ਇੰਦੌਰ— ਸਰਕਾਰੀ ਰੈਸਟ ਹਾਊਸ 'ਚ ਜੂਆ ਖੇਡਣ ਦੇ ਦੋਸ਼ 'ਚ ਇਥੇ ਪੰਜ ਪੁਲਸ ਕਰਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੰਯੋਗਿਤਾਗੰਜ ਥਾਣਾ ਮੁਖੀ ਸ਼ੈਲੇਂਦਰ ਸ਼੍ਰੀਵਾਸਤਵ ਨੇ ਅੱਜ ਦੱਸਿਆ ਕਿ ਕੱਲ ਦੇਰ ਰਾਤ ਮੁਖਬਿਰ ਦੀ ਸੂਚਨਾ 'ਤੇ ਰੈਸੀਡੈਂਸੀ ਖੇਤਰ 'ਚ ਇਕ ਸਰਕਾਰੀ ਰੈਸਟ ਹਾਊਸ ਦੇ ਗਾਰਡ ਰੂਮ 'ਚ ਦਬਿਸ਼ ਦਿੱਤੀ ਗਈ। ਉਥੋਂ ਪੰਜ ਪੁਲਸਕਰਮੀ ਜੂਆ ਖੇਡਦੇ ਮਿਲੇ। ਇਹ ਕਰਮਚਾਰੀ ਸ਼ਹਿਰ ਦੀਆਂ ਵੱਖ-ਵੱਖ ਪੁਲਸ ਇਕਾਈਆਂ 'ਚ ਤੈਨਾਤ ਸਨ। ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਤਾਸ਼ ਦੇ ਪੱਤਿਆਂ ਨਾਲ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਪੰਜੇਂ ਦੋਸ਼ੀਆਂ ਖਿਲਾਫ ਸੰਬੰਧਤ ਧਾਰਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ।
Monday, 2 April 2012
ਰੂਸ 'ਚ ਜਹਾਜ਼ ਹਾਦਸਾ 'ਚ 32 ਲੋਕਾਂ ਦੀ ਮੌਤ, 12 ਜ਼ਖਮੀ
ਮਾਸਕੋ— ਰੂਸ 'ਚ ਸਾਈਬੇਰੀਆ ਦੇ ਇਕ ਸ਼ਹਿਰ ਨੇੜੇ ਸੋਮਵਾਰ ਤੜਕੇ ਇਕ ਜਹਾਜ਼ ਹਾਦਸੇ 'ਚ 32 ਲੋਕਾਂ ਦੀ ਮੌਤ ਹੋ ਗਈ ਜਦੋਂਕਿ 11 ਹੋਰ ਜ਼ਖਮੀ ਹੋ ਗਏ। ਇਕ ਯੂ. ਟੀ. ਏਅਰ ਏ. ਟੀ. ਆਰ. 72 ਜਹਾਜ਼ ਸੋਮਵਾਰ ਨੂੰ ਤਿਊਮੈਨ ਤੋਂ ਸੁਰਗੁਤ ਜਾ ਰਿਹਾ ਸੀ ਪਰ ਉਡਾਣ ਭਰਨ ਦੌਰਾਨ ਉਹ ਸਵੇਰੇ 5.50 ਵਜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ 43 ਲੋਕ ਸਵਾਰ ਸਨ ਜਿਨ੍ਹਾਂ 'ਚ 39 ਯਾਤਰੀ ਅਤੇ ਪਾਇਲਟ ਦਲ ਦੇ ਚਾਰ ਮੈਂਬਰ ਸਨ।
ਐਮਰਜੈਂਸੀ 'ਚ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਤਿਊਮੈਨ ਦੇ ਉਰਾਲਸ ਸ਼ਹਿਰ ਨੇੜੇ ਹੋਏ ਜਹਾਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ। ਹਾਦਸੇ 'ਚ 11 ਲੋਕ ਜ਼ਖਮੀ ਹੋਏ ਹਨ। ਬਚਾਅ ਕਾਰਜਾਂ ਦੇ ਹੈਡਕੁਆਰਟਰ ਦੇ ਬੁਲਾਰੇ ਮੁਤਾਬਕ ਜਹਾਜ਼ ਰੋਚਨਿਨੋ ਹਵਾਈ ਅੱਡੇ ਨੇੜੇ ਇਕ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੂਰੀ 'ਤੇ ਡਿੱਗਾ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਐਮਰਜੈਂਸੀ 'ਚ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਤਿਊਮੈਨ ਦੇ ਉਰਾਲਸ ਸ਼ਹਿਰ ਨੇੜੇ ਹੋਏ ਜਹਾਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ। ਹਾਦਸੇ 'ਚ 11 ਲੋਕ ਜ਼ਖਮੀ ਹੋਏ ਹਨ। ਬਚਾਅ ਕਾਰਜਾਂ ਦੇ ਹੈਡਕੁਆਰਟਰ ਦੇ ਬੁਲਾਰੇ ਮੁਤਾਬਕ ਜਹਾਜ਼ ਰੋਚਨਿਨੋ ਹਵਾਈ ਅੱਡੇ ਨੇੜੇ ਇਕ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੂਰੀ 'ਤੇ ਡਿੱਗਾ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।
ਭੱਠਲ ਤੇ ਕੈਪਟਨ 'ਚ ਸ਼ਬਦੀ ਜੰਗ ਭਖੀ
ਕੈਪਟਨ ਨੇ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਹਰਾਇਆ
ਚੰਡੀਗੜ੍ਹ, 2 ਅਪ੍ਰੈਲ -ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਰਾਜ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਿਚ ਛਿੜੀ ਖੁੱਲ੍ਹੀ ਸਿਆਸੀ ਜੰਗ ਹੁਣ ਸੀਨੀਅਰ ਆਗੂਆਂ ਤੱਕ ਪਹੁੰਚ ਗਈ ਹੈ। ਇਸ ਬਾਰੇ ਅੱਜ ਇਥੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਨ ਤੋਂ ਬਾਜ਼ ਆ ਜਾਣ, ਨਹੀਂ ਤਾਂ ਮੈਨੂੰ ਮਜਬੂਰੀ ਦੀ ਹਾਲਤ ਵਿਚ ਉਨ੍ਹਾਂ ਦੀਆਂ ਗਲਤੀਆਂ, ਨਾਕਾਮੀਆਂ ਅਤੇ ਗੈਰ ਜ਼ਿੰਮੇਦਾਰਾਨਾ ਸਰਗਰਮੀਆਂ ਦਾ ਖੁਲਾਸਾ ਕਰਨ ਲਈ ਮੈਦਾਨ ਵਿਚ ਉਤਰਨਾ ਪਵੇਗਾ। ਅੱਜ ਇਥੇ ਛੁੱਟੀ ਵਾਲੇ ਦਿਨ ਆਪਣੀ ਸਰਕਾਰੀ ਕੋਠੀ ਵਿਚ ਕੁਝ ਗਿਣੇ ਚੁਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ 'ਲਗਦਾ ਹੈ ਕਿ ਕੈਪਟਨ ਹੁਣ ਮਾਯੂਸੀ ਅਤੇ ਘਬਰਾਹਟ ਦੇ ਆਲਮ ਵਿਚ ਕਾਂਗਰਸ ਦੀ ਬੇੜੀ ਵਿਚਕਾਰ ਛੱਡ ਕੇ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਭੱਜ ਜਾਣ ਦੀਆਂ ਤਿਆਰੀਆਂ ਵਿਚ ਹਨ, ਪਰ ਮੈਂ ਅਤੇ ਪਾਰਟੀ ਵਰਕਰ ਉਨ੍ਹਾਂ ਨੂੰ ਭੱਜਣ ਨਹੀਂ ਦੇਵਾਂਗੇ।' ਆਪਣੀ ਲਗਭਗ ਇਕ ਘੰਟੇ ਦੀ ਇਸ ਗੱਲਬਾਤ ਦੌਰਾਨ ਬੀਬੀ ਭੱਠਲ ਨੇ ਗੰਭੀਰ ਦੋਸ਼ ਲਗਾਇਆ ਕਿ 14ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨ੍ਹਾਂ ਨੇ ਕਈ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਵਿਚ ਹਿੱਸਾ ਪਾਇਆ। ਇਸ ਸਬੰਧ ਵਿਚ ਉਨ੍ਹਾਂ ਲਗਭਗ ਇਕ ਦਰਜਨ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਵੀ ਲਏ। ਬੀਬੀ ਭੱਠਲ ਨੇ ਇਹ ਮੰਗ ਵੀ ਕੀਤੀ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਕਰੋੜਾਂ ਰੁਪਏ ਦੇ ਫੰਡ ਮਿਲੇ ਤੇ ਫੰਡ ਇਕੱਠੇ ਵੀ ਕੀਤੇ ਗਏ। ਲਿਹਾਜ਼ਾ ਕੈਪਟਨ ਨੂੰ ਚਾਹੀਦਾ ਕਿ ਉਹ ਸਪੱਸ਼ਟੀਕਰਨ ਦੇ ਕੇ ਕਾਂਗਰਸ ਪਾਰਟੀ ਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਲੇਖਾ-ਜੋਖਾ ਪੇਸ਼ ਕਰੇ। ਉਨ੍ਹਾਂ ਨੇ ਕਿਹਾ ਕਿ ਬਿਹਤਰ ਇਹੀ ਰਹੇਗਾ ਕਿ ਕੈਪਟਨ ਪ੍ਰਦੇਸ਼ ਕਾਂਗਰਸ ਦੀ ਕਾਰਜਕਾਰਨੀ, ਅਹੁਦੇਦਾਰਾਂ ਜਾਂ ਜਨਰਲ ਬਾਡੀ ਦੀ ਮੀਟਿੰਗ ਬੁਲਾ ਕੇ ਨਾ ਕੇਵਲ ਇਕੱਠੇ ਕੀਤੇ ਗਏ ਫੰਡ ਦਾ ਹਿਸਾਬ ਕਿਤਾਬ ਦੇਣ ਬਲਕਿ ਇਹ ਵੀ ਦੱਸਣ ਕਿ ਉਨ੍ਹਾਂ ਨੇ ਪਾਰਟੀ ਦਾ ਪ੍ਰਧਾਨ ਹੁੰਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਤੇ ਫੰਡ ਕਿਥੋਂ-ਕਿਥੋਂ ਆਏ ਤੇ ਕਿਥੇ ਖ਼ਰਚ ਕੀਤੇ ਗਏ? ਉਨ੍ਹਾਂ ਕਿਹਾ ਕਿ ਕੈਪਟਨ ਆਪ ਤਾਂ ਕਾਂਗਰਸੀ ਵਰਕਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਪ੍ਰੈੱਸ ਵਿਚ ਨਾ ਜਾਣ, ਪਰ ਦੁੱਖ ਦੀ ਗੱਲ ਹੈ ਕਿ ਉਹ ਆਪ ਖੁੱਲ੍ਹੇਆਮ ਬਿਆਨਬਾਜ਼ੀ ਕਰਕੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰ ਰਹੇ ਹਨ। ਇਹ ਜਾਨਣਾ ਚਾਹੀਦਾ ਹੈ ਕਿ ਆਖਰਕਾਰ ਕੀ ਕਾਰਨ ਹਨ ਕਿ ਕੈਪਟਨ ਝੂਠੀ ਬਿਆਨਬਾਜ਼ੀ ਕਰਕੇ ਪਾਰਟੀ ਵਿਚ ਮਾਯੂਸੀ ਕਿਉਂ ਫੈਲਾ ਰਹੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਦੀ ਤਿਆਰੀ ਕਰਨ। ਉਨ੍ਹਾਂ ਇਸ ਗੱਲ 'ਤੇ ਦੁੱਖ ਪ੍ਰਗਟਾਇਆ ਕਿ ਕੈਪਟਨ ਸਾਬਕਾ ਕਾਂਗਰਸੀ ਵਿਧਾਇਕ ਸੰਨੀ ਬਰਾੜ ਦੇ ਮੁਕਤਸਰ ਵਿਚ ਹੋਏ ਅੰਤਿਮ ਅਰਦਾਸ ਦੇ ਸ਼ੋਕ ਸਮਾਗਮ ਵਿਚ ਵੀ ਸ਼ਾਮਿਲ ਨਾ ਹੋਏ। ਇਥੇ ਹੀ ਬੱਸ ਨਹੀਂ ਕਿ ਉਹ ਦੋ ਦਿਨ ਪਹਿਲਾਂ ਗੁਰਦਾਸਪੁਰ ਵਿਚ ਹੋਈ ਮੁੱਠਭੇੜ ਵਿਚ ਗੋਲੀ ਦਾ ਸ਼ਿਕਾਰ ਹੋਏ ਇਕ ਨੌਜਵਾਨ ਦੀ ਹੋਈ ਮੌਤ ਸਮੇਂ ਵੀ ਪਾਰਟੀ ਪ੍ਰਧਾਨ ਦੇ ਨਾਤੇ ਮੌਕੇ 'ਤੇ ਨਹੀਂ ਪਹੁੰਚੇ। ਦੁੱਖ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਇਹ ਚੋਣਾਂ ਹਾਰ ਜਾਣ ਤੋਂ ਪਿੱਛੋਂ ਕੈਪਟਨ ਨੇ ਚੰਡੀਗੜ੍ਹ ਤੇ ਕਈ ਹੋਰ ਥਾਵਾਂ 'ਤੇ ਮਹਿਫਲਾਂ ਵਿਚ ਜਾਣਾ ਜ਼ਰੂਰੀ ਸਮਝਿਆ, ਜਿਸ ਤੋਂ ਕਾਂਗਰਸੀ ਵਰਕਰ ਹੈਰਾਨ ਤੇ ਪ੍ਰੇਸ਼ਾਨ ਹੋ ਕੇ ਰਹਿ ਗਏ ਹਨ। ਮੁਸਕਰਾਉਂਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਤਾਂ ਕੈਪਟਨ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਗਲਤੀਆਂ ਤੇ ਨਾਕਾਮੀਆਂ ਦੇ ਕਾਰਨ ਕਈ ਕਾਂਗਰਸੀ ਉਮੀਦਵਾਰ ਹਾਰੇ ਹਨ। ਇਕ ਸੁਆਲ ਦੇ ਉੱਤਰ ਵਿਚ ਬੀਬੀ ਭੱਠਲ ਨੇ ਕਿਹਾ ਕਿ ਮੈਨੂੰ ਅੱਜ ਖੁੱਲ੍ਹ ਕੇ ਮਜਬੂਰੀ ਦੀ ਹਾਲਤ ਵਿਚ ਪ੍ਰੈੱਸ ਵਿਚ ਜਾਣਾ ਪਿਆ ਕਿਉਂਕਿ ਕੈਪਟਨ ਨੇ ਝੂਠ ਬੋਲ ਕੇ ਕਈ ਕਾਂਗਰਸੀ ਆਗੂਆਂ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਮੇਰਾ ਨਾਂਅ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕੈਪਟਨ ਦੇ ਇਸ ਬਿਆਨ ਨੂੰ ਕੋਰਾ ਝੂਠ ਕਰਾਰ ਦਿੱਤਾ ਕਿ ਮੈਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ 10 ਉਮੀਦਵਾਰਾਂ ਨੂੰ ਕਾਂਗਰਸ ਦੀਆਂ ਟਿਕਟਾਂ ਦਿਵਾਈਆਂ ਜਿਨ੍ਹਾਂ ਵਿਚੋਂ ਕੇਵਲ 2 ਹੀ ਜਿੱਤ ਸਕੇ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ਮੈਂ 13 ਟਿਕਟਾਂ ਦਿਵਾਈਆਂ ਜਿਨ੍ਹਾਂ ਵਿਚੋਂ 9 ਕਾਂਗਰਸੀ ਸਫਲ ਹੋ ਗਏ। ਇਸ ਸਬੰਧ ਵਿਚ ਉਨ੍ਹਾਂ ਜਿੱਤਣ ਤੇ ਹਾਰਨ ਵਾਲੇ ਕਾਂਗਰਸੀ ਉਮੀਦਵਾਰਾਂ ਦੇ ਵਿਸਥਾਰਪੂਰਵਕ ਨਾਂਅ ਵੀ ਦੱਸੇ। ਇਥੇ ਹੀ ਬੱਸ ਨਹੀਂ ਉਨ੍ਹਾਂ ਨੇ ਉਨ੍ਹਾਂ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਵੀ ਦੱਸੇ ਜਿਨ੍ਹਾਂ ਨੂੰ ਕੈਪਟਨ ਜਾਂ ਉਨ੍ਹਾਂ ਦੇ ਸਮਰਥਕਾਂ ਹਰਾਇਆ। ਇਕ ਹੋਰ ਸਵਾਲ ਦੇ ਜੁਆਬ ਵਿਚ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਉਹ ਕੈਪਟਨ ਨੂੰ ਹੁਣ ਪਾਰਟੀ ਦੀ ਪ੍ਰਧਾਨਗੀ ਤੋਂ ਨਾ ਉਤਾਰੇ। ਉਨ੍ਹਾਂ ਕਿਹਾ ਕਿ ਮੈਂ 14ਵੀਂ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਨਿਕਲਣ ਤੋਂ ਬਾਅਦ ਆਪ ਦਿੱਲੀ ਜਾ ਕੇ ਕਾਂਗਰਸ ਹਾਈਕਮਾਨ ਨੂੰ ਪੇਸ਼ਕਸ਼ ਕੀਤੀ ਕਿ ਮੈਨੂੰ ਹੁਣ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕਾਂਗਰਸੀ ਵਰਕਰਾਂ ਤੋਂ ਲੁਕ-ਛੁਪ ਕੇ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੋਣਾ ਚਾਹੀਦਾ ਹੈ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ਕਾਂਗਰਸੀ ਵਰਕਰ ਮਾਯੂਸੀ ਦੇ ਆਲਮ ਵਿਚ ਹੁਣ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਕੋਲ ਜਾ ਕੇ ਝੁਕ ਰਹੇ ਹਨ ਕਿ ਸਾਡੇ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਏ ਜਾਣ। ਮੈਂ ਕੈਪਟਨ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਹੁਣ ਚੁੱਪ ਕਿਉਂ ਬੈਠੇ ਹਨ? ਉਨ੍ਹਾਂ ਇਹ ਮੰਗ ਵੀ ਕੀਤੀ ਕਿ ਕੈਪਟਨ ਆਪਣੀ ਡੁਬਈ ਤੇ ਹੋਰ ਥਾਵਾਂ 'ਤੇ ਜਾਇਦਾਦਾਂ ਦੇ ਵੇਰਵੇ ਜਨਤਾ ਦੇ ਸਾਹਮਣੇ ਰੱਖਣ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰਨ ਤੇ ਇੱਜ਼ਤ ਨਾਲ ਰਾਜਨੀਤੀ ਤੋਂ ਸੇਵਾ-ਮੁਕਤੀ ਲੈ ਲੈਣ। ਕੈਪਟਨ ਨੇ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਹਰਾਇਆ
ਜਦੋਂ ਭੱਠਲ ਨੇ ਕੈਪਟਨ ਨੂੰ ਰੱਖੜੀ ਬੰਨ੍ਹਣ
ਤੋਂ ਇਨਕਾਰ ਕਰ ਦਿੱਤਾ
ਚੰਡੀਗੜ੍ਹ, 2 ਅਪ੍ਰੈਲ -ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅੱਜ ਇਥੇ ਇਹ ਦਿਲਚਸਪ ਤੇ ਸਨਸਨੀਖੇਜ਼ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਇਕ ਭੈਣ ਦੇ ਤੌਰ 'ਤੇ ਕੈਪਟਨ ਨੂੰ ਰੱਖੜੀ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ। ਅੱਜ ਇਥੇ ਕੁਝ ਇਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਰੱਖੜੀ ਦਾ ਤਿਉਹਾਰ ਭੈਣ ਤੇ ਭਰਾ ਲਈ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ''ਕੈਪਟਨ ਅਮਰਿੰਦਰ ਸਿੰਘ ਝੂਠਾ ਸਿਆਸਤਦਾਨ ਹੈ। ਲਿਹਾਜ਼ਾ ਮੈਂ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਤੋਂ ਸਾਫ ਇਨਕਾਰ ਕਰ ਦਿੱਤਾ ਜਦੋਂ ਕਿ ਉਹ 2 ਘੰਟੇ ਤੱਕ ਮੇਰੀ ਕੋਠੀ ਵਿਚ ਬੈਠੇ ਰਹੇ।'' ਤੋਂ ਇਨਕਾਰ ਕਰ ਦਿੱਤਾ
ਕੀ ਮੈਂ ਮੁੱਖ ਮੰਤਰੀ ਨਹੀਂ ਸੀ ਬਣਨਾ ਚਾਹੁੰਦਾ?
ਚੰਡੀਗੜ੍ਹ, 2 ਅਪ੍ਰੈਲ )-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਉਨ੍ਹਾਂ ਦਾਨੀਆਂ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ, ਜਿਨ੍ਹਾਂ ਵੱਲੋਂ ਉਹ ਪਾਰਟੀ ਨੂੰ 500 ਕਰੋੜ ਰੁਪਏ ਦੇਣ ਦਾ ਦਾਅਵਾ ਕਰ ਰਹੀ ਹਨ, ਤਾਂ ਕਿ ਇਸ ਨੂੰ ਜਾਂਚਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਲ ਭੇਜਿਆ ਜਾ ਸਕੇ। ਉਨ੍ਹਾਂ ਨੇ ਬੀਬੀ ਭੱਠਲ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਸ 'ਚ ਕੇਵਲ ਉਨ੍ਹਾਂ ਨੂੰ ਪਾਰਟੀ ਦੀ ਹਾਰ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਬੀਬੀ ਭੱਠਲ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ਦੇ ਦੋਸ਼ ਠੀਕ ਹਨ, ਤਾਂ ਫਿਰ ਉਹ ਆਪਣੇ ਉਮੀਦਵਾਰਾਂ ਨੂੰ ਕਿਉਂ ਨਹੀਂ ਜਿਤਾ ਸਕੇ? ਉਨ੍ਹਾਂ ਨੇ ਬੀਬੀ ਭੱਠਲ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਤਰਕਹੀਣ ਕਰਾਰ ਦਿੱਤਾ ਕਿ ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਨੂੰ ਹਰਾਇਆ, ਜਦੋਂਕਿ ਉਹ ਖੁਦ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸਨ ਤੇ ਉਨ੍ਹਾਂ ਲਈ ਕਾਂਗਰਸ ਦੀ ਹਰੇਕ ਸੀਟ ਮਹੱਤਵਪੂਰਨ ਸੀ। ਉਨ੍ਹਾਂ ਬੀਬੀ ਭੱਠਲ ਨੂੰ ਪੁੱਛਿਆ ਕਿ ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ। ਕੈਪਟਨ ਨੇ ਬੀਬੀ ਭੱਠਲ ਦੇ ਦੋਸ਼ਾਂ ਕਿ ਉਨ੍ਹਾਂ ਨੇ ਅਕਾਲੀਆਂ ਦੇ ਖਿਲਾਫ ਦੁਸ਼ਮਣੀ ਦੀ ਸਿਆਸਤ ਸ਼ੁਰੂ ਕੀਤੀ ਤੇ ਹੁਣ ਅਕਾਲੀਆਂ ਦੇ ਨਾਲ ਹੱਥ ਮਿਲਾ ਚੁੱਕੇ ਹਨ 'ਤੇ ਤਿੱਖੀ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜਾ ਕਿਸਦੇ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੰਗਾ ਹੈ ਕਿ ਬੀਬੀ ਭੱਠਲ ਨੇ ਆਖਿਰਕਾਰ ਅਕਾਲੀਆਂ ਦੀ ਜੁਬਾਨ ਲੋਕਾਂ ਦੇ ਵਿੱਚ ਬੋਲ ਦਿੱਤੀ, ਜਿਸ ਨੇ ਲੋਕਾਂ ਦੇ ਦਿਮਾਗ 'ਚ ਬੱਚੇ ਸ਼ੱਕ ਨੂੰ ਵੀ ਦੂਰ ਕਰ ਦਿੱਤਾ ਹੈ। ਉਨ੍ਹਾਂ ਦੀ ਇਸੇ ਨੀਤੀ ਨੇ ਲੋਕਾਂ 'ਚ ਉਨ੍ਹਾਂ ਦੇ ਅਕਾਲੀਆਂ ਨਾਲ ਰਿਸ਼ਤਿਆਂ ਬਾਰੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਪੁੱਛਿਆ ਕਿ ਕੀ ਬੀਬੀ ਭੱਠਲ ਇਹ ਕਹਿਣਾ ਚਾਹੁੰਦੇ ਹਨ ਕਿ ਮੇਰੇ ਵਿੱਚ ਅਕਾਲੀਆਂ ਤੋਂ ਬਦਲਾ ਲੈਣ ਦੀ ਸੋਚ ਤੋਂ ਉਲਟ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਦੇ ਖਿਲਾਫ 50000 ਕੇਸ ਦਰਜ ਕਰਨਾ ਇਨਸਾਫ ਹੈ? ਉਨ੍ਹਾਂ ਨੇ ਕਿਹਾ ਕਿ ਬੀਬੀ ਭੱਠਲ ਨੇ ਮੇਰੇ ਖਿਲਾਫ ਅਕਾਲੀਆਂ ਦੇ ਦੋਸ਼ਾਂ ਦਾ ਸਮਰਥਨ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਪਾਸੋਂ ਬੋਲਣ ਦੇ ਅਧਿਕਾਰ ਨੂੰ ਇਕ ਤਰ੍ਹਾਂ ਨਾਲ ਖੋਹ ਲਿਆ ਹੈ।
ਨਵੀਂ ਦਿੱਲੀ, 2 ਅਪ੍ਰੈਲ -ਕੇਂਦਰੀ ਮੰਤਰੀਆਂ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨਾ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੂੰ ਮਹਿੰਗਾ ਪੈ ਸਕਦਾ ਹੈ। ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। 25 ਮਾਰਚ ਨੂੰ ਜੰਤਰ-ਮੰਤਰ 'ਤੇ ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਦੀ ਇਕ ਦਿਨ ਦੀ ਭੁੱਖ ਹੜਤਾਲ ਦੌਰਾਨ ਅਰਵਿੰਦ ਕੇਜਰੀਵਾਲ ਨੇ 14 ਮੰਤਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸਨ। ਕੇਜਰੀਵਾਲ ਨੇ ਵੀਰਭੱਦਰ ਸਿੰਘ ਖਿਲਾਫ ਵੀ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ 27 ਮਾਰਚ ਨੂੰ ਕੇਜਰੀਵਾਲ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਸੀ। ਮੁਆਫੀ ਨਾ ਮੰਗਣ 'ਤੇ ਵੀਰਭੱਦਰ ਸਿੰਘ ਨੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਸੀ।
ਮੁੰਬਈ, 2 ਅਪ੍ਰੈਲ- ਸੂਤਰਾਂ ਨੇ ਦੱਸਿਆ ਕਿ ਫਿਲਮ ਉਦਯੋਗ ਦੀ ਸਭ ਤੋਂ ਵੱਧ ਪੈਸੇ ਲੈਣ ਵਾਲੀ ਅਦਾਕਾਰਾ ਕੈਟਰੀਨਾ ਕੈਫ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ। ਪਤਾ ਲੱਗਾ ਕੈਟਰੀਨਾ ਨੇ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਉਹ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਹ ਇਕ ਬਾਈਕ 'ਤੇ ਬੈਠੀ ਸੀ ਤੇ ਬਾਈਕ ਦਾ ਗਰਮ ਸਲੰਸਰ ਉਸ ਦੀ ਚਮੜੀ ਨੂੰ ਛੋਹ ਗਿਆ। ਇਸ ਦੇ ਬਾਵਜ਼ੂਦ ਉਸ ਨੇ ਸ਼ੂਟਿੰਗ ਜਾਰੀ ਰੱਖੀ ਤੇ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਹੀ ਡਾਕਟਰ ਕੋਲ ਗਈ।
ਮਾਮਲਾ ਰੱਖਿਆ ਮੰਤਰਾਲੇ ਦੇ ਅਧਿਕਾਰੀ ਦੀ ਮੌਤ ਦਾ
ਘਰ 'ਚੋਂ ਮਿਲੇ ਪੱਤਰ ਨਾਲ ਜਾਂਚ 'ਚ ਆਇਆ ਅਹਿਮ ਮੋੜ
ਨਵੀਂ ਦਿੱਲੀ, 2 ਅਪ੍ਰੈਲ - ਦੋ ਦਿਨ ਪਹਿਲਾਂ ਰੱਖਿਆ ਮੰਤਰਾਲੇ ਦੇ ਅਧਿਕਾਰੀ 42 ਸਾਲਾ ਕੁਮਾਰ ਯਸ਼ਕਰ ਸਿਨਹਾ ਅਤੇ ਉਨ੍ਹਾਂ ਦੀ 34 ਸਾਲਾ ਪਤਨੀ ਅਰਚਨਾ ਸ਼ਰਮਾ ਦੀ ਹੋਈ ਮੌਤ ਨਾਲ ਸਬੰਧਿਤ ਪੁਲਿਸ ਨੂੰ ਅਜੇ ਤਕ ਕੋਈ ਵੀ ਸਬੂਤ ਹੱਥ ਨਹੀਂ ਲੱਗਾ। ਯਸ਼ਕਰ ਦੇ ਭਰਾ ਪੁਸ਼ਕਰ ਸਿਨਹਾ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਯਸ਼ਕਰ ਉਨ੍ਹਾਂ ਨੂੰ ਮਿਲਣ ਲਈ ਲਖਨਊ ਆਇਆ ਸੀ ਅਤੇ ਉਹ ਕੰਮ ਦਾ ਬਹੁਤ ਦਬਾਅ ਹੋਣ ਬਾਰੇ ਦੱਸ ਰਿਹਾ ਸੀ। ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਉਹ ਆਪਣੀ ਭੈਣ ਨੂੰ ਵੀ ਮਿਲਿਆ ਸੀ। ਦੱਸਿਆ ਜਾਂਦਾ ਹੈ ਕਿ ਜਾਂਚ ਦੌਰਾਨ ਅਧਿਕਾਰੀਆਂ ਨੂੰ ਕਲ ਯਸ਼ਕਰ ਦੇ ਘਰੋਂ ਇਕ ਹਰੇ ਰੰਗ ਦੇ ਲਿਫਾਫੇ 'ਚ ਬੰਦ ਇਕ ਪੱਤਰ ਮਿਲਿਆ ਹੈ ਜਿਸ 'ਚ ਉਨ੍ਹਾਂ ਦੋ ਅਧਿਕਾਰੀਆਂ ਦੇ ਨਾਂਅ ਲਿਖੇ ਹੋਏ ਹਨ ਜਿਨ੍ਹਾਂ 'ਤੇ ਦੋਸ਼ ਹੈ ਕਿ ਉਹ ਯਸ਼ਕਰ 'ਤੇ ਕੰਮ ਦਾ ਦਬਾਅ ਬਣਾਉਂਦੇ ਸਨ। ਇਸ ਪੱਤਰ ਨਾਲ ਮਾਮਲੇ ਦੀ ਜਾਂਚ ਨੂੰ ਦਿਸ਼ਾ ਮਿਲ ਸਕਦੀ ਹੈ। ਅਜੇ ਤਕ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੋਈ ਸਮੱਸਿਆ ਨਹੀਂ ਸੀ ਇਸ ਲਈ ਖਰਾਬ ਰਿਸ਼ਤੇ ਨੂੰ ਮੌਤ ਦਾ ਕਾਰਨ ਨਹੀਂ ਮੰਨਿਆਂ ਜਾ ਰਿਹਾ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੌਤਾਂ ਪਿੱਛੇ ਜ਼ਰੂਰ ਕੋਈ ਸਾਜ਼ਿਸ਼ ਹੈ। ਦਿੱਲੀ ਪੁਲਿਸ ਯਸ਼ਕਰ ਦੇ ਨਾਲ ਕੰਮ ਕਰਨ ਵਾਲੇ ਸਹਿਯੋਗੀਆਂ ਤੋਂ ਪੁੱਛਗਿਛ ਕਰ ਰਹੀ ਹੈ।ਘਰ 'ਚੋਂ ਮਿਲੇ ਪੱਤਰ ਨਾਲ ਜਾਂਚ 'ਚ ਆਇਆ ਅਹਿਮ ਮੋੜ
ਐਬਟਾਬਾਦ ਤੋਂ ਪਹਿਲਾਂ ਹਰੀਪੁਰ ਰਹਿੰਦਾ ਸੀ
ਓਸਾਮਾ-ਬਿਨ-ਲਾਦੇਨ
ਪਾਕਿਸਤਾਨ ਦੇ ਹਰੀਪੁਰ ਕਸਬੇ 'ਚ ਸਥਿਤ ਉਹ ਘਰ ਜਿਸ ਬਾਰੇ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਐਬਟਾਬਾਦ ਦੀ ਹਵੇਲੀ 'ਚ ਰਹਿਣ ਤੋਂ ਪਹਿਲਾਂ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਕਰੀਬ ਸਾਲ ਭਰ ਇਥੇ ਠਹਿਰਿਆ ਸੀ।
ਹਰੀਪੁਰ, 2 ਅਪ੍ਰੈਲ - ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਨੇ ਇਕ ਦੋਮੰਜ਼ਿਲਾ ਘਰ ਦਾ ਪਤਾ ਲਗਾਇਆ ਹੈ ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਐਬਟਾਬਾਦ ਵਾਲੇ ਵਿਲੇ 'ਚ ਤਬਦੀਲ ਹੋਣ ਤੋਂ ਪਹਿਲਾਂ ਅਲ ਕਾਇਦਾ ਦਾ ਸਾਬਕਾ ਮੁਖੀ ਮਰਹੂਮ ਓਸਾਨਾ ਬਿਨ ਲਾਦੇਨ ਕਰੀਬ ਇਕ ਸਾਲ ਤਕ ਇਥੇ ਰਹਿਦਾ ਰਿਹਾ ਹੈ। ਗ੍ਰਿਫ਼ਤਾਰ ਕੀਤੀ ਗਈ ਓਸਾਮਾ ਦੀ ਸਭ ਤੋਂ ਛੋਟੀ ਪਤਨੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਿਕ ਪਾਕਿ 'ਚ ਰਹਿੰਦੇ ਸਮੇਂ ਓਸਾਮਾ ਦੇ ਲਈ ਪੰਜ ਘਰਾਂ 'ਚੋਂ ਇਕ ਘਰ ਸੀ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਸੀ। ਪਿਛਲੇ ਅੱਠ ਮਹੀਨਿਆਂ ਤੋਂ ਓਸਾਮਾ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਰਹੇ ਪਾਕਿ ਦੇ ਸੇਵਾ-ਮੁਕਤ ਬ੍ਰਿ:" ਸ਼ੌਕਤ ਕਾਦਰ ਨੇ ਦੱਸਿਆ ਕਿ ਖੁਫੀਆਂ ਏਜੰਸੀ ਦੇ ਏਜੰਟ ਉਸ ਨੂੰ ਨਵੰਬਰ 'ਚ ਹਰੀਪੁਰ ਦੇ ਇਕ ਘਰ 'ਚ ਲੈ ਕੇ ਗਏ ਸੀ ਜਿਸ ਦਾ ਪਤਾ ਅਹਿਮਦ ਸਾਦਾ ਨਾਮ ਦੇ ਇਕ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਲੱਗਾ ਸੀ। 30 ਸਾਲਾ ਸਾਦਾ ਯਮਨੀ ਨਾਗਰਿਕ ਹੈ ਅਤੇ ਉਹ 2 ਮਈ ਨੂੰ ਓਸਾਮਾ ਦੀ ਮੌਤ ਵਾਲੇ ਦਿਨ ਤੋਂ ਪੁਲਿਸ ਹਿਰਾਸਤ 'ਚ ਹੈ। ਪੁਲਿਸ ਨੂੰ ਸਾਦਾ ਕੋਲੋਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ ਕਿਉਂਕ ਉਹ ਓਸਾਮਾ ਦਾ ਖਾਸ ਸੀ ਅਤੇ ਓਸਾਮਾ ਨਾਲ ਅਫ਼ਗਾਨਿਸਤਾਨ ਦੀਆਂ ਤੋਰਾ ਬੋਰਾ ਪਹਾੜੀਆਂ 'ਚ ਵੀ ਰਹਿ ਚੁੱਕਾ ਸੀ।ਓਸਾਮਾ-ਬਿਨ-ਲਾਦੇਨ
ਪਾਕਿਸਤਾਨ ਦੇ ਹਰੀਪੁਰ ਕਸਬੇ 'ਚ ਸਥਿਤ ਉਹ ਘਰ ਜਿਸ ਬਾਰੇ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਐਬਟਾਬਾਦ ਦੀ ਹਵੇਲੀ 'ਚ ਰਹਿਣ ਤੋਂ ਪਹਿਲਾਂ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਕਰੀਬ ਸਾਲ ਭਰ ਇਥੇ ਠਹਿਰਿਆ ਸੀ।
ਤੇਲ ਕੰਪਨੀਆਂ ਵੱਲੋਂ ਜਹਾਜ਼ਾਂ ਦੇ ਤੇਲ ਦੀਆਂ
ਦਰਾਂ 'ਚ 3 ਫੀਸਦੀ ਦਾ ਵਾਧਾ
ਨਵੀਂ ਦਿੱਲੀ, 2 ਅਪ੍ਰੈਲ -ਤੇਲ ਕੰਪਨੀਆਂ ਨੇ ਸਨਿਚਰਵਾਰ ਨੂੰ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਦਰਾਂ ਵਿਚ ਤਿੰਨ ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਤੇ ਜਿਹੜੀਆਂ ਕੱਲ੍ਹ ਅੱਧੀ ਰਾਤ ਤੋਂ ਲਾਗੂ ਹੋ ਗਈਆਂ। ਸਾਰੇ ਹਵਾਈ ਖਰਚੇ ਦਾ 40 ਪ੍ਰਤੀਸ਼ਤ ਖਰਚ ਸਿਰਫ ਤੇਲਊਲ ਦਾ ਹੁੰਦਾ ਹੈ। ਇਸ ਲਈ ਇਸ ਦਾ ਅਮਰ ਯਾਤਰੀ ਕਿਰਾਏ 'ਤੇ ਵੀ ਵਿਖਾਈ ਦੇਵੇਗਾ। ਭਾਵੇਂ ਕਿ ਹਾਲੇ ਤੱਕ ਏਅਰਲਾਈਨ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਹੁਣ ਤੇਲ ਦੇ ਇਕ ਕਿੱਲੋ ਲੀਟਰ ਦੀ ਕੀਮਤ 68,806.82 ਹੋਵੇਗੀ ਜਿਹੜੀ ਪਹਿਲਾਂ 66,989.74 ਸੀ।ਦਰਾਂ 'ਚ 3 ਫੀਸਦੀ ਦਾ ਵਾਧਾ
ਬ੍ਰਿਸਬੇਨ, 2 ਅਪ੍ਰੈਲ -ਅੱਜ ਬ੍ਰਿਸਬੇਨ ਤੋਂ 165 ਕਿਲੋਮੀਟਰ ਦੂਰ ਨਿਊ ਸਾਊਥ ਵੇਲਜ਼ ਦੀ ਬੇਰਨ-ਬੇਅ ਬੀਚ (ਸਮੁੰਦਰੀ ਤੱਟ) 'ਤੇ ਤਿੰਨ ਭਾਰਤੀ ਨੌਜਵਾਨ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਨ, ਨਹਾ ਰਹੇ ਸਨ। ਅਚਾਨਕ ਸਮੁੰਦਰੀ ਲਹਿਰਾਂ ਦੀ ਚਪੇਟ 'ਚ ਆ ਗਏ। ਇਨ੍ਹਾਂ 'ਚੋਂ 2 ਦੀ ਡੁੱਬਣ ਨਾਲ ਮੌਤ ਹੋ ਗਈ। ਪਤਾ ਲੱਗਾ ਹੈ ਕਿ ਜਿਸ ਸਥਾਨ 'ਤੇ ਇਹ ਨੌਜਵਾਨ ਪਾਣੀ 'ਚ ਵੜੇ ਉਥੇ ਲਾਈਫ ਸੇਵਰ ਪਹਿਰਾ ਨਹੀਂ ਦੇ ਰਹੇ ਸਨ। ਇਨ੍ਹਾਂ ਨੂੰ ਪਾਣੀ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਇਨ੍ਹਾਂ ਨੂੰ ਬਚਾਅ ਨਹੀਂ ਸਕੇ। ਇਨ੍ਹਾਂ ਦੀ ਉਮਰ 26 ਤੇ 28 ਸਾਲ ਦੱਸੀ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਹਾਲੇ ਇਨ੍ਹਾਂ ਦੇ ਨਾਂਅ ਨਹੀਂ ਦੱਸੇ।
ਇਸਲਾਮਾਬਾਦ, 2 ਅਪ੍ਰੈਲ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਜਫ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੀ ਸੈਨਿਕ ਯੋਗਤਾ ਦਾ ਵਿਕਾਸ ਕਰੇਗਾ, ਕਿਉਂਕਿ ਕਮਜੋਰੀ ਹਮਲੇ ਨੂੰ ਸੱਦਾ ਦਿੰਦੀ ਹੈ। ਸੈਨਿਕ ਸਾਜੋ ਸਮਾਨ ਦੀ ਪ੍ਰਦਰਸ਼ਨੀ ਆਈ ਡੀ ਈ ਐਸ-2012 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਦੀ ਸੈਨਿਕ ਯੋਗਤਾ ਮੁੱਖ ਤੌਰ 'ਤੇ ਅਮਨ ਸ਼ਾਂਤੀ ਲਈ ਹੈ। ਗਿਲਾਨੀ ਨੇ ਸੈਨਾ ਮੁਖੀਆਂ, ਸੈਨਿਕਾਂ ਅਤੇ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤੀ ਪਾਕਿਸਤਾਨ ਦਾ ਆਖਰੀ ਟੀਚਾ ਹੈ।
ਭੁਵਨੇਸ਼ਵਰ, 2 ਅਪ੍ਰੈਲ -ਓਡੀਸ਼ਾ ਦੇ ਗ੍ਰਹਿ ਸਕੱਤਰ ਯੂ. ਐਨ. ਵੋਹਰਾ ਨੇ ਕਿਹਾ ਹੈ ਕਿ ਮਾਓਵਾਦੀਆਂ ਵੱਲੋਂ ਬੰਧਕ ਬਣਾਏ ਗਏ ਦੋ ਵਿਅਕਤੀਆਂ ਨੂੰ ਰਿਹਾਅ ਕਰਾਉਣ ਲਈ ਓਡੀਸ਼ਾ ਸਰਕਾਰ ਵੱਲੋਂ ਮਾਓਵਾਦੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਇਸ ਮਾਮਲੇ ਵਿਚ ਮਾਓਵਾਦੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਦੌਰ ਜਾਰੀ ਹੈ ਅਤੇ ਅਸੀਂ ਮਾਓਵਾਦੀਆਂ ਦੀਆਂ ਮੰਗਾਂ 'ਤੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੱਲੋਂ ਮਾਓਵਾਦੀ ਪੱਖੀ ਸੰਗਠਿਨ ਸੀ. ਐਮ. ਏ. ਐਸ. ਨੂੰ ਇਸ ਮਾਮਲੇ ਲਈ ਗੱਲਬਾਤ ਲਈ ਬੁਲਾਇਆ ਹੈ ਪ੍ਰੰਤੂ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਮਾਓਵਾਦੀਆਂ ਵੱਲੋਂ ਲਕਸ਼ਮੀਪੁਰ ਦੇ ਵਿਧਾਨ ਸਭਾ ਮੈਂਬਰ ਝਿਨਾ ਹਿਕਾਕਾ ਨੂੰ ਬੰਧਕ ਬਣਾ ਲਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਟਲੀ ਦੇ ਦੋ ਯਾਤਰੀਆਂ ਪੋਲ ਬੋਸਕੋ ਅਤੇ ਕਲਾਡੀਓ ਕੋਲੈਨਜਲੋ ਨੂੰ ਵੀ ਬੰਧਕ ਬਣਾ ਲਿਆ ਸੀ। ਪ੍ਰੰਤੂ ਮਾਓਵਾਦੀਆਂ ਵੱਲੋਂ ਕੁਝ ਦਿਨਾਂ ਬਾਅਦ ਇਟਲੀ ਦੇ ਇਕ ਬੰਧਕ ਕਲਾਡੀਓ ਨੂੰ ਉਸ ਦੀ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਸੀ।
ਨਵੀਂ ਦਿੱਲੀ, 2 ਅਪ੍ਰੈਲ -ਬਾਬਾ ਰਾਮਦੇਵ ਵੱਲੋਂ ਕਾਲੇ ਧਨ ਦੇ ਮੁੱਦੇ 'ਤੇ ਇਕ ਵਾਰ ਫਿਰ ਵੱਡਾ ਅੰਦੋਲਨ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ 3 ਜੂਨ ਤੋਂ ਜੰਤਰ ਮੰਤਰ 'ਤੇ ਇਕ ਦਿਨ ਦਾ ਮਰਨ ਵਰਤ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਰਨ ਵਰਤ ਰੱਖਣ ਦੀ ਇਜਾਜ਼ਤ ਨਾ ਮਿਲੀ ਤਾਂ ਉਹ ਇਸ ਲਈ ਅਦਾਲਤ ਵਿਚ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਮਰਨ ਵਰਤ ਦੌਰਾਨ ਬਾਬਾ ਰਾਮਦੇਵ ਕਿਸੇ ਵੱਡੇ ਅੰਦੋਲਨ ਬਾਰੇ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਕਾਲੇ ਧਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਅੱਧੀ ਰਾਤ ਨੂੰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਅੰਦੋਲਨ ਕਮਜ਼ੋਰ ਪੈ ਗਿਆ ਸੀ।
ਚੀਨ ਦੀ ਦਖ਼ਲਅੰਦਾਜ਼ੀ ਵਿਰੁੱਧ ਹਾਂਗਕਾਂਗ 'ਚ ਵਿਖਾਵਾ
ਹਾਂਗਕਾਂਗ (ਚੀਨ) 'ਚ ਦਖ਼ਲ ਅੰਦਾਜ਼ੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਉਲਝਦੇ ਹੋਏ ਪ੍ਰਦਰਸ਼ਨਕਾਰੀ।
ਹਾਂਗਕਾਂਗ, 2 ਅਪ੍ਰੈਲ - ਇਥੇ ਚੀਨ ਦੇ ਤਾਲਮੇਲ ਦਫ਼ਤਰ ਸਾਹਮਣੇ ਹਜਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਇਲਾਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਚੋਣਾ 'ਚ ਬੀਜਿੰਗ ਦੀ ਦਖ਼ਲਅੰਦਾਜੀ ਦੇ ਵਿਰੁੱਧ ਵਿਖਾਵਾ ਕੀਤਾ। ਗਵਾਹ ਦੱਸਦੇ ਹਨ ਪੁਲਿਸ ਨੇ ਪਹਿਲਾਂ ਤਾਂ ਪ੍ਰਦਰਸ਼ਨਕਾਰੀਆਂ ਨੂੰ ਬੈਰੀਅਰ ਨਾ ਤੋੜਨ ਦੀ ਚਿਤਾਵਨੀ ਦਿੱਤੀ ਪਰ ਬਾਅਦ 'ਚ ਸਪਰੇ ਦੀ ਵਰਤੋਂ ਕਰ ਤੇ ਉਨ੍ਹਾਂ ਨੂੰ ਖਦੇੜ ਦਿੱਤਾ। ਸ਼ਹਿਰ ਦੇ ਕਰੀਬ 70 ਲੱਖ ਲੋਕਾਂ ਆਪਣੇ ਕਾਰਜਕਾਰੀ ਅਧਿਕਾਰੀ ਬਾਰੇ ਜਾਣਕਾਰੀ ਨਹੀਂ। ਲਿਓਨ ਚੁਨਜਿਨ ਜੋ 1 ਜੁਲਾਈ ਤੋਂ ਡੋਨਾਲਡ ਟੀਸੰਗ ਦੀ ਥਾਂ ਲੈਣਗੇ, ਦੀ ਚੋਣ 25 ਮਾਰਚ ਨੂੰ ਕੀਤੀ ਗਈ ਸੀ। ਹਾਂਗਕਾਂਗ (ਚੀਨ) 'ਚ ਦਖ਼ਲ ਅੰਦਾਜ਼ੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਉਲਝਦੇ ਹੋਏ ਪ੍ਰਦਰਸ਼ਨਕਾਰੀ।
ਨਵੀਂ ਦਿੱਲੀ, 2 ਅਪ੍ਰੈਲ - ਉੱਤਰੀ ਪੱਛਮੀ ਦਿੱਲੀ 'ਚ ਸਥਿਤ ਭਗਵਾਨ ਸ਼ਿਵ ਦੇ ਮੰਦਿਰ 'ਚ ਇਕ ਸਕੂਲ ਜਾ ਰਹੀ ਬੱਚੀ ਨਾਲ ਜਬਰ ਜਨਾਹ ਦਾ ਘਿਰਣਾਯੋਗ ਅਪਰਾਧ ਕਰਨ ਵਾਲੇ ਦੋਸ਼ੀ ਪੁਜਾਰੀ ਵਲੋਂ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈ ਕੋਰਟ 'ਚ ਦਾਖਲ ਕੀਤੀ ਅਪੀਲ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਫੈਸਲਾ ਹਾਈ ਕੋਰਟ ਦੇ ਜੱਜ ਐਮ. ਐਲ. ਮਹਿਤਾ ਨੇ ਸੁਣਾਇਆ। ਹੇਠਲੀ ਅਦਾਲਤ ਵਲੋਂ ਦੋਸ਼ੀ ਨੂੰ 7 ਸਾਲ ਦੀ ਕੈਦ ਜੀ ਸਜ਼ਾ ਸੁਣਾਈ ਗਈ ਸੀ। 23 ਜੁਲਾਈ, 2007 ਨੂੰ ਪੀੜਤ ਲੜਕੀ ਵਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਮੰਦਰ ਦੇ ਪੁਜਾਰੀ ਨੇ ਮਈ 2004 'ਚ ਮੰਦਰ ਅੰਦਰ ਉਸ ਨਾਲ ਜਬਰ ਜਨਾਹ ਕੀਤਾ ਸੀ ਤੇ ਬਾਅਦ 'ਚ ਉਹ ਉਸ ਨੂੰ ਧਮਕਾਉਂਦਾ ਰਿਹਾ। ਜੱਜ ਐਮ. ਐਲ. ਸਿਆਲ ਨੇ ਕਿਹਾ ਕਿ ਇਹ ਘਿਰਣਾਯੋਗ ਅਪਰਾਧ ਸਮਾਜ ਦੇ ਇਕ ਬਹੁਤ ਹੀ ਸਨਮਾਨਯੋਗ ਅਹੁਦੇ 'ਤੇ ਸਥਾਪਤ ਵਿਅਕਤੀ ਵਲੋਂ ਕੀਤਾ ਗਿਆ ਹੈ ਤੇ ਇਸ ਅਹੁਦੇ ਨਾਲ ਲੋਕਾਂ ਦੀਆਂ ਆਮ ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਅਦਾਲਤ ਦੋਸ਼ੀ ਪੁਜਾਰੀ ਦੀ ਅਪੀਲ ਰੱਦ ਕਰਦੀ ਹੈ ਤੇ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਿਆ ਜਾਂਦਾ ਹੈ।
ਜਥੇ: ਗੁਰਚਰਨ ਸਿੰਘ ਟੌਹੜਾ ਦੀ 8ਵੀਂ ਬਰਸੀ ਮੌਕੇ ਰਾਜ
ਪੱਧਰੀ ਸ਼ਰਧਾਂਜਲੀ ਸਮਾਗਮ
ਬਾਦਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਹਰਾਉਣ ਦਾ ਸੱਦਾ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 8ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ
ਮੰਚ 'ਤੇ ਬੈਠੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਰਮੇਲ ਸਿੰਘ
ਟੌਹੜਾ ਤੇ ਹੋਰ।
ਟੌਹੜਾ (ਭਾਦਸੋਂ) 2 ਅਪ੍ਰੈਲ - ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਦੀ ਸਰਕਾਰ ਕਾਇਮ ਕੀਤੇ ਤੋਂ ਬਿਨਾਂ ਪੰਜਾਬ ਨੂੰ ਤਰੱਕੀ ਦੀ ਅਗਲੇਰੀ ਮੰਜ਼ਿਲ 'ਤੇ ਨਹੀਂ ਲਿਜਾਇਆ ਜਾ ਸਕਦਾ। ਮੁੱਖ ਲੰਮਾ ਸਮਾਂ ਆਪਣੇ ਸਹਿਯੋਗੀ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅੱਠਵੀਂ ਬਰਸੀ ਮੌਕੇ ਅੱਜ ਅਨਾਜ ਮੰਡੀ ਟੌਹੜਾ ਵਿਖੇ ਕਰਵਾਏ ਗਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਪਾਰਟੀ ਨੂੰ ਪੰਜਾਬ ਦਾ ਦੁਸ਼ਮਣ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਵੱਲੋਂ ਸੂਬੇ ਨਾਲ ਲੰਮੇ ਸਮੇਂ ਤੋਂ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਖੇਤਰ ਵਿੱਚ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਾਂਗਰਸ ਵੱਲੋਂ ਕੀਤੇ ਗਏ ਮਤਰੇਈ ਮਾਂ ਵਾਲੇ ਸਲੂਕ ਕਾਰਨ ਹੀ ਕਿਸੇ ਸਮੇਂ ਮੁਲਕ ਦਾ ਸਭ ਤੋਂ ਬਿਹਤਰੀਨ ਮੰਨਿਆ ਜਾਣ ਵਾਲਾ ਸੂਬਾ ਤਰੱਕੀ ਦੇ ਕਈ ਖੇਤਰਾਂ ਵਿੱਚ ਪੱਛੜ ਗਿਆ ਸੀ, ਇਹ ਤਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਦੂਰ-ਦ੍ਰਿਸ਼ਟੀ ਸੋਚ ਹੀ ਸੀ ਜਿਸ ਸਦਕਾ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ 'ਤੇ ਤੋਰਿਆ ਜਾ ਸਕਿਆ ਹੈ। ਸ: ਬਾਦਲ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਕਿਸਮ ਦੇ ਵਿਕਾਸ ਕਾਰਜਾਂ ਦੀ ਕੋਈ ਥੁੜ ਨਹੀਂ ਰਹਿਣ ਦਿੱਤੀ ਜਾਵੇਗੀ, ਪਰ ਇਸ ਲਈ ਸਭ ਤੋਂ ਵੱਡੀ ਲੋੜ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਫ਼ਿਰਕੂ ਇਕਸੁਰਤਾ ਨੂੰ ਕਾਇਮ ਰੱਖਣ ਦੀ ਹੈ। ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਬਣਨ ਨਾਲ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਸਾਰੀਆਂ ਸਰਕਾਰੀ ਸਕੀਮਾਂ ਦੇ ਠੀਕ ਢੰਗ ਨਾਲ ਲਾਗੂ ਹੋਣ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵੀ ਪਾਰਟੀ ਆਗੂਆਂ ਅਤੇ ਸਰਗਰਮ ਵਰਕਰਾਂ ਦੇ ਮੋਢਿਆਂ 'ਤੇ ਆ ਗਈ ਹੈ। ਜਥੇ: ਟੌਹੜਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਵਿੱਦਿਅਕ ਖੇਤਰ 'ਚ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜਥੇ: ਟੌਹੜਾ ਆਪਣੇ ਆਖ਼ਰੀ ਸਾਹ ਤੱਕ ਲੋਕਾਂ ਨਾਲ ਜੁੜੇ ਰਹੇ। ਜਥੇ: ਟੌਹੜਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਧ ਭੂੰਦੜ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦਾ ਤਖ਼ਤਾ ਉਲਟ ਜਾਣ ਨੂੰ ਯਕੀਨੀ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਹੋਈ ਜਿੱਤ ਨੇ ਪੂਰੇ ਮੁਲਕ ਦੀ ਸਿਆਸੀ ਫ਼ਿਜ਼ਾ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸ: ਮਹੇਸ਼ਇੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ ਨੇ ਆਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਜਦਕਿ ਸ: ਹਰਮੇਲ ਸਿੰਘ ਟੌਹੜਾ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ਼ਰਧਾਂਜਲੀ ਸਮਾਗਮ ਦੀ ਸਮਾਪਤੀ 'ਤੇ ਅਰਦਾਸ ਕੀਤੀ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਥੇ: ਤਰਲੋਚਨ ਸਿੰਘ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵਿਧਾਇਕ ਘਨੌਰ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਤੇ ਸੁਰਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਤੇ ਗੁਰਦੇਵ ਸਿੰਘ ਸਿੱਧੂ, ਮੱਖਣ ਸਿੰਘ ਲਾਲਕਾ, ਛੱਜੂ ਰਾਮ ਸੋਫਤ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸੁਰਜੀਤ ਸਿੰਘ ਗੜ੍ਹੀ, ਬੀਬੀ ਕੁਲਦੀਪ ਕੌਰ ਟੌਹੜਾ, ਲਾਭ ਸਿੰਘ ਦੇਵੀਨਗਰ, ਨਰੰਜਣ ਸਿੰਘ, ਸਤਵਿੰਦਰ ਸਿੰਘ ਟੌਹੜਾ, ਰਾਮ ਦਿਆਲ ਸਿੰਘ, ਕਸ਼ਮੀਰ ਸਿੰਘ ਬਰਿਆਨਾ, ਗੁਰਬਖ਼ਸ਼ ਸਿੰਘ ਪੂੜੈਣ, ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਬੀਬੀ ਅਮਰਜੀਤ ਕੌਰ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਹਰਿੰਦਰਪਾਲ ਸਿੰਘ ਟੌਹੜਾ, ਚੇਅਰਮੈਨ ਲਖਵੀਰ ਸਿੰਘ ਲੌਟ, ਅਕਾਲੀ ਆਗੂ ਮਹਿੰਦਰ ਸਿੰਘ ਝੰਬਾਲੀ, ਸਾ. ਚੇਅਰਮੈਨ ਤਰਸੇਮ ਸਿੰਘ ਤਰਖੇੜੀ, ਅਕਾਲੀ ਆਗੂ ਕਰਨੈਲ ਸਿੰਘ ਮਟੋਰੜਾ, ਗੁਰਦਰਸ਼ਨ ਸਿੰਘ ਭੰਗੂ, ਜਰਨੈਲ ਸਿੰਘ ਮਟੋਰੜਾ, ਬਘੇਲ ਸਿੰਘ ਜਾਤੀਵਾਲ, ਪ੍ਰਿਥੀਰਾਜ ਸਿੰਘ ਢਿੱਲੋਂ ਸਰਕਲ ਪ੍ਰਧਾਨ ਭਾਦਸੋਂ, ਸਤਿੰਦਰ ਸਿੰਘ ਗੋਲਡੀ ਸ਼ਹਿਰੀ ਪ੍ਰਧਾਨ, ਗੁਰਪੀ੍ਰਤ ਸਿੰਘ ਸ਼ਾਹਪੁਰ , ਬਲਜਿੰਦਰ ਸਿੰਘ ਬੱਬੂ ਰਾਮਗੜ੍ਹ, ਯੂਥ ਆਗੂ ਰਣਜੀਤ ਸਿੰਘ ਘੁੰਡਰ ਤੇ ਰਜਨੀਸ਼ ਸ਼ਰਮਾ, ਸੂਬਾ ਸਿੰਘ ਜਾਤੀਵਾਲ, ਡਾ.ਬਲਕਾਰ ਸਿੰਘ ਘੁੰਡਰ, ਸੁਰਿੰਦਰ ਸਿੰਘ ਟਿਵਾਣਾ ਚੇਅਰਮੈਨ, ਅੱਛਰਾ ਸਿੰਘ ਖਿਜਰਪੁਰ, ਬਲਵੰਤ ਸਿੰਘ ਥਾਈਲੈਂਡ, ਗੁਰਚਰਨ ਸਿੰਘ ਤਰਖੇੜੀ, ਜਥੇ. ਲਾਲ ਸਿੰਘ ਰਣਜੀਤਗੜ੍ਹ, ਗੁਰਜੰਟ ਸਿੰਘ ਸਹੌਲੀ, ਕਮਲਜੀਤ ਸਿੰਘ ਸ਼ਾਹਪੁਰ, ਅਮਰਜੀਤ ਸਿੰਘ ਧਾਰਨੀ, ਅਮਨਦੀਪ ਸਿੰਘ ਭੰਗੂ, ਰਣਧੀਰ ਸਿੰਘ ਰੈਮਲ ਮਾਜਰੀ , ਭਜਨ ਸਿੰਘ, ਸਾਹਿਬ ਸਿੰਘ ਰੋੜੇਵਾਲ, ਮਾ: ਕੇਸਰ ਸਿੰਘ ਭੜੀ, ਸੁਖਜੀਤ ਸਿੰਘ ਬਘੌਰਾ, ਮਨਜੀਤ ਸਿੰਘ ਮੱਲੇਵਾਲ, ਗੁਰਕੀਰਤ ਸਿੰਘ ਕਾਲਸਨਾ, ਸੁਖਵਿੰਦਰ ਸਿੰਘ ਬਾਬਰਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਹਰਿੰਦਰ ਸਿੰਘ ਚੰਦੂਮਾਜਰਾ, ਫੌਜਇੰਦਰ ਸਿੰਘ ਮੁਖਮੈਲਪੁਰ, ਜਗਜੋਤ ਸਿੰਘ ਜੋਧਾ, ਹਰਫੂਲ ਸਿੰਘ ਭੰਗੂ, ਬਿਕਰਮ ਸਿੰਘ ਸਹੌਲੀ , ਯੂਥ ਆਗੂ ਜਗਦੇਵ ਸਿੰਘ ਖੋਖ, ਜਥੇ.ਨਾਰੰਗ ਸਿੰਘ ਰੰਨੋ, ਰਘੁਵੀਰ ਸਿੰਘ, ਗੁਰਜੰਟ ਸਿੰਘ ਮਟੋਰੜਾ, ਬਾਬਾ ਅਜੀਤ ਸਿੰਘ, ਗੁਰਵਿੰਦਰ ਸਿੰਘ ਡੂਮਛੇੜੀ, ਪਲਵਿੰਦਰ ਸਿੰਘ ਬਬਲੂ, ਸੁਖਦੇਵ ਸਿੰਘ ਥੂਹੀ, ਕਰਮ ਸਿੰਘ, ਗੁਰਮੀਤ ਸਿੰਘ ਕੋਟ, ਭੁਪਿੰਦਰ ਸਿੰਘ ਭਲਵਾਨ, ਅਮਰਜੀਤ ਸਿੰਘ ਸਿੱਧੂ, ਬੀਬੀ ਜਸਪਾਲ ਕੌਰ ਧਾਰਨੀ, ਰਣਧੀਰ ਸਿੰਘ ਭਾਨਰੀ, ਹਰਮੀਤ ਸਿੰਘ ਪਠਾਣਮਾਜਰਾ, ਗੁਰਸੇਵ ਸਿੰਘ ਹਰਪਾਲਪੁਰ, ਰਣਜੀਤ ਸਿੰਘ ਲਿਬੜਾ, ਮੰਜੂ ਕੁਰੈਸ਼ੀ, ਜਸਪਾਲ ਸਿੰਘ ਖ਼ਾਲਸਾ ਪਾਤੜਾਂ, ਅੰਗਰੇਜ਼ ਸਿੰਘ ਲਾਲਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਪੱਧਰੀ ਸ਼ਰਧਾਂਜਲੀ ਸਮਾਗਮ
ਬਾਦਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਹਰਾਉਣ ਦਾ ਸੱਦਾ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 8ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ
ਮੰਚ 'ਤੇ ਬੈਠੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਰਮੇਲ ਸਿੰਘ
ਟੌਹੜਾ ਤੇ ਹੋਰ।
ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਮਾਲ ਅਧਿਕਾਰੀਆਂ ਦੀਆਂ
ਅਖਤਿਆਰੀ ਸ਼ਕਤੀਆਂ ਘਟਾਵਾਂਗੇ-ਮਜੀਠੀਆ
ਜਲੰਧਰ ਪੁੱਜਣ 'ਤੇ ਪੁਲਿਸ ਤੋਂ ਸਲਾਮੀ ਲੈਂਦੇ ਹੋਏ ਕੈਬਨਿਟ ਮੰਤਰੀ
ਸ: ਬਿਕਰਮ ਸਿੰਘ ਮਜੀਠੀਆ।
ਅਖਤਿਆਰੀ ਸ਼ਕਤੀਆਂ ਘਟਾਵਾਂਗੇ-ਮਜੀਠੀਆ
ਜਲੰਧਰ ਪੁੱਜਣ 'ਤੇ ਪੁਲਿਸ ਤੋਂ ਸਲਾਮੀ ਲੈਂਦੇ ਹੋਏ ਕੈਬਨਿਟ ਮੰਤਰੀ
ਸ: ਬਿਕਰਮ ਸਿੰਘ ਮਜੀਠੀਆ।
ਜਲੰਧਰ, 1 ਅਪ੍ਰੈਲ-ਮਾਲ, ਐਨ. ਆਰ. ਆਈ. ਮਾਮਲੇ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਮਾਲ ਵਿਭਾਗ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਤਹਿਸੀਲਦਾਰਾਂ ਤੇ ਮਾਲ ਅਧਿਕਾਰੀਆਂ ਦੀਆਂ ਅਖਤਿਆਰੀ ਸ਼ਕਤੀਆਂ ਖ਼ਤਮ ਕੀਤੀਆਂ ਜਾਣਗੀਆਂ। ਜਲੰਧਰ ਵਿਖੇ ਕੈਬਨਿਟ ਮੰਤਰੀ ਬਣਨ ਬਾਅਦ ਪਹਿਲੀ ਵਾਰ ਪੁੱਜੇ ਸ: ਮਜੀਠੀਆ ਨੇ ਕਿਹਾ ਕਿ ਵਾਧੂ ਸ਼ਕਤੀਆਂ ਹੀ ਭ੍ਰਿਸ਼ਟਾਚਾਰ ਦਾ ਮੁੱਢ ਬੰਨਦੀਆਂ ਹਨ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇ। ਸ: ਮਜੀਠੀਆ ਨੇ ਦੱਸਿਆ ਕਿ ਰਾਜ ਦੇ ਕੁੱਲ 163 ਫਰਦ ਕੇਂਦਰਾਂ ਵਿਚੋਂ 153 ਫਰਦ ਕੇਂਦਰਾਂ 'ਤੇ ਕਿਸਾਨਾਂ ਨੂੰ ਕੰਪਿਉਟਰਾਈਜ਼ਡ ਫਰਦਾ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਫਰਦ ਕੇਂਦਰਾਂ 'ਤੇ ਵੀ ਇਹ ਸਹੂਲਤ ਜਲਦ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਅੰਦਰ ਲੈਂਡ ਰਿਕਾਰਡ ਦਾ 100 ਫੀਸਦੀ ਕੰਪਿਉਟਰੀਕਰਨ ਅਗਲੇ 6 ਮਹੀਨੇ ਤੋਂ ਪਹਿਲਾਂ-ਪਹਿਲਾ ਮੁਕੰਮਲ ਕਰ ਲਿਆ ਜਾਵੇਗਾ । ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸਿੰਕਦਰ ਸਿੰਘ ਮਲੂਕਾ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਸ: ਮਜੀਠੀਆ ਨੇ ਅੱਗੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 15 ਮਿੰਟ ਤੋਂ ਵੱਧ ਸਮਾਂ ਲਗਣਾ ਵਾਲੇ ਫਰਦ ਕੇਂਦਰਾਂ 'ਤੇ ਹੋਰ ਵਾਧੂ ਸਟਾਫ ਨਿਯੁਕਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦੇ ਕੰਪਿਉਟਰੀਕਰਨ ਹੋਣ ਨਾਲ ਵਿਭਾਗ ਦੀ ਕਾਰਜ ਪ੍ਰਣਾਲੀ ਵਿਚ ਪਾਰਦਰਸ਼ਤਾ ਆਵੇਗੀ ਤੇ ਭ੍ਰਿਸ਼ਟਾਚਾਰ ਉੱਪਰ ਰੋਕ ਲੱਗੇਗੀ । ਉਨ੍ਹਾਂ ਕਿਹਾ ਕਿ ਕੁਲੈਕਟਰ ਰੇਟਾਂ ਦੀ ਮਾਰਕਿਟ ਰੇਟਾਂ ਨਾਲ ਇਕਸਾਰਤਾ ਸਾਰੇ ਸ਼ਹਿਰੀ ਖੇਤਰਾਂ ਦੀਆਂ ਭੁਗੋਲਿਕ ਸਥਿਤੀਆਂ ਮੁਤਾਬਿਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਦੇ ਅੰਤ ਤੱਕ ਰਾਜ ਵਿਚ ਕੌਮੀ ਸ਼ਾਹ ਮਾਰਗਾਂ ਦਾ 90 ਫੀਸਦੀ ਹਿੱਸਾ ਚਾਰ ਤੇ ਛੇ ਮਾਰਗੀ ਬਣ ਜਾਵੇਗਾ । ਮੌਜੂਦਾ ਚੱਲ ਰਹੇ ਸੜਕੀ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਰਾਜ ਦੇ ਕੁਲ 1703 ਕਿਲੋਮੀਟਰ ਸ਼ਾਹ ਮਾਰਗਾਂ ਵਿੱਚੋਂ 1600 ਕਿਲੋਮੀਟਰ 4 ਤੇ ਛੇ ਮਾਰਗੀ ਹੋ ਜਾਣਗੇ । ਇਸ ਤੋਂ ਇਲਾਵਾ ਸੂਬੇ ਦੀਆਂ 10 ਹੋਰ ਪ੍ਰਮੁੱਖ ਸੜਕਾਂ ਨੂੰ 1357 ਕਰੋੜ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਚਾਰ ਮਾਰਗੀ ਬਣਾਇਆ ਜਾਵੇਗਾ ਜਿਨ੍ਹਾਂ ਵਿਚੋਂ ਸਰਹਿੰਦ ਨਹਿਰ ਦੇ ਨਾਲ-ਨਾਲ ਰੂਪਨਗਰ, ਚਮਕੌਰ ਸਾਹਿਬ, ਨੀਲੋਂ ਦੌਰਾਹਾ ਸੜਕ, ਬਠਿੰਡਾ ਬਰਾਂਚ ਦੇ ਨਾਲ-ਨਾਲ ਮਾਣਕਪੁਰ ਹੈੱਡ ਤੋਂ ਬਰਨਾਲਾ ਰਾਏਕੋਟ ਸੜਕ, ਘੱਗਰ ਬਰਾਂਚ ਦੇ ਨਾਲ-ਨਾਲ ਨਦਾਮਪੁਰ ਲਹਿਰਾ ਸੜਕ ਸਭਰਾਓ ਬਰਾਂਚ ਦੇ ਨਾਲ-ਨਾਲ ਰਈਆ ਤੋਂ ਖਾਰਾ ਸੜਕ, ਟਾਂਡਾ ਤੋਂ ਸ੍ਰੀ ਹਰਿਗੋਬਿੰਦਪੁਰ-ਸ੍ਰੀ ਅੰਮ੍ਰਿਤਸਰ ਸੜਕ, ਬਟਾਲਾ-ਮਹਿਤਾ ਬਿਆਸ ਤੇ ਕਪੂਰਥਲਾ-ਨਕੋਦਰ-ਫਿਲੋਰ ਸੜਕ ਪ੍ਰੋਜੈਕਟਾਂ ਨੂੰ ਅਗਲੇ ਦੋ ਸਾਲਾਂ ਦੌਰਾਨ ਮੁਕੰਮਲ ਕਰ ਲਿਆ ਜਾਵੇਗਾ । ਇਸ ਤੋਂ ਇਲਾਵਾ ਸ਼ੰਭੂ-ਜਲੰਧਰ ਸੜਕ ਦਾ ਛੇ ਮਾਰਗੀਕਰਣ ਇਸ ਸਾਲ ਜੂਨ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਰਾਜ ਸਰਕਾਰ ਵੱਲੋ ਝੁੱਗੀ-ਚੌਂਪੜੀ ਵਿਚ ਰਹਿਣ ਵਾਲੇ ਲੋਕਾਂ ਲਈ 273 ਕਰੋੜ ਰੁਪਏ ਦੀ ਲਾਗਤ ਨਾਲ 5200 ਘਰਾਂ ਦਾ ਨਿਰਮਾਣ ਕਰ ਕੇ ਰਾਜ ਦੇ 6 ਸ਼ਹਿਰਾਂ ਨੂੰ ਝੁੱਘੀ-ਚੌਂਪੜੀ ਅਤੇ ਸਲੱਮ ਮੁਕਤ ਬਣਾਇਆ ਜਾਵੇਗਾ ਜਿਸ ਲਈ ਸਰਕਾਰ ਵੱਲੋ ਲੋੜੀਂਦੇ ਫੰਡਾਂ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ । ਰਾਜ ਸਰਕਾਰ ਵੱਲੋ 2000 ਕਰੋੜ ਰੁਪਏ ਖਰਚ ਕਰਕੇ ਸੂੱਬੇ ਦੇ ਸਮੂਹ ਸ਼ਹਿਰਾਂ ਵਿਚ 100 ਫੀਸਦੀ ਸੀਵਰੇਜ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸ: ਮਜੀਠਿਆ ਨੂੰ ਸਰਕਟ ਹਾਊਸ ਪਹੁੰਚਣ 'ਤੇ ਗਾਰਡ ਆਫ ਆਨਰ ਦਿੱਤਾ ਗਿਆ । ਇਸ ਉਪਰੰਤ ਯੂਥ ਅਕਾਲੀ ਦਲ ਜਲੰਧਰ ਵੱਲੋ ਸ: ਹਰਕੋਮਲਜੀਤ ਸਿੰਘ ਅਤੇ ਮਨਜੀਤ ਸਿੰਘ ਕੌਂਸਲਰ ਦੀ ਅਗਵਾਈ ਹੇਠ ਸ: ਮਜੀਠਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸ: ਮਜੀਠਿਆ ਅਤੇ ਸ: ਮਲੂਕਾ ਸ੍ਰੀ ਹੰਸ ਰਾਜ ਗੋਹਾਣੇ ਵਾਲਿਆਂ ਦੇ ਜਲੰਧਰ ਸਥਿਤ ਆਸ਼ਰਮ ਵਿਖੇ ਗਏ ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਗੌਰਵ ਯਾਦਵ, ਕਮਿਸ਼ਨਰ ਪੁਲਿਸ, ਸ: ਇਕਬਾਲ ਸਿੰਘ ਸੰਧੂ ਐਸ. ਡੀ. ਐਮ.-1, ਸ੍ਰੀ ਨਵਜੋਤ ਸਿੰਘ ਮਾਹਲ, ਏ. ਡੀ. ਸੀ. ਪੀ., ਸ੍ਰੀ ਬਲਜੀਤ ਸਿੰਘ ਨੀਲਾਮਹਿਲ, ਚੇਅਰਮੈਨ, ਇੰਪਰੂਵਮੈਂਟ ਟਰੱਸਟ ਵੀ ਹਾਜ਼ਰ ਸਨ ।
ਪ੍ਰਸ਼ਾਦ ਖਾਣ ਨਾਲ 13 ਬੱਚੇ ਬੇਹੋਸ਼-10 ਹਸਪਤਾਲ ਦਾਖ਼ਲ
ਸਿਵਲ ਹਸਪਤਾਲ ਖੰਨਾ ਵਿਖੇ ਜ਼ੇਰੇ ਇਲਾਜ਼ ਬੱਚੇ।
ਖੰਨਾ, 2 ਅਪ੍ਰੈਲ -ਬੀਤੀ ਰਾਤ ਹਨੂੰਮਾਨ ਮੰਦਿਰ ਵਿਚ ਪ੍ਰਸ਼ਾਦ ਖਾਣ ਨਾਲ 13 ਬੱਚੇ ਬੇਹੋਸ਼ ਹੋ ਗਏ। ਇਹਨਾਂ ਬੱਚਿਆਂ ਦੀ ਉਮਰ 4 ਤੋਂ 7 ਸਾਲ ਦੇ ਵਿਚਕਾਰ ਹੈ। ਬੱਚਿਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਡਿਊਟੀ 'ਤੇ ਤਾਇਨਾਤ ਡਾ: ਹਰਵਿੰਦਰ ਸਿੰਘ ਨੇ ਇਹਨਾਂ ਬੱਚਿਆਂ ਦਾ ਇਲਾਜ ਕੀਤਾ, ਜਿਹਨਾਂ ਵਿਚੋਂ ਤਿੰਨ ਬੱਚਿਆਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ਅਤੇ ਬਾਕੀ ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰ ਲਿਆ ਗਿਆ। ਜਿਹਨਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਇਹ ਘਟਨਾ ਸ਼ਹਿਰ ਦੇ ਦਲੀਪ ਨਗਰ ਵਿਚ ਸਥਿਤ ਹਨੂੰਮਾਨ ਮੰਦਿਰ ਵਿਚ ਰਾਤ ਸਮੇਂ ਵਾਪਰੀ। ਹਸਤਪਾਲ ਵਿਚ ਦਾਖ਼ਲ ਬੱਚਿਆਂ ਨੇ ਦੱਸਿਆ ਕਿ ਮੰਦਿਰ ਵਿਚ ਇਕ ਵਿਅਕਤੀ ਪ੍ਰਸ਼ਾਦ ਦੇ ਤੌਰ 'ਤੇ ਰਸਗੁੱਲੇ ਲੈ ਕੇ ਆਇਆ ਸੀੇ। ਇਸ ਅਣਪਛਾਤੇ ਵਿਅਕਤੀ ਨੇ ਮੰਦਿਰ ਵਿਚ ਪ੍ਰਸ਼ਾਦ ਚੜਾਉਣ ਤੋਂ ਬਾਅਦ ਬਾਹਰ ਆ ਕੇ ਸਾਰੇ ਬੱਚਿਆਂ ਨੂੰ ਪ੍ਰਸ਼ਾਦ ਵੰਡਿਆ ਅਤੇ ਉਥੋਂ ਚਲਾ ਗਿਆ। ਹਸਪਤਾਲ ਵਿਚ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਪ੍ਰਸਾਦ ਖਾਣ ਤੋਂ ਬਾਅਦ ਨਸ਼ੇ ਦੀ ਹਾਲਤ ਵਿਚ ਘਰ ਆ ਕੇ ਡਿੱਗਣ ਲੱਗੇ ਅਤੇ ਪੇਟ ਦਰਦ ਦੀ ਸ਼ਿਕਾਇਤ ਕਰਨ ਲੱਗੇ। ਜਿਸ ਕਰਕੇ ਇਹਨਾਂ ਨੂੰ ਖੰਨਾ ਦੇ ਸਿਵਲ ਹਸਤਪਾਲ ਵਿਚ ਲਿਆਂਦਾ ਗਿਆ। ਡਾ: ਹਰਵਿੰਦਰ ਨੇ ਦੱਸਿਆ ਕਿ ਬੱਚਿਆਂ ਨੇ ਜ਼ਿਆਦਾ ਪ੍ਰਸ਼ਾਦ ਖਾ ਲਿਆ ਸੀ, ਜਿਸ ਕਰਕੇ ਉਹਨਾਂ ਨੂੰ ਫੂਡ ਪੁਆਇਜ਼ਨਿੰਗ ਦੀ ਸ਼ਿਕਾਇਤ ਹੋ ਗਈ। ਜਿਸ ਕਰਕੇ ਇਹਨਾਂ ਦਾ ਦਮ ਘੁੱਟਣ ਲੱਗਾ ਅਤੇ ਉਲਟੀਆਂ ਕਰਨ ਲੱਗੇ। ਇਸ ਮੌਕੇ ਐਸ.ਐਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਡਾਕਟਰੀ ਰਿਪੋਟਰ 'ਤੇ ਜ਼ਿਹਰੀਲਾ ਪਦਾਰਥ ਕੁਝ ਵੀ ਨਹੀਂ ਆਇਆ ਜਿਸ ਕਰਕੇ ਕਿਸੇ ਖਿਲਾਫ਼ ਮਾਮਲਾ ਨਹੀਂ ਦਰਜ ਕੀਤਾ ਗਿਆ। ਸਿਵਲ ਹਸਪਤਾਲ ਖੰਨਾ ਵਿਖੇ ਜ਼ੇਰੇ ਇਲਾਜ਼ ਬੱਚੇ।
ਦੋ ਸਾਲਾਂ ਤੋਂ ਪ੍ਰੀਖਿਅਕਾਂ ਦੇ ਘਰਾਂ 'ਚ ਹੀ ਰੁਲ ਰਹੀਆਂ
ਹਨ ਉੱਤਰ ਪੱਤਰੀਆਂ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰੀਖਿਅਕਾਂ ਦੇ ਘਰਾਂ 'ਚ ਰੁਲ ਰਹੀਆਂ ਉੱਤਰ ਪੱਤਰੀਆਂ।
ਅਜੀਤਗੜ੍ਹ, 2 ਅਪ੍ਰੈਲ -ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਪਣੀ ਅਣਗਹਿਲੀ ਕਾਰਨ ਪੰਜਾਬ 'ਚ ਉੱਤਰ ਪੱਤਰੀਆਂ ਦੇ ਰੂਪ 'ਚ ਲੱਖਾਂ ਦੀ ਜਾਇਦਾਦ ਰੁਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2009-10 'ਚ ਲਈ ਗਈ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਦੀਆਂ ਲੱਖਾਂ ਉੱਤਰ ਪੱਤਰੀਆਂ ਮੁਲਾਂਕਣ ਕਰਨ ਉਪਰੰਤ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਪ੍ਰੀਖਿਅਕਾਂ ਕੋਲ ਹੀ ਪਈਆਂ ਹਨ। ਉੱਤਰ ਪੱਤਰੀਆਂ ਦਾ ਮੁਲਾਂਕਣ ਕਰਨ ਵਾਲੇ ਪ੍ਰੀਖਿਅਕਾਂ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਸਾਲ 2009-10 ਦੀਆਂ ਅੰਕ ਸੂਚੀਆਂ ਤਾਂ ਮੰਗਵਾ ਲਈਆਂ ਸਨ, ਪਰ ਅਜੇ ਤੱਕ ਉੱਤਰ ਪੱਤਰੀਆਂ ਉਨ੍ਹਾਂ ਦੇ ਘਰਾਂ 'ਚ ਹੀ ਪਈਆਂ ਹਨ। ਉਨ੍ਹਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲਿਖਤੀ ਤੌਰ 'ਤੇ ਵੀ ਇਨ੍ਹਾਂ ਉੱਤਰ ਪੱਤਰੀਆਂ ਨੂੰ ਸਿੱਖਿਆ ਬੋਰਡ 'ਚ ਜਮ੍ਹਾਂ ਕਰਵਾਉਣ ਸਬੰਧੀ ਪੱਤਰ ਲਿਖੇ ਜਾ ਚੁੱਕੇ ਹਨ ਪਰ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਬੰਦ ਹੋ ਜਾਣ ਕਾਰਨ ਕੋਈ ਵੀ ਅਧਿਕਾਰੀ ਇਨ੍ਹਾਂ ਉੱਤਰ ਪੱਤਰੀਆਂ ਨੂੰ ਸਿੱਖਿਆ ਬੋਰਡ 'ਚ ਜਮ੍ਹਾਂ ਕਰਾਉਣ ਲਈ ਹਾਮੀ ਨਹੀਂ ਭਰ ਰਿਹਾ। ਜੇਕਰ ਇਨ੍ਹਾਂ ਉੱਤਰ ਪੱਤਰੀਆਂ ਨੂੰ ਰੱਦੀ 'ਚ ਵੇਚਿਆ ਜਾਵੇ ਤਾਂ ਲੱਖਾਂ ਰੁਪਏ ਸਿੱਖਿਆ ਬੋਰਡ ਦੇ ਖਾਤੇ 'ਚ ਜਮ੍ਹਾਂ ਹੋ ਸਕਦੇ ਹਨ। ਜੇਕਰ ਸਿੱਖਿਆ ਬੋਰਡ ਇਨ੍ਹਾਂ ਉੱਤਰ ਪੱਤਰੀਆਂ ਨੂੰ ਜਮ੍ਹਾਂ ਨਹੀਂ ਕਰਵਾ ਸਕਦਾ ਤਾਂ ਉਨ੍ਹਾਂ ਨੂੰ ਉੱਤਰ ਪੱਤਰੀਆਂ ਰੱਖਣ ਦਾ ਕਿਰਾਇਆ ਮੁਹੱਈਆ ਕਰਵਾਏ। ਇਸ ਸਬੰਧੀ ਸੰਪਰਕ ਕਰਨ 'ਤੇ ਸਿੱਖਿਆ ਬੋਰਡ ਦੇ ਚੇਅਮੈਨ ਡਾ: ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਬਣਦੇ ਅਧਿਕਾਰੀਆਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਹਨ ਉੱਤਰ ਪੱਤਰੀਆਂ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰੀਖਿਅਕਾਂ ਦੇ ਘਰਾਂ 'ਚ ਰੁਲ ਰਹੀਆਂ ਉੱਤਰ ਪੱਤਰੀਆਂ।
ਸਮੂਹ ਸਰਕਾਰੀ ਸਕੂਲਾਂ ਦਾ ਅੱਜ ਇੱਕੋ ਸਮੇਂ ਹੋਵੇਗਾ ਨਿਰੀਖਣ
ਅਜੀਤਗੜ੍ਹ, 2 ਅਪ੍ਰੈਲ -ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਕੱਲ੍ਹ ਇੱਕੋ ਸਮੇਂ ਨਿਰੀਖਣ ਹੋਵੇਗਾ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਮੰਡਲ ਸਿੱਖਿਆ ਅਫ਼ਸਰ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ 2 ਅਪ੍ਰੈਲ ਨੂੰ ਆਪਣੀਆਂ ਨਿਰੀਖਣ ਟੀਮਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾ ਸਕੂਲਾਂ ਵਿੱਚ ਯਕੀਨੀ ਬਣਾਉਣਾ, ਬੱਚਿਆਂ ਦੀ ਹਾਜ਼ਰੀ, ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਆਪਣੇ ਅਧੀਨ ਜ਼ਿਲ੍ਹੇ ਦੇ ਸਕੂਲਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਜਾਵੇ। ਸਮੂਹ ਮੰਡਲ ਸਿੱਖਿਆ ਅਫ਼ਸਰ, ਪੰਜਾਬ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਜਾਬ ਆਪਣੀਆਂ ਨਿਰੀਖਣ ਟੀਮਾਂ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਨਿਰੀਖਣ ਕਰਨ ਤੋਂ ਬਾਅਦ ਸਮੂਹ ਟੀਮਾਂ ਆਪਣੀਆਂ ਨਿਰੀਖਣ ਰਿਪੋਰਟਾਂ ਸਬੰਧਿਤ ਮੰਡਲ ਸਿੱਖਿਆ ਅਫ਼ਸਰ ਜਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਇਸ ਦਫ਼ਤਰ ਨੂੰ ਤੁਰੰਤ ਭੇਜਣਗੇ। ਇਸ ਸਬੰਧੀ ਹਦਾਇਤ ਕੀਤੀ ਗਈ ਹੈ ਕਿ ਨਿਰੀਖਣ ਕਰਨ ਸਮੇਂ ਨਿਰੀਖਣ ਸਬੰਧੀ ਹਦਾਇਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਚੰਡੀਗੜ੍ਹ ਵਿਖੇ ਇਕ ਸਮਾਗਮ ਚ ਹਿੱਸਾ ਲੈਣ ਪੁੱਜੇ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਅਤੇ (ਸੱਜੇ) ਅਦਾਕਾਰਾ ਕਾਜੋਲ ਆਪਣੇ ਬੇਟੇ ਨਾਲ ਹਵਾਈ ਅੱਡੇ ਤੋਂ ਬਾਹਰ ਆਉਂਦੀ ਹੋਈ। ਭਾਜਪਾ ਕਿਸਾਨ ਮੋਰਚੇ ਵੱਲੋਂ ਰੇਲ ਰੋਕੋ ਪ੍ਰੋਗਰਾਮ ਦੀ ਤਿਆਰੀ ਸਬੰਧੀ ਮੀਟਿੰਗ ਵਿਚ ਕਿਸਾਨ ਮੋਰਚੇ ਦੇ ਰਾਜ ਪੱਧਰੀ ਜਨਰਲ ਸਕੱਤਰ ਰਜਨੀਸ਼ ਬੇਦੀ ਅਤੇ ਹੋਰ। |
ਸੂਬੇ ਦੇ 54 ਲੱਖ ਘਰਾਂ 'ਚ ਸਾਂਝੇ ਪਰਿਵਾਰ ਕੇਵਲ 0.1 ਫੀਸਦੀ ਰਹਿ ਗਏ
ਚੰਡੀਗੜ੍ਹ. 2 ਅਪ੍ਰੈਲ ਪੰਜਾਬ ਵਿਚ ਸਾਂਝੇ ਪਰਿਵਾਰਾਂ 'ਚ ਪੈ ਰਹੀਆਂ ਵੰਡੀਆਂ ਤੋਂ ਉਦਾਸ ਹੋ ਕੇ ਇਕ ਨਾਮਵਰ ਪੰਜਾਬੀ ਕਵੀ ਨੇ ਲਿਖਿਆ ਸੀ 'ਘਰ ਦੀ ਰੌਣਕ ਸਾਂਝਾ ਵਿਹੜਾ, ਮਾਂ ਦਾ ਪਿਆਰ ਹਵਾ ਦਾ ਬੁੱਲਾ, ਬੁਝਦਾ ਬੁਝਦਾ ਤੇ ਖੁਰਦਾ ਖੁਰਦਾ ਖੁਰ ਗਿਆ, ਸਭ ਦਾ ਪਿਆਰਾ ਸਾਂਝਾ ਚੁੱਲ੍ਹਾ'। ਬੀਤੇ ਵਰ੍ਹੇ ਹੋਈ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ਪੰਜਾਬ ਦੀ ਅਜਿਹੀ ਹੀ ਤਸਵੀਰ ਪੇਸ਼ ਕੀਤੀ ਹੈ। ਸੂਬੇ ਦੇ 54 ਲੱਖ 9 ਹਜ਼ਾਰ 699 ਘਰਾਂ 'ਚੋਂ ਇਕੱਠੇ ਹੋਏ ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ ਵਿਚ ਅਜਿਹੇ ਘਰ ਕੇਵਲ 0.1 ਫੀਸਦੀ ਹੀ ਰਹਿ ਗਏ ਹਨ ਜਿਨ੍ਹਾਂ ਵਿਚ 5 ਜਾਂ ਇਸ ਤੋਂ ਜ਼ਿਆਦਾ ਪਤੀ-ਪਤਨੀ ਦੇ ਜੋੜੇ ਇਕੱਠੇ ਰਹਿ ਰਹੇ ਹਨ। ਅੰਕੜਿਆਂ ਅਨੁਸਾਰ ਕੇਵਲ 0.7 ਫੀਸਦੀ ਘਰ ਹੀ ਅਜਿਹੇ ਬਚੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 4 ਜੋੜੇ ਇਕੱਠੇ ਰਹਿ ਰਹੇ ਹਨ। 54 ਲੱਖ ਘਰਾਂ 'ਚੋਂ ਕੇਵਲ 4.3 ਫੀਸਦੀ ਘਰ ਹੀ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 3 ਜੋੜੇ ਰਹਿ ਰਹੇ ਹਨ ਜਦਕਿ 18.8 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 2 ਜੋੜੇ ਰਹਿ ਰਹੇ ਹਨ। ਵਿਸ਼ਵੀਕਰਨ ਦੇ ਇਸ ਯੁੱਗ ਵਿਚਲੀ ਤੇਜ਼ ਤਰਾਰ ਜ਼ਿੰਦਗੀ ਅਤੇ ਹਰ ਇਕ ਤੋਂ ਅਗਾਂਹ ਲੰਘਣ ਦੀ ਤਮੰਨਾ ਹੀ ਹੈ ਜਿਸ ਕਾਰਨ 54 ਲੱਖ ਘਰਾਂ 'ਚ 65.7 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦਾ ਕੇਵਲ ਇਕ ਹੀ ਜੋੜਾ ਰਹਿ ਰਿਹਾ ਹੈ। ਅੰਕੜਿਆਂ ਅਨੁਸਾਰ ਉਪਰੋਕਤ ਲੱਖਾਂ ਘਰਾਂ 'ਚ ਪੰਜਾਬ ਦੇ 10.5 ਫੀਸਦੀ ਘਰ ਅਜਿਹੇ ਵੀ ਹਨ ਜਿਨ੍ਹਾਂ ਵਿਚ ਅਣਵਿਆਹੇ ਜੋੜੇ ਇਕੱਠੇ ਰਹਿ ਰਹੇ ਹਨ, ਇਹ ਜੋੜੇ ਵਿਦਿਆਰਥੀ ਵੀ ਹੋ ਸਕਦੇ ਹਨ ਜਾਂ ਨੌਕਰੀ ਲਈ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੇ ਲੋਕ ਵੀ ਹੋ ਸਕਦੇ ਹਨ। ਅੰਕੜਿਆਂ ਅਨੁਸਾਰ ਵੱਡੇ ਸਾਂਝੇ ਪਰਿਵਾਰਾਂ ਦੇ ਖਤਮ ਹੋ ਜਾਣ ਪੱਖੋਂ ਦੇਸ਼ ਦੇ ਹੋਰ ਸੂਬਿਆਂ ਦੀ ਹਾਲਤ ਵੀ ਪੰਜਾਬ ਵਰਗੀ ਹੀ ਹੈ। ਪੂਰੇ ਦੇਸ਼ ਦੇ 24 ਕਰੋੜ 66 ਲੱਖ 92 ਹਜ਼ਾਰ 667 ਘਰਾਂ 'ਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੇਸ਼ ਭਰ ਵਿਚ ਕੇਵਲ 0.2 ਫੀਸਦੀ ਘਰ ਹੀ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿਚ 5 ਜਾਂ ਇਸ ਤੋਂ ਜ਼ਿਆਦਾ ਪਤੀ-ਪਤਨੀ ਦੇ ਜੋੜੇ ਰਹਿ ਰਹੇ ਹਨ। ਉਪਰੋਕਤ ਕਰੋੜਾਂ ਘਰਾਂ 'ਚ 70 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦਾ ਕੇਵਲ 1 ਹੀ ਜੋੜਾ ਰਹਿ ਰਿਹਾ ਹੈ। ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਸਾਂਝੇ ਪਰਿਵਾਰਾਂ ਪੱਖੋਂ ਪੰਜਾਬ ਤੋਂ ਕੁਝ ਅੱਗੇ ਹੈ। ਹਰਿਆਣੇ ਵਿਚ ਪੰਜਾਬ ਦੇ 0.7 ਫੀਸਦੀ ਦੇ ਮੁਕਾਬਲੇ 0.9 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 4 ਜੋੜੇ ਇਕੱਠੇ ਰਹਿ ਰਹੇ ਹਨ। ਜਦਕਿ ਪੰਜਾਬ ਦੇ 4.3 ਫੀਸਦੀ ਦੇ ਮੁਕਾਬਲੇ 5.1 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 3 ਜੋੜੇ ਰਹਿ ਰਹੇ ਹਨ। ਡੀ. ਸੀ. ਗੁਰਦਾਸਪੁਰ ਦੀ ਅਚਾਨਕ ਹੋਈ ਬਦਲੀ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਬਣੀ ਚਰਚਾ ਦਾ ਵਿਸ਼ਾ
ਸ: ਮਹਿੰਦਰ ਸਿੰਘ ਕੈਂਥ
ਗੁਰਦਾਸਪੁਰ, 2 ਅਪ੍ਰੈਲ -ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮਹਿੰਦਰ ਸਿੰਘ ਕੈਂਥ ਦੀ ਬੀਤੇ ਕੱਲ੍ਹ ਬਦਲੀ ਸਾਰਾ ਦਿਨ ਵਾਪਰੇ ਘਟਨਾਕ੍ਰਮ ਦੌਰਾਨ ਸ਼ਾਮ ਸਮੇਂ ਅਚਾਨਕ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਗੁਰਦਾਸਪੁਰ ਸ਼ਹਿਰ ਅੰਦਰ ਸਿੱਖ ਨੌਜਵਾਨਾਂ ਅਤੇ ਸ਼ਿਵ ਸੈਨਾ ਵਰਕਰਾਂ ਦਰਮਿਆਨ ਪੈਦਾ ਹੋਏ ਤਨਾਅ ਉਪਰੰਤ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਜਸਪਾਲ ਸਿੰਘ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਸਿੱਖ ਆਗੂਆਂ ਵੱਲੋਂ ਗੁਰਦਾਸਪੁਰ ਦੇ ਐਸ. ਐਸ. ਪੀ. ਅਤੇ ਗੋਲੀ ਕਾਂਡ ਜ਼ਿੰਮੇਵਾਰ ਡੀ. ਐਸ. ਪੀ. ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਉਨ੍ਹਾਂ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਬਦਲੀ ਦੀ ਮੰਗ ਪੰਜਾਬ ਸਰਕਾਰ ਸਾਹਮਣੇ ਨਹੀਂ ਸੀ ਰੱਖੀ ਗਈ। ਇਥੋਂ ਤੱਕ ਸ: ਕੈਂਥ ਤਾਂ ਕੱਲ੍ਹ ਲਗਾਤਾਰ 5 ਘੰਟੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਸਿੱਖ ਆਗੂਆਂ ਦੀ ਚੱਲੀ ਮੀਟਿੰਗ ਵਿਚ ਵੀ ਹਾਜ਼ਰ ਰਹੇ ਸਨ ਅਤੇ ਸ: ਕੈਂਥ ਸਰਕਾਰ ਵੱਲੋਂ ਸਿੱਖ ਆਗੂਆਂ ਨਾਲ ਗੱਲਬਾਤ ਵੀ ਕਰਦੇ ਰਹੇ ਸਨ। ਹੋ ਰਹੀ ਗੱਲਬਾਤ ਦੌਰਾਨ ਸ: ਕੈਂਥ ਸਿੱਖ ਆਗੂਆਂ ਅਤੇ ਸਰਕਾਰ ਦਰਮਿਆਨ ਇੱਕ ਤਰ੍ਹਾਂ ਨਾਲ ਪੁਲ ਦਾ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਲਗਾਤਾਰ ਪੰਜਾਬ ਦੇ ਉਪ ਮੁੱਖ ਮੰਤਰੀ, ਪ੍ਰਿੰਸੀਪਲ ਸਕੱਤਰ ਅਤੇ ਗ੍ਰਹਿ ਸਕੱਤਰ ਨਾਲ ਫ਼ੋਨ 'ਤੇ ਸੰਪਰਕ ਬਣਾ ਕੇ ਰੱਖਿਆ ਹੋਇਆ ਸੀ। ਡਿਪਟੀ ਕਮਿਸ਼ਨਰ ਵੱਲੋਂ ਸਿੱਖ ਆਗੂਆਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਜਦੋਂ ਗੁਰਦਾਸਪੁਰ ਦੇ ਐਸ. ਡੀ. ਐਮ. ਤਜਿੰਦਰਪਾਲ ਸਿੰਘ ਡੀ. ਸੀ. ਦੇ ਦਫ਼ਤਰ ਵਿਚ ਉਕਤ ਹੁਕਮਾਂ ਦੇ ਸਬੰਧ ਵਿਚ ਆਈ ਫੈਕਸ ਲੈ ਕੇ ਪਿੰਡ ਚੌੜ ਸਿੱਧਵਾਂ ਵਿਖੇ ਪਹੁੰਚੇ ਤਾਂ ਡੀ. ਸੀ. ਇਨ੍ਹਾਂ ਹੁਕਮਾਂ ਵਿਚ ਆਪਣੀ ਬਦਲੀ ਦੇ ਆਦੇਸ਼ ਪੜ੍ਹ ਕੇ ਹੱਕੇ ਬੱਕੇ ਰਹਿ ਗਏ। ਇਥੋਂ ਤੱਕ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਜਦੋਂ ਉਨ੍ਹਾਂ ਦੀਆਂ ਬਾਕੀ ਸਾਰੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਇਲਾਵਾ ਗੁਰਦਾਸਪੁਰ ਦੇ ਡੀ. ਸੀ. ਦੀ ਬਦਲੀ ਦੇ ਹੁਕਮ ਪੜ੍ਹੇ ਤਾਂ ਉਹ ਵੀ ਆਪਸ ਵਿਚ ਕਾਨਾ ਫੂਸੀ ਕਰਦੇ ਦੇਖੇ ਗਏ ਕਿ ਉਨ੍ਹਾਂ ਵੱਲੋਂ ਤਾਂ ਡੀ. ਸੀ. ਦੀ ਬਦਲੀ ਦੀ ਮੰਗ ਹੀ ਨਹੀਂ ਸੀ ਕੀਤੀ ਗਈ। ਇਸ ਤਰ੍ਹਾਂ ਗੁਰਦਾਸਪੁਰ ਦੇ ਡੀ. ਸੀ. ਸ: ਕੈਂਥ ਦੀ ਹੋਈ ਬਦਲੀ ਦੇ ਸਬੰਧ ਵਿਚ ਇਥੇ ਰਾਜਸੀ ਆਗੂਆਂ ਦੇ ਅਧਿਕਾਰੀਆਂ ਅੰਦਰ ਖ਼ੂਬ ਚਰਚਾ ਚੱਲ ਰਹੀ ਹੈ। ਸ: ਮਹਿੰਦਰ ਸਿੰਘ ਕੈਂਥ
ਸ਼ਿਵ ਸੈਨਾ 'ਤੇ ਪਾਬੰਦੀ ਲਗਾਈ ਜਾਵੇ- ਜਥੇ: ਨੰਦਗੜ੍ਹ
ਬੁਢਲਾਡਾ, 2 ਅਪ੍ਰੈਲ - ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਿਵ ਸੈਨਾ 'ਤੇ ਪਾਬੰਦੀ ਲਗਾਵੇ ਅਤੇ ਇਸ ਦੀਆਂ ਗਤੀਵਿਧੀਆਂ 'ਤੇ ਪੂਰਨ ਰੋਕ ਲਗਾਈ ਜਾਵੇ। ਇਹ ਪ੍ਰਗਟਾਵਾ ਅੱਜ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੋ ਪਿਛਲੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਸ਼ਿਵ ਸੈਨਾ ਦੇ ਕਾਰਕੁੰਨ ਭਾਈ ਰਾਜੋਆਣਾ ਦਾ ਪੁਤਲਾ ਫੂਕ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੂੰ ਇਸ ਮਾਮਲੇ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਸ ਮੌਕੇ ਜਥੇ: ਨੰਦਗੜ੍ਹ ਨਾਲ ਧਰਮ ਪ੍ਰਚਾਰਕ ਇੰਚਾਰਜ ਗਿ: ਭਰਪੂਰ ਸਿੰਘ ਵੀ ਹਾਜ਼ਰ ਸਨ। ਜਥੇ: ਨੰਦਗੜ੍ਹ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ 'ਚ ਪੁਲਿਸ ਗੋਲੀ ਕਾਂਡ ਦੌਰਾਨ 29 ਮਾਰਚ ਨੂੰ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਨਵ-ਨਿਯੁਕਤ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 2 ਅਪ੍ਰੈਲ-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਭਾਰਤੀ ਸਫ਼ਾਰਤਖਾਨੇ ਦੇ ਨਵ-ਨਿਯੁਕਤ ਰਾਜਦੂਤ ਸ: ਜਗਜੀਤ ਸਿੰਘ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਸ: ਗੁਰਬਚਨ ਸਿੰਘ ਤੇ ਸਹਾਇਕ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਨੇ ਸ: ਜਗਜੀਤ ਸਿੰਘ ਨੂੰ ਸਿਰੋਪਾਓ ਅਤੇ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।ਓਸਾਮਾ ਦੀਆਂ ਵਿਧਵਾ ਪਤਨੀਆਂ ਨੂੰ ਮਿਲੇਗੀ ਸਜ਼ਾ
ਇਸਲਾਮਾਬਾਦ— ਪਾਕਿਸਤਾਨ ਦੀ ਇੱਕ ਅਦਾਲਤ ਨੇ ਅਲ ਕਾਇਦਾ ਦੇ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ 2 ਬੇਟੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ 'ਚ ਰਹਿਣ ਦੇ ਦੋਸ਼ 'ਚ ਸਜ਼ਾ ਸੁਣਾਈ ਹੈ।
ਅਦਾਲਤ ਨੇ ਉਨ੍ਹਾਂ ਨੂੰ 45 ਦਿਨਾਂ ਦੀ ਕੈਦ ਅਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਵਰਣਨ ਯੋਗ ਹੈ ਕਿ ਲਾਦੇਨ ਦੀਆਂ ਤਿੰਨ ਪਤਨੀਆਂ ਅਤੇ 2 ਪੁੱਤਰੀਆਂ ਵਿਰੁੱਧ ਦੋਸ਼ ਤੈਅ ਕਰਨ ਲਈ 2 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਗਈ ਸੀ। ਪਿਛਲੇ ਸਾਲ 02 ਮਈ ਨੂੰ ਅਮਰੀਕੀ ਨੌ ਸੈਨਾ ਦੇ ਕਮਾਂਡੋ ਦਸਤੇ ਨੇ ਬਿਨ ਲਾਦੇਨ ਦੀ ਐਬਟਾਬਾਦ ਸਥਿਤ ਹਵੇਲੀ 'ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ।
ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਅਮਰੀਕਾ ਨਾਲ ਰਿਸ਼ਤੇ ਖਰਾਬ ਹੋ ਗਏ। ਪਾਕਿਸਤਾਨ ਨੇ ਇਸ ਕਾਰਵਾਈ ਨੂੰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਹੈ।
ਅਦਾਲਤ ਨੇ ਉਨ੍ਹਾਂ ਨੂੰ 45 ਦਿਨਾਂ ਦੀ ਕੈਦ ਅਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਵਰਣਨ ਯੋਗ ਹੈ ਕਿ ਲਾਦੇਨ ਦੀਆਂ ਤਿੰਨ ਪਤਨੀਆਂ ਅਤੇ 2 ਪੁੱਤਰੀਆਂ ਵਿਰੁੱਧ ਦੋਸ਼ ਤੈਅ ਕਰਨ ਲਈ 2 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਗਈ ਸੀ। ਪਿਛਲੇ ਸਾਲ 02 ਮਈ ਨੂੰ ਅਮਰੀਕੀ ਨੌ ਸੈਨਾ ਦੇ ਕਮਾਂਡੋ ਦਸਤੇ ਨੇ ਬਿਨ ਲਾਦੇਨ ਦੀ ਐਬਟਾਬਾਦ ਸਥਿਤ ਹਵੇਲੀ 'ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ।
ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਅਮਰੀਕਾ ਨਾਲ ਰਿਸ਼ਤੇ ਖਰਾਬ ਹੋ ਗਏ। ਪਾਕਿਸਤਾਨ ਨੇ ਇਸ ਕਾਰਵਾਈ ਨੂੰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਹੈ।
Subscribe to:
Posts (Atom)