Tuesday, 20 March 2012

ਕਸ਼ਮੀਰ ਘਾਟੀ 'ਚ ਤੁਫਾਨ ਨਾਲ ਭਾਰੀ ਨੁਕਸਾਨ

ਸ਼੍ਰੀਨਗਰ : ਕਸ਼ਮੀਰ ਘਾਟੀ 'ਚ ਬੀਤੀ ਰਾਤ ਆਏ ਸ਼ਕਤੀਸ਼ਾਲੀ ਤੁਫਾਨ ਨਾਲ ਕਰੋੜਾਂ ਰੁ. ਦੀ ਸੰਪੱਤੀ ਦਾ ਨੁਕਸਾਨ ਹੋਇਆ ਹੈ ਅਤੇ ਅਧਿਕਾਰੀਆਂ ਨੇ ਸਾਰੇ ਵਿਦਿਆਰਥੀਆਂ ਨੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲ ਬੰਦ ਕਰਨ ਅਦੇਸ਼ ਜਾਰੀ ਦਿੱਤੇ ਹਨ।
ਅਧਿਕਾਰਿਕ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਖਬਰਾਂ ਅਨੁਸਾਰ ਤੇਜ ਹਵਾਵਾਂ ਨਾਲ ਘੱਟ ਤੋਂ ਘੱਟ 300 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਿਸੇ ਦੇ ਮਾਰੇ ਜਾਣ ਦੀ ਹੁਣ ਤੱਕ ਖਬਰ ਨਹੀਂ  ਹੈ।
ਉਧਰ ਮੁੱਖ ਮੰਤਰੀ ਉਮਰ ਅਬਦੁਲਾ ਨੇ ਅਪਣੇ ਟਵਿਟਰ 'ਤੇ ਲਿਖਿਆ ਹੈ ਕਿ ਘਰਾਂ ਦੀਆਂ ਛੱਤਾਂ ਉੱਡਣ ਦੀਆਂ ਖਬਰਾਂ ਮਿਲ ਰਹੀਆਂ ਹਨ ਅਤੇ ਹਵਾਵਾਂ ਦੀ ਗਤੀ ਘੱਟ ਹੋਣ 'ਤੇ ਹੀ ਅਸਲ ਸਥਿਤੀ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਦਰਖਤਾਂ ਦੇ ਡਿੱਗਣ ਨਾਲ ਬਿਜਲੀ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਊਰਜਾ ਵਿਕਾਸ ਵਿਭਾਗ ਇਸ ਨੂੰ ਠੀਕ ਕਰਨ ਲੱਗਾ ਹੋਇਆ ਹੈ।

ਸਕੂਲ ਬਸ ਨਹਿਰ 'ਚ ਡਿੱਗੀ, 14 ਬੱਚਿਆਂ ਦੀ ਮੌਤ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਖੱਮ ਜਿਲ੍ਹੇ 'ਚ ਇਕ ਸਕੂਲ ਬਸ ਨਹਿਰ 'ਚ ਡਿੱਗ ਜਾਣ ਕਾਰਨ 14 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 18 ਬੱਚੇ ਜ਼ਖਮੀ ਹੋ ਗਏ।
ਰਿਪੋਰਟ ਦੇ ਅਨੁਸਾਰ ਨਹਿਰ ਇਹ ਹਾਦਸਾ ਬਸ ਦੇ ਸਾਹਮਣੇ ਤੋਂ ਆਏ ਬਾਈਕ ਸਵਾਰ ਨੂੰ ਬਚਾਉਣ ਦੇ ਕਾਰਨ ਹੋਇਆ। ਬਸ ਡਰਾਇਵਰ ਨੇ ਸਾਹਮਣੇ ਤੋਂ ਆ ਰਿਹੇ ਬਾਇਕ ਸਵਾਰ ਨੂੰ ਬਚਾਉਣ ਦੇ ਚਕਰ 'ਚ ਸੰਤੁਲਨ ਗੁਆ ਲਿਆ ਅਤੇ ਬਸ ਪੁਲ ਦੀ ਰੇਲਿੰਗ ਨੂੰ ਤੋੜਦੀ ਨਹਿਰ 'ਚ ਜਾ ਡਿੱਗੀ।
ਹਾਲੇ ਤਕ ਜਾਣਕਾਰੀ ਅਨੁਸਾਰ 14 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 18 ਜ਼ਖਮੀ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਸ 'ਚ ਕੁਲ 40 ਬੱਚੇ ਸਵਾਰ ਸਨ।

ਅਗਲੇ ਦੋ ਸਾਲਾਂ 'ਚ ਪੰਜਾਬ ਦੀ ਤਸਵੀਰ ਬਦਲ ਦੇਵਾਂਗੇ : ਸੁਖਬੀਰ

ਚੰਡੀਗੜ੍ਹ— ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਸਮਾਪਤੀ ਲਈ ਸੂਬੇ 'ਚ ਪ੍ਰਸ਼ਾਸਨਿਕ ਸੁਧਾਰਾਂ 'ਤੇ ਜ਼ੋਰ ਦੇਣ ਲਈ ਵਿਕਾਸ ਦੇ ਏਜੰਡੇ 'ਤੇ ਕੰਮ ਕਰੇਗੀ। ਸ਼੍ਰੀ ਬਾਦਲ ਨੇ ਵਿਧਾਨ ਸਭਾ ਦੇ ਪ੍ਰੈੱਸ ਲਾਬੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ 'ਚ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਲਈ ਪ੍ਰਸ਼ਾਸਨਿਕ ਸੁਧਾਰਾਂ 'ਤੇ ਜ਼ੋਰ ਦੇਵੇਗੀ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਲਈ ਸਰਕਾਰੀ ਦਫਤਰਾਂ 'ਚ ਚੱਕਰ ਨਾ ਕੱਟਣੇ ਪੈਣ।
ਅਕਾਲੀ ਭਾਜਪਾ ਸਰਕਾਰ ਨੂੰ ਦੂਜੀ ਵਾਰ ਸ਼ਾਸਨ ਦਾ ਮੌਕਾ ਦੇਣ ਲਈ ਜਨਤਾ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਪਿਛਲੇ ਸ਼ਾਸਨ 'ਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਪੂਰਾ ਕਰੇਗੀ ਅਤੇ ਵਿਕਾਸ ਦਾ ਨਵਾਂ ਏਜੰਡਾ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ ਉਹ ਉਨ੍ਹਾਂ 'ਤੇ ਖਰ੍ਹਾ ਉਤਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਦੋ ਸਾਲਾਂ 'ਚ ਪੰਜਾਬ ਦੀ ਤਸਵੀਰ ਬਦਲ ਜਾਏਗੀ।
ਸ਼੍ਰੀ ਸੁਨੀਲ ਜਾਖੜ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੇ ਮਤਭੇਦ ਨੂੰ ਪਰੇ ਰੱਖਦੇ ਹੋਏ ਵਿਰੋਧੀ ਪੱਖ ਨੂੰ ਨਾਲ ਲੈ ਕੇ ਚੱਲੇਗੀ ਅਤੇ ਸੂਬਾ ਅਤੇ ਜਨਤਾ ਦੀ ਭਲਾਈ ਲਈ ਉਨ੍ਹਾਂ ਦੇ ਸੁਝਾਆਂ ਦਾ ਸਵਾਗਤ ਕਰੇਗੀ।

ਰਾਜੋਆਣਾ ਦੀ ਫਾਂਸੀ ਤੁੜਵਾਉਣ ਲਈ ਮਾਰਚ


ਮੋਗਾ,20 ਮਾਰਚ-ਅੱਜ ਇਥੇ ਸਿੱਖ ਜਥੇਬੰਦੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਜਥੇਬੰਦੀਆਂ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸੋਚੀ ਸਮਝੀ ਚਾਲ ਹੈ ਅਤੇ ਸਿੱਖ ਕੌਮ ਲਈ ਚੈਲੰਜ਼ ਹੈ।
ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸਬੰਧੀ  ਮੀਟਿੰਗ ਕਰਨ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ।  ਮੀਟਿੰਗ ਵਿੱਚ ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਏਕ ਨੂਰ ਖਾਲਸਾ ਫੌਜ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਈਸੜੂ,ਸੰਤ ਸਮਾਜ ਆਗੂ ਬਾਬਾ ਰੇਸ਼ਮ ਸਿੰਘ ਖੁਖਰਾਣਾ,ਯੂਨਾਇਟਿਡ ਸਿੱਖ ਮੂਵਮੈਂਟ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਘੋਲੀਆ, ਪੰਚ ਪ੍ਰਧਾਨੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਡਾਲਾ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਉਚਿਤ ਕਦਮ ਚੁੱਕੇ ਜਾਣ। ਸਿੱਖ ਜਥੇਬੰਦੀਆਂ ਨੇ ਮੁੱਖ ਚੌਂਕ ਵਿੱਚ ਧਰਨਾ ਵੀ ਦਿੱਤਾ।
ਫ਼ਿਰੋਜ਼ਪੁਰ,(ਪੱਤਰ ਪ੍ਰੇਰਕ): ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿਚ ਸਜ਼ਾ-ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਇਸ ਸਜ਼ਾ ਵਿਰੁੱਧ ਡੱਟਣ ਦਾ ਅਹਿਦ ਲਿਆ ਗਿਆ।
ਫ਼ਿਰੋਜ਼ਪੁਰ ਛਾਉਣੀ ਵਿਖੇ ਸਥਿਤ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਵੱਡੀ ਗਿਣਤੀ ਸਿੱਖ ਕਾਰਕੁੰਨਾਂ ਦੀ ਅਗਵਾਈ ਕਰ ਰਹੇ ਏਕ ਨੂਰ ਖਾਲਸਾ ਫੌਜ ਜਥੇਬੰਦੀ, ਸੰਤ ਸਮਾਜ ਸੰਤ ਬਾਬਾ ਅਵਤਾਰ ਸਿੰਘ ਝੋਕ ਹਰੀਹਰ, ਸ਼ਹੀਦ ਭਗਤ ਸਿੰਘ ਯੂਥ ਕਲੱਬ ਫ਼ਿਰੋਜ਼ਪੁਰ, ਖਾਲਸਾ ਸੇਵਕ ਜਥਾ ਫ਼ਿਰੋਜ਼ਸ਼ਾਹ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਉਪਰੰਤ ਜੁੜੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਪੈਦਲ ਮਾਰਚ ਕਰਦਿਆਂ ਮਿੰਨੀ ਸੈਕਟਰੀਏਟ ਫ਼ਿਰੋਜ਼ਪੁਰ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ।  ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਭਾਰਤ, ਰਾਸ਼ਟਰਪਤੀ ਭਾਰਤ ਸਰਕਾਰ, ਗ੍ਰਹਿ ਮੰਤਰੀ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਂਪਿਆ ਗਿਆ। ਇਸ ਮੈਮੋਰੰਡਮ ਵਿਚ ਉਨ੍ਹਾਂ ਦੇਸ਼ ਦੇ ਹੁਕਮਰਾਨਾਂ ਤੋਂ ਮੰਗ ਕੀਤੀ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ ਫਾਂਸੀ ਦੀ ਸਜ਼ਾ ਰੱਦ ਕਰਕੇ ਸਿੱਖ ਜਥੇਬੰਦੀਆਂ ਵਿਚ ਫੈਲੇ ਰੋਸ ਨੂੰ ਖਤਮ ਕੀਤਾ ਜਾਵੇ।

ਚੰਡੀਗੜ੍ਹ ਵਿੱਚ ਨਸ਼ੇ ਵੇਚਣ ਦਾ ਕਾਰੋਬਾਰ ਜ਼ੋਰਾਂ ’ਤੇ


ਪੁਲੀਸ ਮੁਲਜ਼ਮਾਂ ਨੂੰ ਨੱਥ ਪਾਉਣ ’ਚ ਨਾਕਾਮ
ਚੰਡੀਗੜ੍ਹ, 20 ਮਾਰਚ-ਚੰਡੀਗੜ੍ਹ ਵਿੱਚ ਫਲਿਊਡ ਤੋਂ ਲੈ ਕੇ ਸਮੈਕ ਆਦਿ ਨਸ਼ੇ ਵੇਚਣ ਦੇ ਦਰਜਨਾਂ ਅੱਡੇ ਸਥਾਪਤ ਹੋ ਚੁੱਕੇ ਹਨ। ਸ਼ਹਿਰ ਦੀਆਂ ਕਈ ਕੈਮਿਸਟ ਦੁਕਾਨਾਂ ਤੋਂ ਨਸ਼ੀਲੇ ਟੀਕਿਆਂ ਅਤੇ ਪੀਣ ਵਾਲੀਆਂ ਦਵਾਈਆਂ ਦੀ ਵੱਡੇ ਪੱਧਰ ’ਤੇ ਵਿੱਕਰੀ ਹੋ ਰਹੀ ਹੈ। ਪਿੰਡ ਧਨਾਸ ਵਿਖੇ ਅਫੀਮ ਅਤੇ ਪਲਸੌਰਾ ਕਲੋਨੀ, ਮੌਲੀ ਜੱਗਰਾਂ ਕੰਪਲੈਕਸ, ਧਨਾਸ ਤੇ ਹੱਲੋਮਾਜਰਾ ਵਿਖੇ ਭੁੱਕੀ ਦੇ ਅੱਡੇ ਚੱਲ ਰਹੇ ਹਨ, ਜਦੋਂ ਕਿ  ਹੋਰ ਦਰਜਨਾਂ ਥਾਵਾਂ ’ਤੇ ਸਮੈਕ, ਚਰਸ ਅਤੇ ਗਾਂਜੇ ਦੀ ਵਿੱਕਰੀ ਹੋ ਰਹੀ ਹੈ।
ਇਸ ਪੱਤਰਕਾਰ ਵੱਲੋਂ ਸ਼ਹਿਰ ਵਿੱਚ ਨਸ਼ਿਆਂ ਦੇ ਚੱਲ ਰਹੇ ਅੱਡਿਆਂ ਉਪਰ ਕੀਤੀ ਘੋਖ ਅਨੁਸਾਰ ਕੁਝ ਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਸ਼ਰ੍ਹੇਆਮ ਸਮੈਕ ਤੇ ਹੋਰ ਨਸ਼ੇ ਵੇਚ ਰਹੀਆਂ ਹਨ ਪਰ ਪੁਲੀਸ ਸਾਲਾਂਬੱਧੀ ਅਜਿਹੇ ਡਰੱਗ ਮਾਫੀਏ ਨੂੰ ਨੱਥ ਪਾਉਣ ਤੋਂ ਭੇਤਭਰੇ ਢੰਗ ਨਾਲ ਫੇਲ੍ਹ ਰਹੀ ਹੈ। ਉਤਰ ਪ੍ਰਦੇਸ਼ ਵਿੱਚ ਕੋਕਾ ਕੋਲਾ ਰੰਗ ਦੀ ਬਣਦੀ ਦੇਸੀ ਸਮੈਕ ਦੀ ਵੀ ਹੁਣ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਸਪਲਾਈ ਹੋ ਰਹੀ ਹੈ,ਜਦੋਂ ਕਿ ਵਧੀਆ ਕੁਆਲਟੀ ਦੀ ਸਮੈਕ (ਬਰਾਊਨ ਸ਼ੂਗਰ) ਪਾਕਿਸਤਾਨ ਤੋਂ ਵਾਇਆ ਨੇਪਾਲ ਅਤੇ ਜੰਮੂ–ਕਸ਼ਮੀਰ ਰਾਹੀਂ ਸਪਲਾਈ ਹੋ ਰਹੀ ਹੈ। ਕੋਕੀਨ ਅਤੇ ਹੈਰੋਇਨ ਜੰਮੂ–ਕਸ਼ਮੀਰ ਤੋਂ ਸਪਲਾਈ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 20-25 ਹਜ਼ਾਰ ਵਿਅਕਤੀ ਨਸ਼ੇ ਦੀਆਂ ਗੋਲੀਆਂ, ਟੀਕੇ ਅਤੇ ਪੀਣ ਵਾਲੀਆਂ ਦਵਾਈਆਂ ਲੈਣ ਦੇ ਆਦੀ ਹੋ ਚੁੱਕੇ ਹਨ।  ਸਮੈਕ ਦੇ ਗੁਲਾਮਾਂ ਦੀ ਗਿਣਤੀ ਵੀ ਦਿਨੋ–ਦਿਨ ਵਧਦੀ ਜਾ ਰਹੀ ਹੈ। ਨਸ਼ੀਲੀਆਂ ਦਵਾਈਆਂ ਦੇ ਮਨੀਮਾਜਰਾ ਵਿਖੇ ਤਿੰਨ ਅੱਡੇ ਚੱਲ ਰਹੇ ਹਨ ਜਦੋਂ ਕਿ ਸੈਕਟਰ 30, 36 ਅਤੇ 23 ਦੀਆਂ ਕੁੱਝ ਦੁਕਾਨਾਂ ’ਤੇ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਾਲ ਲੱਗਦੇ ਨਵਾਂ ਗਰਾਓਂ ਅਤੇ ਜ਼ੀਰਕਪੁਰ ਵਿਖੇ ਕੁੱਝ ਕੈਮਿਸਟ ਦੁਕਾਨਾਂ ਦੀ ਆੜ ਹੇਠ ਨਸ਼ੀਲੀਆਂ ਦਵਾਈਆਂ ਥੋਕ ਵਿੱਚ ਵੇਚ ਰਹੇ ਹਨ।
ਇਸ ਤੋਂ ਇਲਾਵਾ ਖਾਸ ਕਰਕੇ ਸਕੂਲੀ ਬੱਚਿਆਂ ਵੱਲੋਂ ਨਸ਼ੇ ਦੇ ਰੂਪ ਵਿੱਚ ਵਰਤੇ ਜਾਂਦੇ ਕੁਰੈਕਸ਼ਨ ਫਲਿਊਡ ਦੀ ਵੀ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਵਿਕਰੀ ਹੋ ਰਹੀ ਹੈ। ਸੈਕਟਰ 8, 9, 15,19 ਅਤੇ ਦੱਖਣੀ ਖੇਤਰ ਵਿੱਚਲੇ ਸੈਕਟਰਾਂ ’ਚ ਫਲਿਊਡ ਸ਼ਰ੍ਹੇਆਮ ਵਿਕ ਰਿਹਾ ਹੈ। ਹੋਰ ਤਾਂ ਹੋਰ ਹੁਣ ਸਟੇਸ਼ਨਰੀ ਦੀਆਂ ਕੁੱਝ ਦੁਕਾਨਾਂ ਸਮੇਤ ਫੋਟੋ ਸਟੇਟ ਦੀਆਂ ਦੁਕਾਨਾਂ ਅਤੇ ਕੁਝ ਪਾਨ ਵਾਲੇ ਵੀ ਸਕੂਲੀ ਨਿਆਣਿਆਂ ਨੂੰ ਫਲਿਊਡ ਵੇਚ ਰਹੇ ਹਨ। ਚੇਤੇ ਕਰਵਾਇਆ ਜਾਂਦਾ ਹੈ ਕਿ ਪਿਛਲੇ ਸਮੇਂ ਸੈਕਟਰ 15 ਵਿਖੇ ਇਕ 15 ਸਾਲ ਦੇ ਬੱਚੇ ਨੇ 65 ਸਾਲ ਦੀ ਬਜ਼ੁਰਗ ਔਰਤ ਦਾ ਲੁੱਟਣ ਦੀ ਮਨਸ਼ਾ ਨਾਲ ਕਤਲ ਕਰਕੇ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਦੁਕਾਨਦਾਰਾਂ ਉਪਰ ਨਾਬਾਲਗਾਂ ਨੂੰ ਫਲਿਊਡ ਵੇਚਣ ਉਪਰ ਪਾਬੰਦੀ ਲਾਈ ਹੈ।
ਹਾਸਲ ਜਾਣਕਾਰੀ ਅਨੁਸਾਰ ਸੈਕਟਰ 25 ਵਿਖੇ 4, ਸੈਕਟਰ 38 ਏ ਵਿਖੇ 3, ਡੱਡੂਮਾਜਰਾ ਕਲੋਨੀ ਵਿਖੇ 7, ਸੈਕਟਰ 24 ਵਿਖੇ 4, ਪਲਸੌਰਾ ਕਲੋਨੀ ਵਿਖੇ 4 ਤੇ ਰਾਮ ਦਰਬਾਰ ਵਿਖੇ 3 ਵੱਖ-ਵੱਖ ਨਸ਼ਾ ਵੇਚਣ ਦੇ ਪੱਕੇ ਅੱਡ ਚੱਲ ਰਹੇ ਹਨ। ਇੰਦਰਾ ਕਲੋਨੀ ਤੇ ਮੌਲੀ ਜੱਗਰਾਂ ਕੰਪਲੈਕਸ ਮਨੀਮਾਜਰਾ ਵਿਖੇ ਵੀ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ ਹੋ ਰਹੀ ਹੈ। ਇਸ ਤੋਂ ਇਲਾਵਾ ਧਨਾਸ ਵਿਖੇ ਪਿਛਲੇ ਲੰਮੇ ਸਮੇਂ ਤੋਂ ਅਫੀਮ ਵੇਚਣ ਦੇ ਕੁਝ ਅੱਡੇ ਚੱਲਦੇ ਆ ਰਹੇ ਹਨ।
ਸੈਕਟਰ 25, 38 ਏ, ਡੱਡੂਮਾਜਰਾ ਕਲੋਨੀ, ਪਲਸੌਰਾ ਕਲੋਨੀ ਵਿਚ ਨਸ਼ੇ ਵੇਚਣ ਦੀ ਮੁੱਖ ਕਮਾਂਡ ਔਰਤਾਂ ਦੇ ਹੱਥ ਹੈ। ਕਜਹੇੜੀ ਵਿਖੇ ਗਾਂਜੇ ਦਾ ਪੱਕਾ ਅੱਡਾ ਹੈ ਜਿਥੇ ਨੇਪਾਲ ਦੀ ਹੱਦ ਨੇੜਿਓਂ ਬਿਹਾਰ ਤੋਂ ਇਹ ਸਪਲਾਈ ਕੀਤਾ ਜਾਂਦਾ ਹੈ। ਸਮੈਕ, ਚਰਸ , ਹੈਰੋਇਨ ਆਦਿ ਦਿੱਲੀ, ਜੰਮੂ-ਕਸ਼ਮੀਰ,ਅੰਮ੍ਰਿਤਸਰ ਅਤੇ ਹਰਿਆਣਾ ਤੋਂ ਚੰਡੀਗੜ੍ਹ ਵਿੱਚ ਸਪਲਾਈ ਹੋ ਰਹੇ ਹਨ। ਅਫੀਮ ਅਤੇ ਭੁੱਕੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੋਂ ਆ ਰਹੇ ਹਨ। ਭਾਵੇਂ ਚੰਡੀਗੜ੍ਹ ਪੁਲੀਸ ਨੇ ਗਲੀ-ਗਲੀ ਵਿੱਚ ਬੱਚਿਆਂ ਦੀਆਂ ਕ੍ਰਿਕਟ ਟੀਮਾਂ ਬਣਾ ਕੇ ਟੂਰਨਾਮੈਂਟ ਕਰਵਾਉਣ ਦੀ ਪ੍ਰਕ੍ਰਿਆ ਰਾਹੀਂ ਨਸ਼ਿਆਂ ਉਪਰ ਕਾਬੂ ਪਾਉਣ ਦੀ ਨਿਵੇਕਲੀ ਮੁਹਿੰਮ ਛੇੜੀ ਹੈ ਪਰ ਸੂਤਰਾਂ ਅਨੁਸਾਰ ਹੇਠਲੇ ਪੱਧਰ ਦੀ ਪੁਲੀਸ ਵਿੱਚ ਸੁਧਾਰ ਲਿਆਉਣ ਤੋਂ ਬਿਨਾਂ ਨਸ਼ਿਆਂ ਦੇ ਅੱਡੇ ਪੁੱਟਣੇ ਬੜੇ ਔਖੇ ਹਨ ਕਿਉਂਕਿ ਸ਼ਹਿਰ ਵਿੱਚ ਖਾਸ ਕਰਕੇ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਨਸ਼ਿਆਂ ਵਿੱਚ ਧੱਸਦੀ ਜਾ ਰਹੀ ਹੈ। ਸ਼ਹਿਰ ਵਿੱਚ ਬਤੌਰ ਪੀ.ਜੀ. ਰਹਿੰਦੇ ਮੁੰਡੇ–ਕੁੜੀਆਂ ਖਾਸ ਕਰਕੇ ਨਸ਼ੀਲੀਆਂ ਦਵਾਈਆਂ ਖਾਣ–ਪੀਣ ਦੇ ਰਾਹ ਪੈ ਰਹੀਆਂ ਹਨ। ਮਜ਼ੇਦਾਰ ਗੱਲ ਇਹ ਹੈ ਕਿ ਸੈਕਟਰ 38 ਤੇ 25 ਵਿਖੇ ਨਸ਼ੇ ਵੇਚਣ ਦੇ ਚੱਲ ਰਹੇ ਅੱਡਿਆਂ ਤੋਂ ਵੱਡੀਆਂ ਗੱਡੀਆਂ ਰਾਹੀਂ ਨਸ਼ੇ ਦੀਆਂ ਪੁੜੀਆਂ ਖਰੀਦਣ ਅਕਸਰ ਆਉਂਦੇ ਵਿਅਕਤੀਆਂ ਨੂੰ ਰੋਕਣ ਲਈ ਪੁਲੀਸ ਹੁਣ ਕੁਝ ਕੱਚੇ ਰਸਤਿਆਂ ਵਿੱਚ ਖੱਡੇ ਪੁੱਟ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਪਰ ਫਿਲਹਾਲ ਸਮੁੱਚੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਨਸ਼ਿਆਂ ਨੂੰ ਰੋਕਣ ਲਈ ਪੁਲੀਸ ਕੋਈ ਠੋਸ ਮੁਹਿੰਮ ਨਹੀਂ ਚਲਾ ਸਕੀ।

ਖੁਦਗਰਜ਼ਾਂ ਨੇ ਲਾਇਆ ਪਟਿਆਲਾ ਦੀ ਸੁੰਦਰਤਾ ਨੂੰ ਗ੍ਰਹਿਣ

ਪਟਿਆਲਾ, 20 ਮਾਰਚ- ਮਾਇਆ ਦੇ ਲਾਲਚ ਜਾਂ ਆਪਣੇ ਸਮਰਥਕਾਂ ਨੂੰ ਖ਼ੁਸ਼ ਕਰਨ ਲਈ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਰਾਜਨੀਤਿਕ ਲੋਕਾਂ ਵੱਲੋਂ ਸਰਕਾਰੀ ਥਾਵਾਂ 'ਤੇ ਕਰਵਾਏ ਜਾਂਦੇ ਨਾਜਾਇਜ਼ ਕਬਜ਼ੇ ਭਵਿੱਖ ਵਿਚ ਖ਼ਤਰੇ ਦੀ ਘੰਟੀ ਸਾਬਤ ਹੋਣਗੇ। ਇਨ੍ਹਾਂ ਸਰਕਾਰੀ ਥਾਵਾਂ 'ਤੇ ਕਬਜ਼ੇ ਕਰਵਾਉਣ ਪਿੱਛੇ ਸਬੰਧਿਤ ਸਰਕਾਰੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੌਜੂਦਾ ਸਮੇਂ ਬਾਜ਼ਾਰਾਂ ਵਿਚਲੀਆਂ ਛੋਟੀਆਂ-ਵੱਡੀਆਂ ਦੁਕਾਨਾਂ ਵਾਲਿਆਂ ਨੇ ਵੱਡੀ ਪੱਧਰ 'ਤੇ ਆਪਣੀਆਂ ਦੁਕਾਨਾਂ ਦੇ ਸ਼ਟਰ ਚੋਰੀ ਛੁਪੇ, ਸਬੰਧਿਤ ਅਧਿਕਾਰੀਆਂ ਤੇ ਕੁਝ ਰਾਜਨੀਤਿਕ ਆਗੂ ਅਖਵਾਉਂਦੇ ਲੋਕਾਂ ਦੀ ਮਦਦ ਨਾਲ ਸੜਕਾਂ 'ਤੇ ਜਾਂ ਸਰਕਾਰੀ ਨਾਲੀਆਂ ਦੇ ਉੱਪਰ ਜਾਂ ਉਸ ਤੋਂ ਵੀ ਅੱਗੇ ਤੱਕ ਵਧਾ ਲਏ ਹਨ, ਨੇ ਬਾਜ਼ਾਰਾਂ ਵਿਚ ਬਰਸਾਤੀ ਪਾਣੀ ਲਈ ਬਣੀਆਂ ਨਾਲੀਆਂ ਤੱਕ ਆਪਣੇ ਕਾਰੋਬਾਰੀ ਸਥਾਨਾਂ ਵਿਚ ਕਰ ਲਈਆਂ ਹਨ। ਇਹ ਸਭ ਜ਼ਿਆਦਾਤਰ ਕਿਤਾਬਾਂ ਵਾਲੇ ਬਾਜ਼ਾਰ, ਅਦਾਲਤ ਬਾਜ਼ਾਰ, ਲਾਹੌਰੀ ਗੇਟ, ਆਰੀਆ ਸਮਾਜ, ਦਾਣਾ ਮੰਡੀ, ਗੁੜ ਮੰਡੀ, ਨਾਭਾ ਗੇਟ, ਧਰਮਪੁਰਾ ਬਾਜ਼ਾਰ, ਅਦਾਲਤ ਬਾਜ਼ਾਰ, ਸਰਹੰਦੀ ਬਾਜ਼ਾਰ ਤਕਰੀਬਨ ਸਾਰੇ ਸ਼ਹਿਰ ਵਿਚ ਹੀ ਦੇਖਣ ਨੂੰ ਮਿਲ ਰਿਹਾ ਹੈ। ਲਾਹੌਰੀ ਗੇਟ ਇਲਾਕੇ ਵਿਚ ਤਾਂ ਸੜਕਾਂ ਦੇ ਅੱਧ ਤੱਕ ਕੱਚੇ ਰੱਖੇ ਖੋਖੇ ਹੁਣ ਪੱਕੇ ਕਰਨ ਦੀ ਕਾਰਵਾਈ ਬੇਰੋਕ ਟੋਕ ਜਾਰੀ ਹੈ। ਗਲੀਆਂ-ਮੁਹੱਲਿਆਂ ਵਿਚ ਗੰਦੇ ਪਾਣੀ ਲਈ ਬਣਾਈਆਂ ਨਾਲੀਆਂ ਵੀ ਉਸਾਰੇ ਜਾ ਰਹੇ ਨਵੇਂ ਘਰਾਂ ਅੰਦਰ ਹੀ ਕਰ ਲਈਆਂ ਗਈਆਂ ਹਨ। ਬਜ਼ੁਰਗਾਂ ਅਨੁਸਾਰ ਰੁਜ਼ਗਾਰ ਵਾਲੀ ਜਗ੍ਹਾ ਜਾਂ ਰਿਹਾਇਸ਼ ਨੂੰ ਪਵਿੱਤਰ ਸਥਾਨ ਮੰਨਦਿਆਂ ਨਾਲੀਆਂ ਆਦਿ ਘਰਾਂ ਜਾਂ ਦੁਕਾਨਾਂ ਦੀਆਂ ਦਹਿਲੀਜ਼ਾਂ ਤੋਂ ਬਾਹਰ ਰੱਖੀਆਂ ਜਾਂਦੀਆਂ ਸਨ ਪ੍ਰੰਤੂ ਅੱਜ ਲੋਕਾਂ ਦਾ ਲਾਲਚ ਇੰਨਾ ਵੱਧ ਚੁੱਕਾ ਹੈ ਕਿ ਬਰਸਾਤੀ ਪਾਣੀ ਜਾਂ ਗੰਦਗੀ ਨੂੰ ਰੋੜ੍ਹਨ ਲਈ ਬਣੀਆਂ ਸਰਕਾਰੀ ਨਾਲੀਆਂ 'ਤੇ ਕਬਜ਼ੇ ਕਰ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਮਾਮੂਲੀ ਬਰਸਾਤ ਵਿਚ ਵੀ ਗਲੀਆਂ, ਬਾਜ਼ਾਰ ਪਾਣੀ 'ਚ ਡੁੱਬ ਜਾਂਦੇ ਹਨ। ਇਸੇ ਤਰ੍ਹਾਂ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਕਾਫ਼ੀ ਚਿੰਤਾਜਨਕ ਰੂਪ ਧਾਰਦੀ ਜਾ ਰਹੀ ਹੈ ਜਿਸ ਨੇ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਨੂੰ ਸੌੜਾ ਕਰ ਦਿੱਤਾ ਹੈ। ਆਉਂਦੇ ਸਮੇਂ ਹਰ ਵਿਅਕਤੀ ਨੂੰ ਸੜਕ 'ਤੇ ਚੱਲਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਕਬਜ਼ਾ ਧਾਰਕਾਂ ਨੇ ਇਸ ਵੇਲੇ ਪਟਿਆਲਾ ਦੀ ਖ਼ੂਬਸੂਰਤੀ 'ਤੇ ਗ੍ਰਹਿਣ ਲਾਇਆ ਕਹੀਏ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਇਸ ਦੇ ਨਾਲ ਹੀ ਜਗ੍ਹਾ-ਜਗ੍ਹਾ ਪਏ ਕੂੜੇ ਦੇ ਢੇਰਾਂ ਨੇ ਵੀ ਸ਼ਹਿਰ ਦੀ ਖ਼ੂਬਸੂਰਤੀ ਨੂੰ ਖ਼ਰਾਬ ਕੀਤਾ ਹੋਇਆ ਹੈ। ਪਟਿਆਲਾ ਦੀ ਖ਼ੂਬਸੂਰਤੀ ਦੇ ਗਵਾਹ ਕੁਝ ਬਜ਼ੁਰਗਾਂ ਅਨੁਸਾਰ ਕਿਸੇ ਵੇਲੇ ਉਹ ਆਪਣੇ ਸਕੇ ਸੰਬੰਧੀਆਂ ਜਾਂ ਸਨੇਹੀਆਂ ਨੂੰ ਚੁਨੌਤੀ ਦਿੰਦੇ ਸਨ ਕਿ ਪਟਿਆਲਾ ਜਿੰਨਾ ਖ਼ੂਬਸੂਰਤ ਤੇ ਸਾਫ਼ ਸੁਥਰਾ ਸ਼ਹਿਰ ਹੋਰ ਕੋਈ ਨਹੀਂ। ਪਟਿਆਲਾ ਦੇ ਸੁਨਹਿਰੀ ਪਲਾਂ ਦੇ ਗਵਾਹ ਇਨ੍ਹਾਂ ਬਜ਼ੁਰਗਾਂ ਅਨੁਸਾਰ ਹੁਣ ਦੇ ਪਟਿਆਲਾ ਨੂੰ ਦੇਖ ਮਨ ਦੁਖੀ ਹੋ ਜਾਂਦਾ ਹੈ। ਬਜ਼ੁਰਗਾਂ ਅਨੁਸਾਰ ਸ਼ਹਿਰ ਵਿਚ ਬਰਸਾਤੀ ਪਾਣੀ ਦੇ ਨਿਕਾਸ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਸੀ, ਜੋ ਮੌਜੂਦਾ ਸਮੇਂ ਬਿਲਕੁਲ ਨਾਕਸ ਹੋ ਚੁੱਕਾ ਹੈ। ਜੇ ਗਲੀਆਂ ਜਾਂ ਬਾਜ਼ਾਰਾਂ ਵਿਚ ਸੜਿਆਂਦ ਮਾਰਦਾ ਪਾਣੀ ਵੱਡੀ ਮਾਤਰਾ ਵਿਚ ਇਕੱਠਾ ਹੋ ਜਾਂਦਾ ਹੈ ਤਾਂ ਉਸ ਲਈ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਉਣਾ ਕਤਈ ਠੀਕ ਨਹੀਂ, ਕਿਉਂਕਿ ਨਾਗਰਿਕਾਂ ਵੱਲੋਂ ਖ਼ੁਦ ਹੀ ਨਾਲੀਆਂ 'ਤੇ ਕਬਜ਼ੇ ਕਰ-ਕਰ ਕੇ ਇਸ ਸਮੱਸਿਆ ਨੂੰ ਨਿਓਤਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਵਿਚ ਇਕ ਹਜ਼ਾਰ ਦੇ ਕਰੀਬ ਵੱਡੀਆਂ ਛੋਟੀਆਂ ਪਸ਼ੂ ਪਾਲਣ ਵਾਲੀਆਂ ਡੇਅਰੀਆਂ ਵਿਚੋਂ ਨਿਕਲਦਾ ਗੋਹਾ ਵੀ ਜਗ੍ਹਾ-ਜਗ੍ਹਾ ਸੜਿਆਂਧ ਮਾਰਦੇ ਪਾਣੀ ਨੂੰ ਮੁਹੱਲਿਆਂ ਦੀਆਂ ਗਲੀਆਂ ਵਿਚ ਖਿੰਡਾ ਦਿੰਦਾ ਹੈ। ਲੋਕਾਂ ਵੱਲੋਂ ਸੀਵਰੇਜ ਦੇ ਹੋਲ਼ਾਂ ਤੱਕ ਇਹ ਗੋਹਾ ਪਹੁੰਚਾਉਣ ਨਾਲ ਸੀਵਰੇਜ ਸਮੱਸਿਆ ਵੀ ਗੰਭੀਰ ਰੂਪ ਧਾਰਦੀ ਜਾ ਰਹੀ ਹੈ। ਇਸ ਸਮੱਸਿਆ ਦਾ ਕਾਰਨ ਵੀ 95 ਫ਼ੀਸਦੀ ਅਵੇਸਲੇ ਨਾਗਰਿਕ ਹੀ ਕਹੇ ਜਾ ਸਕਦੇ ਹਨ। ਸ਼ਹਿਰ ਵਿਚੋਂ ਡੇਅਰੀਆਂ ਬਾਹਰ ਕੱਢਣ ਲਈ ਨਗਰ ਨਿਗਮ ਵੱਲੋਂ ਚਲਾਈ ਮੁਹਿੰਮ ਵੀ ਨਾਗਰਿਕਾਂ ਦੇ ਨਾਂਹਪੱਖੀ ਰਵੱਈਏ ਤੇ ਸਰਕਾਰ ਵੱਲੋਂ ਨਗਰ ਨਿਗਮ ਦੀ ਨਾ ਕੀਤੀ ਗਈ ਮਾਲੀ ਮਦਦ ਕਾਰਨ ਠੁੱਸ ਹੋ ਗਈ। ਸ਼ਹਿਰ ਵਿਚਲੀਆਂ ਡੇਅਰੀਆਂ ਬਾਹਰ ਕੱਢਣ ਲਈ ਪਿੰਡ ਅਬਲੋਵਾਲ ਕੋਲ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ, ਇੱਥੇ ਇਕੱਠੇ ਕੀਤੇ ਗੋਹੇ ਤੋਂ ਬਿਜਲੀ ਤੇ ਖਾਦ ਤਿਆਰ ਕਰਨ ਦਾ ਵੀ ਪ੍ਰੋਜੈਕਟ ਲਗਾਇਆ ਜਾਣਾ ਸੀ, ਜਿਸ ਨਾਲ ਨਗਰ ਨਿਗਮ ਨੂੰ ਵਿੱਤੀ ਮਦਦ ਵੀ ਹੁੰਦੀ। ਸ਼ਹਿਰ ਵਿਚਲੇ ਬਾਜ਼ਾਰਾਂ ਦੇ ਦੁਕਾਨ ਮਾਲਕਾਂ ਵੱਲੋਂ ਸੜਕਾਂ ਦੇ ਅੱਧ ਤੱਕ ਵਧਾਅ ਕੇ ਰੱਖੇ ਸਾਮਾਨ ਕਾਰਨ ਵੀ ਬਹੁਤ ਸਮੱਸਿਆਵਾਂ ਦਾ ਸਾਹਮਣਾ ਆਮ ਨਾਗਰਿਕਾਂ ਨੂੰ ਕਰਨਾ ਪੈਂਦਾ ਹੈ। ਨਗਰ ਨਿਗਮ ਜਾਂ ਉਸ 'ਤੇ ਕਾਬਜ਼ ਰਾਜਨੀਤਿਕ ਆਗੂਆਂ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੁੱਟੇ ਜਾਂਦੇ ਕਦਮਾਂ ਦਾ ਦੁਕਾਨਦਾਰਾਂ ਵੱਲੋਂ ਕੀਤਾ ਜਾਂਦਾ ਵਿਰੋਧ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਇਨ੍ਹਾਂ ਕਬਜ਼ਿਆਂ ਕਾਰਨ ਅੱਗ ਬੁਝਾਊ ਦਸਤੇ ਜਾਂ ਐਂਬੂਲੈਂਸ ਨੂੰ ਕੋਈ ਅਣਸੁਖਾਵੀਂ ਘਟਨਾ ਵਾਪਰਨ 'ਤੇ ਪੁਰਾਣੇ ਸ਼ਹਿਰ ਦੀਆਂ ਗਲੀਆਂ ਤੱਕ ਪਹੁੰਚਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਮੁੱਕਦੀ ਗੱਲ ਇਹ ਹੈ ਕਿ ਲੋਕਾਂ ਵੱਲੋਂ ਆਪ ਸਮੱਸਿਆਵਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਇਸ ਲਈ ਨਗਰ ਨਿਗਮ 'ਤੇ ਕਾਬਜ਼ ਰਾਜਨੀਤਿਕ ਆਗੂਆਂ ਜਾਂ ਮੁਲਾਜ਼ਮਾਂ ਨੂੰ ਕਸੂਰਵਾਰ ਠਹਿਰਾਉਣਾ ਬਹੁਤਾ ਠੀਕ ਨਹੀਂ ਜਾਪਦਾ। 

ਵਾਜੇ ਵਾਲੇ ਬੂਹੇ 'ਤੇ, ਬਰਾਤੀ ਤਿਆਰ, ਲਾੜਾ ਕਿਸੇ ਹੋਰ ਨਾਲ ਫ਼ਰਾਰ

ਹੰਬੜਾਂ, 20 ਮਾਰਚ-ਵਾਜੇ ਵਾਲੇ ਬੂਹੇ 'ਤੇ, ਬਰਾਤੀ ਤੇ ਗੱਡੀਆਂ ਤਿਆਰ ਪਰ ਲਾੜਾ ਫ਼ਰਾਰ। ਅੱਜ ਉਦੋਂ ਗੱਲ ਗੁੰਝਲਦਾਰ ਬਣ ਗਈ ਜਦੋਂ ਇਕ ਲਾੜੇ ਦੀ ਬਰਾਤ ਸਿੱਧਵਾਂ ਬੇਟ ਢੁੱਕਣੀ ਸੀ ਪਰ ਲਾੜਾ ਕੁਝ ਸਮਾਂ ਪਹਿਲਾਂ ਹੀ ਕਿਸੇ ਹੋਰ ਨਾਲ ਫ਼ੁਰਰ ਰ ਰ... ਹੋ ਗਿਆ। ਇਸ ਗੱਲ ਦੀ ਭਿਣਕ ਜਦੋਂ ਲੜਕੀ ਵਾਲਿਆਂ ਤੇ ਵਿਚੋਲੇ ਨੂੰ ਲੱਗੀ ਤਾਂ ਉਨ੍ਹਾਂ ਪਿੰਡ ਦੇ ਹੀ ਇਕ ਲਾੜੇ ਨੂੰ ਵਿਆਹ ਲਈ ਰਾਜ਼ੀ ਕਰਵਾ ਲਿਆ। ਜਦੋਂ ਦੂਸਰਾ ਲਾੜਾ ਉਸੇ ਲਾੜੀ ਨੂੰ ਵਿਆਹੁਣ ਲਈ ਗਿਆ ਤਾਂ ਪਹਿਲੇ ਲਾੜੇ ਦਾ ਭਰਾ ਵੀ ਆਪਣੇ ਭਰਾ ਦੀ ਮੰਗੇਤਰ ਨੂੰ ਵਿਆਹੁਣ ਲਈ ਘੋੜੀ ਚੜ੍ਹਿਆ ਪਰ ਲਾੜੀ ਨੇ ਦੋਨੋਂ ਨਵੇਂ ਲਾੜਿਆਂ ਨੂੰ ਠੁਕਰਾ ਕੇ ਆਪਣੇ ਮੰਗੇਤਰ ਨਾਲ ਹੀ ਵਿਆਹ ਰਚਾਉਣ ਦੀ ਪੇਸ਼ਕਸ਼ ਕੀਤੀ। ਇਸ ਗੱਲ ਦੀ ਇਲਾਕੇ 'ਚ ਖੂਬ ਚਰਚਾ ਰਹੀ।

ਅਜੂਬਾ ਹੈ ਆਕਲੈਂਡ ਹਵਾਈ ਅੱਡੇ 'ਤੇ ਲੱਗੀ
ਸ੍ਰੀ ਦਰਬਾਰ ਸਾਹਿਬ ਦੀ ਤਸਵੀਰ


 ਅੰਤਰਰਾਸ਼ਟਰੀ ਹਵਾਈ ਅੱਡੇ ਆਕਲੈਂਡ ਅੰਦਰ ਲੱਗੀ
ਹੋਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਤਸਵੀਰ।
ਆਕਲੈਂਡ-19 ਮਾਰਚ ਨਿਊਜ਼ੀਲੈਂਡ ਦੇ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਹਰ ਯਾਤਰੀ, ਸੈਲਾਨੀ ਤੇ ਭਾਰਤੀ ਨੂੰ ਉਦੋਂ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਉਹ ਕਸਟਮਜ਼ ਅਤੇ ਡਿਊਟੀ ਮੁਕਤ ਖੇਤਰ ਤੋਂ ਹੁੰਦਾ ਹੋਇਆ ਉਡਾਣ ਲਈ ਵੱਖ-ਵੱਖ ਗੇਟਾਂ 'ਤੇ ਖੜ੍ਹੇ ਹਵਾਈ ਜਹਾਜ਼ਾਂ ਵੱਲ ਵਧਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਜਗਮਗਾਉਂਦੀ ਵੱਡੀ ਤਸਵੀਰ ਵੇਖਦਾ ਹੈ।
'ਇਨਕ੍ਰੈਡਅਬਲ ਇੰਡੀਆ' ਟੂਰਿਜ਼ਮ ਕੰਪਨੀ ਵੱਲੋਂ ਲਗਾਈ ਗਈ ਇਹ ਤਸਵੀਰ ਜਿਥੇ ਸੈਲਾਨੀਆਂ ਦੇ ਮਨਾਂ ਵਿਚ ਵਿਸ਼ਵ ਦੇ ਇਕ ਅਜੂਬੇ ਵਜੋਂ ਵਿਚਰਦੇ ਅਸਥਾਨ ਦੀ ਯਾਦ ਤਾਜ਼ਾ ਕਰਵਾ ਕੇ ਉਨ੍ਹਾਂ ਨੂੰ ਆਪਣੇ ਵੱਲ ਆਕਿਰਸ਼ਤ ਕਰਦੀ ਹੈ ਉਥੇ ਸਿੱਖਾਂ ਦੇ ਭਾਰਤ ਰਵਾਨਾ ਹੋਣ ਦੇ ਮੁੱਢਲੇ ਸਫ਼ਰ ਵਿਚ ਹੀ ਅਧਿਆਤਮਿਕਤਾ ਦਾ ਸੰਦੇਸ਼ ਵੰਡ ਜਾਂਦੀ ਹੈ। ਸ. ਗੁਰਨੇਕ ਸਿੰਘ (ਮਾਨ ਵੀਡੀਓਜ਼) ਵਾਲਿਆਂ ਨੇ ਇਸ ਤਸਵੀਰ ਨੂੰ ਆਪਣੇ ਕੈਮਰੇ ਵਿਚ ਸਮੋਇਆ ਤੇ ਇਸ ਨੂੰ ਪ੍ਰੈਸ ਨਾਲ ਸਾਂਝਾ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ। ਇਹ ਤਸਵੀਰ ਉਥੇ ਲਗਾਈ ਗਈ ਹੈ ਜਿਥੇ ਅੰਤਰਰਾਸ਼ਟਰੀ ਸਫ਼ਰ ਕਰਨ ਵਾਲੇ ਹਰ ਯਾਤਰੀ ਨੂੰ ਇਸ ਦੇ ਸ਼ੁਰੂ ਵਿਚ ਹੀ ਦਰਸ਼ਨ ਹੋ ਜਾਂਦੇ ਹਨ। ਐੱਨ. ਆਈ. ਐਸ. ਕਾਲਜ ਦੀ ਪ੍ਰਧਾਨ ਸ੍ਰੀਮਤੀ ਮਾਰੀਅਨ ਐਡਵਾਰਡ ਜਿਸਦਾ ਕਹਿਣਾ ਹੈ ਕਿ ਉਹ ਜਿੰਨੀ ਵਾਰ ਵੀ ਭਾਰਤ ਜਾਂਦੀ ਹੈ ਉਥੇ ਸ੍ਰੀ ਦਰਬਾਰ ਸਾਹਿਬ ਦੇ ਜਰੂਰ ਦਰਸ਼ਨ ਕਰਦੀ ਹੈ ਅਤੇ ਇਕ ਵੱਖਰੀ ਤਰ੍ਹਾਂ ਦੀ ਮਨ ਨੂੰ ਸ਼ਾਂਤੀ ਮਹਿਸੂਸ ਕਰਦੀ ਹੈ। ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਜਾਣ ਵਾਲਿਆਂ ਲਈ ਇਹ ਤਸਵੀਰ ਉਦੋਂ ਤੱਕ ਮਨਾਂ ਵਿਚ ਉਕਰੀ ਰਹਿੰਦੀ ਹੈ ਜਿੰਨਾ ਚਿਰ ਉਹ ਪ੍ਰਤੱਖ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਇਕ ਰੱਬੀ ਸਕੂਨ ਨਹੀਂ ਪ੍ਰਾਪਤ ਕਰ ਲੈਂਦੇ। ਇਹ ਤਸਵੀਰ ਉਦੋਂ ਤੱਕ ਮਨਾਂ ਵਿਚ ਉਕਰੀ ਰਹਿੰਦੀ ਹੈ ਜਿੰਨਾ ਚਿਰ ਉਹ ਪ੍ਰਤੱਖ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਇਕ ਰੱਬੀ ਸਕੂਨ ਨਹੀਂ ਪ੍ਰਾਪਤ ਕਰ ਲੈਂਦੇ।

ਦਿੱਲੀ ਦੇ ਸ੍ਰੀਰਾਮ ਸੈਂਟਰ ਵਿਚ ਪ੍ਰਸਿੱਧ ਲੇਖਕ ਡਾ. ਸੀ. ਡੀ. ਸਿੱਧੂ ਦੇ ਲਿਖੇ ਨਾਟਕ 'ਸਿਕੰਦਰ ਦੀ ਜਿੱਤ' ਦੇ ਉਦਘਾਟਨ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀ ਅਰਵਿੰਦ ਚੋਪੜਾ ਅਤੇ ਸ੍ਰੀਮਤੀ ਸੀਮਾ ਚੋਪੜਾ ਨੂੰ ਸਨਮਾਨਿਤ ਕਰਦੇ ਹੋਏ ਸੀ. ਡੀ. ਐਸ. ਕਾਲਜੀਏਟ ਡਰਾਮਾ ਸੁਸਾਇਟੀ ਦੀ ਸਲੋਨੀ ਤਨੇਜਾ। ਸ੍ਰੀ ਰਵੀ ਤਨੇਜਾ ਦੀ ਨਿਰਦੇਸ਼ਨਾ ਵਾਲਾ ਇਹ ਨਾਟਕ ਪੰਜਾਬ ਵਿਚ ਵੀ ਖੇਡਿਆ ਜਾਵੇਗਾ। 
ਏ.ਐਸ.ਆਈ. ਹਰਭਜਨ ਸਿੰਘ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ

 ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੁਰਜੀਤ ਸਿੰਘ ਪੱਤਰਕਾਰ ਸੰਮੇਲਨ
ਦੌਰਾਨ ਜਾਣਕਾਰੀ ਦਿੰਦੇ ਹੋਏ।
ਬਰਨਾਲਾ.19 ਮਾਰਚ - ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸ਼ਹਿਣਾ ਵਿਖੇ ਤਾਇਨਾਤ ਏ.ਐਸ.ਆਈ. ਹਰਭਜਨ ਸਿੰਘ ਦੇ ਕਤਲ ਨਾਲ ਸਬੰਧਿਤ ਮੁੱਖ ਦੋਸ਼ੀ ਮੱਖਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਇਸ ਕਤਲ 'ਚ ਸ਼ਾਮਿਲ ਦੋ ਦੋਸ਼ੀ ਜੱਗਾ ਸਿੰਘ ਤੇ ਫਲੇਲ ਸਿੰਘ ਪਹਿਲਾਂ ਹੀ ਗ੍ਰਿਫਤਾਰ ਕੀਤੇ ਹੋਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਡੀ.ਆਈ.ਜੀ. ਪਟਿਆਲਾ ਰੇਂਜ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਮੁੱਖ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ। ਮੱਖਣ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਗੁਰਦਰਸ਼ਨ ਸਿੰਘ ਡੀ.ਐਸ.ਪੀ. ਮਹਿਲਕਲਾਂ ਨੂੰ ਖੁਫ਼ੀਆ ਇਤਲਾਹ ਮਿਲਣ 'ਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਸੁਖਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ, ਇੰਸਪੈਕਟਰ ਮੁੱਖ ਅਫਸਰ ਥਾਣਾ ਠੁੱਲੀਵਾਲ, ਐਸ.ਆਈ. ਮਲਕੀਤ ਸਿੰਘ, ਏ.ਐਸ.ਈ. ਬਲਜੀਤ ਸਿੰਘ ਸੀ. ਆਈ.ਏ. ਸਟਾਫ਼ ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਲਿੰਕ ਰੋਡ ਫਤਿਹਗੜ੍ਹ ਛੰਨਾ, ਬਰਨਾਲਾ, ਮਾਨਸਾ ਰੋਡ 'ਤੇ ਨਾਕਾਬੰਦੀ ਦੌਰਾਨ ਏ.ਐਸ. ਆਈ. ਹਰਭਜਨ ਸਿੰਘ ਦੇ ਕਤਲ ਨਾਲ ਸਬੰਧਿਤ ਮੁੱਖ ਦੋਸ਼ੀ ਮੱਖਣ ਸਿੰਘ ਪੁੱਤਰ ਮੋਦਾ ਸਿੰਘ ਵਾਸੀ ਬੜਾਗੁੜਾ ਜ਼ਿਲ੍ਹਾ ਸਿਰਸਾ ਨੂੰ ਇੱਕ ਮੋਟਰਸਾਈਕਲ 'ਤੇ ਆਉਂਦੇ ਨੂੰ ਗ੍ਰਿਫਤਾਰ ਕੀਤਾ। ਮੱਖਣ ਸਿੰਘ ਪਾਸੋਂ ਤਲਾਸ਼ੀ ਦੌਰਾਨ ਇੱਕ ਪਿਸਤੌਲ ਤੇ 4 ਜਿੰਦਾ ਕਾਰਤੂਸ ਅਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ, ਕਤਲ ਤੇ ਡਕੈਤੀ ਦੇ 50-55 ਮੁਕੱਦਮੇ ਪੰਜਾਬ ਅਤੇ ਹਰਿਆਣਾ ਵਿੱਚ ਦਰਜ ਹਨ ਅਤੇ ਇਹ ਕਈ ਮੁਕੱਦਮਿਆਂ 'ਚ ਭਗੌੜਾ ਹੈ।
ਪੁਲਿਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਜੱਗਾ ਸਿੰਘ ਅਤੇ ਫਲੇਲ ਸਿੰਘ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਪੁਲਿਸ ਨੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ। ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ, ਕਤਲ ਤੇ ਡਕੈਤੀ ਦੇ 50-55 ਮੁਕੱਦਮੇ ਪੰਜਾਬ ਅਤੇ ਹਰਿਆਣਾ ਵਿੱਚ ਦਰਜ ਹਨ ਅਤੇ ਇਹ ਕਈ ਮੁਕੱਦਮਿਆਂ 'ਚ ਭਗੌੜਾ ਹੈ। ਪੁਲਿਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਜੱਗਾ ਸਿੰਘ ਅਤੇ ਫਲੇਲ ਸਿੰਘ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਪੁਲਿਸ ਨੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ।

ਜੰਗਲਾਤ ਵਿਭਾਗ ਦੇ ਦੋ ਰੇਜ਼ ਅਫ਼ਸਰ ਬਰਖਾਸਤ
ਫ਼ਿਰੋਜ਼ਪੁਰ-19 ਮਾਰਚ  ਦਰੱਖਤਾਂ ਦੀ ਨਜਾਇਜ਼ ਕਟਾਈ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਦੋ ਰੇਜ਼ ਅਫ਼ਸਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਿੰਦ-ਪਾਕਿ ਸਰਹੱਦ ਲਾਗੇ ਮਮਦੋਟ ਸੈਕਟਰ 'ਚ ਪੈਂਦੇ ਚੱਕ ਬੀੜ ਵਿਚੋਂ 2006 'ਚ ਵੱਡੀ ਗਿਣਤੀ 'ਚ ਦਰੱਖਤਾਂ ਦੀ ਨਜਾਇਜ਼ ਕਟਾਈ ਹੋਈ ਸੀ, ਜਿਸ ਦੀ ਜਾਂਚ ਦੌਰਾਨ ਵਿਭਾਗ ਵੱਲੋਂ ਵਿਭਾਗ ਦੇ ਦੋ ਰੇਜ਼ ਅਫ਼ਸਰਾਂ ਨੂੰ ਬਰਾਬਰ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਵਿਭਾਗ ਦੇ ਕੰਜਰਵੇਟਰ ਸੌਰਵ ਗੁਪਤਾ ਵੱਲੋਂ ਜਾਰੀ ਹੁਕਮਾਂ ਤਹਿਤ ਰੇਂਜ ਅਫ਼ਸਰ ਬਲਵਿੰਦਰ ਸਿੰਘ ਬੱਟੀ ਅਤੇ ਰੇਂਜ ਅਫ਼ਸਰ ਜਸਬੀਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦਰੱਖਤਾਂ ਦੀ ਨਜਾਇਜ਼ ਕਟਾਈ 'ਚ ਕੁਝ ਹੋਰ ਕੱਚੇ-ਪੱਕੇ ਮੁਲਾਜ਼ਮ ਵੀ ਦੋਸ਼ੀ ਪਾਏ ਗਏ ਹਨ, ਜਿੰਨ੍ਹਾਂ ਖਿਲਾਫ਼ ਪੁਲਿਸ ਨੇ ਮੁਕੱਦਮਾ ਵੀ ਦਰਜ ਕਰ ਲਿਆ ਹੈ।
ਬੀ.ਐਸ.ਐਫ. ਵੱਲੋਂ ਤਿੰਨ ਪਾਕਿ ਸਮਗਲਰ ਹਲਾਕ

 ਭਾਰਤ-ਪਾਕਿ ਸਰਹੱਦ 'ਤੇ ਖੇਮਕਰਨ ਸੈਕਟਰ 'ਚ ਬਣੀ ਧਰਮਾ ਚੌਂਕੀ 'ਤੇ ਮਾਰੇ ਗਏ ਸਮੱਗਲਰਾਂ ਤੋਂ ਬਰਾਮਦ ਕੀਤੀ ਹੈਰੋਇਨ ਦੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਰਜੇਸ਼ ਗੁਪਤਾ, ਕਮਾਂਡਰ ਅਫਸਰ ਆਰ.ਕੇ. ਸ਼ਰਮਾ ਆਦਿ।
ਅਮਰਕੋਟ/ਖਾਲੜਾ-19 ਮਾਰਚ  ਤਰਨ ਤਾਰਨ ਜ਼ਿਲ੍ਹੇ ਦੇ ਖੇਮਕਰਨ ਸੈਕਟਰ 'ਚ ਭਾਰਤ ਪਾਕਿ ਸਰਹੱਦ 'ਤੇ ਖਾਲੜਾ ਨੇੜ੍ਹੇ ਬਣੀ ਭਾਰਤੀ ਸੁਰੱਖਿਆ ਬਲ ਦੀ ਧਰਮਾ ਚੌਂਕੀ ਵਿਖੇ ਬੀਤੀ ਰਾਤ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਦੇਣ ਆਏ ਤਿੰਨ ਪਾਕਿਸਤਾਨੀ ਸਮੱਗਲਰਾਂ ਨਾਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਹੋਈ ਆਹਮੋ ਸਾਹਮਣੇ ਫਾਇਰਿੰਗ ਵਿਚ ਤਿੰਨੇ ਪਾਕਿਸਤਾਨੀ ਸਮੱਗਲਰ ਮਾਰੇ ਗਏ। ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਮੱਗਲਰਾਂ ਨੂੰ ਦੇਣ ਲਈ ਲਿਆਂਦੀ 22 ਕਿਲੋ ਹੈਰੋਇਨ , ਤਿੰਨ ਮੋਬਾਇਲ, ਇਕ 12 ਬੋਰ ਦੀ ਦੇਸੀ ਗੰਨ, ਦਸ ਜਿੰਦਾ ਕਾਰਤੂਸ ਅਤੇ 200 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 1 ਅਰਬ 10 ਕਰੋੜ ਰੁਪਏ ਦੱਸੀ ਜਾਂਦੀ ਹੈ। ਸੀਮਾ ਸੁਰੱਖਿਆ ਬਲ ਦੀ 45 ਬਟਾਲੀਅਨ ਦੇ ਹੈੱਡਕੁਆਟਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਰਜੇਸ਼ ਗੁਪਤਾ ਅਤੇ ਕਮਾਂਡਰ ਅਫਸਰ ਆਰ.ਕੇ. ਸ਼ਰਮਾ ਨੇ ਦੱਸਿਆ ਕਿ ਬੀ.ਐੱਸ.ਐੱਫ. ਨੂੰ ਗੁਪਤ ਜਾਣਕਾਰੀ ਮਿਲੀ ਕਿ ਭਾਰਤ ਪਾਕਿ ਸਰਹੱਦ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਹੈਰੋਇਨ ਦੀ ਖੇਪ ਆਉਣ ਵਾਲੀ ਹੈ, ਜਿਸ ਕਾਰਨ ਬੀ.ਐੱਸ.ਐੱਫ. ਵੱਲੋਂ ਸਰਹੱਦ ਉਪਰ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸਰਹੱਦ 'ਤੇ ਬਣੀ ਧਰਮਾ ਚੌਂਕੀ ਨੇੜ੍ਹੇ ਰਾਤ ਕਰੀਬ ਇਕ ਵਜੇ ਪਾਕਿਸਤਾਨ ਵੱਲੋਂ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ, ਜਿਸ ਵਿਚ ਬਿਜਲੀ ਦਾ ਕਰੰਟ ਹੁੰਦਾ ਹੈ, ਉਸ ਤਾਰ ਵਿਚ ਪਲਾਸਟਿਕ ਦੀ ਪਾਈਪ (ਜੋ ਕਿ ਕਰੀਬ 17-18 ਫੁੱਟ ਲੰਮੀ ਸੀ) ਪਾ ਕੇ ਉਸ ਰਾਹੀਂ ਹੈਰੋਇਨ ਦੇ ਪੈਕੇਟ ਤਾਰ ਨਾਲ ਲਗਦੇ ਭਾਰਤੀ ਖੇਤਾਂ ਵਿਚ ਸੁੱਟ ਦਿੱਤੇ। ਜਦ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਦੀ ਪਾਈਪ ਨੂੰ ਵਾਪਿਸ ਖਿੱਚਿਆ ਜਾ ਰਿਹਾ ਸੀ ਤਾਂ ਉਸ ਵਕਤ ਕੰਡਿਆਲੀ ਤਾਰ ਨੇੜ੍ਹੇ ਕੁਝ ਹਰਕਤ ਨਜ਼ਰ ਆਉਣ ਕਾਰਨ ਬੀ.ਐੱਸ.ਐੱਫ. ਦੇ ਜਵਾਨ ਚੌਕਸ ਹੋ ਗਏ। ਜਵਾਨਾਂ ਵੱਲੋਂ ਲਲਕਾਰਨ 'ਤੇ ਇਕ ਪਾਕਿਸਤਾਨ ਨੌਜਵਾਨ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿਚ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਲਗਾਤਾਰ ਧੜਾਧੜ ਕੀਤੀ ਫਾਇਰਿੰਗ ਕਾਰਨ ਤਿੰਨੇ ਪਾਕਿਸਤਾਨੀ ਸਮੱਗਲਰ ਮੌਕੇ 'ਤੇ ਹੀ ਢੇਰ ਹੋ ਗਏ। ਉਨ੍ਹਾਂ ਦੱਸਿਆ ਕਿ ਜਵਾਨਾਂ ਵੱਲੋਂ ਘਟਨਾ ਸਥਾਨ ਦੀ ਕੀਤੀ ਜਾਂਚ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਪਾਈਪ ਰਾਹੀਂ ਖੇਤਾਂ ਵਿਚ ਸੁੱਟੇ ਹੈਰੋਇਨ ਦੇ 1-1 ਕਿਲੋ ਦੇ 22 ਪੈਕੇਟ ਬਰਾਮਦ ਹੋਏ ਤੇ ਸਮੱਗਲਰਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਤਿੰਨ ਮੋਬਾਇਲ, ਇਕ 12 ਬੋਰ ਦੇਸੀ ਗੰਨ, 10 ਜਿੰਦਾ ਕਾਰਤੂਸ, 200 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਗਈ ਹੈਰੋਇਨ ਨੂੰ ਲੈਣ ਵਾਸਤੇ ਆਏ ਭਾਰਤੀ ਸਮੱਗਲਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ, ਕਿਉਂਕਿ ਉਹ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਿਛੇ ਹੀ ਕਿਤੇ ਝਾੜੀਆਂ ਵਿਚ ਛੁਪੇ ਹੋਏ ਸਨ ਤੇ ਫਾਇਰਿੰਗ ਸ਼ੁਰੂ ਹੋਣ 'ਤੇ ਭਾਰਤੀ ਸਮੱਗਲਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪਿਛੇ ਦੇ ਪਿਛੇ ਹੀ ਦੌੜ ਗਏ। ਉਨ੍ਹਾਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ, ਜਿਸ ਵਿਚ ਬਿਜਲੀ ਦਾ ਕਰੰਟ ਹੁੰਦਾ ਹੈ, ਉਸ ਤਾਰ ਵਿਚ ਪਲਾਸਟਿਕ ਦੀ ਪਾਈਪ (ਜੋ ਕਿ ਕਰੀਬ 17-18 ਫੁੱਟ ਲੰਮੀ ਸੀ) ਪਾ ਕੇ ਉਸ ਰਾਹੀਂ ਹੈਰੋਇਨ ਦੇ ਪੈਕੇਟ ਤਾਰ ਨਾਲ ਲਗਦੇ ਭਾਰਤੀ ਖੇਤਾਂ ਵਿਚ ਸੁੱਟ ਦਿੱਤੇ। ਜਦ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਦੀ ਪਾਈਪ ਨੂੰ ਵਾਪਿਸ ਖਿੱਚਿਆ ਜਾ ਰਿਹਾ ਸੀ ਤਾਂ ਉਸ ਵਕਤ ਕੰਡਿਆਲੀ ਤਾਰ ਨੇੜ੍ਹੇ ਕੁਝ ਹਰਕਤ ਨਜ਼ਰ ਆਉਣ ਕਾਰਨ ਬੀ.ਐੱਸ.ਐੱਫ. ਦੇ ਜਵਾਨ ਚੌਕਸ ਹੋ ਗਏ। ਜਵਾਨਾਂ ਵੱਲੋਂ ਲਲਕਾਰਨ 'ਤੇ ਇਕ ਪਾਕਿਸਤਾਨ ਨੌਜਵਾਨ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿਚ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਲਗਾਤਾਰ ਧੜਾਧੜ ਕੀਤੀ ਫਾਇਰਿੰਗ ਕਾਰਨ ਤਿੰਨੇ ਪਾਕਿਸਤਾਨੀ ਸਮੱਗਲਰ ਮੌਕੇ 'ਤੇ ਹੀ ਢੇਰ ਹੋ ਗਏ। ਉਨ੍ਹਾਂ ਦੱਸਿਆ ਕਿ ਜਵਾਨਾਂ ਵੱਲੋਂ ਘਟਨਾ ਸਥਾਨ ਦੀ ਕੀਤੀ ਜਾਂਚ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਪਾਈਪ ਰਾਹੀਂ ਖੇਤਾਂ ਵਿਚ ਸੁੱਟੇ ਹੈਰੋਇਨ ਦੇ 1-1 ਕਿਲੋ ਦੇ 22 ਪੈਕੇਟ ਬਰਾਮਦ ਹੋਏ ਤੇ ਸਮੱਗਲਰਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਤਿੰਨ ਮੋਬਾਇਲ, ਇਕ 12 ਬੋਰ ਦੇਸੀ ਗੰਨ, 10 ਜਿੰਦਾ ਕਾਰਤੂਸ, 200 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਗਈ ਹੈਰੋਇਨ ਨੂੰ ਲੈਣ ਵਾਸਤੇ ਆਏ ਭਾਰਤੀ ਸਮੱਗਲਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ, ਕਿਉਂਕਿ ਉਹ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਿਛੇ ਹੀ ਕਿਤੇ ਝਾੜੀਆਂ ਵਿਚ ਛੁਪੇ ਹੋਏ ਸਨ ਤੇ ਫਾਇਰਿੰਗ ਸ਼ੁਰੂ ਹੋਣ 'ਤੇ ਭਾਰਤੀ ਸਮੱਗਲਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪਿਛੇ ਦੇ ਪਿਛੇ ਹੀ ਦੌੜ ਗਏ।

ਜਾਅਲੀ ਨੋਟਾਂ ਸਮੇਤ ਇੱਕ ਰਾਜਸਥਾਨੀ ਤੇ ਇਕ ਪੰਜਾਬੀ ਕਾਬੂ

 ਅਬੋਹਰ ਵਿਖੇ ਫੜੀ ਗਈ ਜਾਅਲੀ ਕਰੰਸੀ ਬਾਰੇ ਜਾਣਕਾਰੀ
ਦਿੰਦੇ ਹੋਏ ਪੁਲਿਸ ਕਪਤਾਨ ਸ: ਵਰਿੰਦਰ ਸਿੰਘ ਬਰਾੜ।
ਅਬੋਹਰ.-19 ਮਾਰਚ - ਖੂਈਆਂ ਸਰਵਰ ਦੀ ਪੁਲਿਸ ਨੇ ਇੱਥੇ ਜਾਅਲੀ ਨੋਟਾਂ ਸਮੇਤ ਇੱਕ ਰਾਜਸਥਾਨੀ ਤੇ ਇੱਕ ਪੰਜਾਬੀ ਨੂੰ ਕਾਬੂ ਕੀਤਾ ਹੈ। ਪੁਲਿਸ ਕਪਤਾਨ ਸ: ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ 'ਤੇ ਖੂਈਆਂ ਸਰਵਰ ਪੁਲਿਸ ਦੇ ਮੁਖੀ ਸ੍ਰੀ ਵੀਰ ਚੰਦ ਨੇ ਛਿੰਦਾ ਪੁੱਤਰ ਗੁਰਾਂ ਸਿੰਘ ਵਾਸੀ ਸੱਪਾਂ ਵਾਲੀ ਤੇ ਸੋਨੂੰ ਪੁੱਤਰ ਕੁਲਵੰਤ ਸਿੰਘ ਰਾਏ ਵਾਸੀ ਹਿੰਦੂਮਲ ਕੋਟ (ਰਾਜਸਥਾਨ) ਨੂੰ 64 ਹਜ਼ਾਰ ਦੇ ਜਾਅਲੀ ਨੋਟਾਂ ਸਮੇਤ ਕਾਬੂ ਕੀਤਾ ਹੈ। ਇਹ ਦੋਨੋਂ ਰਲ ਕੇ ਸਕੈਨਰ ਨਾਲ ਬਠਿੰਡੇ ਤੋਂ ਕਿਸੇ ਕੋਲੋਂ ਕਾਗ਼ਜ਼ ਲਿਆ ਕੇ ਨੋਟ ਤਿਆਰ ਕਰਦੇ ਸਨ। ਇਨ੍ਹਾਂ ਕੋਲੋਂ 21 ਨੋਟ 1 ਹਜ਼ਾਰ ਵਾਲੇ, 71 ਨੋਟ 500 ਵਾਲੇ ਤੇ 75 ਨੋਟ 100 ਵਾਲੇ ਬਰਾਮਦ ਹੋਏ ਹਨ। ਸ: ਬਰਾੜ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਧਾਰਾ 489 ਏ, 489 ਬੀ, 489 ਸੀ ਤੇ 489 ਡੀ ਤਹਿਤ ਮੁਕੱਦਮਾ ਨੰਬਰ 29 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਪੁਲਿਸ ਉਪ ਕਪਤਾਨ ਸ੍ਰੀ ਵਿਭੋਰ ਕੁਮਾਰ ਵੀ ਹਾਜ਼ਰ ਸਨ। ਸਮੇਤ ਕਾਬੂ ਕੀਤਾ ਹੈ। ਇਹ ਦੋਨੋਂ ਰਲ ਕੇ ਸਕੈਨਰ ਨਾਲ ਬਠਿੰਡੇ ਤੋਂ ਕਿਸੇ ਕੋਲੋਂ ਕਾਗ਼ਜ਼ ਲਿਆ ਕੇ ਨੋਟ ਤਿਆਰ ਕਰਦੇ ਸਨ। ਇਨ੍ਹਾਂ ਕੋਲੋਂ 21 ਨੋਟ 1 ਹਜ਼ਾਰ ਵਾਲੇ, 71 ਨੋਟ 500 ਵਾਲੇ ਤੇ 75 ਨੋਟ 100 ਵਾਲੇ ਬਰਾਮਦ ਹੋਏ ਹਨ। ਸ: ਬਰਾੜ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਧਾਰਾ 489 ਏ, 489 ਬੀ, 489 ਸੀ ਤੇ 489 ਡੀ ਤਹਿਤ ਮੁਕੱਦਮਾ ਨੰਬਰ 29 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਪੁਲਿਸ ਉਪ ਕਪਤਾਨ ਸ੍ਰੀ ਵਿਭੋਰ ਕੁਮਾਰ ਵੀ ਹਾਜ਼ਰ ਸਨ।
ਮਹਿਲ ਕਲਾਂ ਦੇ ਜੰਮਪਲ ਨੌਜਵਾਨ ਦੀ ਲਿਬਨਾਨ
 ਵਿਖੇ ਮਕਾਨ ਨੂੰ ਲੱਗੀ ਅੱਗ 'ਚ ਝੁਲਸਣ ਨਾਲ ਮੌਤ


ਮ੍ਰਿਤਕ ਜਸਵਿੰਦਰ ਸਿੰਘ ਦੀ ਤਸਵੀਰ
ਮਹਿਲ ਕਲਾਂ, 19 ਮਾਰਚ-ਕੋਈ ਢਾਈ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿਚ ਲਿਬਨਾਨ ਗਏ ਸਥਾਨਕ ਕਸਬੇ ਦੇ ਜੰਮਪਲ ਤੇ ਵਸਨੀਕ ਇਕ ਬੇਹੱਦ ਸਾਊ ਸੁਭਾਅ ਵਾਲੇ ਮਿਹਨਤੀ ਨੌਜਵਾਨ ਜਸਵਿੰਦਰ ਸਿੰਘ ਉਰਫ ਕਿੰਦੀ ਦੀ ਬੀਤੇ ਕੱਲ੍ਹ ਰਿਹਾਇਸ਼ੀ ਮਕਾਨ ਨੂੰ ਅਚਾਨਕ ਲੱਗੀ ਅੱਗ ਕਾਰਨ ਝੁਲਸ ਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸ੍ਰੀ ਸੁਦਾਗਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਜਸਵਿੰਦਰ ਸਿੰਘ ਉਰਫ ਕਿੰਦੀ (22 ਸਾਲ) ਮਿਤੀ 28 ਜੂਨ, 2009 ਨੂੰ ਘਰ ਦੀ ਕਮਜ਼ੋਰ ਆਰਥਿਕ ਹਾਲਤ ਨੂੰ ਸੁਧਾਰਨ ਲਈ ਲਿਬਨਾਨ ਗਿਆ ਸੀ। ਜਸਵਿੰਦਰ ਸਿੰਘ ਆਪਣੇ ਹੋਰਨਾਂ ਕੁਝ ਸਾਥੀਆਂ ਨਾਲ ਲਿਬਨਾਨ ਦੇ ਬੈਤੂਰ ਸ਼ਹਿਰ ਵਿਖੇ ਮਜ਼ਦੂਰੀ ਕਰਦਾ ਸੀ, ਜਿਸ ਵੱਲੋਂ ਆਪਣੀ ਰਿਹਾਇਸ਼ ਵੀ ਇਸੇ ਸ਼ਹਿਰ ਦੇ ਇਕ ਲੱਕੜਨੁਮਾ ਮਕਾਨ ਵਿਚ ਰੱਖੀ ਹੋਈ ਸੀ। ਮਕਾਨ ਨੂੰ ਬੀਤੀ ਮਿਤੀ 18 ਮਾਰਚ ਦੀ ਰਾਤ ਨੂੰ ਲੱਗੀ ਅਚਾਨਕ ਅੱਗ ਕਾਰਨ ਜਸਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਝੁਲਸਣ ਨਾਲ ਮੌਤ ਹੋ ਗਈ।
'ਦਿਲ ਤੈਨੂੰ ਕਰਦਾ ਹੈ ਪਿਆਰ' ਫ਼ਿਲਮ ਨੌਜਵਾਨ
ਵਰਗ ਨੂੰ ਪਸੰਦ ਆਵੇਗੀ-ਗੁਲਜ਼ਾਰ ਚਾਹਲ


ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਲਜ਼ਾਰ
 ਇੰਦਰ ਚਾਹਲ।
ਮੌੜ ਮੰਡੀ, 19 ਮਾਰਚ- ਦਬੰਗ-2, ਧੂਮ ਅਤੇ ਨਮਸਤੇ ਲੰਡਨ ਜਿਹੀਆਂ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਸਿਨੇਮਾ ਕੈਪੀਟਲ ਵੈਂਚਰ ਫੰਡ ਦੁਆਰਾ ਆਪਣੀ ਪਹਿਲੀ ''ਫਿਲਮ ਦਿਲ ਤੈਨੂੰ ਕਰਦਾ ਹੈ ਪਿਆਰ'' ਅਪ੍ਰੈਲ ਮਹੀਨੇ ਵਿਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਬਾਲੀਵੁੱਡ ਵਿਚ ਨਵੇਂ ''ਹੀ ਮੈਨ'' ਦੇ ਤੌਰ 'ਤੇ ਜਾਣੇ ਜਾਂਦੇ ਇਸ ਫਿਲਮ ਦੇ ਹੀਰੋ ਗੁਲਜ਼ਾਰ ਇੰਦਰ ਸਿੰਘ ਚਾਹਲ ਜੋ ਕਿ ਇਤਿਹਾਸਕ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ, ਨੇ ਦੱਸਿਆ ਕਿ ਦਿਲ ਤੈਨੂੰ ਕਰਦਾ ਹੈ ਪਿਆਰ ਸਿਨੇਮਾ ਕੈਪੀਟਲ ਦੀ ਪਹਿਲੀ ਪੰਜਾਬੀ ਫਿਲਮ ਹੈ ਜਿਸ ਵਿਚ ਉਨ੍ਹਾਂ ਨੂੰ ਬਤੌਰ ਹੀਰੋ ਲਿਆ ਗਿਆ ਹੈ। ਇਹ ਫਿਲਮ ਨੌਜਵਾਨਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਇਕ ਪਰਿਵਾਰਕ ਫਿਲਮ ਹੈ ਜੋ ਸਮਾਜ ਦੇ ਹਰ ਵਰਗ ਨੂੰ ਪਸੰਦ ਆਵੇਗੀ। ਇਸ ਫਿਲਮ ਵਿਚ ਹੀਰੋਇਨ ਨੀਤੂ ਸਿੰਘ ਤੋਂ ਇਲਾਵਾ ਰੋਹਿਤ ਸ਼ਰਮਾ, ਗੁਰਪ੍ਰੀਤ ਘੁੱਗੀ, ਕੰਵਲਜੀਤ ਸਿੰਘ ਅਤੇ ਬੀ. ਐੱਨ ਸ਼ਰਮਾ ਦੇ ਮੁੱਖ ਕਿਰਦਾਰ ਹਨ। ਇਸ ਤੋਂ ਪਹਿਲਾਂ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਗੁਲਜ਼ਾਰ ਚਾਹਲ ਦੀ ਤਿੰਨ ਭਾਸ਼ਾਵਾਂ ਵਿਚ ਬਣੀ ਫਿਲਮ 'ਆਈ ਐੱਮ ਸਿੰਘ' ਬਾਕਸ ਆਫਿਸ ਤੇ ਕਾਫ਼ੀ ਕਾਮਯਾਬ ਰਹੀ ਹੈ ਅਤੇ ''ਯਾਰਾ ਓ ਦਿਲਦਾਰਾ'' ਵੀ ਪੰਜਾਬੀ ਵਿਚ ਸੁਪਰਹਿਟ ਰਹੀ ਹੈ। ਦਿਲ ''ਤੈਨੂੰ ਕਰਦਾ ਹੈ ਪਿਆਰ'' ਦਾ ਸੰਗੀਤ ਮਸ਼ਹੂਰ ਸੰਗੀਤਕਾਰ ਜੈਦੇਵ ਕੁਮਾਰ ਨੇ ਦਿੱਤਾ ਹੈ।

ਪੰਜਾਬ ਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ
ਦਿੱਲੀ 'ਚ ਜ਼ੋਰਦਾਰ ਰੋਸ ਮੁਜ਼ਾਹਰਾ



ਨਵੀਂ ਦਿੱਲੀ ਵਿਖੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਦ੍ਰਿਸ਼। (ਸੱਜੇ) ਪ੍ਰਦਰਸ਼ਨ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਤੇ ਹੋਰ ਕਿਸਾਨ ਤੇ ਮਜ਼ਦੂਰ ਆਗੂ। 
ਨਵੀਂ ਦਿੱਲੀ, 19 ਮਾਰਚ- ਕੇਂਦਰ ਤੇ ਸੂਬਾ ਸਰਕਾਰਾਂ ਦੀ ਗਲਤ ਨੀਤੀਆਂ ਖ਼ਿਲਾਫ ਪੰਜਾਬ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਅੱਜ ਜੰਤਰ-ਮੰਤਰ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਪੰਜਾਬ ਤੋਂ ਵੱਖ-ਵੱਖ ਕਿਸਾਨ-ਮਜ਼ਦੂਰਾਂ ਦੀਆਂ ਜੱਥੇਬੰਦੀਆਂ ਤੇ ਔਰਤਾਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਥੇਬੰਦੀਆਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਇਕ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਕਿ ਕੇਂਦਰੀ ਅੰਨ੍ਹ ਭੰਡਾਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਹਰੇ ਇਨਕਲਾਬ ਦੇ ਝੰਬੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ। ਇਸ ਤੋਂ ਪਹਿਲਾਂ ਜੰਤਰ ਮੰਤਰ ਵਿਖੇ ਕਿਸਾਨ-ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਸ: ਬੂਟਾ ਸਿੰਘ ਬੁਰਜਗਿੱਲ, ਡਾ: ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਰੁਲਦੂ ਸਿੰਘ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਨਾਮ ਸਿੰਘ ਦਾਊਦ ਸੂਬਾ ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ, ਸਤਨਾਮ ਸਿੰਘ ਪਨੂੰ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਗਵੰਤ ਸਮਾਊਂ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ, ਸੁਰਜੀਤ ਸਿੰਘ ਫੂਲ (ਸੂਬਾ ਪ੍ਰਧਾਨ ਬੀ. ਕੇ. ਯੂ. ਕ੍ਰਾਂਤੀਕਾਰੀ, ਤਰਸੇਮ ਸਿੰਘ ਪੀਟਰ ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਨਿਰਭੈ ਸਿੰਘ ਢੁਡੀਕੇ ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਬਲਦੇਵ ਸਿੰਘ ਰਸੂਲਪੁਰ ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਨੇ ਸੰਬੋਧਨ ਕਰਦਿਆਂ ਰੋਸ ਜਤਾਇਆ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਨੂੰ ਮਿਲਦੀਆਂ ਸਬਸਿਡੀਆਂ 'ਚ ਖਾਦਾਂ, ਰਸੋਈ ਗੈਸ, ਬੀਜਾਂ, ਕੀੜੇਮਾਰ ਦਵਾਈਆਂ, ਡੀਜਲ, ਖੇਤੀ ਸੰਦਾ ਤੇ ਹੋਰ ਵਸਤੂਆਂ 'ਚ ਭਾਰੀ ਕਟੌਤੀ ਕੀਤੀ ਜਾ ਰਹੀ ਹੈ। ਜਦਕਿ ਖਾਦਾਂ ਵਿਚ ਹੀ ਪਿਛਲੇ ਇਕ ਵਰ੍ਹੇ 'ਚ ਭਾਰੀ ਕਟੌਤੀ ਕਰਨ ਨਾਲ ਇਨ੍ਹਾਂ ਦੀਆਂ ਕੀਮਤਾਂ ਢਾਈ ਗੁਣਾ ਵਧ ਗਈਆਂ ਹਨ। ਉਪਰੋਕਤ ਕਾਰਨਾਂ ਕਰਕੇ ਖੇਤੀ ਕਾਸ਼ਤ ਦੀਆਂ ਕੀਮਤਾਂ ਵੱਧ ਰਹੀਆਂ ਹਨ ਪਰੰਤੂ ਖੇਤੀ ਜਿਨਸਾਂ ਦੇ ਭਾਅ ਲਾਗਤ ਕੀਮਤਾਂ ਤੋਂ ਵੀ ਘੱਟ ਦਿੱਤੇ ਜਾ ਰਹੇ ਹਨ ਅਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਲਈ ਕੌਡੀਆਂ ਦੇ ਭਾਅ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਕਾਰਨ ਹਰ ਵਰ੍ਹੇ ਸੈਂਕੜੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ 'ਲੋਕ ਵੰਡ ਪ੍ਰਣਾਲੀ' ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਮਨਰੇਗਾ ਸਕੀਮ ਨੂੰ ਵੀ ਭ੍ਰਿਸ਼ਟਾਚਾਰ ਦੀ ਭੇਟ ਚੜਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦੇ ਭਾਅ (ਐਮ. ਐਸ. ਪੀ.) ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਜ਼ਰੂਰੀ ਵਸਤਾਂ ਪੇਂਡੂ ਗਰੀਬਾਂ ਨੂੰ ਸਸਤੇ ਭਾਅ 'ਤੇ ਮੁਹੱਈਆ ਕਰਵਾਉਣ, ਮਨਰੇਗਾ ਦੀ ਦਿਹਾੜੀ 250 ਰੁਪਏ, ਬੀ. ਪੀ. ਐਲ. ਸਕੀਮ 'ਚ ਬੇਲੋੜੀਆ ਸ਼ਰਤਾਂ ਖਤਮ ਕੀਤੇ ਜਾਣ ਦੀ ਮੰਗ ਕੀਤੀ ਗਈ।
ਕਰਜ਼ੇ ਤੇ ਆਰਥਿਕ ਤੰਗੀਆਂ ਕਾਰਨ ਖੁਦਕਸ਼ੀਆਂ ਕਰ ਚੁੱਕੇ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੇਂਡੂ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਲਈ ਪੈਨਸ਼ਨ 2 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ। ਉਪਰੋਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਘਬੀਰ ਸਿੰਘ ਪਕੀਵਾਂ, ਜਗਮੋਹਨ ਸਿੰਘ ਪਟਿਆਲਾ, ਦਰਸ਼ਨ ਨਾਹਰ, ਸਵਿੰਦਰ ਸਿੰਘ, ਗੁਰਨਾਮ ਸਿੰਘ ਭੀਖੀ ਤੇ ਹੋਰਨਾਂ ਕਿਸਾਨ ਮਜ਼ਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ।