ।ਨੀਤਾ ਅੰਬਾਨੀ ਜਲੰਧਰ ਦੇ ਯੂਨੀਕ ਹੋਮ ਦੇ ਬਾਹਰ ਨੰਨ੍ਹੇ-ਮੁੰਨੇ ਬੱਚਿਆਂ ਨਾਲ ਅਤੇ
(2) ਬੀਬੀ ਪ੍ਰਕਾਸ਼ ਕੌਰ ਨਾਲ ਖੜ੍ਹੇ ਹਨ।
ਬੈਰਾਗੀ ਮਹਾਂ ਮੰਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ
ਫਾਊਂਡੇਸ਼ਨ ਦੀਆਂ ਉੱਤਰ ਪ੍ਰਦੇਸ਼ ਇਕਾਈਆਂ ਦਾ ਗਠਨ
ਲੁਧਿਆਣਾ 23 ਫਰਵਰੀ-ਕੁਲ ਹਿੰਦ ਬੈਰਾਗੀ (ਵੈਸ਼ਨਵ) ਮਹਾਂ ਮੰਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸਾਂਝੀ ਮੀਟਿੰਗ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਜਨਰਲ ਸਕੱਤਰ ਪ੍ਰੋ: ਜੀਵਨ ਦਾਸ ਬਾਵਾ ਦੀ ਪ੍ਰਧਾਨਗੀ ਹੇਠ ਮੰਦਿਰ ਬਾਬਾ ਰਾਮ ਥੰਮਨ, ਜਿੰਗਨੀਆਂ (ਸ਼ਿਵਰਾਜਪੁਰ) ਜ਼ਿਲ੍ਹਾ ਸੀਤਾਪੁਰ ਵਿਖੇ ਹੋਈ। ਇਸ ਸਮੇਂ ਸਰਬਸੰਮਤੀ ਨਾਲ ਨਿਰਭੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦਾ ਪ੍ਰਧਾਨ ਜਦਕਿ ਰਾਮਨਾਥ ਬਾਵਾ ਨੂੰ ਬੈਰਾਗੀ ਮਹਾਂ ਮੰਡਲ ਉੱਤਰ ਪ੍ਰਦੇਸ਼ ਦਾ ਪ੍ਰਧਾਨ ਥਾਪਿਆ ਗਿਆ। ਪ੍ਰੋ: ਜੀਵਨ ਦਾਸ ਬਾਵਾ ਨੇ ਨਿਰਭੈ ਸਿੰਘ ਨੂੰ ਇਕ ਮਹੀਨੇ ਦੇ ਸਮੇਂ ਦੌਰਾਨ ਜਥੇਬੰਦਕ ਢਾਂਚਾ ਬਣਾਉਣ ਲਈ ਕਿਹਾ। ਇਸ ਦੇ ਨਾਲ ਹੀ ਬੈਰਾਗੀ ਮਹਾਂ ਮੰਡਲ ਉੱਤਰ ਪ੍ਰਦੇਸ਼ ਦੇ ਬਲਰਾਮ ਦਾਸ ਬਾਵਾ, ਬਲਬੀਰ ਬਾਵਾ ਅਤੇ ਅਮਰਨਾਥ ਬਾਵਾ ਨੂੰ ਸਰਪ੍ਰਸਤ, ਹੀਰਾ ਲਾਲ ਬਾਵਾ ਅਤੇ ਮਨਦੀਪ ਬਾਵਾ ਉਪ ਪ੍ਰਧਾਨ, ਸਤਨਾਮ ਬਾਵਾ ਜਨਰਲ ਸਕੱਤਰ, ਬਲਵਿੰਦਰ ਦਾਸ ਬਾਵਾ ਅਤੇ ਧਰਮਪਾਲ ਬਾਵਾ ਸਕੱਤਰ ਥਾਪੇ ਗਏ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਸਮੇਂ ਕੇਂਦਰੀ ਟਰਾਂਸਪੋਰਟ ਮੰਤਰੀ ਜਤਿਨ ਪ੍ਰਸਾਦ ਨੂੰ ਸੰਸਥਾ ਵੱਲੋਂ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕਰਦਿਆਂ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ਤੋਂ ਜਾਣੂ ਕਰਵਾਇਆ। ਸ੍ਰੀ ਬਾਵਾ ਨੇ ਕਿਹਾ ਕਿ ਅੱਜ ਲੋੜ ਹੈ ਬੈਰਾਗੀ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ 'ਚ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਣੀ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ 'ਚ ਪਹਿਚਾਣ ਬਣਾਉਣ। ਇਸ ਮੀਟਿੰਗ ਵਿਚ ਸੰਤ ਨਿਰਮਲ ਸਿੰਘ ਕਾਰ ਸੇਵਾ ਵਾਲੇ, ਚੌਧਰੀ ਦਸੌਧੀ ਰਾਮ ਨੇਤਾ ਗੁਜਰ ਸਮਾਜ, ਅਮਰਦੀਪ ਸਿੰਘ ਗਰੇਵਾਲ ਯੂਥ ਨੇਤਾ, ਰਵਿੰਦਰ ਕੁਮਾਰ ਬਾਵਾ, ਰਜਿੰਦਰ ਕੁਮਾਰ ਬਾਵਾ, ਭਗੀਰਥ ਦਾਸ ਬਾਵਾ, ਰਮੇਸ਼ ਚੰਦ ਬਾਵਾ, ਛਿੰਦਰਪਾਲ ਬਾਵਾ, ਬੀਰਾ ਰਾਮ ਬਾਵਾ, ਪ੍ਰਸ਼ੋਤਮ ਦਾਸ ਬਾਵਾ, ਜੀਤ ਰਾਮ ਬਾਵਾ, ਕਪਲ ਦੇਵ ਬਾਵਾ, ਦੇਸ ਰਾਜ ਬਾਵਾ, ਸ਼ਿਵ ਨਰਾਇਣ ਬਾਵਾ, ਦਲਬੀਰ ਦਾਸ ਬਾਵਾ, ਹੈਪੀ ਬਾਵਾ, ਜਸਵਿੰਦਰ ਪਾਲ ਬਾਵਾ, ਭੁਪਿਦਰ ਪਾਲ ਬਾਵਾ, ਲਖਵਿੰਦਰ ਸਿੰਘ, ਸ਼ਸ਼ਪਾਲ ਬਾਵਾ, ਪ੍ਰੇਮ ਦਾਸ ਅਤੇ ਭਾਗ ਸਿੰਘ ਆਦਿ ਸ਼ਾਮਿਲ ਹੋਏ।ਫਾਊਂਡੇਸ਼ਨ ਦੀਆਂ ਉੱਤਰ ਪ੍ਰਦੇਸ਼ ਇਕਾਈਆਂ ਦਾ ਗਠਨ
ਆਬੂਧਾਬੀ ਦੀ ਜੇਲ੍ਹ 'ਚ ਬੰਦ 16 ਪੰਜਾਬੀ ਨੌਜਵਾਨਾਂ 'ਤੇ ਕੀਤਾ ਜਾ ਰਿਹੈ ਤਸ਼ੱਦਦ
ਆਬੂਧਾਬੀ ਜੇਲ੍ਹ 'ਚ ਬੰਦ ਨੌਜਵਾਨ ਬਲਵਿੰਦਰ ਸਿੰਘ ਦੀ ਮਾਤਾ ਸ੍ਰੀਮਤੀ ਪਿਆਰੀ, ਨਰਿੰਦਰਜੀਤ ਕੌਰ ਭਰਜਾਈ ਅਤੇ ਪਿੰਡ ਵਾਸੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ।
ਬੰਗਾ. 23 ਫਰਵਰੀ ૿ ਦੁਬਈ 'ਚ ਪਾਕਿਸਤਾਨੀ ਨਾਗਰਿਕ ਮਿਸਰੀ ਖਾਂ ਦੇ ਸਾਲ 2009 'ਚ ਹੋਏ ਕਤਲ 'ਚ ਦੋਸ਼ੀ ਮੰਨੇ ਗਏ 17 ਪੰਜਾਬੀ ਨੌਜਵਾਨਾਂ ਦੀ ਜਾਨ ਬਖਸ਼ੀ ਉਪਰੰਤ ਅਜੇ ਵਤਨ ਵਾਪਸੀ ਸੰਭਵ ਨਹੀਂ ਹੋਈ ਕਿ ਆਬੂਧਾਬੀ ਦੀ ਅਲਬਸ਼ਪਾ ਜੇਲ੍ਹ 'ਚ ਬੰਦ 16 ਹੋਰ ਪੰਜਾਬੀ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ 'ਤੇ ਵੀ ਇਕ ਪਾਕਿਸਤਾਨੀ ਨਾਗਰਿਕ ਪਠਾਨ ਮੁਹੰਮਦ ਸ਼ਵੇਤ ਦੇ ਕਤਲ ਦਾ ਦੋਸ਼ ਹੈ। ਅਲਬਸ਼ਪਾ ਜੇਲ੍ਹ 'ਚ ਬੰਦ ਬਲਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਪਿੰਡ ਹੇੜੀਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਤਾ ਸ੍ਰੀਮਤੀ ਪਿਆਰੋ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਬਲਵਿੰਦਰ ਸਿੰਘ ਨੂੰ ਜੂਨ 2010 ਦੌਰਾਨ ਕਰਜ਼ਾ ਚੁੱਕ ਕੇ ਆਬੂਧਾਬੀ ਭੇਜਿਆ ਸੀ। ਉਨ੍ਹਾਂ ਜਿਸ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਸੀ ਕਿ 3 ਨਵੰਬਰ 2011 ਦੀ ਰਾਤ ਨੂੰ ਉਨ੍ਹਾਂ ਦੇ ਨਜ਼ਦੀਕ ਹੀ ਇਕ ਕਮਰੇ 'ਚ ਰਹਿ ਰਹੇ 3 ਪੰਜਾਬੀ ਨੌਜਵਾਨਾਂ ਦਾ ਆਪਸ ਵਿਚ ਕਿਸੇ ਗੱਲੋ ਝਗੜਾ ਹੋ ਗਿਆ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਛੁਡਾਉਣ ਲਈ ਇਕ ਪਾਕਿਸਤਾਨੀ ਨਾਗਰਿਕ ਪਠਾਨ ਮੁਹੰਮਦ ਸ਼ਵੇਤ ਅੱਗੇ ਆਇਆ ਤਾਂ ਕਿਸੇ ਵਿਅਕਤੀ ਨੇ ਪਿਛੋਂ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਇਲਾਜ ਦੌਰਾਨ ਉਸ ਦੀ ਇਕ ਹਸਪਤਾਲ 'ਚ 29 ਨਵੰਬਰ 2011 ਨੂੰ ਮੌਤ ਹੋ ਗਈ। ਆਬੂਧਾਬੀ ਪੁਲਿਸ ਵੱਲੋਂ ਇਸ ਕਤਲ ਦੇ ਦੋਸ਼ ਵਿਚ ਬਲਵਿੰਦਰ ਸਿੰਘ ਸਮੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ, ਅੰਮਿਤਸਰ ਜ਼ਿਲ੍ਹੇ ਦੇ ਤਿੰਨ, ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆ ਦੇ ਇਕ-ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਜਿਥੇ ਭੁੱਖਿਆ ਰੱਖ ਕੇ ਭਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਪੁਲਿਸ ਦੇ ਇਸ ਤਸ਼ੱਦਦ ਤੋਂ ਡਰਦੇ ਕਈ ਨੌਜਵਾਨ ਜੁਰਮ ਕਬੂਲ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨਾਲ ਜੇਲ੍ਹ 'ਚ ਬੰਦ ਹੋਰ ਪੰਜਾਬੀ ਨੌਜਵਾਨਾਂ 'ਚ ਅਮਨਦੀਪ ਸਿੰਘ ਵਾਸੀ ਖੁਰਦ, ਰਾਮ ਸਿੰਘ ਅਤੇ ਰਾਜ ਕੁਮਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਪਰਮਿੰਦਰ ਸਿੰਘ ਵਾਸੀ ਪੰਜ ਗਰਾਈਆਂ ਜ਼ਿਲ੍ਹਾ ਫਰੀਦਕੋਟ, ਰਾਜ ਸਿੰਘ ਵਾਸੀ ਰੱਤਾ ਖੇੜਾ ਜ਼ਿਲ੍ਹਾ ਫਿਰੋਜ਼ਪੁਰ, ਗੁਰਦੇਵ ਸਿੰਘ ਵਾਸੀ ਜੰਡ ਜ਼ਿਲ੍ਹਾ ਅੰਮ੍ਰਿਤਸਰ, ਸੁਖਵੰਤ ਸਿੰਘ ਬੋਨੀ ਵਾਸੀ ਮੀਰਾਕੋਟ ਜ਼ਿਲ੍ਹਾ ਅੰਮ੍ਰਿਤਸਰ, ਸੁਰਜੀਤ ਸਿੰਘ ਵਾਸੀ ਬੁੱਟਰ ਕਲਾ ਜ਼ਿਲ੍ਹਾ ਅੰਮ੍ਰਿਤਸਰ, ਵਿਰਸਾ ਸਿੰਘ ਵਾਸੀ ਚਾੜਕੇ ਜ਼ਿਲ੍ਹਾ ਜਲੰਧਰ, ਅਮਨਦੀਪ ਸਿੰਘ ਵਾਸੀ ਅਲੀਕੇ ਬਠਿੰਡਾ, ਜਤਿੰਦਰ ਸਿੰਘ ਤੇ ਸੰਦੀਪ ਕੁਮਾਰ ਵਾਸੀ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਪੇਸ਼ੀ 28 ਫਰਵਰੀ 2012 ਤਹਿ ਕੀਤੀ ਗਈ ਹੈ।ਆਬੂਧਾਬੀ ਜੇਲ੍ਹ 'ਚ ਬੰਦ ਨੌਜਵਾਨ ਬਲਵਿੰਦਰ ਸਿੰਘ ਦੀ ਮਾਤਾ ਸ੍ਰੀਮਤੀ ਪਿਆਰੀ, ਨਰਿੰਦਰਜੀਤ ਕੌਰ ਭਰਜਾਈ ਅਤੇ ਪਿੰਡ ਵਾਸੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ।
ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਆਗੂ ਆਪਣੇ ਹਿੱਤ ਪੂਰਦੇ ਨੇ-ਘੋਲੀਆ
ਜਗਰਾਉਂ, 23 ਫਰਵਰੀ -ਪੰਜਾਬ ਅੰਦਰ ਡੇਢ ਮਹੀਨਾ ਰਹਿ ਕੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਗੁਰੂਆਂ ਤੇ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦਾ ਕੋਈ ਅਜਿਹਾ ਖੂੰਜਾ ਨਹੀਂ ਹੈ ਜੋ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਨਾ ਰਿਹਾ ਹੋਵੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਕੈਨੇਡਾ) ਦੇ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਨੇ ਉਪ ਦਫ਼ਤਰ ਜਗਰਾਉਂ 'ਚ ਪਹੁੰਚ ਕੇ ਕਹੇ। ਉਨ੍ਹਾਂ ਕਿਹਾ ਕਿ ਸਾਡੀ ਧਰਤੀ, ਪਾਣੀ ਤੇ ਹਵਾ ਦੇ ਨਾਲ-ਨਾਲ ਧਰਮ, ਸੱਭਿਆਚਾਰ, ਖੇਡਾਂ, ਸਿੱਖਿਆ ਆਦਿ ਖੇਤਰ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ ਤੇ ਸਭ ਤੋਂ ਦੁੱਖ ਭਰੀ ਗੱਲ ਹੈ ਕਿ ਕੋਈ ਵੀ ਆਗੂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਨਹੀਂ ਆ ਰਿਹਾ, ਸਗੋਂ ਇਨ੍ਹਾਂ ਸਮੱਸਿਆਵਾਂ ਨੂੰ ਉਭਾਰ ਕੇ ਆਪਣੇ ਹਿੱਤਾ ਦੀ ਪੂਰਤੀ ਹੀ ਕਰ ਰਹੇ ਹਨ। ਅਕਾਲੀ ਆਗੂ ਘੋਲੀਆ ਨੇ ਕਿਹਾ ਕਿ ਪੰਜਾਬ ਅੰਦਰ ਜੋ ਖੇਡ ਮੇਲੇ ਹੋ ਰਹੇ ਹਨ ਉਸ 'ਚ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਜਾ ਕੇ ਉਹ ਪ੍ਰਚਾਰ ਕਰਨਗੇ ਕਿ ਜਿਹੜੇ ਖੇਡ ਮੇਲਿਆਂ 'ਚ ਖਿਡਾਰੀ ਜਾਂ ਪ੍ਰਬੰਧਕ ਨਸ਼ਿਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਨਾ ਦਿੱਤਾ ਜਾਵੇ। ਇਸ ਮੌਕੇ ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਸੁਖਮੰਦਰ ਸਿੰਘ ਬੁੱਟਰ ਕੈਨੇਡਾ, ਰੋਬਨ ਗਿੱਲ, ਕੁਲਦੀਪ ਸਿੰਘ ਜਗਰਾਉਂ, ਨਛੱਤਰ ਸਿੰਘ, ਜੰਗੀਰ ਸਿੰਘ ਖ਼ਾਲਸਾ ਤੇ ਸ਼ਿਸਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪੁਲਿਸ ਵੱਲੋਂ ਅੰਤਰਰਾਜੀ ਗੱਡੀ ਚੋਰ ਗਿਰੋਹ ਦਾ ਪਰਦਾਫਾਸ਼
ਅਜੀਤਗੜ੍ਹ- 23 ਫਰਵਰੀ ૿ ਅਜੀਤਗੜ੍ਹ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜ਼ੀ ਚੋਰਾਂ ਦੇ ਗਿਰੋਹ ਨੂੰ ਕਾਬੂ ਕਰ ਕੇ ਕਰੀਬ 76 ਲੱਖ ਰੁਪਏ ਦੀ ਕੀਮਤ ਦੀਆਂ ਵੱਖ-ਵੱਖ ਮਾਰਕੇ ਦੀਆਂ ਚੋਰੀ ਕੀਤੀਆਂ 10 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਪੱਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਉਕਤ ਗਿਰੋਹ ਬਾਰੇ ਖੁਫੀਆ ਇਤਲਾਹ ਮਿਲੀ ਸੀ।ਉਨ੍ਹਾਂ ਦੱਸਿਆ ਕਿ ਦੋਸ਼ੀ ਅੰਗਰੇਜ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਬੰਡਾਲਾ ਥਾਣਾ ਸਦਰ ਫਿਰੋਜ਼ਪੁਰ ਨੂੰ ਪੁਲਿਸ ਨੇ ਕੁਰਾਲੀ ਤੋਂ ਅਤੇ ਪ੍ਰੀਤਮ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਲੰਡੇ ਥਾਣਾ ਸਲਾਮਸਰ ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਦੇ ਦੋ ਸਾਥੀ ਦੋਸ਼ੀ ਨਾਇਬ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਕਿੱਲੀ ਗੋਦਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਇਕਬਾਲ ਹੁਸੈਨ ਪੁੱਤਰ ਅਬਹਰ ਹੂਸੈਨ ਵਾਸੀ ਜ਼ਿਲ੍ਹਾ ਰਾਮਪੁਰ ( ਯੂ. ਪੀ.) ਫਰਾਰ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਅਧੀਨ ਧਾਰਾ 379, 411, 413, 420, 473, ਥਾਣਾ ਕੁਰਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 4 ਗੱਡੀਆਂ ਟਾਟਾ ਸਫਾਰੀ, 2 ਬਲੈਰੋ, 2 ਇੰਡੀਗੋ ਅਤੇ 2 ਸਕਾਰਪਿਓ ਬਰਾਮਦ ਕੀਤੀਆਂ ਗਈਆਂ ਹਨ ਜੋ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਮੁਹਾਲੀ ਤੋਂ ਚੋਰੀ ਕੀਤੀਆਂ ਸਨ। ਇਸ ਮੌਕੇ ਐੱਸ. ਪੀ. (ਡੀ) ਭੁਪਿੰਦਰ ਸਿੰਘ ਸਿੱਧੂ, ਐੱਸ. ਪੀ. (ਸਿਟੀ) ਹਰਪ੍ਰੀਤ ਸਿੰਘ, ਡੀ. ਐੱਸ. ਪੀ (ਡੀ) ਅਮ੍ਰਿਤ ਸਿੰਘ, ਸੀ. ਆਈ. ਏ. ਇੰਚਾਰਜ ਗੁਰਚਰਨ ਸਿੰਘ ਵੀ ਹਾਜਰ ਸਨ।
ਲੁਧਿਆਣਾ 'ਚ ਹਥਿਆਰਬੰਦ ਲੁਟੇਰੇ 5 ਲੱਖ ਦੇ
ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ
ਲੁਧਿਆਣਾ. - 23 ਫਰਵਰੀ ૿ ਸਥਾਨਿਕ ਫੁਆਰਾ ਚੌਕ ਵਿਚ ਅੱਜ ਦਿਨ ਦਿਹਾੜੇ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਇਕ ਔਰਤ ਪਾਸੋਂ 5 ਲੱਖ ਰੁਪਏ ਦੇ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ
ਘਟਨਾ ਅੱਜ ਦੁਪਹਿਰ 4 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਹਿਮਾਚਲ ਪ੍ਰਦੇਸ਼ ਦੇ ਪਰਵਾਨੂ ਦੇ ਰਹਿਣ ਵਾਲੇ ਆਦਰਸ਼ ਕੁਮਾਰ ਆਪਣੀ ਪਤਨੀ ਅੰਜੂ ਅਤੇ ਨੂੰਹ ਨੇਹਾ ਨਾਲ ਆਪਣੇ ਛੋਟੇ ਲੜਕੇ ਦੇ ਵਿਆਹ ਦੀ ਖਰੀਦੋ-ਫਰੋਖਤ ਕਰਨ ਲਈ ਲੁਧਿਆਣਾ ਆਏ ਸਨ। ਉਨ੍ਹਾਂ ਨੇ ਆਪਣੀ ਕਾਰ ਕਾਲਜ ਸੜਕ 'ਤੇ ਖੜ੍ਹੀ ਕੀਤੀ ਤੇ ਥੋੜ੍ਹੀ ਦੂਰ ਸਥਿਤ ਆਪਣੇ ਆਪਣੇ ਰਿਸ਼ਤੇਦਾਰ ਖੰਨਾ ਜਿਊਲਰਜ਼ ਦੀ ਦੁਕਾਨ ਵੱਲ ਪੈਦਲ ਹੀ ਤੁਰ ਪਏ ਜਦੋਂ ਉਹ ਦੁਕਾਨ ਦੇ ਨੇੜੇ ਪਹੁੰਚੇ ਤਾਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਉਨ੍ਹਾਂ ਪਾਸ ਆ ਕੇ ਰੁਕੇ ਅਤੇ ਉਨ੍ਹਾਂ ਨੇ ਅੰਜੂ ਦੇ ਹੱਥ ਫੜਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਪਹਿਲੀ ਵਾਰ ਵਿਚ ਉਹ ਸਫਲ ਨਹੀਂ ਹੋਏ ਜਿਸ 'ਤੇ ਇਕ ਲੁਟੇਰਾ ਮੋਟਰਸਾਇਕਲ ਤੋਂ ਹੇਠਾਂ ਉਤਰਿਆ ਅਤੇ ਉਹ ਸ੍ਰੀਮਤੀ ਅੰਜੂ ਨਾਲ ਕੁਝ ਸਕਿੰਟਾਂ ਲਈ ਉਲਝ ਪਿਆ ਅਤੇ ਬੈਗ ਲੁੱਟ ਕੇ ਫਰਾਰ ਹੋ ਗਿਆ।
ਸ੍ਰੀਮਤੀ ਅੰਜੂ ਦੇ ਕੁਝ ਹੀ ਦੂਰੀ 'ਤੇ ਉਨ੍ਹਾਂ ਦਾ ਪਤੀ ਆਦਰਸ਼ ਕੁਮਾਰ ਅਤੇ ਨੇਹਾ ਵੀ ਆ ਰਹੇ ਸਨ, ਪਰ ਜਦੋਂ ਤੱਕ ਉਹ ਸ੍ਰੀਮਤੀ ਅੰਜੂ ਤੱਕ ਪਹੁੰਚਦੇ ਉਸ ਵਕਤ ਤੱਕ ਲੁਟੇਰੇ ਬੈੱਗ ਵਿਚ ਲੈ ਕੇ ਫਰਾਰ ਹੋ ਚੁੱਕੇ ਸਨ। ਬੈਗ ਵਿਚ 5 ਲੱਖ ਰੁਪਏ ਮੁੱਲ ਦੇ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਸੀ। ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਪਿਛਲੇ ਚਾਰ ਦਿਨਾਂ ਦੌਰਾਨ ਲੁੱਟ ਦੀ ਇਹ ਤੀਜੀ ਵੱਡੀ ਵਾਰਦਾਤ ਹੈ। ਪਹਿਲਾਂ ਫਿਰੋਜ਼ ਗਾਂਧੀ ਮਾਰਕੀਟ ਵਿਚ ਮਾਰੂਤੀ ਡੀਲਰ ਤੋਂ 5 ਲੱਖ ਤੇ ਦਸ਼ਮੇਸ਼ ਨਗਰ ਵਿਚ ਦੁੱਧ ਦੇ ਵਪਾਰੀ ਤੋਂ 7 ਲੱਖ ਰੁਪਏ ਲੁੱਟੇ ਜਾ ਚੁੱਕੇ ਹਨ।
ਟਰੈਕਟਰ ਟਰਾਲੀ ਪਲਟਣ ਨਾਲ 2 ਮੌਤਾਂ
ਅਨੰਦਪੁਰ ਸਾਹਿਬ ਮੁੱਖ ਸੜਕ 'ਤੇ ਬੀਤੀ ਦੇਰ ਰਾਤ ਵਾਪਰੇ ਇਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਥਾਣਾ ਪੋਜੇਵਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਤ ਲਗਭਗ 11 ਵਜੇ ਦੇ ਕਰੀਬ ਟਰੈਕਟਰ ਟਰਾਲੀ ਜੋ ਕਿ ਲੱਕੜ ਨਾਲ ਭਰੀ ਹੋਈ ਸੀ, ਪਿੰਡ ਸਿੰਘ ਪੁਰ ਤੋਂ ਆ ਰਹੀ ਸੀ ਕਿ ਜਦੋਂ ਇਹ ਜਲ ਸਪਲਾਈ ਦੀ ਟੈਂਕੀ ਕੋਲ ਉਤਰਾਈ 'ਤੇ ਪੁੱਜੇ ਤਾਂ ਹਾਦਸਾ ਵਾਪਰ ਗਿਆ।ਟਰਾਲੀ ਦੇ ਨਾਲ ਨਾਲ ਟਰੈਕਟਰ ਵੀ ਪੂਰੀ ਤਰ੍ਹਾਂ ਪਲਟ ਗਿਆ ਜਿਸ ਦੇ ਸਿੱਟੇ ਵਜੋਂ ਇਸ 'ਤੇ ਸਵਾਰ ਜੋਗਾ ਸਿੰਘ (45) ਪੁੱਤਰ ਪ੍ਰੀਤਾ ਰਾਮ ਪਿੰਡ ਸੁਜੋਵਾਲ, ਬਲਾਚੌਰ ਤੇ ਰਾਮ ਅਧਿਕਾਰ ਰਾਮੂ ਪੁੱਤਰ ਭਵਿਸ਼ ਸੈਣੀ ਵਾਸੀ ਬਿਹਾਰ ਦੀ ਮੌਤ ਹੋ ਗਈ। ਥਾਣਾ ਮੁਖੀ ਰਾਮ ਜੀ ਦਾਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਈ. ਗਵਰਨੈਂਸ
ਤਹਿਤ 85 ਉਦਯੋਗ ਹੋਏ ਰਜਿਸਟਰਡ-ਖੰਨਾ
ਪਟਿਆਲਾ. - 23 ਫਰਵਰੀ ૿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਈ. ਗਵਰਨੈਂਸ ਪ੍ਰਾਜੈਕਟ ਬਾਰੇ ਗੱਲਬਾਤ ਕਰਦਿਆਂ ਸ਼੍ਰੀ ਵਿਸ਼ਵਜੀਤ ਖੰਨਾ ਪ੍ਰਿੰਸੀਪਲ ਸਕੱਤਰ, ਸਾਇੰਸ ਅਤੇ ਤਕਨਾਲੋਜੀ ਨੇ ਕਿਹਾ ਕਿ ਈ-ਗਵਰਨੈਂਸ ਸ਼ੁਰੂ ਹੋਣ ਨਾਲ ਜਿੱਥੇ ਬੋਰਡ ਦੀ ਕਾਰਜਸ਼ੈਲੀ ਵਿਚ ਪਾਰਦਰਸ਼ਤਾ ਆਈ ਹੈ ਉੱਥੇ ਹੀ ਕਾਗ਼ਜ਼ਾਂ ਦੀ ਵਰਤੋਂ ਵੀ ਲਗਭਗ ਖਤਮ ਹੋ ਰਹੀ ਹੈ।ਤਹਿਤ 85 ਉਦਯੋਗ ਹੋਏ ਰਜਿਸਟਰਡ-ਖੰਨਾ
ਉਨਾਂ ਕਿਹਾ ਕਿ ਹੁਣ ਤੱਕ 85 ਉਦਯੋਗ ਆਨ ਲਾਈਨ ਰਜਿਸਟਰਡ ਹੋ ਚੁੱਕੇ ਹਨ, ਜਿਸ ਨਾਲ ਜਿੱਥੇ ਉਦਯੋਗਪਤੀਆਂ ਦਾ ਬੋਰਡ ਵਿੱਚ ਗੇੜੇ ਲਗਾਉਣ ਦਾ ਕੀਮਤੀ ਵਕਤ ਬਚਿਆ ਉੱਥੇ ਬੋਰਡ ਨੇ ਵੀ ਪੂਰੀ ਪਾਰਦਰਸ਼ਤਾ ਨਾਲ ਸਮਾਂਬੱਧ ਇਹ ਰਜ਼ਾਮੰਦੀ ਸਰਟੀਫਿਕੇਟ ਜਾਰੀ ਕੀਤੇ ਹਨ। ਬੋਰਡ ਦੇ ਚੇਅਰਮੈਨ ਸ: ਰਵਿੰਦਰ ਸਿੰਘ ਨੇ ਦੱਸਿਆ ਕਿ ਬੋਰਡ ਦੇ 13 ਖੇਤਰੀ ਦਫ਼ਤਰਾਂ ਅਤੇ ਜ਼ੋਨਲ ਦਫ਼ਤਰਾਂ ਵਿੱਚ ਤਾਇਨਾਤ ਸਮੁੱਚਾ ਇੰਜੀਨੀਅਰਿੰਗ ਸਟਾਫ਼ ਈ. ਗਵਰਨੈਂਸ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਉਦਯੋਗਪਤੀਆਂ ਲਈ ਵੀ ਇਹ ਇੱਕ ਵੱਡੀ ਸਹੂਲਤ ਹੋਣ ਕਾਰਨ ਉਹ ਵੀ ਇਸ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ।
ਜਦੋਂ ਵੀ ਕੋਈ ਉਦਯੋਗਪਤੀ ਆਨ-ਲਾਈਨ ਅਰਜ਼ੀ ਫਾਈਲ ਕਰਦਾ ਹੈ ਤਾਂ ਤੁਰੰਤ ਖੇਤਰੀ ਦਫ਼ਤਰ ਦੇ ਅਕਾਊਂਟ ਵਿੱਚ ਆ ਜਾਂਦੀ ਹੈ ਅਤੇ ਹਰੇਕ ਸਟੇਜ 'ਤੇ ਸਮਰੱਥ ਅਧਿਕਾਰੀ ਤੱਕ ਇਹ ਅਰਜ਼ੀ ਸਮੇਤ ਸਿਫ਼ਾਰਸ਼ਾਂ ਆਨ-ਲਾਈਨ ਹੀ ਜਾਂਦੀ ਹੈ ਅਤੇ ਸਮਰੱਥ ਅਧਿਕਾਰੀ ਵੀ ਆਨ-ਲਾਈਨ ਹੀ ਇਸ ਦੀ ਪ੍ਰਵਾਨਗੀ ਦਿੰਦਾ ਹੈ ਅਤੇ ਪ੍ਰਵਾਨਗੀ ਉਪਰੰਤ ਰਜ਼ਾਮੰਦੀ/ ਇਤਰਾਜ਼ਹੀਣਤਾ ਸਰਟੀਫਿਕੇਟ ਆਨ-ਲਾਈਨ ਹੀ ਉਦਯੋਗ ਦੇ ਅਕਾਊਂਟ ਵਿੱਚ ਚਲਾ ਜਾਂਦਾ ਹੈ ਜਿਸ ਨੂੰ ਉਦਯੋਗਪਤੀ ਡਾਊਨ ਲੋਡ ਕਰ ਕੇ ਆਪਣੇ ਰਿਕਾਰਡ ਵਿੱਚ ਰੱਖ ਸਕਦਾ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਵਿਚ ਤਰੱਕੀਆਂ ਦੀ ਫਾਈਲ ਲੱਗੀ ਖੂੰਜੇ
ਸੰਗਰੂਰ. - 23 ਫਰਵਰੀ ૿ ਖੁਰਾਕ ਅਤੇ ਸਪਲਾਈ ਵਿਭਾਗ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਵਿਚ 88 ਅਸਾਮੀਆਂ ਖਾਲੀ ਰਹਿਣ ਕਾਰਨ ਜਿੱਥੇ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ ਉਥੇ ਤਰੱਕੀਆਂ ਪਾਉਣ ਵਾਲੇ ਮੁਲਾਜ਼ਮਾਂ ਵਿਚ ਵੀ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ। ਖੁਰਾਕ ਅਤੇ ਸਪਲਾਈ ਵਿਭਾਗ ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੁਪਰਡੈਂਟਾਂ ਦੀਆਂ 18, ਸੀਨੀਅਰ ਸਹਾਇਕਾਂ ਦੀਆਂ 10 ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਦੀਆਂ 60 ਅਸਾਮੀਆਂ ਖ਼ਾਲੀ ਪਈਆਂ ਹਨ ਜੋ ਤਰੱਕੀ ਰਾਹੀਂ ਭਰੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਮੁਲਾਜ਼ਮ ਤਾਂ ਆਪਣੀਆਂ ਤਰੱਕੀਆਂ ਦਾ ਇੰਤਜ਼ਾਰ ਕਰਦੇ ਹੋਏ ਸੇਵਾ ਮੁਕਤ ਵੀ ਹੋ ਚੁੱਕੇ ਹਨ ਅਤੇ ਕਈ ਹੋਣ ਵਾਲੇ ਹਨ।
ਸ੍ਰੀ ਅਰੋੜਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੁਰਾਕ ਅਤੇ ਸਪਲਾਈਜ਼ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਿਭਾਗ ਦੇ ਸਕੱਤਰ ਸ੍ਰੀ ਡੀ.ਐਸ. ਗਰੇਵਾਲ ਦੀ ਮੌਜੂਦਗੀ ਵਿਚ ਇਹ ਤਰੱਕੀਆਂ ਇਕ ਹਫ਼ਤੇ ਵਿਚ ਕਰਨ ਦਾ ਵਿਸ਼ਵਾਸ਼ ਦਿਵਾਇਆ ਸੀ ਪਰ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤਾ ਲੱਗ ਜਾਣ ਕਾਰਨ ਇਹ ਤਰੱਕੀਆਂ ਵਾਲੀ ਫਾਈਲ ਖੂੰਜੇ ਲੱਗ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਹੁਣ ਜਦ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਤਰੱਕੀਆਂ ਲਈ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਹੈ ਤਾਂ ਇਹ ਤਰੱਕੀਆਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਪੰਜਾਬ 'ਚ ਸੇਮ ਦੇ ਖਾਤਮੇ ਲਈ ਕੀਤੇ ਸਰਕਾਰੀ ਯਤਨ ਸਫ਼ਲ ਨਾ ਹੋ ਸਕੇ
ਪਿੰਡ ਵਿਚ ਪਾਣੀ ਨਾਲ ਭਰਿਆ ਪਿਆ ਰਕਬਾ।
ਅਬੋਹਰ, 23 ਫਰਵਰੀ- ਪੰਜਾਬ ਵਿਚ ਕਰੀਬ 5 ਲੱਖ ਏਕੜ ਤੋਂ ਵੱਧ ਰਕਬਾ ਸੇਮ ਪ੍ਰਭਾਵਿਤ ਹੈ 'ਤੇ ਮਾਲਵਾ ਖੇਤਰ ਹੀ ਜ਼ਿਆਦਾਤਰ ਇਸ ਦੀ ਮਾਰ ਹੇਠ ਹੈ। ਮਾਲਵੇ ਵਿਚ ਜਿਵੇਂ ਮਨੁੱਖੀ ਜੀਵਨ ਕੈਂਸਰ ਦੀ ਲਪੇਟ 'ਚ ਆ ਰਿਹਾ ਹੈ ਉਵੇਂ ਹੀ ਅਨਾਜ ਪੈਦਾ ਕਰਨ ਵਾਲੀ ਧਰਤੀ ਸੇਮ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਪੰਜਾਬ ਦੇ ਕਰੀਬ 5 ਲੱਖ ਏਕੜ ਰਕਬੇ 'ਚ ਕੱਖ ਨਹੀਂ ਹੁੰਦਾ। ਪਹਿਲਾਂ ਭਾਖੜਾ ਨਹਿਰ ਨੇੜੇ ਹੋਣ ਕਰ ਕੇ ਪਟਿਆਲੇ ਦੇ ਇਲਾਕੇ ਵਿਚ ਸੇਮ ਸੀ। ਹੁਣ ਮਾਲਵੇ ਦਾ ਸ੍ਰੀ ਮੁਕਤਸਰ ਸਾਹਿਬ ਅਤੇ ਨਵੇ ਬਣੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਇਲਾਕਾ ਸੇਮ ਦੀ ਜ਼ਿਆਦਾ ਮਾਰ ਹੇਠ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਲਾਕੇ ਵਿੱਚੋਂ ਲੰਘਦੀਆਂ ਵੱਡੀਆਂ ਨਹਿਰਾਂ ਦੀ ਸੀਪੇਜ਼ ਉੱਥੇ ਸੇਮ ਦੀ ਜਨਮਦਾਤੀ ਬਣੀ ਜਦੋਂ ਕਿ ਉਥੋਂ ਸੇਮ ਖ਼ਤਮ ਕਰਨ ਲਈ ਕੱਢੇ ਸੇਮ ਨਾਲਿਆ ਕਾਰਨ ਅਬੋਹਰ ਦਾ ਇਲਾਕਾ ਇਹ ਦੀ ਮਾਰ ਹੇਠ ਆਇਆ। ਸਰਕਾਰ ਵੱਲੋਂ ਪਿੰਡਾਂ ਵਿਚ ਲਿਫਟ ਪੰਪ ਲੱਗੇ ਜਿਸ ਰਾਹੀਂ ਸੇਮ ਦਾ ਪਾਣੀ ਚੁੱਕ ਕੇ ਦੂਰ ਸੇਮ ਨਾਲਿਆਂ ਜਾਂ ਹੋਰ ਥਾਵਾਂ 'ਤੇ ਛੱਡਿਆ ਜਾਣਾ ਸੀ ਪਰ ਸਰਕਾਰ ਦੀ ਇਹ ਲਿਫਟ ਸਕੀਮ ਸਹੀ ਦੇਖ ਰੇਖ ਨਾ ਹੋਣ ਕਾਰਨ ਸਫ਼ਲ ਨਾ ਹੋ ਸਕੀ। ਸ੍ਰੀ ਮੁਕਤਸਰ ਸਾਹਿਬ 'ਤੇ ਗਿੱਦੜਬਾਹਾ ਦੀਆਂ ਦੋਨਾਂ ਡਵੀਜਨਾਂ ਵਿਚ ਕਰੀਬ 13 ਲਿਫਟ ਸਕੀਮ ਚਲ ਰਹੀਆਂ ਹਨ। ਪਰ ਇੱਥੇ ਪਿੰਡ ਬਹਾਵਲ ਵਾਸੀ ਵਿਚ ਨਿਵਾਡ ਤਹਿਤ ਲਿਫਟ ਸਕੀਮ ਜਦੋਂ ਲੱਗੀ ਸੀ ਉਦੋਂ ਤੋਂ ਹੀ ਫਲਾਪ ਸਾਬਤ ਹੋਈ ਹੈ। ਵਿਭਾਗ ਦੇ ਤਰਕ ਅਨੁਸਾਰ ਕਈ ਥਾਵਾਂ 'ਤੇ ਮੋਟਰਾਂ ਛੋਟੀਆਂ ਹਨ 'ਤੇ ਕਈ ਥਾਵਾਂ 'ਤੇ ਉਪਰੇਟਰ ਨਹੀਂ ਹਨ ਜਿਸ ਕਾਰਨ ਇਹ ਸਫ਼ਲਤਾ ਦੀ ਪੌੜੀ ਨਹੀਂ ਚੜ ਸਕੀ। ਸੇਮ ਪ੍ਰਭਾਵਿਤ ਇਲਾਕੇ ਵਿਚ ਕਿਸਾਨਾਂ ਨੂੰ ਮੁਆਵਜਾਂ ਵੀ ਸਮਾ ਲੰਘਾ ਕੇ ਸਰਕਾਰੀ ਸਮੇਂ ਅਨੁਸਾਰ ਹੀ ਮਿਲਦਾ ਹੈ।ਪਿੰਡ ਵਿਚ ਪਾਣੀ ਨਾਲ ਭਰਿਆ ਪਿਆ ਰਕਬਾ।
ਹੁਣ ਸੂਬੇ ਦੀ ਅਫ਼ਸਰਸ਼ਾਹੀ ਦੀ ਨਹੀਂ ਚੱਲੇਗੀ ਫਰਲੋ...!
ਫ਼ਿਰੋਜ਼ਪੁਰ, 23 ਫਰਵਰੀ - ਹੁਣ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਖ਼ਾਸ ਕਰਕੇ ਅਧਿਕਾਰੀਆਂ ਦੀ ਫਰਲੋ ਨਹੀਂ ਚੱਲ ਸਕੇਗੀ। ਸੂਬਾ ਸਰਕਾਰ ਹੁਣ ਕਈ ਅਹਿਮ ਮਹਿਕਮਿਆਂ ਨੂੰ ਵੀਡੀਓ-ਕਾਨਫਰੰਸ ਤਕਨੀਕ ਨਾਲ ਜੋੜਣ ਜਾ ਰਿਹਾ ਹੈ। ਸਰਕਾਰ ਮਹਿਸੂਸ ਕਰ ਰਹੀ ਹੈ ਕਿ ਜ਼ਿਲ੍ਹਾ ਸਦਰ ਮੁਕਾਮਾਂ ਅਤੇ ਵੱਖ-ਵੱਖ ਤਹਿਸੀਲਾਂ ਤੋਂ ਆਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਚੰਡੀਗੜ੍ਹ ਆ ਕੇ ਅਕਸਰ ਹੀ ਧੱਕੇ ਖਾਂਦੇ ਰਹਿੰਦੇ ਹਨ ਅਤੇ ਸੰਬੰਧਿਤ ਉੱਚ ਅਧਿਕਾਰੀ ਨਾ ਮਿਲਣ ਦੀ ਸੂਰਤ ਵਿਚ ਫ਼ਿਰ ਥੱਕ ਹਾਰ ਕੇ ਵਾਪਸ ਚਲੇ ਜਾਂਦੇ ਹਨ। ਲੋਕ ਜਦੋਂ ਆਪਣੀਆਂ ਸਮੱਸਿਆਵਾਂ ਲੈ ਕੇ ਦਫ਼ਤਰਾਂ 'ਚ ਪਹੁੰਚਦੇ ਹਨ ਤਾਂ ਅਧਿਕਾਰੀ ਅੱਗੋਂ ਗਾਇਬ ਹੁੰਦੇ ਹਨ। ਅਜਿਹੇ ਹਾਲਾਤਾਂ ਵਿਚ ਦੋਵਾਂ ਧਿਰਾਂ ਦਾ ਜਿਥੇ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਸਰਕਾਰੀ ਹਲਕਿਆਂ ਅਨੁਸਾਰ ਵੀਡੀਓ ਕਾਨਫਰੰਸ ਤਕਨੀਕ ਤਹਿਤ ਸੂਬੇ ਦੀਆਂ 6 ਨਗਰ ਨਿਗਮਾਂ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਤਹਿਤ ਪੈਂਦੀਆਂ ਨਗਰ ਕੌਂਸਲਾਂ ਨੂੰ ਜੋੜ ਦਿੱਤਾ ਗਿਆ ਹੈ। ਹੁਣ ਚੰਡੀਗੜ੍ਹ ਬੈਠੇ ਅਧਿਕਾਰੀ ਸਿੱਧੀ ਵੀਡੀਓ ਕਾਨਫਰੰਸ ਰਾਹੀਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਰੋਜ਼ਾਨਾ ਦੀ ਕਾਰਗੁਜ਼ਾਰੀ ਦੀ ਰਿਪੋਰਟ ਲੈ ਸਕਣਗੇ ਅਤੇ ਇਸ ਨਾਲ ਝੂਠ ਮਾਰਨ ਦੀ ਪ੍ਰਥਾ ਆਪਣੇ-ਆਪ ਹੀ ਖ਼ਤਮ ਹੋ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਨਾਲ ਸੰਬੰਧਿਤ ਸਾਰੇ ਦਫ਼ਤਰ ਇਸ ਤਕਨੀਕ ਰਾਹੀਂ 24 ਘੰਟੇ ਇਕ-ਦੂਜੇ ਨਾਲ ਜੁੜੇ ਰਹਿਣਗੇ। ਇਹ ਵੀ ਪਤਾ ਲੱਗਾ ਹੈ ਕਿ ਵੀਡੀਓ ਕਾਨਫਰੰਸ ਦਾ ਸਾਰਾ ਖਰਚਾ ਨਗਰ ਨਿਗਮਾਂ ਅਤੇ ਡਿਪਟੀ ਡਾਇਰੈਕਟਰਾਂ ਦੇ ਦਫ਼ਤਰ ਉਠਾਉਣਗੇ। ਪੇਸ਼ੀ ਭੁਗਤਣ ਗਿਆ ਬੰਦੀ ਫਰਾਰ
ਸੰਗਰੂਰ, 23 ਫਰਵਰੀ - ਸਥਾਨਕ ਜ਼ਿਲ੍ਹਾ ਜੇਲ੍ਹ ਵਿਚੋਂ ਪੇਸ਼ੀ ਭੁਗਤਣ ਗਏ ਇਕ ਬੰਦੀ ਦੇ ਫਰਾਰ ਹੋਣ ਦਾ ਸਮਾਚਾਰ ਹੈ। ਮੁੱਢਲੀ ਰਿਪੋਰਟ ਅਨੁਸਾਰ ਇਸ ਬੰਦੀ ਨੂੰ ਇਕ ਗੱਡੀ ਰਾਹੀਂ ਸੰਗਰੂਰ ਕਚਹਿਰੀਆਂ ਵਿਚੋਂ ਸਥਾਨਕ ਜੇਲ੍ਹ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿਚ ਪੈਂਦਾ ਰੇਲਵੇ ਫਾਟਕ ਬੰਦ ਹੋਣ ਕਾਰਨ ਗੱਡੀ ਨੂੰ ਰੁਕਣਾ ਪੈ ਗਿਆ। ਇਸੇ ਦੌਰਾਨ ਇਹ ਬੰਦੀ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਅਤੇ ਜੇਲ੍ਹ ਅਧਿਕਾਰੀ ਵਾਰ ਵਾਰ ਪੁੱਛਣ ਉਤੇ ਵੀ ਟਾਲ ਮਟੋਲ ਕਰਦੇ ਰਹੇ।
Subscribe to:
Posts (Atom)