Wednesday, 22 February 2012


ਵਿਦੇਸ਼ਾਂ ਤੋਂ ਰਿਪੋਰਟਾਂ ਨਾ ਆਉਣ ਕਰ ਕੇ 3000 ਲੋਕਾਂ
ਨੂੰ ਅਜੇ ਨਹੀਂ ਮਿਲਣਗੇ ਪਾਸਪੋਰਟ
ਵਿਦੇਸ਼ਾਂ ਵਿਚ ਰਹਿਣ ਲਈ 500 ਲੋਕਾਂ ਨੇ ਮੰਗੀ ਸੀ ਰਾਜਸੀ ਸ਼ਰਨ

ਪ੍ਰਨੀਤ ਸਿੰਘ
ਜਲੰਧਰ, 21 ਫਰਵਰੀ -ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ 3000 ਦੇ ਕਰੀਬ ਪੰਜਾਬੀਆਂ ਨੂੰ ਅਜੇ ਪਾਸਪੋਰਟ ਨਹੀਂ ਮਿਲਣਗੇ ਕਿਉਂਕਿ ਵਿਦੇਸ਼ਾਂ ਵਿਚ ਸਥਿਤ ਭਾਰਤੀ ਦੂਤਘਰਾਂ ਨੇ ਉਨ੍ਹਾਂ ਬਾਰੇ ਰਿਪੋਰਟਾਂ ਨਹੀਂ ਭੇਜੀਆਂ ਹਨ। ਖੇਤਰੀ ਪਾਸਪੋਰਟ ਦਫ਼ਤਰ ਵਿਚ ਇਸ ਵੇਲੇ 4000 ਦੇ ਕਰੀਬ ਇਹੋ ਜਿਹੇ ਕੇਸ ਪਏ ਹਨ ਜਿਹੜੇ ਲੋਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਭੇਜਿਆ ਸੀ ਤੇ ਕਿਉਂਕਿ ਉਹ ਵਿਦੇਸ਼ਾਂ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਭਾਰਤ ਸਰਕਾਰ ਵੱਲੋਂ ਜਾਗਰੂਕ ਕਰਨ ਦੇ ਬਾਵਜੂਦ ਲੋਕ ਅਜੇ ਵੀ ਕਥਿਤ ਮਨੁੱਖੀ ਤਸਕਰਾਂ ਨੂੰ ਮੋਟੀਆਂ ਰਕਮਾਂ ਦੇ ਕੇ ਵਿਦੇਸ਼ ਜਾ ਰਹੇ ਹਨ ਤੇ ਵਿਦੇਸ਼ਾਂ ਵਿਚ ਜਾ ਕੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਤੇ ਇਹੋ ਜਿਹੇ ਲੋਕਾਂ ਨੂੰ ਪੁਲਿਸ ਫੜ ਕੇ ਵਾਪਸ ਭੇਜ ਦਿੰਦੀ ਹੈ। ਜਾਣਕਾਰੀ ਮੁਤਾਬਿਕ ਇਸ ਵੇਲੇ ਪਾਸਪੋਰਟ ਦਫ਼ਤਰਾਂ ਵਿਚ 2007 ਤੋਂ ਲੈ ਕੇ 2009-10 ਤੱਕ ਦੇ ਕਰੀਬ 4000 ਪਾਸਪੋਰਟ ਅਜਿਹੇ ਪਏ ਹਨ ਜਿਨ੍ਹਾਂ ਬਾਰੇ ਭਾਰਤੀ ਦੂਤਘਰਾਂ ਨੇ ਰਿਪੋਰਟਾਂ ਨਹੀਂ ਭੇਜੀਆਂ ਹਨ। ਇਨ੍ਹਾਂ 4000 ਕੇਸਾਂ ਵਿਚ ਤਾਂ ਇਹੋ ਜਿਹੇ 500 ਕੇਸ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਵਿਦੇਸ਼ਾਂ ਵਿਚ ਰਹਿਣ ਲਈ ਰਾਜਸੀ ਸ਼ਰਨ ਮੰਗੀ ਸੀ ਤੇ ਸਰਕਾਰਾਂ ਨੇ ਇਹ ਅਰਜ਼ੀਆਂ ਨੂੰ ਨਾ-ਮਨਜ਼ੂਰ ਕਰ ਦਿੱਤਾ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ 'ਤੇ 5 ਸਾਲ ਪਾਸਪੋਰਟ ਨਾ ਦੇਣ ਦੀ ਪਾਬੰਦੀ ਲਗਾ ਦਿੱਤੀ ਸੀ। ਖੇਤਰੀ ਪਾਸਪੋਰਟ ਅਫ਼ਸਰ ਪ੍ਰਨੀਤ ਸਿੰਘ ਦਾ ਇਸ ਮਾਮਲੇ ਵਿਚ ਕਹਿਣਾ ਸੀ ਕਿ ਰਿਪੋਰਟਾਂ ਆਉਣ 'ਤੇ ਪਾਸਪੋਰਟ ਜਾਰੀ ਕਰ ਦਿੱਤੇ ਜਾਣਗੇ।

No comments:

Post a Comment