Wednesday, 4 April 2012
ਬਲਦਾਂ ਦੀ ਜਗ੍ਹਾ ਬੱਚੇ ਬੰਨ੍ਹ ਕੇ ਹੁੰਦੀ ਹੈ ਰੇਸ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰ ਆਰ ਪਾਟਿਲ ਦੇ ਇਲਾਕੇ ਸਾਂਗਲੀ ਦੇ ਇਕ ਪਿੰਡ ਵਿਚ ਛੋਟੇ ਮਾਸੂਮ ਬੱਚਿਆਂ ਨੂੰ ਬੈਲ ਗੱਡੀ ਰੇਸ ਵਿਚ ਬਲਦਾਂ ਦੀ ਜਗ੍ਹਾ 'ਤੇ ਵਰਤਣ ਦੀ ਸ਼ਰਮਨਾਕ ਘਟਨਾ ਸਾਮ੍ਹਣੇ ਆਈ ਹੈ।
ਇਸ ਇਲਾਕੇ ਵਿਚ ਬਲਦਾਂ ਨੂੰ ਇਸ ਤਰ੍ਹਾਂ ਦੀ ਰੇਸ ਵਿਚ ਵਰਤੇ ਜਾਣ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲੱਗੀ ਹੋਈ ਹੈ। ਅਜਿਹੇ ਵਿਚ ਰੇਸ ਦੇ ਪ੍ਰਬੰਧਕਾਂ ਨੂੰ ਨਾ ਹੀਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਇਸ ਹਰਕਤ 'ਤੇ ਸ਼ਰਮ ਆਉਂਦੀ ਹੈ। ਉਹ ਤਾਂ ਇੱਥੋਂ ਤੱਕ ਮੰਗ ਕਰਦੇ ਹਨ ਕਿ ਬਲਦਾਂ ਨੂੰ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਸੰਭਾਲਦੇ ਹਨ, ਇਸ ਲਈ ਅਦਾਲਤ ਤੋਂ ਬੈਲਾਂ ਦੀ ਰੇਸ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ।
ਇਸ ਇਲਾਕੇ ਵਿਚ ਬਲਦਾਂ ਨੂੰ ਇਸ ਤਰ੍ਹਾਂ ਦੀ ਰੇਸ ਵਿਚ ਵਰਤੇ ਜਾਣ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲੱਗੀ ਹੋਈ ਹੈ। ਅਜਿਹੇ ਵਿਚ ਰੇਸ ਦੇ ਪ੍ਰਬੰਧਕਾਂ ਨੂੰ ਨਾ ਹੀਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਇਸ ਹਰਕਤ 'ਤੇ ਸ਼ਰਮ ਆਉਂਦੀ ਹੈ। ਉਹ ਤਾਂ ਇੱਥੋਂ ਤੱਕ ਮੰਗ ਕਰਦੇ ਹਨ ਕਿ ਬਲਦਾਂ ਨੂੰ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਸੰਭਾਲਦੇ ਹਨ, ਇਸ ਲਈ ਅਦਾਲਤ ਤੋਂ ਬੈਲਾਂ ਦੀ ਰੇਸ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ।
ਫੜੀ ਗਈ ਏਅਰ ਹੋਸਟੈੱਸ, ਕਰ ਰਹੀ ਸੀ ਬਲੂਟੂਥ ਦੁਆਰਾ ਨਕਲ
ਇਮਤਿਹਾਨਾਂ 'ਚ ਅਕਸਰ ਵਿਦਿਆਰਥੀਆਂ ਨੂੰ ਨਕਲ ਕਰਦੇ ਫੜਿਆ ਜਾਂਦਾ ਹੈ। ਇਸ ਮਾਮਲੇ 'ਚ ਲੜਕੀਆਂ ਵੀ ਪਿੱਛੇ ਨਹੀਂ ਹਨ। ਸ਼ਿਮਲਾ ਦੇ ਕੰਨਿਆ ਮਹਾਂ ਵਿਦਿਆਲੇ (ਆਰਕੇਐੱਮਵੀ) 'ਚ ਇੱਕ ਏਅਰ ਹੋਸਟੈੱਸ ਨੂੰ ਬਲੂਟੂਥ ਤੋਂ ਨਕਲ ਕਰਦੇ ਫੜਿਆ ਗਿਆ ਹੈ। ਘਰ ਬੈਠੇ ਉਸਦਾ ਦੋਸਤ ਉਸਨੂੰ ਪੂਰੇ ਪ੍ਰਸ਼ਨ ਹੱਲ ਕਰਵਾਉਣ 'ਚ ਲੱਗਾ ਹੋਇਆ ਸੀ।
ਇਹ ਵਿਦਿਆਰਥਣ ਸਮਾਜ ਸ਼ਾਸਤਰ ਬੀਏ ਭਾਗ ਤੀਜਾ ਦਾ ਇਮਤਿਹਾਨ ਦੇ ਰਹੀ ਸੀ। ਇਸ ਤੋਂ ਪਹਿਲਾਂ ਉਹ ਆਪਣੇ ਉਦੇਸ਼ 'ਚ ਸਫਲ ਹੁੰਦੀ, ਉਸ ਨੂੰ ਫੜ ਲਿਆ ਗਿਆ। ਉਸ ਤੋਂ ਮੋਬਾਈਲ ਅਤੇ ਬਲੂਟੂਥ ਜਬਤ ਕਰ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਵਿਦਿਆਰਥਣ ਨੇ ਆਪਣੇ ਆਪ ਨੂੰ ਏਅਰ ਹੋਸਟੈੱਸ ਦੱਸਿਆ ਹੈ। ਉਸ ਦਾ ਦਾਅਵਾ ਹੈ ਕਿ ਉਹ ਦੁਬਈ ਦੀ ਇੱਕ ਕੰਪਨੀ 'ਚ ਨੌਕਰੀ ਕਰ ਰਹੀ ਹੈ ਅਤੇ ਇਮਤਿਹਾਨ ਦੇਣ ਇੱਥੇ ਆਈ ਹੈ।
ਇਹ ਵਿਦਿਆਰਥਣ ਸਮਾਜ ਸ਼ਾਸਤਰ ਬੀਏ ਭਾਗ ਤੀਜਾ ਦਾ ਇਮਤਿਹਾਨ ਦੇ ਰਹੀ ਸੀ। ਇਸ ਤੋਂ ਪਹਿਲਾਂ ਉਹ ਆਪਣੇ ਉਦੇਸ਼ 'ਚ ਸਫਲ ਹੁੰਦੀ, ਉਸ ਨੂੰ ਫੜ ਲਿਆ ਗਿਆ। ਉਸ ਤੋਂ ਮੋਬਾਈਲ ਅਤੇ ਬਲੂਟੂਥ ਜਬਤ ਕਰ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਵਿਦਿਆਰਥਣ ਨੇ ਆਪਣੇ ਆਪ ਨੂੰ ਏਅਰ ਹੋਸਟੈੱਸ ਦੱਸਿਆ ਹੈ। ਉਸ ਦਾ ਦਾਅਵਾ ਹੈ ਕਿ ਉਹ ਦੁਬਈ ਦੀ ਇੱਕ ਕੰਪਨੀ 'ਚ ਨੌਕਰੀ ਕਰ ਰਹੀ ਹੈ ਅਤੇ ਇਮਤਿਹਾਨ ਦੇਣ ਇੱਥੇ ਆਈ ਹੈ।
ਹਰ ਇਕ ਨਾਲ ਤੇਰੀ ਹੈਲੋ-ਹੈਲੋ...
ਵਿਦਿਆਰਥੀ ਨਹੀਂ ਕਰ ਪਾ ਰਹੇ ਮੋਬਾਇਲ ਮੋਹ ਦਾ ਤਿਆਗ
ਸਿੱਖਿਆ ਸੰਸਥਾਨਾਂ ਵਿਚ ਕਾਲਜ ਪ੍ਰਬੰਧਨ ਤੇ ਅਧਿਆਪਕਾਂ ਦੇ ਲੱਖ ਮਨ੍ਹਾ ਕਰਨ ਦੇ ਬਾਵਜੂਜ ਵੀ ਵਿਦਿਆਰਥੀ 'ਮੋਬਾਇਲ ਮੋਹ' ਨਹੀਂ ਤਿਆਗ ਪਾ ਰਹੇ, ਜਦੋਂ ਕਿ ਮਾਤਾ-ਪਿਤਾ ਵੀ ਬੱਚਿਆਂ ਦੀ ਤਰਫਦਾਰੀ ਕਰਦੇ ਹੋਏ ਕਾਲਜ ਪ੍ਰਬੰਧਨ 'ਤੇ ਮੋਬਾਇਲ ਦੀ ਵਰਤੋ ਕਰਨ ਸੰਬੰਧੀ ਦਬਾਅ ਬਣਾ ਰਹੇ ਹਨ। ਕਾਲਜ ਕੈਂਪਸ ਵਿਚ ਆਮ ਤੌਰ 'ਤੇ ਹੀ ਅਸ਼ਲੀਲ ਗੀਤ ਲਗਾ ਕੇ ਬੈਠੇ ਵਿਦਿਆਰਥੀ ਦੇਖੇ ਜਾ ਸਕਦੇ ਹਨ। ਕਈ ਵਿਦਿਆਰਥੀ ਘੰਟਿਆਂ ਬੱਧੀ ਮੋਬਾਇਲ 'ਤੇ ਗੱਲਾਂ ਕਰਦੇ ਰਹਿੰਦੇ ਹਨ ਅਤੇ ਕਿਤੇ ਚੈਟਿੰਗ ਦਾ ਦੌਰ ਚੱਲਦਾ ਰਹਿੰਦਾ ਹੈ। ਅਧਿਆਪਕਾਂ ਤੋਂ ਨਜ਼ਰ ਬਚਾ ਕੇ ਕਲਾਸ ਵਿਚ ਹੀ ਗੇਮਸ ਖੇਡਣਾ ਜਾਂ ਅਸ਼ਲੀਲ ਸਾਈਟਸ ਸਰਚ ਕਰਨਾ ਵੀ ਆਮ ਗੱਲ ਬਣ ਚੁੱਕੀ ਹੈ। ਅਜਿਹੇ ਵਿਚ ਕੰਮ ਦੀ ਚੀਜ਼ ਮੋਬਾਇਲ ਦੀ ਗਲਤ ਵਰਤੋ ਹੋ ਰਹੀ ਹੈ।
ਸਥਾਨਕ ਸਰਕਾਰੀ ਅਤੇ ਨਿਜੀ ਕਾਲਜ਼ਾਂ ਵਿਚ ਮੋਬਾਇਲ ਵਰਤੋ 'ਤੇ ਪਾਬੰਦੀ ਸੰਬੰਧੀ ਨੋਟਿਸ ਲਿਖਿਤ ਤੌਰ 'ਤੇ ਲਗਾਏ ਗਏ ਹਨ ਪਰ ਵਿਦਿਆਰਥੀ ਉਨ੍ਹਾਂ ਨਿਯਮਾਂ ਨੂੰ ਨਹੀਂ ਮੰਨਦੇ।
ਕਾਲਜ ਕੈਂਪਸ ਵਿਚ ਮੋਬਾਇਲ ਕਰਕੇ ਮਾਹੌਲ ਵੀ ਖਰਾਬ ਹੁੰਦਾ ਹੈ। ਕਈ ਵਾਰ ਤਾਂ ਵਿਦਿਆਰਥੀਆਂ ਦੇ 2 ਗੁਟ ਮੋਬਾਇਲ 'ਤੇ ਗੀਤ ਲਗਾਉਣ ਨੂੰ ਲੈ ਕੇ ਹੀ ਭਿੜ ਜਾਂਦੇ ਹਨ ਅਤੇ ਕਈ ਵਾਰ ਨੌਜਵਾਨ ਅਸ਼ਲੀਲ ਗੀਤ ਲਗਾ ਕੇ ਲੜਕੀਆਂ ਦਾ ਕਾਲਜ ਵਿਚ ਘੁੰਮਣਾ ਹੀ ਮੁਸ਼ਕਿਲ ਕਰ ਦਿੰਦੇ ਹਨ।
ਮੋਬਾਇਲ 'ਤੇ ਪਾਬੰਦੀ ਲਗਾਉਣ ਦੇ ਇੱਛੁਕ ਅਧਿਆਪਕਾਂ ਦੇ ਹੱਥ ਚਾਹੁੰਦੇ ਹੋਏ ਵੀ ਬੱਝੇ ਹੋਏ ਹਨ। ਮਾਤਾ-ਪਿਤਾ ਦਾ ਸੁਰੱਖਿਆ ਲਈ ਮੋਬਾਇਲ ਮੁਹੱਈਆ ਕਰਵਾਉਣ ਦਾ ਦਾਅਵਾ ਅਧਿਆਪਕਾਂ ਨੂੰ ਕਾਰਵਾਈ ਕਰਨ ਤੋਂ ਰੋਕ ਦਿੰਦਾ ਹੈ।
ਭਾਜਪਾ ਕਿਸਾਨ ਮੋਰਚੇ ਨੇ ਪੰਜਾਬ
ਸਮੇਤ 8 ਰਾਜਾਂ 'ਚ ਰੇਲਾਂ ਰੋਕੀਆਂ
ਚੰਡੀਗੜ੍ਹ, 4 ਅਪ੍ਰੈਲ - ਭਾਜਪਾ ਕਿਸਾਨ ਮੋਰਚੇ ਦੀ ਅਗਵਾਈ ਵਿਚ ਆਰੰਭੇ ਗਏ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਤਹਿਤ ਪੰਜਾਬ ਸਮੇਤ ਦੇਸ਼ ਦੇ 8 ਸੂਬਿਆਂ ਵਿਚ 76 ਤੋਂ ਵੱਧ ਥਾਵਾਂ 'ਤੇ ਧਰਨੇ ਦੇ ਕੇ ਕਿਸਾਨਾਂ ਨੇ ਰੇਲ ਗੱਡੀਆਂ ਦੇ ਚੱਕੇ ਜਾਮ ਕੀਤੇ। ਭਾਜਪਾ ਕਿਸਾਨ ਮੋਰਚੇ ਦੇ ਮੀਡੀਆ ਪ੍ਰਮੁੱਖ ਸ੍ਰੀ ਵਨੀਤ ਜੋਸ਼ੀ ਨੇ ਦੱਸਿਆ ਕਿ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਉਪਾਅ ਕਰਨ ਅਤੇ ਕਣਕ ਤੇ ਘੱਟੋ ਘੱਟ 500 ਰੁਪਏ ਬੌਨਸ ਦੇਣ ਦੀ ਮੰਗ ਨੂੰ ਲੈ ਕੇ ਭਾਜਪਾ ਕਿਸਾਨ ਮੋਰਚੇ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਨਾਲ ਲੈ ਕੇ ਇਹ ਸੰਘਰਸ਼ ਵਿੱਢਿਆ ਹੈ, ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕੋਈ ਕਦਮ ਨਾ ਚੁੱਕਿਆ ਤਾਂ ਤਿੱਖਾ ਸੰਘਰਸ਼ ਛੇੜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਅੰਦੋਲਨ ਦੌਰਾਨ ਪੰਜਾਬ ਵਿਚ ਸਾਹਨ੍ਹੇਵਾਲ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਹੁਸ਼ਿਆਰਪੁਰ ਅਤੇ ਫਗਵਾੜਾ ਵਿਚ ਰੇਲਾਂ ਰੋਕੀਆਂ ਗਈਆਂ। ਹਰਿਆਣਾ ਵਿਚ ਅੰਬਾਲਾ, ਪਾਣੀਪਤ, ਟੋਹਾਣਾ, ਫਰੀਦਾਬਾਦ ਅਤੇ ਭਿਵਾਨੀ ਵਿਚ ਰੇਲਾਂ ਰੋਕੀਆਂ ਗਈਆਂ ਜਦਕਿ ਉੱਤਰ ਪ੍ਰਦੇਸ਼ ਵਿਚ 8 ਥਾਵਾਂ 'ਤੇ ਰਾਜਸਥਾਨ ਵਿਚ 10 ਥਾਵਾਂ 'ਤੇ, ਉਤਰਾਖੰਡ ਵਿਚ 4 ਥਾਵਾਂ 'ਤੇ, ਹਿਮਾਚਲ ਪ੍ਰਦੇਸ਼ ਵਿਚ 2 ਥਾਵਾਂ 'ਤੇ, ਜੰਮੂ ਕਸ਼ਮੀਰ ਵਿਚ 1 ਥਾਂ 'ਤੇ ਅਤੇ ਮੱਧ ਪ੍ਰਦੇਸ਼ ਵਿਚ 40 ਸਥਾਨਾਂ 'ਤੇ ਰੇਲ ਪਟੜੀਆਂ ਉੱਪਰ ਧਰਨੇ ਦੇ ਕੇ ਰੇਲਾਂ ਦੇ ਚੱਕੇ ਜਾਮ ਕੀਤੇ ਗਏ। ਇਸ ਅੰਦੋਲਨ ਦੀ ਅਗਵਾਈ ਭਾਜਪਾ ਕਿਸਾਨ ਮੋਰਚੇ ਦੇ ਸੁਖਮੰਦਰਪਾਲ ਸਿੰਘ ਗਰੇਵਾਲ ਅਤੇ ਓਮ ਪ੍ਰਕਾਸ਼ ਧੰਨਖੜ ਵੱਲੋਂ ਕੀਤੀ ਗਈ। ਸਮੇਤ 8 ਰਾਜਾਂ 'ਚ ਰੇਲਾਂ ਰੋਕੀਆਂ
ਅੰਮ੍ਰਿਤਸਰ, -ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਸੈੱਲ ਵੱਲੋਂ ਕੇਂਦਰ ਤੋਂ ਮੰਗੇ 1800 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਸਮਰਥਨ ਮੁੱਲ ਦੇ ਇਵਜ਼ 'ਚ ਕੇਂਦਰ ਵੱਲੋਂ ਕਿਸਾਨਾਂ ਨਾਲ ਖਿਲਵਾੜ ਕਰਦਿਆਂ ਪੁਰਾਣੇ ਮੁੱਲ 'ਚ ਕੇਵਲ 20 ਰੁਪਏ ਦਾ ਮਾਮੂਲੀ ਜਿਹਾ ਵਾਧਾ ਕਰਕੇ 1285 ਰੁਪਏ ਪ੍ਰਤੀ ਕੁਇੰਟਲ ਮਿਥਣ ਦੇ ਵਿਰੋਧ 'ਚ ਅੱਜ ਕੌਮੀ ਪੱਧਰ 'ਤੇ ਸੰਕੇਤਕ ਰੇਲ-ਰੋਕੂ ਧਰਨੇ ਲਗਾਏ ਗਏ, ਜਿਸ ਦੌਰਾਨ ਸਥਾਨਕ ਸ਼ਿਵਾਲਾ ਫਾਟਕ 'ਤੇ ਕਬਜ਼ਾ ਕਰਦਿਆਂ ਅੰਮ੍ਰਿਤਸਰ ਦੇ ਕਿਸਾਨਾਂ ਨੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਸੋਮ ਦੇਵ ਸ਼ਰਮਾ ਤੇ ਮੀਤ ਪ੍ਰਧਾਨ ਨਿਰਮਲ ਸਿੰਘ ਵਾਹਲਾ ਦੀ ਅਗਵਾਈ ਹੇਠ ਤਕਰੀਬਨ ਇਕ ਘੰਟੇ ਲਈ ਰੇਲ ਆਵਾਜਾਈ ਠੱਪ ਰੱਖੀ।
ਇਸ ਮੌਕੇ ਹਾਜ਼ਰ ਕਿਸਾਨਾਂ ਵੱਲੋਂ ਪਠਾਨਕੋਟ ਜਾ ਰਹੀ ਡੀ. ਐਮ. ਯੂ. ਰੇਲ ਨੂੰ ਰੋਕਣ ਤੋਂ ਇਲਾਵਾ, ਦਰਭੰਗਾ (ਬਿਹਾਰ) ਜਾਣ ਵਾਲੀ ਫਲਾਇੰਗ ਮੇਲ ਨੂੰ ਵੀ ਰੋਕ ਲਿਆ ਜਿਸ ਨੂੰ ਰੇਲ ਵਿਭਾਗ ਵੱਲੋਂ ਵਾਪਸ ਰੇਲਵੇ ਸਟੇਸ਼ਨ 'ਤੇ ਲਿਜਾਇਆ ਗਿਆ। ਇਨ੍ਹਾਂ ਤੋਂ ਛੁੱਟ ਕਿਸਾਨ ਮੋਰਚੇ ਦੇ ਦਿਹਾਤੀ ਵਿੰਗ ਵੱਲੋਂ ਅੰਮ੍ਰਿਤਸਰ ਆਉਣ ਵਾਲੀ ਕਟਿਹਾਰ ਮੇਲ ਨੂੰ ਵੀ ਰੋਕਿਆ ਗਿਆ। ਕਿਸਾਨ ਆਗੂਆਂ ਮੁਤਾਬਕ ਅੱਜ ਦਾ ਧਰਨਾ ਸੰਕੇਤਕ ਸੀ, ਜਿਸ ਕਾਰਨ ਕੇਵਲ ਇਕ ਘੰਟੇ ਲਈ ਆਵਾਜਾਈ ਰੋਕੀ ਗਈ। ਉਨ੍ਹਾਂ ਅਨੁਸਾਰ ਜੇਕਰ ਹੁਣ ਵੀ ਕੇਂਦਰ ਸਰਕਾਰ ਦੀਆਂ ਅੱਖਾਂ ਨਾ ਖੁੱਲ੍ਹੀਆਂ ਤਾਂ ਵੱਡੇ ਪੱਧਰ 'ਤੇ ਅੰਦੋਲਨ ਵਿੱਢਿਆ ਜਾਵੇਗਾ। ਇਸ ਮੌਕੇ ਸ੍ਰੀ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਨੀਤੀਆਂ 'ਤੇ ਉਤਰਦਿਆਂ ਪਿਛਲੇ ਵਰ੍ਹੇ ਦੌਰਾਨ 4 ਵਾਰ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਪਰ ਕਣਕ ਦਾ ਸਮਰਥਨ ਮੁੱਲ ਨਾਂਹ ਬਰਾਬਰ ਵਧਾਇਆ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਸਮਰਥਨ ਮੁੱਲ 1800 ਨਹੀਂ ਮਿਥਣਾਂ ਤਾਂ ਕਿਸਾਨਾਂ ਨੂੰ ਕਣਕ 'ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਹਿੰਗੇ ਸੰਦਾਂ ਅਤੇ ਟਿਊਬਵੈੱਲਾਂ ਦਾ ਖਰਚਾ ਝਲਦਿਆਂ ਕਿਸਾਨ ਦਿਨੋ-ਦਿਨ ਕਰਜ਼ਾਈ ਹੋ ਕੇ ਖੁਦਕੁਸ਼ੀਆਂ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਬਾਸਮਤੀ, ਹਲਦੀ ਆਦਿ ਭਾਰਤੀ ਉਪਜਾਂ ਦੇ ਪੇਟੈਂਟ ਕਰਵਾ ਰਹੇ ਹਨ ਪਰ ਦੇਸ਼ ਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕੇਂਦਰੀ ਸਰਕਾਰ ਨੂੰ ਕਮਿਸ਼ਨ ਏਜੰਟਾਂ ਦੀ ਸਰਕਾਰ ਦੱਸਿਆ। ਧਰਨੇ 'ਚ ਰਾਹੁਲ ਮਹੇਸ਼ਵਰੀ, ਅਵਤਾਰ ਸਿੰਘ ਤਾਰੀ, ਮਹਿੰਦਰ ਸ਼ਰਮਾ, ਵਿਨੋਦ ਸ਼ਰਮਾ, ਬਲਵਿੰਦਰ ਬੌਬੀ, ਗੁਰਪ੍ਰਤਾਪ ਸਿੰਘ ਗੋਲਡੀ, ਹਰਪ੍ਰੀਤ ਸਿੰਘ ਸੇਖੋਂ, ਜਥੇ: ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਵੱਲ੍ਹਾ, ਦਿਲਬਾਗ ਸਿੰਘ ਸੁਲਤਾਨਵਿੰਡ, ਜਸਵੰਤ ਸਿੰਘ ਗੁੰਮਟਾਲਾ ਆਦਿ ਸ਼ਾਮਿਲ ਹੋਏ।
ਉਪ ਕੁਲਪਤੀ ਡਾ: ਬਰਾੜ ਦੇ ਸੇਵਾ ਕਾਲ 'ਚ ਵਾਧਾ
ਅੰਮ੍ਰਿਤਸਰ, 4 ਅਪ੍ਰੈਲ -ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਕੁਲਪਤੀ ਸ੍ਰੀ ਸ਼ਿਵਰਾਜ ਵੀ. ਪਾਟਿਲ ਨੇ ਅੱਜ ਸ਼ਾਮੀ ਇਕ ਹੁਕਮ ਜਾਰੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੇ ਕਾਰਜਕਾਲ 'ਚ 14 ਜੁਲਾਈ 2012 ਤੋਂ 14 ਜੁਲਾਈ 2015 ਤਕ ਤਿੰਨ ਸਾਲ ਦਾ ਵਾਧਾ ਕਰ ਦਿੱਤਾ ਹੈ। ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਐਮ. ਪੀ. ਸਿੰਘ ਵੱਲੋਂ ਜਾਰੀ ਪੱਤਰ ਨੰਬਰ ਪੀ. ਆਰ. ਬੀ.-2ਜੀ.-2002/ਜੀ. ਐਨ. ਡੀ. ਯੂ./2232 ਰਾਹੀਂ 'ਵਰਸਿਟੀ ਨੂੰ ਇਹ ਜਾਣਕਾਰੀ ਭੇਜੀ ਗਈ। ਪ੍ਰੋ: ਬਰਾੜ ਨੇ 15 ਜੁਲਾਈ, 2009 ਨੂੰ ਜੀ. ਐਨ. ਡੀ. ਯੂ. ਦੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਸੀ ਜਿਸ ਤੋਂ ਪਹਿਲਾਂ, ਉਹ ਲਖਨਊ ਯੂਨੀਵਰਸਿਟੀ ਦੇ ਉਪ ਕੁਲਪਤੀ ਰਹਿ ਚੁੱਕੇ ਸਨ। ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਵਿਚ ਕਮਿਸਟਰੀ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪ੍ਰੋ. ਬਰਾੜ 25 ਪੀ.ਐਚ.ਡੀ. ਅਤੇ 20 ਐਮ.ਟੈਕ. ਵਿਦਿਆਰਥੀਆਂ ਦੇ ਗਾਇਡ ਰਹਿ ਚੁੱਕੇ ਹਨ। ਦੇਸ਼ ਦੀ ਰਾਸ਼ਟਰਪਤੀ, ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਵੱਲੋਂ 23 ਸਤੰਬਰ, 2008 ਨੂੰ ਪ੍ਰੋਫੈਸਰ ਬਰਾੜ ਨੂੰ ਡੀ. ਲਿਟ (ਆਨਰਜ਼ ਕਾਜ਼ਾ) ਦੀ ਡਿਗਰੀ ਨਾਲ ਸਨਮਾਨਿਤ ਕੀਤਾ ਅਤੇ ਇਸ ਤੋਂ ਇਲਾਵਾ ਸਿਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਸਦਕਾ ਉਹ ਯੂ. ਪੀ. ਰਤਨ ਅਵਾਰਡ ਅਤੇ ਸਰਸਵਤੀ ਸਨਮਾਨ ਵੀ ਪ੍ਰਾਪਤ ਕਰ ਚੁੱਕੇ ਹਨ।ਪਟਿਆਲਾ, 4 ਅਪ੍ਰੈਲ-ਐਸ.ਐਸ.ਪੀ. ਪਟਿਆਲਾ ਸ: ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਐਂਟੀ ਗੁੰਡਾ ਸਟਾਫ਼ ਪਟਿਆਲਾ ਦੀ ਟੀਮ ਵੱਲੋਂ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਸ: ਗਿੱਲ ਅਤੇ ਐਸ.ਪੀ. (ਡੀ) ਸ: ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਐਂਟੀ ਗੁੰਡਾ ਸਟਾਫ਼ ਪਟਿਆਲਾ ਦੇ ਇੰਚਾਰਜ ਸ: ਹਰਬਿੰਦਰ ਸਿੰਘ ਨੇ ਐਂਟੀ ਗੁੰਡਾ ਸਟਾਫ਼ ਦੀ ਪੁਲਿਸ ਪਾਰਟੀ ਸਮੇਤ ਮੁਖ਼ਬਰੀ ਦੇ ਆਧਾਰ 'ਤੇ ਘਲੌੜੀ ਗੇਟ ਨੇੜੇ ਨਦੀ ਦੇ ਪੁਲ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਵਿਅਕਤੀ ਜੋ ਪੈਦਲ ਨਦੀ ਵੱਲ ਜਾ ਰਿਹਾ ਸੀ, ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਅਤੇ ਪੁਲਿਸ ਪਾਰਟੀ ਵੱਲੋਂ ਜਦੋਂ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ 1000-1000 ਦੇ ਨੋਟਾਂ ਵਾਲੀਆਂ ਜਾਅਲੀ ਕਰੰਸੀ ਦੀਆਂ ਦੋ ਗੁੱਥੀਆਂ ਬਰਾਮਦ ਹੋਈਆਂ ਜੋ ਕਿ ਕੁੱਲ ਰਕਮ 2 ਲੱਖ ਰੁਪਏ ਬਣਦੀ ਹੈ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਸੁਖਵੀਰ ਸਿੰਘ ਉਰਫ ਰਾਜਾ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 640/2 ਘੇਰ ਸੋਢੀਆਂ ਪਟਿਆਲਾ ਵਜੋਂ ਹੋਈ ਅਤੇ ਉਸ ਵਿਰੁੱਧ ਥਾਣਾ ਕੋਤਵਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 489-ਬੀ, 489-ਸੀ ਅਤੇ 420 ਅਧੀਨ ਮੁਕੱਦਮਾ ਦਰਜ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੇ ਦੱਸਿਆ ਕਿ ਇਹ ਜਾਅਲੀ ਕਰੰਸੀ ਉਸ ਨੂੰ ਬਿਹਾਰ ਤੋਂ ਸ਼ਿਵ ਨਾਂਅ ਦਾ ਵਿਅਕਤੀ ਸਪਲਾਈ ਕਰਦਾ ਸੀ ਅਤੇ ਇਸ ਨੂੰ ਉਹ ਅੱਗੇ ਵੇਚ ਦਿੰਦਾ ਸੀ।
ਚੰਡੀਗੜ੍ਹ, 4 ਅਪ੍ਰੈਲ - ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਆਈ.ਟੀ.ਆਈ. ਇੰਸਟ੍ਰਕਟਰਾਂ ਦਾ ਤਨਖ਼ਾਹ ਸਕੇਲ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਹਿਕਮੇ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਆਈ.ਟੀ.ਆਈ. ਇੰਸਟ੍ਰਕਟਰਾਂ ਨੂੰ 10300-34800+4600 ਦਾ ਤਨਖ਼ਾਹ ਸਕੇਲ ਮਿਲੇਗਾ। ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਉਹ ਵਿਭਾਗ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ, ਨਿਰਦੇਸ਼ਕ ਸ੍ਰੀਮਤੀ ਊਸ਼ਾ ਆਰ ਸ਼ਰਮਾ ਅਤੇ ਉਪ ਨਿਰਦੇਸ਼ਕ ਸ੍ਰੀਮਤੀ ਦਲਜੀਤ ਕੌਰ ਦੇ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਨ, ਕਿਉਂਕਿ ਉਨ੍ਹਾਂ ਨੇ 29 ਮਾਰਚ ਨੂੰ ਤਨਖ਼ਾਹ ਸਕੇਲ ਵਧਾਉਣ ਲਈ ਮੰਗ-ਪੱਤਰ ਦਿੱਤਾ ਸੀ ਅਤੇ ਅੱਜ ਇਸ ਸਬੰਧੀ ਪੱਤਰ ਜਾਰੀ ਕਰਕੇ ਉਕਤ ਅਧਿਕਾਰੀਆਂ ਨੇ ਆਪਣਾ ਕੀਤਾ ਹੋਇਆ ਵਾਅਦਾ ਪੁਗਾ ਦਿੱਤਾ ਹੈ।
ਪੋਰਬੰਦਰ, 4 ਅਪ੍ਰੈਲ-ਪਾਕਿਸਤਾਨ ਦੇ ਜਲ ਸੈਨਿਕਾਂ ਨੇ ਅੱਜ ਭਾਰਤ ਦੇ 23 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਰਤੀ ਮਛੇਰੇ ਅਰਬ ਸਾਗਰ ਵਿਚ ਯਾਕੂ ਤੱਟ 'ਤੇ ਮੱਛੀਆਂ ਫੜ ਰਹੇ ਸਨ। ਗੁਜਰਾਤ ਮੱਛੀ ਵਿਭਾਗ ਅਤੇ ਭਾਰਤੀ ਤੱਟ ਰੱਖਿਅਕਾਂ ਅਨੁਸਾਰ ਪਾਕਿਸਤਾਨ ਜਲ ਸੈਨਿਕਾਂ ਨੇ 23 ਭਾਰਤੀਆਂ ਮਛੇਰਿਆਂ ਨੂੰ ਉਨ੍ਹਾਂ ਦੀਆਂ 4 ਕਿਸ਼ਤੀਆਂ ਸਮੇਤ ਕਰਾਚੀ ਲੈ ਗਏ।
ਅੰਮ੍ਰਿਤਸਰ, 4 ਅਪ੍ਰੈਲ -ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਜੂਦਗੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੂਰੇ ਜਮਹੂਰੀ ਢੰਗ ਅਤੇ ਸਿੱਖੀ ਸਿੱਧਾਂਤਾਂ ਮੁਤਾਬਕ ਅਰਦਾਸ ਕਰਕੇ ਅਰੰਭਤਾ ਤੇ ਸਮਾਪਤੀ ਹੁੰਦੀ ਸੀ, ਪਰ ਅੱਜ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਸਿੱਖ ਪਰੰਪਰਾ ਦੇ ਉਲਟ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬਹੁਸੰਮਤੀ ਨਾਲ ਬਜਟ ਪੇਸ਼ ਕਰਕੇ ਪਾਸ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ ਤੇ ਹੋਰ ਪ੍ਰਸਿੱਧ ਗੁਰਧਾਮਾਂ, ਪਿੰਗਲਵਾੜਾ, ਸਿੱਖ ਧਰਮ ਪ੍ਰਚਾਰ, ਸਰਾਵਾਂ ਤੇ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਬਾਰੇ ਵਿਸਥਾਰ ਨਾਲ ਹੋਣ ਵਾਲੇ ਖਰਚਿਆਂ, ਤਕਨੀਕੀ ਤੇ ਵਿਦਿਅਕ ਅਦਾਰਿਆਂ, ਸਿੱਖ ਸ਼ਰਧਾਲੂਆਂ, ਸੰਗਤਾਂ ਲਈ ਵੱਖ-ਵੱਖ ਪ੍ਰਾਜੈਕਟ ਲਾਉਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਕਾਇਦਾ 'ਬਜਟ-ਸਪੀਚ' ਦਾ ਕਿਤਾਬਚਾ ਜਾਰੀ ਹੁੰਦਾ ਸੀ, ਜਿਸ ਨੂੰ ਸੰਗਤਾਂ ਬੜੀ ਉਤਸੁਕਤਾ ਨਾਲ ਅਖਬਾਰਾਂ ਰਾਹੀਂ ਪੜ੍ਹਦੀਆਂ ਸਨ ਜੋ ਅੱਜ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਕ ਤਰ੍ਹਾਂ ਕੰਮ ਹੀ ਸਾਰਿਆ ਹੈ।
ਇਹ ਜ਼ਿਕਰਯੋਗ ਹੈ ਕਿ ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਥਾਹ ਕੁਰਬਾਨੀਆਂ ਬਾਅਦ ਸੰਨ 1920 'ਚ ਹੋਂਦ 'ਚ ਆਈ, ਜਿਸ ਦੇ ਪਹਿਲੇ ਪ੍ਰਧਾਨ ਸਰ ਸੁੰਦਰ ਸਿੰਘ ਮਜੀਠੀਆ ਸਨ। ਸੰਨ 1925 'ਚ ਜਦੋਂ ਗੁਰਦੁਆਰਾ ਐਕਟ ਬਣਿਆਂ ਉਸ ਸਮੇਂ ਅੰਗਰੇਜ਼ ਸਾਮਰਾਜ ਦਾ ਸੂਰਜ ਨਹੀਂ ਸੀ ਡੁੱਬਦਾ। ਉਸ ਵੇਲੇ ਆਜ਼ਾਦੀ ਘੁਲਾਟੀਆਂ ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਜੰਗ ਜਿੱਤ ਲਈ ਹੈ ਪਰ ਅਫ਼ਸੋਸ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਤੋਂ ਨਿਆਂ ਨਾ ਮਿਲਣ ਕਾਰਨ ਮਾਣਯੋਗ ਅਦਾਲਤਾਂ ਦਾ ਆਸਰਾ ਲੈ ਰਹੇ ਹਨ। ਸਿੱਖ ਹਲਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਸੰਕਟ 'ਚ ਘਿਰੀ ਹੋਈ ਹੈ। ਚਰਚਾ ਅਨੁਸਾਰ ਕੁਝ ਸਿੱਖ ਹਲਕੇ ਇਸ ਨੂੰ ਰਾਜਨੀਤੀ ਨਾਲ ਜੋੜ ਕੇ ਵੀ ਵੇਖ ਰਹੇ ਹਨ ਕਿ ਸਿਆਸਤਦਾਨ ਸਿਆਸੀ ਰੋਟੀਆਂ ਸੇਕ ਰਹੇ ਹਨ।
ਪਿੰਡ ਕੈਲਾ ਦੇ ਨੌਜਵਾਨ ਦੀ ਆਸਟਰੇਲੀਆ 'ਚ ਡੁੱਬਣ ਨਾਲ ਮੌਤ
ਧਰਮਕੋਟ 4 ਅਪ੍ਰੈਲ -ਜ਼ਿਲ੍ਹਾ ਮੋਗਾ ਦੇ ਪਿੰਡ ਕੈਲਾ (ਧਰਮਕੋਟ) ਤੋਂ ਆਸਟਰੇਲੀਆ ਪੜ੍ਹਾਈ ਕਰਨ ਗਏ 26 ਸਾਲਾ ਨੌਜਵਾਨ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਤਵੰਤ ਸਿੰਘ ਢਿੱਲੋਂ ਪੁੱਤਰ ਕੁਲਵੰਤ ਸਿੰਘ ਪਿੰਡ ਕੈਲਾ ਹਾਲ ਵਾਸੀ ਧਰਮਕੋਟ 2009 ਵਿਚ ਆਸਟਰੇਲੀਆ ਵਿਖੇ ਪੜ੍ਹਾਈ ਕਰਨ ਗਿਆ ਸੀ। ਬੀਤੇ ਐਤਵਾਰ ਉਹ ਆਪਣੇ ਨਾਲ ਰਹਿ ਰਹੇ ਖੰਨੇ ਸ਼ਹਿਰ ਤੋਂ ਸਾਥੀ ਨੂੰ ਨਾਲ ਲੈ ਕੇ ਆਪਣੇ ਕੋਲ ਘੁੰਮਣ ਲਈ ਪਹੁੰਚੇ। ਭੂਆ ਦੇ ਲੜਕੇ ਰਣਧੀਰ ਸਿੰਘ ਵਾਸੀ ਜਲਮਾਨਾ ਜ਼ਿਲ੍ਹਾ ਕਰਨਾਲ ਨੂੰ ਲੈ ਕੇ ਨਿਊ ਸਾਊਥ ਵੇਲਜ਼ ਦੇ ਕਸਬੇ ਬਾਇਰਨ ਬੇਅ ਦੀ ਬਲੋਗੀ ਬੀਚ 'ਤੇ ਨਹਾਉਣ ਲਈ ਚਲੇ ਗਏ ਕਿ ਅਚਾਨਕ ਪਾਣੀ ਦੀ ਤੇਜ਼ ਛੱਲ ਨੇ ਉਨ੍ਹਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਜਿਸ ਤੇ ਇਹ ਤਿੰਨੇ ਨੌਜਵਾਨ ਪਾਣੀ ਵਿਚ ਡੁੱਬ ਗਏ। ਬੀਚ 'ਤੇ ਹਾਜ਼ਰ ਲੋਕਾਂ ਦੇ ਰੌਲਾ ਪਾਉਣ ਤੇ ਬਚਾਓ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਜਿਥੇ ਸਤਵੰਤ ਸਿੰਘ ਢਿੱਲੋਂ ਅਤੇ ਦੂਸਰੇ ਸਾਥੀ ਜੋ ਕਿ ਖੰਨਾ ਸ਼ਹਿਰ ਤੋਂ ਹੈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤਵੰਤ ਸਿੰਘ ਦੀ ਲਾਸ਼ ਨੂੰ ਭਾਰਤ ਵਿਚ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਕ ਦੋ ਦਿਨਾਂ ਵਿਚ ਹੀ ਲਾਸ਼ ਧਰਮਕੋਟ ਵਿਖੇ ਪਹੁੰਚ ਜਾਵੇਗੀ ਜਦ ਕਿ ਦੂਸਰੇ ਸਾਥੀ ਜੋ ਖੰਨਾ ਸ਼ਹਿਰ ਤੋਂ ਹੈ ਦੀ ਆਸਟਰੇਲੀਆ ਵਿਖੇ ਕੋਰਟ ਮੈਰਿਜ ਹੋਣ ਕਾਰਨ ਲਾਸ਼ ਨੂੰ ਭਾਰਤ ਵਿਚ ਲਿਆਉਣ ਲਈ ਕੁਝ ਅੜਚਨਾਂ ਪੈਦਾ ਹੋ ਰਹੀਆਂ ਹਨ। ਵਿਆਹ 'ਚ ਜ਼ਹਿਰੀਲਾ ਖਾਣਾ ਖਾਣ ਕਾਰਨ 200 ਤੋਂ ਵੱਧ ਲੋਕ ਬਿਮਾਰ
ਮਾਹਿਲਪੁਰ-4 ਅਪ੍ਰੈਲ ਪਿੰਡ ਜੀਵਨਪੁਰ ਜੱਟਾਂ ਅਤੇ ਜ਼ੀਵਨਪੁਰ ਗੁਜ਼ਰਾਂ ਦੇ ਇੱਕ ਪੈਲਿਸ ਵਿੱਚ ਵਿਆਹ ਦੌਰਾਨ ਜ਼ਹਿਰੀਲਾ ਖਾਣਾ ਖਾਣ ਕਾਰਨ ਲਗਭਗ 200 ਦੇ ਕਰੀਬ ਬਰਾਤ ਵਿੱਚ ਸ਼ਾਮਿਲ ਲੋਕ ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਮਰੀਜਾਂ ਨੂੰ ਇਲਾਜ਼ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ, ਚੈਰੀਟੇਬਲ ਹਸਪਤਾਲ ਦਦਿਆਲ, ਫਗਵਾੜਾ, ਰੋਪੜ, ਗੜ੍ਹਸ਼ੰਕਰ , ਹੁਸ਼ਿਆਰਪੁਰ , ਮੌਰਾਂਵਾਲੀ ਅਤੇ ਕੋਟਫਤੂਹੀ ਦੇ ਹਸਪਤਾਲਾਂ, ਮੁੱਢਲੇ ਸਿਹਤ ਕੇਦਰਾਂ ਵਿੱਚ ਦਾਖਿਲ ਕਰਵਾਇਆ ਗਿਆ ਹੈ। ਦਾਖਿਲ ਮਰੀਜਾਂ ਵਿੱਚ 50 ਦੇ ਕਰੀਬ ਬੱਚਿਆਂ, ਔਰਤਾਂ ਅਤੇ ਨੌਜ਼ਵਾਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਹਿਲਪੁਰ ਅਤੇ ਦਦਿਆਲ ਦੇ ਹਸਪਤਾਲਾਂ ਵਿੱਚ ਦਾਖਿਲ 15 ਮਰੀਜਾਂ ਵਿੱਚ ਇੱਕ ਲੜਕੀ ਸਮੇਤ ਦੋ ਨੌਜ਼ਵਾਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਮਾਮਲਾ ਉਸ ਵਕਤ ਗੰਭੀਰ ਅਤੇ ਚਿੰਤਾ ਵਾਲਾ ਬਣ ਗਿਆ ਜਦ ਪਿੰਡ ਜੀਵਨਪੁਰ ਜੱਟਾਂ ਵਿਖੇ ਇੱਕ ਵਿਆਹ ਵਾਲੇ ਘਰ ਦੇ ਮੈਬਰਾਂ ਸਮੇਤ ਰਿਸ਼ਤੇਦਾਰ,ਵਿਆਂਦੜ ਲੜਕੇ ਦੇ ਪਿੰਡ ਜੀਵਨਪੁਰ ਗੁੱਜ਼ਰਾਂ ਦੇ ਦੇ ਪਰਿਵਾਰਕ ਮੈਬਰ ਅਤੇ ਰਿਸ਼ਤੇਦਾਰ ਵਿਆਹ ਵਿੱਚ ਜ਼ਹਿਰੀਲਾ ਖਾਣਾਂ ਖਾਣ ਕਾਰਨ ਉਲਟੀਆਂ, ਟੱਟੀਆਂ, ਸਿਰ ਦਰਦ , ਕਮਰ ਦਰਦ ਬੇਹੋਸ਼ੀ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਸਿਵਲ ਹਸਪਤਾਲ ਮਾਹਿਲਪੁਰ ਵਿੱਚ ਜੇਰੇ ਇਲਾਜ ਕਮਲਜੀਤ ਕੌਰ ਪਤਨੀ ਹਰਬਿਲਾਸ, ਪਰਵੀਨ ਪੁੱਤਰ ਚਮਨ ਲਾਲ, ਦਿਲਬਾਗ ਸਿੰਘ ਪੂੱਤਰ ਸੁੱਖ ਰਾਮ, ਪਰਵੀਨ ਪੁੱਤਰੀ ਹਰਬਿਲਾਸ, ਲਖਵੀਰ ਸਿੰਘ ਪੁੱਤਰ ਬਤਨਾ ਰਾਮ, ਹਰਪ੍ਰੀਤ ਸਿੰਘ ਪੁੱਤਰ ਹਰਬਿਲਾਸ ਸਾਰੇ ਵਾਸੀ ਜ਼ੀਵਨਪੁਰ ਜੱਟਾਂ ਨੇ ਦੱਸਿਆ ਕਿ ਉਹਨਾ ਦੇ ਪਿੰਡ ਦੇ ਸੁੱਖ ਰਾਮ ਪੁੱਤਰ ਗਰੀਬ ਦਾਸ ਦੀ ਲੜਕੀ ਸ਼ੀਲਾ ਦੇਵੀ ਦਾ ਵਿਆਹ ਲਾਗਲੇ ਪਿੰਡ ਜ਼ੀਵਨਪੁਰ ਗੁੱਜ਼ਰਾਂ ਦੇ ਵਾਸੀ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਾਲ ਲਾਗਲੇ ਪਿੰਡ ਦਦਿਆਲ ਦੇ ਇੱਕ ਪੈਲਿਸ ਵਿੱਚ ਹੋ ਰਿਹਾ ਸੀ। ਪਿੰਡ ਦੇ ਲੋਕਾਂ ਨੇ ਨਵ ਵਿਅਹੁਤਾ ਜੋੜੀ ਸ਼ੀਲਾ ਦੇਵੀ ਅਤੇ ਪਵਨ ਕੁਮਾਰ ਸਮੇਤ 20 ਦੇ ਕਰੀਬ ਉਹਨਾ ਦੇ ਰਿਸ਼ਤੇਦਾਰਾਂ ਨੂੰ ਦਦਿਆਲ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਘਪਲੇ ਦੇ ਦੋਸ਼ 'ਚ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ
ਅਫ਼ਸਰ ਸਮੇਤ ਚਾਰ ਮੁਲਾਜ਼ਮ ਮੁਅੱਤਲ
ਅਜੀਤਗੜ੍ਹ 4 ਅਪ੍ਰੈਲ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਸਿੱਖਿਆ ਵਿਭਾਗ ਨੇ ਦਾਗੀ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਤੇ ਫਰਨੀਚਰ ਲਈ ਦਿੱਤੇ ਗਏ ਫੰਡਾਂ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਦੋਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿੰਦੋ ਸਾਹਨੀ, ਜ਼ਿਲ੍ਹਾ ਰਿਸੋਰਸ ਪਰਸਨ ਰਾਮ ਲੁਭਾਇਆ, ਏ.ਪੀ.ਸੀ. (ਜਨਰਲ) ਪਵਨ ਮਹਾਜਨ ਤੇ ਕਲਰਕ ਨਰਿੰਦਰ ਕੁਮਾਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਪੀ.ਆਈ. (ਸੈਕੰਡਰੀ) ਦਫ਼ਤਰ ਵਿੱਚ ਤਾਇਨਾਤ ਡਾਇਰੈਕਟਰ (ਪ੍ਰਸ਼ਾਸਨ) ਮਨਜੀਤ ਕੌਰ ਘੁੰਮਣ ਨੂੰ ਵੀ ਮੁਲਾਜ਼ਮਾਂ ਦੇ ਅਨੁਸ਼ਾਸਨੀ ਕੇਸਾਂ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੀਆਂ ਵਰਦੀਆਂ ਤੇ ਫਰਨੀਚਰ ਲਈ ਭੇਜੇ ਗਏ ਫੰਡਾਂ ਵਿੱਚ 2 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਘਪਲੇ ਲਈ ਜ਼ਿੰਮੇਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਿੰਦੋ ਸਾਹਨੀ ਨੂੰ ਮੁਅੱਤਲ ਕਰਕੇ ਮੰਡਲ ਸਿੱਖਿਆ ਦਫ਼ਤਰ ਨਾਭਾ ਵਿਖੇ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰਿਸੋਰਸ ਪਰਸਨ ਰਾਮ ਲੁਭਾਇਆ, ਏ.ਪੀ.ਐਸ. (ਜਨਰਲ) ਪਵਨ ਮਹਾਜਨ ਤੇ ਕਲਰਕ ਨਰਿੰਦਰ ਕੁਮਾਰ ਸ਼ਰਮਾ ਨੂੰ ਮੁਅੱਤਲ ਕਰ ਕੇ ਇਨ੍ਹਾਂ ਦੀ ਡਿਊਟੀ ਜ਼ਿਲ੍ਹਾ ਸਿੱਖਿਆ ਦਫ਼ਤਰ ਸੰਗਰੂਰ ਵਿਖੇ ਲਗਾਈ ਗਈ ਹੈ। ਇਨ੍ਹਾਂ ਚਾਰਾਂ ਵਿਰੁੱਧ ਕੇਸ ਦਰਜ ਕਰਨ ਲਈ ਐਸ.ਐਸ.ਪੀ. ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੀ.ਪੀ.ਆਈ. (ਸੈਕੰਡਰੀ) ਦਫ਼ਤਰ ਵਿੱਚ ਤਾਇਨਾਤ ਡਾਇਰੈਕਟਰ (ਪ੍ਰਸ਼ਾਸਨ) ਮਨਜੀਤ ਕੌਰ ਘੁੰਮਣ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਅਧਿਕਾਰੀ ਦੀ ਡਿਊਟੀ ਮੰਡਲ ਸਿੱਖਿਆ ਦਫ਼ਤਰ ਫਰੀਦਕੋਟ ਵਿਖੇ ਲਗਾਈ ਗਈ ਹੈ।ਅਫ਼ਸਰ ਸਮੇਤ ਚਾਰ ਮੁਲਾਜ਼ਮ ਮੁਅੱਤਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਖਾੜਕੂ ਸੰਗਠਨ ਵੱਲੋਂ ਧਮਕੀਆਂ
ਅੰਮ੍ਰਿਤਸਰ.4 ਅਪ੍ਰੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਗਲੈਂਡ ਦੇ ਇਕ ਖਾੜਕੂ ਸੰਗਠਨ ਵੱਲੋਂ ਐਸ. ਐਮ. ਐਸ. ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਪਰ ਉਹ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹਨ ਤੇ ਅਜਿਹੀਆਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ 'ਅੱਜ ਵੀ ਮੈਨੂੰ ਵਿਦੇਸ਼ ਤੋਂ ਇਕ ਦੋ ਫੋਨ ਆਏ ਹਨ ਪਰ ਮੈਂ ਸੁਣੇ ਨਹੀਂ ਹਨ।' ਸ਼੍ਰੋਮਣੀ ਕਮੇਟੀ ਪ੍ਰਧਾਨ ਦੱਸਿਆ ਕਿ ਜਾਨਲੇਵਾ ਧਮਕੀ ਬਾਰੇ ਉਨ੍ਹਾਂ ਨੇ ਨਾ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜ਼ਿੰਦਗੀ ਤੇ ਮੌਤ ਪ੍ਰਮਾਤਮਾ ਦੇ ਹੱਥ ਵਸ ਹੈ। ਅਜਿਹੀਆਂ ਧਮਕੀਆਂ ਦੇਣ ਵਾਲੇ ਲੋਕ ਕੁਝ ਨਹੀਂ ਵਿਗਾੜ ਸਕਦੇ। ਸੂਤਰਾਂ ਮੁਤਾਬਿਕ ਭਾਈ ਰਾਜੋਆਣਾ ਦੇ ਮਾਮਲੇ 'ਚ ਯੂ. ਕੇ. ਸਥਿਤ ਸੰਗਠਨ ਦਾ ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਦੇ ਮਾਮਲੇ 'ਚ ਕੋਈ ਡੂੰਘੀ ਦਿਲਚਸਪੀ ਨਹੀਂ ਵਿਖਾਈ। ਪੰਜਾਬ ਦੀ ਮਿੱਟੀ ਨਾਲ ਜੁੜਿਆ ਰਹਿਣਾ ਚੰਗਾ ਲੱਗਦੈ-ਸੰਜੇ ਦੱਤ
ਫ਼ਿਲਮ ਅਭਿਨੇਤਾ ਸੰਜੇ ਦੱਤ ਤੇ ਰਾਜ ਕੁੰਦਰਾ ਚੰਡੀਗੜ੍ਹ ਵਿਖੇ ਐਸ.ਐਫ.ਐਲ. ਸ਼ੋਅ ਦੀ ਪ੍ਰਮੋਸ਼ਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਚੰਡੀਗੜ੍ਹ 4 ਅਪ੍ਰੈਲ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਭਾਵੇਂ ਉਹ ਮੁੰਬਈ ਫ਼ਿਲਮੀ ਨਗਰੀ 'ਚ ਰਹਿ ਰਹੇ ਹਨ ਪ੍ਰੰਤੂ ਪੰਜਾਬ ਨਾਲ ਉਸ ਦਾ ਬੇਹੱਦ ਲਗਾਓ ਹੈ... ਤੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਰਹਿਣਾ ਉਸ ਨੂੰ ਵਧੇਰੇ ਚੰਗਾ ਲੱਗਦੈ। ਅਭਿਨੇਤਾ ਸੰਜੇ ਦੱਤੇ ਅੱਜ ਇਥੇ ਸੁਪਰ ਫਾਈਟ ਲੀਗ (ਐਸ.ਐਫ.ਐਲ.) ਦੀ ਪ੍ਰਮੋਸ਼ਨ ਦੇ ਸਬੰਧ ਵਿਚ ਪੁੱਜੇ ਸਨ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਪ੍ਰਸਿੱਧ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਸਮੇਤ ਹੋਰ ਵੀ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸੰਜੇ ਦੱਤ ਨੇ ਕਿਹਾ ਕਿ ਸੁਪਰ ਫਾਈਟ ਲੀਗ ਇਕ ਮਿਕਸਡ ਮਾਰਸਲ ਆਰਟ ਦੇ ਅਧਾਰਤ ਸ਼ੋਅ ਹੈ ਜਿਸ ਵਿਚ ਜ਼ਬਰਦਸਤ ਇੰਟਰਟੇਨਮੈਂਟ ਅਸਲੀ ਫਾਈਟ ਲੋਕਾਂ ਨੂੰ ਮਾਣਨ ਨੂੰ ਮਿਲੇਗੀ। ਸੰਜੇ ਦੱਤ ਨੇ ਇਕ ਸਵਾਲ ਦੇ ਜੁਆਬ ਵਿਚ ਕਿਹਾ ਕਿ ਉਹ ਇਨੀਂ ਦਿਨੀਂ ਫ਼ਿਲਮ 'ਸਨ ਆਫ ਸਰਦਾਰ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਪੰਜਾਬ ਆਏ ਹਨ ਤੇ ਇਥੇ ਆ ਕੇ ਉਨ੍ਹਾਂ ਇਸ ਮੌਸਮ ਵਿਚ ਮੱਕੀ ਦੀ ਰੋਟੀ ਤੇ ਸਾਗ ਦਾ ਖੂਬ ਆਨੰਦ ਲਿਆ ਹੈ। ਸੰਜੇ ਦੱਤ ਨੇ ਕਿਹਾ ਕਿ ਉਹ ਆਪਣੇ ਪਿਤਾ ਮਰਹੂਮ ਅਭਿਨੇਤਾ ਸੁਨੀਲ ਦੱਤ ਨਾਲ ਬਹੁਤ ਵਾਰੀ ਛੋਟੇ ਹੁੰਦੇ ਤੋਂ ਹੀ ਪੰਜਾਬ ਆਉਂਦੇ ਰਹੇ ਹਨ ਤੇ ਉਸ ਨੂੰ ਇਥੇ ਆਉਣਾ ਹਮੇਸ਼ਾ ਹੀ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਦੇ ਖੁੱਲ੍ਹੇ-ਡੁੱਲੇ ਸੁਭਾਅ ਤੋਂ ਬੇਹੱਦ ਪ੍ਰਭਾਵਤ ਹਨ। ਇਸ ਮੌਕੇ 'ਤੇ ਉਦਯੋਗਪਤੀ ਰਾਜ ਕੁੰਦਰਾ ਨੇ ਕਿਹਾ ਕਿ ਐਸ.ਐਫ.ਐਲ. ਦੇ ਜ਼ਰੀਏ ਖਿਡਾਰੀਆਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜਿਸ ਨਾਲ ਉਹ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਚੰਗੀ ਪਛਾਣ ਬਣਾ ਸਕਣ। ਫ਼ਿਲਮ ਅਭਿਨੇਤਾ ਸੰਜੇ ਦੱਤ ਤੇ ਰਾਜ ਕੁੰਦਰਾ ਚੰਡੀਗੜ੍ਹ ਵਿਖੇ ਐਸ.ਐਫ.ਐਲ. ਸ਼ੋਅ ਦੀ ਪ੍ਰਮੋਸ਼ਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
Subscribe to:
Posts (Atom)