ਇਰਾਕ 'ਚ ਆਤਮਘਾਤੀ ਹਮਲਾ, 53 ਮਰੇ
ਬਗਦਾਦ, 15 ਜਨਵਰੀ - ਇਰਾਕ ਦੇ ਕਰਬਲਾ ਸ਼ਹਿਰ 'ਚ ਸ਼ਨੀਵਾਰ ਨੂੰ ਸ਼ਿਆ ਤੀਰਥਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਵਿਸਫੋਟ 'ਚ ਘੱਟੋ-ਘੱਟ 53 ਲੋਕ ਮਾਰੇ ਗਏ। ਸ਼ਿਆ ਤੀਰਥਯਾਤਰੀ ਸ਼ਨੀਵਾਰ ਨੂੰ ਆਪਣੇ ਪਰਬ ਅਰਬਇਨ ਨੂੰ ਮਨਾ ਰਹੇ ਸਨ। ਇਸ ਮੌਕੇ 'ਚ ਇਰਾਕ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਿਆ ਮੁਸਲਮਾਨ ਪਵਿੱਤਰ ਸ਼ਹਿਰ ਕਰਬਲਾ 'ਚ ਇਕੱਠੇ ਹੋਏ ਸਨ। ਪੁਲਸ ਅਧਿਕਾਰੀਆਂ ਅਨੁਸਾਰ ਸ਼ਨੀਵਾਰ ਸਵੇਰੇ ਪੁਲਸ ਨਾਕੇ ਕੋਲ ਇਕ ਆਤਮਘਾਤੀ ਹਲਾਵਰ ਨੇ ਖੁਦ ਨੂੰ ਉਡਾ ਦਿੱਤਾ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਬਸਰਾ ਦੇ ਅਲ ਜੁਬੇਰਾ ਕਸਬੇ 'ਚ ਸਥਿਤ ਤੀਰਥ ਸਥਾਨ ਵੱਲ ਜਾ ਰਹੇ ਹਜ਼ਾਰਾ ਸ਼ਿਆ ਮੁਸਲਮਾਨਾਂ ਦੀ ਭੀੜ 'ਚ ਇਹ ਵਿਸਫੋਟ ਹੋ ਗਿਆ। ਬਸਰਾ ਦੀ ਸੂਬਾਈ ਪਰੀਸ਼ਦ ਦੀ ਸੁਰੱਖਿਆ ਕਮੇਟੀ ਦੇ ਮੁਖੀ ਅਲੀ ਅਲ ਮਲਿਕੀ ਨੇ ਮੀਡੀਆ ਨੂੰ ਕਿਹਾ ਕਿ ਆਤਮਘਾਤੀ ਹਮਲਾਵਰ ਦੇ ਸ਼ਰੀਰ ਨਾਲ ਵਿਸਫੋਟਕ ਬੰਨ੍ਹੇੇ ਹੋਏ ਸਨ। ਉਸਨੇ ਵਿਸਫੋਟ ਤੋਂ ਪਹਿਲਾਂ ਤੀਰਥਯਾਤਰੀਆਂ ਨੂੰ ਨੇੜੇ ਲਿਆਉਣ ਲਈ ਭੋਜਨ ਵੰਜਣਾ ਸ਼ੁਰੂ ਕਰ ਦਿੱਤਾ ਸੀ।
ਪਾਕਿਸਤਾਨ 'ਚ ਵਿਸਫੋਟ, 8 ਦੀ ਮੌਤ
ਉਧਰ ਦੂਜੇ ਪਾਸੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਵੀ ਅੱਜ ਇਕ ਸ਼ਿਆ ਜਲੂਸ ਕੋਲ ਹੋਏ ਵਿਸਫੋਟ 'ਚ ਘੱਟੋ -ਘੱਟ 8 ਲੋਕਾਂ ਦੀ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਇਹ ਵਿਸਫੋਟ ਅੱਜ ਦੁਪਹਿਰ ਖਾਨਪੁਰ ਸ਼ਹਿਰ 'ਚ 'ਚਹਲੱਲੂਮ' ਜਲੂਸ ਦੇ ਸ਼ਿਆ ਇਮਾਮਬਾੜਾ ਤੋਂ ਨਿਕਲਣ ਤੋਂ ਬਾਅਦ ਹੋਇਆ। ਵਿਸਫੋਟ 'ਚ ਘੱਟੋ-ਘੱਟ 8 ਲੋਕਾਂ ਦੀਆਂ ਲਾਸ਼ਾਂ ਦੇਖੇ ਜਾਣ ਅਤੇ 12 ਦੇ ਜ਼ਖਮੀ ਹੋਣ ਦੀ ਗੱਲ ਕਹੀ ਗਈ ਹੈ।
No comments:
Post a Comment