Wednesday, 22 February 2012

 ਸੈਫ ਵਿਰੁਧ F.I.R. ਦਰਜ, ਕਰੀਨਾ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ

ਮੁੰਬਈ : ਫਿਲਮ ਅਦਾਕਾਰ ਸੈਫ ਅਲੀ ਖਾਨ ਇਕ ਵਾਰ ਫਿਰ ਵਿਵਦਾਂ 'ਚ ਆ ਗਏ ਹਨ। ਉਨ੍ਹਾਂ ਵਿਰੁਧ ਕੋਲਾਬਾ ਪੁਲਸ ਸਟੇਸ਼ਨ 'ਚ ਇਕ ਐੱਫ.ਆਈ.ਆਰ. ਦਰਜ ਹੋਈ ਹੈ। ਉਨ੍ਹਾਂ 'ਤੇ ਇਕਬਾਲ ਸ਼ਰਮਾ ਨਾਂ ਦੇ ਇਕ ਵਪਾਰੀ ਦੀ ਕੁਟਮਾਰ ਦਾ ਦੋਸ਼ ਹੈ। ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਸੈਫ ਨੇ ਉਸ ਦੀ ਨੱਕ 'ਤੇ ਮਾਕਾ ਮਾਰਿਆ ਹੈ, ਜਿਸ ਕਾਰਨ ਉਸ ਦੀ ਨੱਕ ਦੀ ਹੱਡੀ ਟੁੱਟ ਗਈ।
ਇਸ ਮਾਮਲੇ 'ਚ ਸੈਫ ਵਿਰੁਧ ਆਈ.ਪੀ.ਸੀ. ਧਾਰਾ 325 ਤਹਿਤ ਗੈਰਜਮਾਨਤੀ ਮੁਕਦਮਾ ਦਰਜ ਹੋਇਆ ਹੈ। ਕੁਟਮਾਰ ਦੇ ਇਸ ਮਾਮਲੇ 'ਚ ਸੈਫ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਪੁਲਸ ਇਸ ਮਾਮਲੇ 'ਚ ਅਦਾਕਾਰਾ ਕਰੀਨਾ ਕਪੂਰ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਕਿਉਂਕਿ ਘਟਨਾ ਮੌਕੇ ਉਹ ਵੀ ਸੈਫ ਨਾਲ ਮੌਜੂਦ ਸੀ। ਮਾਮਲੇ 'ਚ ਦੋ ਹਰ ਲੋਕਾਂ ਵਿਰੁਧ ਵੀ ਮਾਮਲਾ ਦਰਜਾ ਕੀਤਾ ਗਿਆ ਹੈ। ਉਧਰ ਪੁਲਸ ਇਕਬਾਲ ਨੂੰ ਵੀ ਬੁਲਾ ਕੇ ਪੁੱਛਗਿਛ ਕਰ ਸਕਦੀ ਹੈ।
ਘਟਨਾ ਮੰਗਲਵਾਰ ਰਾਤ ਹੋਟਲ ਤਾਜ ਦੇ ਵਸਾਬੀ ਰੈਸਟੋਰੈਂਟ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫ ਕਰੀਨਾ ਨਾਲ ਉੱਥੇ ਪੁਹੰਚਿਆ ਸੀ। ਦੋਵੇਂ ਆਪਸ 'ਚ ਗੱਲਾਂ ਕਰ ਰਿਹੇ ਸਨ ਕਿ ਇਸ ਦੌਰਾਨ ਅਪਣੇ ਪਰਿਵਾਰ ਨਾਲ ਖਾਣਾ ਰਾਣ ਲਈ ਜਾ ਰਿਹੇ ਜੁਹੂ ਲਾਕੇ ਦੇ ਵਪਾਰੀ ਇਕਬਾਲ ਸ਼ਰਮਾ ਨੇ ਰੈਸਟੋਰੈਂਟ ਦੇ ਬਹਿਰੇ ਨੂੰ ਬੁਲਾਇਆ ਕਿ ਸੈਫ ਤੇ ਕਰੀਨਾ ਕਾਫੀ ਉੱਚੀ ਗੱਲਾਂ ਕਰ ਰਿਹੇ ਹਨ। ਉਨ੍ਹਾਂ ਨੂੰ ਕਹਿ ਕਿ ਉਹ ਅਵਾਜਾ ਘੱਟ ਕਰਕੇ ਗੱਲਬਾਤ ਕਰਨ। ਬਹਿਰੇ  ਨੇ ਜਦੋਂ ਇਹ ਗੱਲ ਸੈਫ ਤੇ ਕਰੀਨਾ ਨੂੰ ਕਿਹਾ ਤਾਂ ਉਨ੍ਹਾਂ ਕਿਹਾ ਜੇਕਰ ਉਨ੍ਹਾਂ ਨੂੰ ਉੱਚੀ ਅਵਾਜ ਪਸੰਦ ਨਹੀਂ ਤਾਂ ਉਹ ਲਾਇਬ੍ਰੇਰੀ 'ਚ ਚਲੇ ਜਾਣ। ਬਸ ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਤੇ ਗੱਲ ਕੁਟਮਾਰ ਤਕ ਪਹੁੰਚ ਗਈ।

No comments:

Post a Comment