Monday, 23 January 2012

ਹੁਣ ਰਾਹੁਲ ਗਾਂਧੀ 'ਤੇ ਸੁੱਟੀ ਜੁੱਤੀ!ਹੁਣ ਰਾਹੁਲ ਗਾਂਧੀ 'ਤੇ ਸੁੱਟੀ ਜੁੱਤੀ!

ਦੇਹਰਾਦੂਨ, 23 ਜਨਵਰੀ- ਦੇਹਰਾਦੂਨ ਦੇ ਵਿਕਾਸਨਗਰ ਵਿਚ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ 'ਦੇ ਮੰਚ ਵੱਲ ਇਕ ਵਿਅਕਤੀ ਵੱਲੋਂ ਜੁੱਤੀ ਸੁੱਟੀ ਗਈ, ਜਿਸ ਦੇ ਨਾਲ ਸਭਾ ਵਿਚ ਹੰਗਾਮਾ ਮਚ ਗਿਆ। ਇਸ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜੁੱਤੀ ਸੁੱਟਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਹ ਰੁਕਣ ਵਾਲੇ ਨਹੀਂ ਹਨ।
ਇਸ ਘਟਨਾ ਦੇ ਬਾਅਦ ਰਾਹੁਲ ਗਾਂਧੀ ਨੇ ਬਿਆਨ ਵਿਚ ਕਿਹਾ ਕਿ ਉਹ ਜੁੱਤੀ ਸੁੱਟਣ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਇਸ ਨੂੰ ਭਾਜਪਾ ਦੀ ਹਰਕਤ ਦੱਸਿਆ। ਹਾਲਾਂਕਿ ਰਾਹੁਲ ਨੇ ਬਾਅਦ ਵਿਚ ਆਪਣਾ ਭਾਸ਼ਣ ਜਾਰੀ ਰੱਖਿਆ। ਰਾਹੁਲ ਨੇ ਕਿਹਾ ਕਿ ਜੇਕਰ ਲੋਗ ਸੋਚਦੇ ਹਨ ਕਿ ਚੱਪਲ ਜਾਂ ਜੁੱਤੀ ਮਾਰ ਦਿੱਤੀ ਤਾਂ ਰਾਹੁਲ ਭੱਜ ਜਾਵੇਗਾ ਪਰ ਰਾਹੁਲ ਭੱਜਣ ਵਾਲਾ ਨਹੀਂ ਹੈ। ਘਟਨਾ ਦੇ ਬਾਅਦ ਸੁਰੱਖਿਆ ਘੇਰੇ ਤੋਂ ਬਾਹਰ ਨਿਕਲ ਕੇ ਲੋਕਾਂ ਨਾਲ ਮਿਲੇ।
ਦੋਸ਼ੀ ਵਿਅਕਤੀ ਦੀ ਪਛਾਣ ਇਕ ਸਥਾਨਕ ਦੁਕਾਨਦਾਰ ਦੇ ਤੌਰ 'ਤੇ ਕੀਤੀ ਗਈ ਹੈ। ਜੁੱਤੀ ਸੁੱਟਣ ਵਾਲਾ ਵਿਅਕਤੀ ਮੰਚ ਤੋਂ ਕਾਫੀ ਦੂਰ ਸੀ, ਇਸ ਲਈ ਜੁੱਤੀ ਮੰਚ ਤੱਕ ਨਹੀਂ ਪਹੁੰਚ ਸਕੀ। ਉਕਤ ਵਿਅਕਤੀ ਜੁੱਤੀ ਸੁੱਟਣ ਵੇਲੇ ਜ਼ੋਰ-ਜ਼ੋਰ ਨਾਲ ਕਲਮਾਡੀ ਦਾ ਨਾਮ ਲੈ ਰਿਹਾ ਸੀ ਅਤੇ ਰਾਹੁਲ ਗਾਂਧੀ ਵੀ ਉਸ ਸਮੇਂ ਭਾਜਪਾ ਦੇ 'ਇੰਡੀਆ ਸ਼ਾਈਨਿੰਗ' ਸਲੋਗਨ ਦਾ ਮਜ਼ਾਕ ਬਣਾ ਰਹੇ ਸਨ।

ਉਮਾ ਭਾਰਤੀ ਨੇ ਲਈ ਕੈਪਟਨ ਅਮਰਿੰਦਰ ਦੀ ਕਲਾਸ!

ਉਮਾ ਭਾਰਤੀ ਨੇ ਲਈ ਕੈਪਟਨ ਅਮਰਿੰਦਰ ਦੀ ਕਲਾਸ!
 ਚੰਡੀਗੜ੍ਹ, 23 ਜਨਵਰੀ— ਕਾਂਗਰਸ ਅਤੇ ਅਕਾਲੀ ਦਲ/ਭਾਜਪਾ ਵਿਚਾਲੇ ਚੱਲ ਰਿਹਾ ਵਾਕ ਯੁੱਧ ਅੱਜਕਲ ਮੀਡੀਆ ਦੀਆਂ ਸੁਰਖੀਆਂ ਬਣਦਾ ਜਾ ਰਿਹਾ ਹੈ। ਭਾਜਪਾ ਦੀ ਸੀਨੀਅਰ ਨੇਤਾ ਉਮਾ ਭਾਰਤੀ ਨੇ ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਉਸ ਸ਼ਬਦਾਵਲੀ ਦੀ ਖੂਬ ਨਿੰਦਾ ਕੀਤੀ ਜਿਸ 'ਚ ਉਨ੍ਹਾਂ ਆਪਣੀ ਹੀ ਪਾਰਟੀ ਦੇ ਬਾਗੀ ਉਮੀਦਵਾਰਾਂ ਦੇ ਕਤਲੇਆਮ ਦੀ ਗੱਲ ਕਹੀ ਸੀ। ਉਮਾ ਭਾਰਤੀ ਨੇ ਕਿਹਾ ਕਿ ਕੈਪਟਨ ਜਿਹੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇ ਮੂੰਹ ਤੋਂ ਅਜਿਹੀ ਸ਼ਬਦਾਵਲੀ ਨਿਕਲੀ ਕਾਫੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਹੱਦ ਅਤੇ ਮਰੀਆਦਾ ਭੁੱਲ ਕੇ ਫੋਕੀ ਬਿਆਨਬਾਜ਼ੀ 'ਤੇ  ਉਤਰ ਆਇਆ ਹੈ। ਉਨ੍ਹਾਂ ਕੇਂਦਰ ਦੀ ਯੂ. ਪੀ. ਏ. ਸਰਕਾਰ ਅਤੇ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਉਸ ਨੂੰ ਕਿਹਾ ਕਿ ਮੈਂ ਮੱਧ ਪ੍ਰਦੇਸ਼ ਤੋਂ ਚੱਲ ਕੇ ਯੂ. ਪੀ. ਚੋਣ ਲਡਨ ਆਈ ਹਾਂ।  ਉਮਾ ਨੇ ਕਿਹਾ ਕਿ ਰਾਹੁਲ ਨੂੰ ਆਪਣੀ ਮੰਝੀ ਹੇਠ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ। ਰਾਹੁਲ ਖੁਦ ਦਿੱਲੀ ਤੋਂ ਉੱਤਰ ਪ੍ਰਦੇਸ਼ ਕੀ ਕਰਨ ਗਿਆ ਹੈ। ਰਾਹੁਲ ਹੀ ਨਹੀਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਬਰੇਲੀ ਕੀ ਕਰਨ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਨੇ ਰਾਜ 'ਚ ਸੂਬਾ ਤਰੱਕੀ ਦੀਆਂ ਲੀਹਾਂ ਛੂਹ ਰਿਹਾ ਹੈ ਅਤੇ ਲੋਕਾਂ ਦਾ ਰੁਝਾਨ ਅਕਾਲੀ-ਭਾਜਪਾ ਵੱਲ ਹੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਅਕਾਲੀ-ਭਾਜਪਾ ਗਠਬੰਧਨ ਦੀ ਹੀ ਬਣੇਗੀ। ਉਮਾ ਨੇ ਕਿਹਾ ਕਿ ਜੇਕਰ ਮੇਰੇ ਕਰਕੇ ਜੇ ਅਕਾਲੀ-ਭਾਜਪਾ ਗਠਬੰਧਨ ਨੂੰ ਇਕ ਵੀ ਵੋਟ ਮਿਲਦਾ ਹੈ ਤਾਂ ਮੈਂ ਸਮਝਾਂਗੀ ਮੇਰੀ ਪੰਜਾਬ ਫੇਰੀ ਸਫਲ ਹੋ ਗਈ ਹੈ।

ਅਮਰੀਕੀ ਟੀ. ਵੀ. ਹੋਸਟ ਨੇ ਦਰਬਾਰ ਸਾਹਿਬ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ!

ਅਮਰੀਕੀ ਟੀ. ਵੀ. ਹੋਸਟ ਨੇ ਦਰਬਾਰ ਸਾਹਿਬ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ!
 
ਵਾਸ਼ਿੰਗਟਨ, 23 ਜਨਵਰੀ— ਅਮਰੀਕਾ 'ਚ ਇਕ ਟੀ. ਵੀ. ਸ਼ੋਅ ਦੇ ਹੋਸਟ ਦੀ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ  ਦਰਬਾਰ ਸਾਹਿਬ ਯਾਨੀ ਗੋਲਡਨ ਟੈਂਲ ਬਾਰੇ ਅਪਮਾਨਜਨਕ  ਟਿੱਪਣੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ 'ਸ਼ਰਾਰਤੀ ਹੋਸਟ' ਨੇ ਆਪਣੇ ਪ੍ਰੋਗਰਾਮ ਦੌਰਾਨ ਇਸ ਪਵਿੱਤਰ ਸਥਾਨ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ 'ਐਸ਼ਗਾਹ' ਕਹਿ ਦਿੱਤਾ। ਅਮਰੀਕਾ ਦੀ ਯਾਤਰਾ 'ਤੇ ਗਏ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਵਾਏਲਾਰ ਰਵੀ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ।
ਮਸ਼ਹੂਰ ਟੀ. ਵੀ. ਸ਼ੋਅ 'ਦਿ ਟੁਨਾਈਟ ਸ਼ੋਅ ਵਿਦ ਜੇ ਲਿਨੋ' ਦੇ ਹੋਸਟ ਜੇ ਲਿਨੋ ਨੇ ਸ਼ੋਅ ਦੌਰਾਨ ਦਰਬਾਰ ਸਾਹਿਬ 'ਤੇ ਇਹ ਟਿੱਪਣੀ ਕਰ ਦਿੱਤੀ। ਸ਼ੋਅ 'ਚ ਗੋਲਡਨ ਟੈਂਪਰ ਦੀ ਤਸਵੀਰ ਦਿਖਾਈ ਗਈ ਅਤੇ ਇਸ ਨੂੰ ਰਿਪਬਲੀਕਨ ਪਾਰਟੀ ਵਲੋਂ ਪ੍ਰੈਜੀਡੈਂਟ ਅਹੁਦੇ ਦੀ ਦੌੜ 'ਚ ਸ਼ਾਮਲ ਮਿਟ ਰੋਮਨੀ ਦਾ ਸੰਭਾਵਿਤ 'ਸਮਰ ਹੋਮ' ਦੱਸਿਆ ਗਿਆ।
ਰੋਮਨੀ ਇਨੀਂ ਦਿਨੀਂ ਆਪਣੀ ਅਕੂਤ ਸੰਪਤੀ ਅਤੇ ਟੈਕਸ ਚੋਰੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਸ਼ੋਅ 'ਚ ਦਰਬਾਰ ਸਾਹਿਬ ਨੂੰ ਇਕ ਅਮੀਰ ਦੀ ਐਸ਼ਗਾਹ ਦੱਸ ਕੇ ਕੀਤੀ ਗਈ ਇਸ ਇਤਰਾਜ਼ਯੋਗ ਟਿੱਪਣੀ ਨਾਲ ਸਿੱਖਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ। ਸਿੱਖਾਂ ਨੇ ਇਸ ਖਿਲਾਫ ਅਮਰੀਕਾ 'ਚ ਵੱਡੀ ਗਿਣਤੀ 'ਚ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਇਲਾਵਾ ਟੀ. ਵੀ. ਚੈਨਲ ਐਨ. ਬੀ. ਸੀ. ਦੇ ਨਿਊਯਾਰਕ ਸਥਿਤ ਦਫਤਰਾਂ 'ਤੇ ਪ੍ਰਦਰਸ਼ਨ ਵੀ ਕੀਤਾ।
 ਅੰਮ੍ਰਿਤਸਰ ਤੋਂ ਮਿਸੇਜ਼ ਸਿੱਧੂ ਨੂੰ ਟੱਕਰ ਦੇਵੇਗਾ ਰਿਕਸ਼ੇ ਵਾਲਾ
ਅੰਮ੍ਰਿਤਸਰ, 23 ਜਨਵਰੀ- 2  ਵਕਤ ਦੀ ਰੋਟੀ ਮੁਸ਼ਕਿਲ ਨਾਲ ਜੁਟਾਉਣ ਵਾਲਾ 60 ਸਾਲਾ ਰਿਕਸ਼ਾ ਚਾਲਕ ਚੋਣ ਮੈਦਾਨ 'ਚ ਉਤਰਿਆ ਹੈ। ਮਹਿੰਦਰ ਸਿੰਘ ਬਤੌਰ ਆਜ਼ਾਦ (ਅੰਮ੍ਰਿਤਸਰ ਪੂਰਬ) ਤੋਂ ਚੋਣ ਲੜ ਰਿਹਾ ਹੈ ਜਿੱਥੇ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ।
ਸਵੇਰੇ ਤੜਕੇ ਉਠਣ ਤੋਂ ਬਾਅਦ ਉਹ ਸਵਾਰੀਆਂ ਢੋਹਣੀਆਂ ਸ਼ੁਰੂ ਕਰ ਦਿੰਦਾ ਹੈ। ਉਸਨੇ ਆਪਣੇ ਰਿਕਸ਼ਾ ਨੂੰ ਸਜਾਇਆ ਹੋਇਆ ਹੈ ਜਿਸ 'ਚ ਚੋਣ ਖੇਤਰ ਦੇ ਲੋਕਾਂ ਤੋਂ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਉਸਦੇ ਚੋਣ ਹਲਕੇ 'ਚ ਮੁੱਖ ਵਿਰੋਧੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਭਾਜਪਾ ਦੀ ਡਾ. ਨਵਜੋਤ ਕੌਰ ਹੈ। ਕਿਉਂਕਿ ਉਸਨੇ ਚੋਣ ਲੜਨ ਦੀ ਸੋਚੀ, ਇਸ ਸਵਾਲ 'ਤੇ ਪ੍ਰੈੱਸ ਨੂੰ ਉਸਨੇ ਦੱਸਿਆ ਕਿ ਮੈਂ ਇਸ ਤੰਤਰ ਤੋਂ ਪ੍ਰੇਸ਼ਾਨ ਹਾਂ। ਆਜ਼ਾਦੀ ਹਾਸਲ ਹੋਏ ਇੰਨੇ ਸਾਲ ਹੋ ਗਏ ਹਨ ਪਰ ਮੇਰੇ ਜਿਹੇ ਗਰੀਬ ਦਾ ਜੀਵਨ ਨਹੀਂ ਬਦਲਿਆ। ਜੇਕਰ ਮੈਂ ਕਿਸੇ ਦਿਨ ਨਾ ਕਮਾਵਾਂ ਤਾਂ ਮੇਰਾ ਪੂਰਾ ਪਰਿਵਾਰ ਭੁੱਖਾ ਰਹੇਗਾ। ਮੈਂ ਇਸ ਤੰਤਰ ਨੂੰ ਬਦਲਣਾ ਚਾਹੁੰਦਾ ਹਾਂ। ਸਿੰਘ ਆਪਣੇ ਪਰਿਵਾਰ ਨਾਲ ਇਥੇ ਮਕਬੂਲਪੁਰ ਇਲਾਕੇ 'ਚ ਰਹਿੰਦਾ ਹੈ। ਉਸਦੇ ਪਰਿਵਾਰ 'ਚ ਉਸਦੀ ਪਤਨੀ, ਦੋ ਬੇਟੀਆਂ ਅਤੇ ਦੋ ਬੇਟੇ ਹਨ। ਉਸਨੇ ਕਿਹਾ ਕਿ ਦੇਖੋ ਕੀਮਤਾਂ ਕਿੱਥੇ ਪੁੱਜ ਗਈਆਂ ਹਨ। ਗਰੀਬ ਆਦਮੀ ਕੀ ਕਰੇਗਾ।
ਸਿੰਘ ਦਾ ਜਨਮ ਪਾਕਿਸਤਾਨ 'ਚ ਲਾਹੌਰ ਕੋਲ ਬਰਕੀਆ ਕਾਰੇਆ ਪਿੰਡ 'ਚ ਹੋਇਆ ਅਤੇ ਉਹ ਵੰਡ ਤੋਂ ਬਾਅਦ ਭਾਰਤ ਆ ਗਿਆ। ਸਿੰਘ ਹੀ ਨਹੀਂ ਮਹਾਤਮਾ ਗਾਂਧੀ ਦੇ ਵਿਚਾਰੇਂ ਤੋਂ ਪ੍ਰੇਰਿਤ ਇਕ ਨੌਜਵਾਨ ਵੀ ਅੰਮ੍ਰਿਤਸਰ ਪੱਛਮ ਤੋਂ ਆਪਣੀ ਕਿਸਮਤ ਨੂੰ ਅਜਮਾ ਰਿਹਾ ਹੈ।

ਖਤਰੇ 'ਚ ਦਿੱਲੀ : ਫਿਦਾਇਨ ਹਮਲੇ ਦਾ ਖਦਸ਼ਾ!ਖਤਰੇ 'ਚ ਦਿੱਲੀ : ਫਿਦਾਇਨ ਹਮਲੇ ਦਾ ਖਦਸ਼ਾ!

 ਨਵੀਂ ਦਿੱਲੀ, 23 ਜਨਵਰੀ— ਗਣਤੰਤਰ ਦਿਵਸ ਨੂੰ ਮਨਾਉਣ ਲਈ ਪੂਰੇ ਦੇਸ਼ 'ਚ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਫੋਰਸ ਵੀ ਤੈਨਾਤ ਕੀਤੀ ਗਈ ਹੈ ਪਰ ਰਾਜਧਾਨੀ ਦਿੱਲੀ 'ਚ ਖਾਸ ਤੌਰ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਆਈ. ਬੀ. ਦੀ ਗੁਪਤ ਸੂਚਨਾ ਅਨੁਸਾਰ 26 ਜਨਵਰੀ ਨੂੰ ਦਿੱਲੀ 'ਚ ਫਿਦਾਇਨ ਹਮਲਾ ਹੋ ਸਕਦਾ ਹੈ। ਸੂਚਨਾ ਅਨੁਸਾਰ ਲਸ਼ਕਰ, ਜੈਸ਼ ਅਤੇ ਮੁਜ਼ਾਹਿਦੀਨ ਸੰਗਠਨ ਮਿਲ ਕੇ  ਇਕ ਸਾਂਝਾ ਹਮਲਾ ਕਰਨ ਦੀ ਤਿਆਰੀ 'ਚ ਹਨ। ਖਬਰ ਹੈ ਕਿ ਦਿੱਲੀ 'ਚ 12 ਤੋਂ 15   ਅੱਤਵਾਦੀ ਸਰਗਰਮ ਹੋਣ ਦੀ ਖਬਰ ਹੈ। ਦਿੱਲੀ ਪੁਲਸ 41 ਸ਼ੱਕੀ ਚਿਹਰਿਆਂ ਦੀ ਤਲਾਸ਼ 'ਚ ਹੈ ਅਤੇ ਉਸ ਨੇ ਲਗਭਗ 2 ਲੱਖ ਪੋਸਟਰ ਵੀ ਬਣਵਾ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦਿੱਲੀ 'ਚ 25 ਹਜ਼ਾਰ ਸੁਰੱਖਿਆ ਜਵਾਨ ਤੈਨਾਤ ਕੀਤੇ ਗਏ ਹਨ। ਦਿੱਲੀ ਤੋਂ ਇਲਾਵਾ ਬੰਗਲੌਰ, ਅਹਿਮਦਾਬਾਦ, ਕਲਕੱਤਾ, ਮੁੰਬਈ ਸਣੇ ਕੁਲ 7 ਸੂਬਿਆਂ ਨੂੰ ਐਲਰਟ ਕੀਤਾ ਗਿਆ ਹੈ।