ਮੁਸ਼ਕਿਲ 'ਚ ਸੁਖਬੀਰ ਬਾਦਲ- IAS ਅਧਿਕਾਰੀ ਨੇ ਲਾਇਆ ਗੰਭੀਰ ਦੋਸ਼ਚੰਡੀਗੜ੍ਹ, 16 ਜਨਵਰੀ- ਸਰਵਿਸ ਵੈਲਫੇਅਰ ਵਿਭਾਗ ਦੇ ਨਿਦੇਸ਼ਕ ਵੀ. ਕੇ. ਜੰਜੂਆ ਨੇ ਸੁਖਬੀਰ ਸਿੰਘ ਬਾਦਲ ਅਤੇ ਵਿਜੀਲੈਂਸ ਵਿਭਾਗ  ਦੇ ਮੁਖੀ ਸੁਮੇਧ ਸਿੰਘ ਖਿਲਾਫ ਚੰਡੀਗੜ੍ਹ ਦੀ ਅਦਾਲਤ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਹਾ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੰਦਿਆਂ ਜੰਜੂਆ ਨੇ ਕਿਹਾ ਕਿ ਉਨ੍ਹਾਂ ਅਦਾਲਤ 'ਚ ਦਾਇਰ ਕੀਤੇ ਗਏ ਮਾਮਲੇ 'ਚ ਕਿਹਾ ਕਿ ਉਨ੍ਹਾਂ ਸੁਖਬੀਰ ਬਾਦਲ ਨੂੰ 1 ਕਰੋੜ ਰੁਪਏ ਬਤੌਰ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਸੀ। ਇਸੇ ਕਾਰਨ ਉਸ ਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ ਸਾਲ 2009 'ਚ ਫਸਾਇਆ ਗਿਆ ਸੀ। ਜੰਜੂਆ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਉਸਦੀ ਪਟੀਸ਼ਨ ਨੂੰ ਮੰਨ ਲਿਆ ਹੈ ਅਤੇ ਸੁਖਬੀਰ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਜੰਜੂਆ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਤੋਂ ਬਤੌਰ ਰਿਸ਼ਵਤ 1 ਕਰੋੜ ਮੰਗੇ ਸਨ ਉਹ ਉਸ ਸਮੇਂ ਪੰਜਾਬ ਸਰਕਾਰ ਡਾਇਰੈਕਟਰ ਇੰਡਸਟਰੀ ਦੇ ਅਹੁਦੇ 'ਤੇ ਤੈਨਾਤ ਸਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਸਾਲ 2009 'ਚ ਜੰਜੂਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੰਜੂਆ ਦਾ ਕਹਿਣਾ ਹੈ ਕਿ ਉਸ ਕੋਲ ਉਸਦੇ ਬੇਕਸੂਰ ਹੋਣ ਦੇ ਸਬੂਤ ਹਨ। ਜੰਜੂਆ ਦੇ ਦਾਅਵੇ 'ਚ ਕਿੰਨੀ ਕੁ ਸੱਚਾਈ ਹੈ ਇਸਦਾ ਫੈਸਲਾ ਫਿਲਹਾਲ ਅਦਾਲਤ ਕਰੇਗੀ। ਪਰ ਚੋਣਾਂ ਦੌਰਾਨ ਅਦਾਲਤ 'ਚ ਇਸ ਤਰ੍ਹਾਂ ਦਾ ਮਾਮਲਾ ਦਾਇਰ ਕਰਨਾ ਆਪਣੇ ਆਪ 'ਚ ਕਈ ਸਵਾਲ ਖੜੇ ਕਰ ਰਿਹਾ ਹੈ।