ਫਿਜ਼ਾ ਦੇ ਘਰੋਂ 92 ਲੱਖ ਨਗਦ ਤੇ ਡੇਢ ਅਜੀਤਗੜ੍ਹ, 9 ਅਗਸਤ -ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਦੀ ਸਾਬਕਾ ਪਤਨੀ ਅਨੁਰਾਧਾ ਬਾਲੀ ਉਰਫ ਫਿਜ਼ਾ ਦੀ ਮੌਤ ਸਬੰਧੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਅਜੇ ਤੱਕ ਉਸਦੀ ਹੱਤਿਆ ਜਾਂ ਆਤਮ ਹੱਤਿਆ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਇਆ, ਪਰ ਫਿਜ਼ਾ ਦੇ ਘਰ ਦੀ ਲਈ ਤਲਾਸ਼ੀ ਦੌਰਾਨ 92 ਲੱਖ 86 ਹਜ਼ਾਰ 160 ਰੁਪਏ ਨਗਦ ਅਤੇ ਇਕ ਕਿੱਲੋ 429 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਬੇਸ਼ੱਕ ਫਿਜ਼ਾ ਦੀ ਮੌਤ ਸਬੰਧੀ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਅਜੇ ਤੱਕ ਉਸਦੇ ਕਤਲ ਹੋਣ ਦੀ ਸ਼ੰਕਾ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ। ਇਸ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਫਿਜ਼ਾ ਦੇ ਨਾਲ ਰਾਬਤਾ ਰੱਖਣ ਵਾਲੇ ਲੋਕਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਐਸ. ਐਸ. ਪੀ. ਭੁੱਲਰ ਨੇ ਦੱਸਿਆ ਕਿ ਡੇਰਾ ਬੱਸੀ ਵਿਖੇ ਫਾਈਵ ਸਟਾਰ ਨਾਂਅ ਦੀ ਸਕਿਊਰਟੀ ਏਜੰਸੀ ਚਲਾ ਰਹੇ ਬਲਵਿੰਦਰ ਸਿੰਘ ਤੋਂ ਵੀ ਪੁੱਛ-ਗਿੱਛ ਕੀਤੀ ਗਈ ਹੈ ਕਿਉਂਕਿ ਉਸ ਨੇ ਅਖ਼ਬਾਰਾਂ ਵਿਚ ਫਿਜ਼ਾ ਸੰਬੰਧੀ ਬਿਆਨ ਦਿੱਤਾ ਸੀ। ਉਧਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਇਸ ਮਾਮਲੇ ਵਿਚ ਕੁਝ ਪੱਤਰਕਾਰਾਂ ਅਤੇ ਹਰਿਆਣਾ ਦੇ ਕੁਝ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ, ਪਰ ਅਜਿਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਾਂਚ ਵਿਚ ਅਜੇ ਤੱਕ ਸ਼ਾਮਿਲ ਨਹੀਂ ਕੀਤਾ ਗਿਆ। ਅੱਜ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਫਿਜ਼ਾ ਦੀ ਭੈਣ ਨੂੰ ਮੌਕੇ 'ਤੇ ਬੁਲਾਕੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀਆਂ ਤੋੜੀਆਂ ਗਈਆਂ ਜਿਨ੍ਹਾਂ ਵਿਚੋਂ ਇਹ ਰਾਸ਼ੀ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਪੁਲਿਸ ਵੱਲੋਂ ਨਗਦੀ ਗਿਣਨ ਲਈ ਇਕ ਬੈਂਕ ਤੋਂ ਮਸ਼ੀਨ ਵੀ ਮੰਗਵਾਈ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਜ਼ਾ ਦੀ ਆਖਰੀ ਵੀਡੀਓ ਵਿਚ ਬੀਤੀ 1 ਅਗਸਤ ਦੀ ਸ਼ਾਮ 5.46 ਮਿੰਟ 'ਤੇ ਉਹ ਅਜੀਤ ਹੁੱਡਾ ਨਾਂਅ ਦੇ ਵਕੀਲ ਨਾਲ ਚੰਡੀਗੜ੍ਹ ਦੇ ਰਾਜਸ਼੍ਰੀ ਹੋਟਲ ਵਿਚ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਫਿਜ਼ਾ ਦੇ ਉਹੀ ਕੱਪੜੇ ਪਹਿਨੇ ਹੋਏ ਹਨ ਜਿਨ੍ਹਾਂ ਵਿਚ ਉਸਦੀ ਲਾਸ਼ ਬਰਾਮਦ ਹੋਈ ਸੀ। ਵੀਡੀਓ ਵਿਚ ਫਿਜ਼ਾ ਸ਼ਾਮ 6.43 'ਤੇ ਵਾਪਸ ਆਉਂਦੀ ਹੈ। ਜਦਕਿ 6.47 ਮਿੰਟ 'ਤੇ ਵਕੀਲ ਬਾਹਰ ਆਉਂਦਾ ਹੈ। ਉਸਦੇ ਹੱਥ ਵਿਚ ਪੋਲੀਥੀਨ ਦਾ ਲਿਫਾਫਾ ਜਿਸ ਵਿਚ ਖਾਣੇ ਦਾ ਸਮਾਨ ਸੀ ਜੋ ਕਿ ਪੁਲਿਸ ਨੇ ਜਾਂਚ ਲਈ ਲੈਬ ਵਿਚ ਭੇਜਿਆ ਹੋਇਆ ਹੈ। ਕਿੱਲੋ ਸੋਨੇ ਦੇ ਗਹਿਣੇ ਬਰਾਮਦ ਨੇੜਲੇ ਲੋਕਾਂ ਤੋਂ ਪੁਛਗਿੱਛ ਜਾਰੀ *ਮੌਤ ਤੋਂ ਪਹਿਲਾਂ ਦਾ ਆਖਰੀ ਵੀਡੀਓ ਜਾਰੀ |
ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸ਼ਿਕਾਗੋ/ ਚੰਡੀਗੜ੍ਹ, 9 ਅਗਸਤ -ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਜੋ ਇਨ੍ਹਾਂ ਦਿਨਾਂ ਵਿਚ ਅਮਰੀਕਾ ਦੇ ਦੌਰੇ 'ਤੇ ਹਨ ਵੱਲੋਂ ਅੱਜ ਅਮਰੀਕਾ ਸਥਿਤ ਭਾਰਤ ਦੀ ਰਾਜਦੂਤ ਸ੍ਰੀਮਤੀ ਨਿਰੂਪਮਾ ਰਾਓ ਨੂੰ ਲੈ ਕੇ ਓਕ ਕਰਿਕ ਗੁਰਦੁਆਰਾ ਵਿਖੇ ਗੋਲੀ ਕਾਂਡ ਵਿਚ ਮਾਰੇ ਗਏ ਗੁਰਦੁਆਰੇ ਦੇ ਪ੍ਰਧਾਨ ਸਤਵੰਤ ਸਿੰਘ ਕਾਲੇਕੇ ਅਤੇ ਦੋ ਹੋਰ ਸ਼ਰਧਾਲੂਆਂ ਸੁਬੇਗ ਸਿੰਘ ਖੱਟੜਾ ਅਤੇ ਬੀਬੀ ਪਰਮਜੀਤ ਕੌਰ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਰਾਜ ਸਰਕਾਰ ਮਰਨ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਦੇਣ ਤੋਂ ਇਲਾਵਾ ਅਗਰ ਉਨ੍ਹਾਂ ਦਾ ਕੋਈ ਬੱਚਾ ਪੰਜਾਬ ਦੇ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨਾ ਚਾਹਵੇਗਾ, ਉਸ ਦਾ ਵੀ ਸਾਰਾ ਖਰਚਾ ਦੇਵੇਗੀ। ਮੁੱਖ ਮੰਤਰੀ ਨੇ ਫਰਾਈਡਾਟ ਜਨਰਲ ਹਸਪਤਾਲ ਮਿਲਵਾਕੀ ਵਿਖੇ ਜ਼ਖ਼ਮੀ ਪੁਲਿਸ ਅਧਿਕਾਰੀ ਲੈਫ. ਮਰਸੀ ਨਾਲ ਵੀ ਮੁਲਾਕਾਤ ਕੀਤੀ । ਉਹ ਹਸਪਤਾਲ ਵਿਚ ਜ਼ਖਮੀ ਦੂਸਰੇ ਦੋ ਹੋਰ ਸਿੱਖ ਸ਼ਰਧਾਲੂਆਂ ਨੂੰ ਵੀ ਮਿਲੇ। ਮੁੱਖ ਮੰਤਰੀ ਨੇ ਵਿਸਕਾਸਨ ਬਰੁਕਫੀਲਡ ਗੁਰਦੁਆਰਾ ਸਾਹਿਬ ਵਿਖੇ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਯਾਦ ਵਿਚ ਰੱਖੀ ਗਈ ਅੰਤਿਮ ਅਰਦਾਸ ਵਿਚ ਵੀ ਸ਼ਮੂਲੀਅਤ ਕੀਤੀ। ਅਮਰੀਕਾ ਆਪਣੇ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਜਾਣ ਵਾਲੇ ਕੁਝ ਰਿਸ਼ਤੇਦਾਰਾਂ ਲਈ ਵੀ ਰਾਜ ਸਰਕਾਰ ਵੱਲੋਂ ਭਾਰਤ ਸਥਿਤ ਸਫਾਰਤਖਾਨੇ ਨਾਲ ਉਨ੍ਹਾਂ ਨੂੰ ਵੀਜ਼ੇ ਦਿਵਾਉਣ ਦਾ ਮਾਮਲਾ ਉਠਾਇਆ ਹੈ। ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਵਿਸਕਾਸਨ ਗੁਰਦੁਆਰਾ ਵਿਖੇ ਸ਼ੋਕ ਸਭਾ 'ਚ ਕੀਤੀ ਸ਼ਮੂਲੀਅਤ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਹੋਰ ਅਮਰੀਕਾ ਦੇ ਸ਼ਹਿਰ ਵਿਸਕਾਸਨ ਵਿਖੇ ਓਕ ਕਰਿਕ ਗੁਰਦੁਆਰਾ ਦੇ ਗੋਲੀ ਕਾਂਡ ਵਿਚ ਮਾਰੇ ਗਏ ਸਿੱ |
1 |
ਪੰਜਾਬ ਦੀ 62.51 ਫੀਸਦੀ ਵਸੋਂ ਪਿੰਡਾਂ ਤੇ ਚੰਡੀਗੜ੍ਹ, 9 ਅਗਸਤ -ਪੰਜਾਬ ਦੇ ਜਨਗਣਨਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਦੇ 4 ਜ਼ਿਲ੍ਹਿਆਂ ਲੁਧਿਆਣਾ, ਅਜੀਤਗੜ੍ਹ, ਅੰਮ੍ਰਿਤਸਰ ਅਤੇ ਜਲੰਧਰ ਵਿਚ ਪੰਜਾਬ ਦੀ ਅੱਧੇ ਤੋਂ ਵੱਧ ਸ਼ਹਿਰੀ ਵਸੋਂ ਹੈ। ਲੁਧਿਆਣਾ ਵਿਚ ਸਭ ਤੋਂ ਵੱਧ ਸ਼ਹਿਰੀ ਵਸੋਂ ਹੈ ਅਤੇ ਪੰਜਾਬ ਦੀ ਕੋਈ 19.86 ਫੀਸਦੀ ਸ਼ਹਿਰੀ ਵਸੋਂ ਕੇਵਲ ਲੁਧਿਆਣਾ ਵਿਚ ਹੈ, ਜਦੋਂਕਿ ਅਜੀਤਗੜ੍ਹ ਦੂਜੇ ਅਤੇ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਆਉਂਦਾ ਹੈ। ਤਰਨਤਾਰਨ ਜ਼ਿਲ੍ਹਾ ਜਿੱਥੇ ਕਰੀਬ 12.63 ਫੀਸਦੀ ਸ਼ਹਿਰੀ ਵਸੋਂ ਹੈ ਰਾਜ ਵਿਚੋਂ ਸਭ ਤੋਂ ਘੱਟ ਸ਼ਹਿਰੀ ਵਸੋਂ ਵਾਲਾ ਜ਼ਿਲ੍ਹਾ ਹੈ, ਪ੍ਰੰਤੂ ਇਹ ਜ਼ਿਲ੍ਹਾ ਵੀ ਬਿਹਾਰ ਦੀ ਕੁੱਲ ਸ਼ਹਿਰੀ ਵਸੋਂ ਜੋ ਕਿ 11.30 ਫੀਸਦੀ ਹੈ ਨਾਲੋਂ ਵੱਧ ਸ਼ਹਿਰੀਕਰਨ ਵਾਲਾ ਜ਼ਿਲ੍ਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਸ੍ਰੀਮਤੀ ਸੀਮਾ ਜੈਨ ਆਈ.ਏ.ਐਸ., ਡਾਇਰੈਕਟਰ ਸੈਂਸਰ ਪੰਜਾਬ ਨੇ ਦੱਸਿਆ ਕਿ ਸਾਲ 2001 ਤੋਂ ਸਾਲ 2011 ਦੌਰਾਨ ਪੰਜਾਬ ਵਿਚ ਸ਼ਹਿਰੀ ਵਸੋਂ ਦੀ ਵਾਧਾ ਦਰ 25.72 ਫੀਸਦੀ ਸੀ, ਜੋ ਕਿ ਰਾਜ ਦੀ ਵਾਧਾ ਦਰ ਨਾਲੋਂ 2 ਗੁਣਾ ਹੈ। ਦਿਹਾਤੀ ਖੇਤਰਾਂ ਵਿਚ ਵਸੋਂ ਦੀ ਦਰ 7.58 ਫੀਸਦੀ ਸੀ। ਬਠਿੰਡਾ ਜ਼ਿਲ੍ਹੇ ਵਿਚ ਸ਼ਹਿਰੀ ਵਸੋਂ 35.99 ਫੀਸਦੀ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ 28.50 ਫੀਸਦੀ ਸੀ। ਮਗਰਲੇ 10 ਸਾਲਾਂ ਦੌਰਾਨ ਪੰਜਾਬ ਵਿਚ ਸ਼ਹਿਰਾਂ ਦੀ ਗਿਣਤੀ ਵੀ 157 ਤੋਂ ਵੱਧ ਕੇ 217 ਹੋ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕੋਈ 74.24 ਫੀਸਦੀ ਸ਼ਹਿਰੀ ਵਸੋਂ ਕਲਾਸ-1 ਅਤੇ ਕਲਾਸ-2 ਦੇ ਸ਼ਹਿਰਾਂ ਵਿਚ ਰਹਿ ਰਹੀ ਹੈ। 37.49 ਫੀਸਦੀ ਸ਼ਹਿਰੀ ਖੇਤਰਾਂ 'ਚ * ਲੁਧਿਆਣਾ, ਅਜੀਤਗੜ੍ਹ, ਅੰਮ੍ਰਿਤਸਰ ਤੇ ਜਲੰਧਰ 'ਚ ਪੰਜਾਬ ਦੀ ਅੱਧੀ ਤੋਂ ਵੱਧ ਸ਼ਹਿਰੀ ਵਸੋਂ * ਤਰਨ ਤਾਰਨ ਜ਼ਿਲ੍ਹੇ 'ਚ ਕੇਵਲ 12.63 ਫੀਸਦੀ ਸ਼ਹਿਰੀ ਵਸੋਂ |
Friday, 10 August 2012
Subscribe to:
Post Comments (Atom)
No comments:
Post a Comment