ਡਰਟੀ ਹੋਣ ਦਾ ਇਹੀ ਨਤੀਜੈ
ਮਿਲਨ ਲੂਥਰੀਆ ਵਲੋਂ ਨਿਰਦੇਸ਼ਿਤ ਆਪਣੀ ਪਿਛਲੀ ਫ਼ਿਲਮ 'ਦਿ ਡਰਟੀ ਪਿਕਚਰ' 'ਚ ਖੂਬਸੂਰਤੀ ਅਤੇ ਦਮਦਾਰ ਅਦਾਕਾਰੀ ਦੇ ਸਿਰ 'ਤੇ ਬੇਹੱਦ ਸਫਲਤਾ ਪ੍ਰਾਪਤ ਕਰਨ ਵਾਲੀ ਵਿੱਦਿਆ ਬਾਲਨ ਅੱਜਕਲ ਆਪਣੀ ਆਉਣ ਵਾਲੀ ਫ਼ਿਲਮ 'ਕਹਾਨੀ' ਦੇ ਪ੍ਰਮੋਸ਼ਨ 'ਚ ਜੁਟੀ ਹੋਈ ਹੈ। 'ਦਿ ਡਰਟੀ ਪਿਕਚਰ' ਦੇ ਗਲੈਮਰਸ ਕਿਰਦਾਰ ਤੋਂ ਬਾਅਦ 'ਕਹਾਨੀ' 'ਚ ਉਹ ਇਕ ਨਾਨ-ਗਲੈਮਰਸ ਕਿਰਦਾਰ 'ਚ ਨਜ਼ਰ ਆਏਗੀ। ਪੇਸ਼ ਹਨ ਵਿੱਦਿਆ ਨਾਲ ਇਕ ਗੱਲਬਾਤ ਦੇ ਅੰਸ਼-* 'ਦਿ ਡਰਟੀ ਪਿਕਚਰ' ਲਈ ਮਿਲੀ ਜ਼ਬਰਦਸਤ ਪ੍ਰਸ਼ੰਸਾ ਤੋਂ ਕੀ ਲੱਗਦੈ ਕਿ ਹੁਣ ਤੁਹਾਡੇ ਤੋਂ ਆਸਾਂ ਵਧ ਗਈਆਂ ਹਨ?
¸ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰਾਂਗੀ ਕਿ ਬਹੁਤ ਚੰਗਾ ਲੱਗਦੈ, ਜਦੋਂ ਫ਼ਿਲਮ ਦੀ ਸਫਲਤਾ ਦਾ ਕ੍ਰੈਡਿਟ ਕਲਾਕਾਰ ਨੂੰ ਦਿੱਤਾ ਜਾਂਦਾ ਹੈ ਪਰ ਫ਼ਿਲਮ ਬਣਾਉਣ 'ਚ ਪੂਰੀ ਟੀਮ ਦੀ ਮਿਹਨਤ ਹੁੰਦੀ ਹੈ। ਮੈਂ ਆਸ ਕਰ ਰਹੀ ਹਾਂ ਕਿ 'ਦਿ ਡਰਟੀ ਪਿਕਚਰ' ਦੀ ਸਫਲਤਾ ਨਾਲ ਮੈਨੂੰ ਹੋਰ ਵੀ ਚੰਗੇ ਨਿਰਦੇਸ਼ਕਾਂ ਅਤੇ ਟੀਮਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਨਤੀਜੇ ਵਜੋਂ ਮੈਥੋਂ ਜੋ ਆਸਾਂ ਹਨ, ਉਨ੍ਹਾਂ ਨੂੰ ਕਾਇਮ ਰੱਖਾਂਗੀ।
* 'ਪਾ' 'ਚ ਤੁਸੀਂ ਇਕ ਮਾਂ ਦਾ ਰੋਲ ਕੀਤਾ ਸੀ ਅਤੇ ਹੁਣ ਤੁਸੀਂ 'ਕਹਾਨੀ' 'ਚ ਇਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਅ ਰਹੇ ਹੋ। ਟਿੱਪਣੀ?
¸ 'ਕਹਾਨੀ' 'ਚ ਮੈਂ ਇਕ ਅਜਿਹੀ ਔਰਤ ਵਿੱਦਿਆ ਬਾਗਚੀ ਦਾ ਕਿਰਦਾਰ ਨਿਭਾਅ ਰਹੀ ਹਾਂ, ਜੋ ਛੇ ਮਹੀਨਿਆਂ ਦੀ ਗਰਭਵਤੀ ਹੈ ਅਤੇ ਲੰਦਨ ਤੋਂ ਆਪਣੇ ਗੁਆਚੇ ਹੋਏ ਪਤੀ ਅਰਣਵ ਦੀ ਭਾਲ 'ਚ ਆਉਂਦੀ ਹੈ।
* ਕੁਝ ਲੋਕ ਸੋਚਦੇ ਹਨ ਕਿ ਇਕ ਔਰਤ ਉਦੋਂ ਤਕ ਅਧੂਰੀ ਹੈ, ਜਦੋਂ ਤਕ ਉਹ ਮਾਂ ਨਹੀਂ ਬਣ ਜਾਂਦੀ। ਕੀ ਤੁਸੀਂ ਇਸ ਨਾਲ ਸਹਿਮਤ ਹੋ?
¸ਮੈਨੂੰ ਲੱਗਦੈ ਕਿ ਇਕ ਔਰਤ ਦੇ ਤੌਰ 'ਤੇ ਜਨਮ ਲੈਣਾ ਇਕ ਬੇਹੱਦ ਖੂਬਸੂਰਤ ਅਹਿਸਾਸ ਹੈ ਅਤੇ ਇਕ ਔਰਤ ਹੋਣ ਦਾ ਸਭ ਤੋਂ ਚੰਗਾ ਪੱਖ ਇਹ ਹੈ ਕਿ ਉਹ ਇਕ ਬੱਚੇ ਨੂੰ ਜਨਮ ਦੇਣ 'ਚ ਸਮਰੱਥ ਹੁੰਦੀ ਹੈ। ਮੇਰੀ ਭੈਣ ਦੇ ਜੌੜੇ ਬੱਚੇ ਹਨ। ਮੇਰੇ ਕੋਲ ਹੁਣ ਇਕ ਭਾਣਜਾ ਅਤੇ ਇਕ ਭਾਣਜੀ ਹੈ। ਮੈਂ ਪਹਿਲਾਂ ਤੋਂ ਹੀ ਇਕ ਮਾਂ ਵਾਂਗ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦੈ ਕਿ ਇਕ ਔਰਤ ਲਈ ਮਾਂ ਦੀ ਮਮਤਾ ਸਭ ਤੋਂ ਖੂਬਸੂਰਤ ਆਸ਼ੀਰਵਾਦ ਹੈ।
* ਪਰਦੇ 'ਤੇ ਇਕ ਗਰਭਵਤੀ ਔਰਤ ਦਾ ਕਿਰਦਾਰ ਨਿਭਾਉਣ ਲਈ ਤੁਸੀਂ ਕਿਵੇਂ ਤਿਆਰੀ ਕੀਤੀ ਹੈ?
¸ਇਸ ਦੀ ਇਕ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਕਾਲਜ ਦੇ ਦਿਨਾਂ ਤੋਂ ਅਸੀਂ ਸਾਰੇ ਦੋਸਤ ਬਹੁਤ ਅਜੀਬ ਹਰਕਤਾਂ ਕਰਦੇ ਸੀ ਅਤੇ ਮੈਂ ਹਮੇਸ਼ਾ ਇਕ ਗਰਭਵਤੀ ਔਰਤ ਕਿਵੇਂ ਤੁਰਦੀ ਹੈ, ਇਸ ਦੀ ਨਕਲ ਕਰਦੀ ਸੀ। ਮੈਂ ਆਪਣੀ ਭੈਣ ਦੀ ਵੀ ਨਕਲ ਕਰਦੀ ਸੀ, ਜਦੋਂ ਉਹ ਗਰਭਵਤੀ ਸੀ ਅਤੇ ਉਸ ਤੋਂ ਮੈਂ ਕਈ ਬਾਰੀਕੀਆਂ ਸਿੱਖੀਆਂ ਹਨ।
* 'ਕਹਾਨੀ' 'ਚ ਤੁਹਾਡੀ ਗਲੈਮਰਸ ਲੁਕ ਨਜ਼ਰ ਨਹੀਂ ਆਉਂਦੀ, ਜੋ ਤੁਹਾਡੀ 'ਦਿ ਡਰਟੀ ਪਿਕਚਰ' ਤੋਂ ਬਿਲਕੁਲ ਵੱਖਰੀ ਹੈ। ਕੋਈ ਟਿੱਪਣੀ?
¸ਡਰਟੀ ਹੋਣ ਦਾ ਇਹੀ ਨਤੀਜਾ ਹੈ। ਮੈਂ ਸਿਰਫ ਮਜ਼ਾਕ ਕਰ ਰਹੀ ਹਾਂ। ਮੈਂ ਖੁਸ਼ ਹਾਂ ਕਿ ਮੈਨੂੰ ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਜਿਊਣ ਦਾ ਮੌਕਾ ਮਿਲ ਰਿਹੈ। ਕਦੇ ਸਬਰੀਨਾ ਜਾਂ ਸਿਲਕ ਜਾਂ ਫਿਰ ਵਿੱਦਿਆ ਬਾਗਚੀ ਵਰਗੇ ਕਿਰਦਾਰ ਨਿਭਾਅ ਕੇ ਮੈਂ ਖੁਦ ਨੂੰ ਵਾਕਈ ਬਹੁਤ ਖੁਸ਼ਕਿਸਮਤ ਸਮਝਦੀ ਹੈ।
* ਲਗਾਤਾਰ ਹੀਰੋਇਨ ਆਧਾਰਿਤ ਫ਼ਿਲਮਾਂ ਜਿਵੇਂ 'ਨੋ ਵਨ ਕਿੱਲਡ ਜੈਸਿਕਾ', 'ਇਸ਼ਕੀਆ', 'ਦਿ ਡਰਟੀ ਪਿਕਚਰ' ਅਤੇ ਹੁਣ 'ਕਹਾਨੀ' ਤੋਂ ਬਾਅਦ ਕੀ ਤੁਹਾਨੂੰ ਲੱਗਦੈ ਕਿ ਭਵਿੱਖ 'ਚ ਤੁਹਾਨੂੰ ਸਿਰਫ ਅਜਿਹੀਆਂ ਹੀ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਮਿਲਣਗੀਆਂ?
¸ਮੈਨੂੰ ਬਹੁਤ ਚੰਗਾ ਲੱਗਦੈ ਕਿ ਔਰਤ ਆਧਾਰਿਤ ਅਜਿਹੀਆਂ ਫ਼ਿਲਮਾਂ ਬਣ ਰਹੀਆਂ ਹਨ ਅਤੇ ਮੈਨੂੰ ਇਸ ਤਰ੍ਹਾਂ ਜੈਨਰ 'ਚ ਕੰਮ ਕਰਨ ਦਾ ਮੌਕਾ ਮਿਲ ਰਿਹੈ। ਇਸ ਤੋਂ ਵਧੇਰੇ ਅਹਿਮ ਗੱਲ ਇਹ ਹੈ ਕਿ ਇਹ ਫ਼ਿਲਮਾਂ ਚੱਲ ਵੀ ਰਹੀਆਂ ਹਨ। ਔਰਤ ਪ੍ਰਧਾਨ ਫ਼ਿਲਮਾਂ ਕਈ ਸਾਲਾਂ ਤੋਂ ਬਣਦੀਆਂ ਆ ਰਹੀਆਂ ਹਨ ਪਰ ਅਜਿਹਾ ਸਿਰਫ ਹੁਣ ਹੀ ਹੋ ਰਿਹੈ ਕਿ ਇਹ ਚੱਲ ਵੀ ਰਹੀਆਂ ਹਨ। ਮੈਂ ਕੋਈ ਹੱਦ ਤੈਅ ਨਹੀਂ ਕੀਤੀ ਕਿ ਮੈਂ ਸਿਰਫ ਔਰਤ ਪ੍ਰਧਾਨ ਫ਼ਿਲਮਾਂ 'ਚ ਹੀ ਕੰਮ ਕਰਾਂਗੀ।
* ਇਕ ਆਈਡੀਅਲ ਮੈਨ ਲਈ ਤੁਹਾਡੀ ਕੀ ਪਰਿਭਾਸ਼ਾ ਹੈ?
¸ਮੈਨ ਅਤੇ ਆਈਡੀਅਲ (ਹੱਸਦੀ ਹੈ) ਮੈਂ ਕਲੀਨਸ਼ੇਵ ਮੈਨ ਨੂੰ ਪਹਿਲ ਦਿਆਂਗੀ।








2 ਮਾਮਲਿਆਂ 'ਚ ਟਾਡਾ ਕਾਰਵਾਈ ਉੱਪਰ ਰੋਕ ਲਾਉਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਉਸ ਵਿਰੁੱਧ ਮਾਮਲੇ ਵਾਪਿਸ ਲੈਣ ਦਾ ਮੰਨ ਬਣਾ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਨੇ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਟਾਡਾ ਮਾਮਲੇ ਵਾਪਿਸ ਲੈਣ ਦਾ ਨਿਰਨਾ ਲਿਆ ਹੈ ਜਦ ਕਿ ਅਬੂ ਸਲੇਮ ਦੀ ਪੁਰਤਗਾਲ ਨੂੰ ਹਵਾਲਗੀ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਇਥੇ ਵਰਨਣਯੋਗ ਹੈ ਕਿ ਲਿਸਬਨ ਦੀ ਇਕ ਅਦਾਲਤ ਨੇ ਅਬੂ ਸਲੇਮ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਅਬੂ ਸਲੇਮ ਵਿਰੁੱਧ ਟਾਡਾ ਕਾਰਵਾਈ ਉਪਰ ਰੋਕ ਲਾਉਂਦਿਆਂ ਕਿਹਾ ਸੀ ਕਿ ਪੁਰਤਗਾਲ ਦੀ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਪਵੇਗਾ।
ਰਮਿਆਨ ਡੀ ਜੀ ਸੀ ਓ ਦੇ ਅਧਿਕਾਰੀਆਂ ਨੇ ਹਵਾਵਾਜ਼ੀ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੰਪਨੀ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਹੈ। ਹਵਾਵਾਜ਼ੀ ਮੰਤਰੀ ਅਜੀਤ ਸਿੰਘ ਨੇ ਕਿਹਾ ਕਿ ਜੇਕਰ ਬੈਂਕ ਨੂੰ ਲਗਦਾ ਹੈ ਕਿ ਕਿੰਗਫਿਸ਼ਰ ਨੂੰ ਰਾਹਤ ਪੈਕੇਜ ਦੇਣਾ ਉਨ੍ਹਾਂ ਲਈ ਫਾਇਦੇ ਦਾ ਸੌਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ। ਇਸ ਵਿਚ ਸਰਕਾਰ ਨੂੰ ਕੋਈ ਇਤਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੰਗਫਿਸ਼ਰ 'ਤੇ ਬੈਂਕਾਂ ਦਾ ਕਈ ਹਜ਼ਾਰ ਕਰੋੜ ਰੁਪਇਆ ਬਕਾਇਆ ਹੈ, ਅਜਿਹੇ 'ਚ ਬੈਂਕ ਨੂੰ ਹੀ ਫ਼ੈਸਲਾ ਲੈਣਾ ਹੋਵੇਗਾ ਕਿ ਉਹ ਕਿਹੜਾ ਕਦਮ ਚੁੱਕੇ।
ਵਰੀ-ਯੂ. ਪੀ. ਦੇ ਲੋਕ ਨਿਰਮਾਣ, ਕਰ ਤੇ ਆਬਾਕਾਰੀ ਮੰਤਰੀ ਨਸੀਮੂਦੀਨ ਸਿੱਦੀਕੀ ਨੇ ਲੋਕਆਯੁਕਤ ਦੇ ਉਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਪੌਂਟੀ ਚੱਢਾ ਦੀ ਕੰਪਨੀ ਨੂੰ ਰਾਜ ਵਿਚ ਸ਼ਰਾਬ ਦੇ ਸਾਰੇ ਠੇਕੇ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੈਬਨਿਟ ਵੱਲੋਂ ਲਿਆ ਗਿਆ ਸੀ, ਨਾ ਕਿ ਮੇਰੇ ਵੱਲੋਂ। ਇਹ ਜਵਾਬ ਨਸੀਮੂਦੀਨ ਵੱਲੋਂ ਸੂਬਾ ਲੋਕਆਯੁਕਤ ਨੂੰ ਵਿਨੇ ਮਿਸ਼ਰਾ ਨਾਂਅ ਦੇ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿਚ ਦਿੱਤਾ ਗਿਆ ਹੈ। ਮਿਸ਼ਰਾ ਨੇ ਸ਼ਿਕਾਇਤ ਕੀਤੀ ਸੀ ਕਿ ਨਸੀਮੂਦੀਨ ਨੇ ਉੱਤਰ ਪ੍ਰਦੇਸ਼ ਵਿਚ ਸ਼ਰਾਬ ਦੇ ਠੇਕੇ ਇਕੱਲੇ ਪੌਂਟੀ ਚੱਢਾ ਨੂੰ ਦੇ ਕੇ ਉਸ ਨੇ ਸਰਕਾਰੀ ਖ਼ਜ਼ਾਨੇ ਦਾ ਵੱਡਾ ਨੁਕਸਾਨ ਕੀਤਾ ਹੈ।