ਬਿਰਧ ਨਾਲ ਜਬਰ ਜਨਾਹ ਕਰਨ ਵਾਲੇ ਨੂੰ ਸਜ਼ਾ-ਏ-ਮੌਤ
ਸਿਰਸਾ-ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਲਿਮਾ ਸਾਂਗਲਾ ਦੀ ਅਦਾਲਤ ਨੇ ਅੱਜ 75 ਸਾਲਾ ਬਿਰਧ ਔਰਤ ਨਾਲ ਬਲਾਤਕਾਰ ਕਰਨ ਮਗਰੋਂ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਨੂੰ ਫਾਂਸੀ ਦੇ ਹੁਕਮ ਦਿੱਤੇ ਹਨ।
ਮਾਮਲੇ ਮੁਤਾਬਕ ਜ਼ਿਲ੍ਹਾ ਦੇ ਪਿੰਡ ਸਾਂਵਤਖੇੜਾ ਵਾਸੀ 75 ਸਾਲਾ ਔਰਤ 11 ਫਰਵਰੀ 2011 ਦੀ ਦੁਪਹਿਰ ਨੂੰ ਜਦੋਂ ਖਾਣਾ ਖਾਣ ਤੋਂ ਬਾਅਦ ਘਰੋਂ ਬਾਹਰ ਨਿਕਲ ਕੇ ਖੇਤਾਂ ਵੱਲ ਸੜਕ ’ਤੇ ਜਾ ਰਹੀ ਸੀ ਤਾਂ ਪਿੰਡ ਦਾ ਹੀ ਨਿੱਕਾ ਸਿੰਘ ਉਸ ਨੂੰ ਧੂਹ ਕੇ ਸਰੋ੍ਹਂ ਦੇ ਖੇਤ ਵਿੱਚ ਲੈ ਗਿਆ ਅਤੇ ਬਲਾਤਕਾਰ ਮਗਰੋਂ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਕਾਫੀ ਦੇਰ ਬਾਅਦ ਜਦੋਂ ਮਹਿਲਾ ਘਰ ਨਹੀਂ ਪਰਤੀ ਤਾਂ ਪਰਿਵਾਰ ਦੇ ਮੈਂਬਰਾਂ ਨੇ ਮਹਿਲਾ ਦੀ ਭਾਲ ਕੀਤੀ ਤਾਂ ਮਹਿਲਾ ਦੀ ਲਾਸ਼ ਸਰੋ੍ਹਂ ਦੇ ਖੇਤ ’ਚੋਂ ਮਿਲੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਦੇ ਮੈਂਬਰਾਂ ਦੀ ਸ਼ਿਕਾਇਤ ’ਤੇ ਨਿੱਕਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਮਹਿਲਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ।