ਬਿਹਾਰੀ ਨੌਜਵਾਨ ਨੇ 14 ਸਾਲਾ ਕੁੜੀ ਭਜਾਈ,
ਕੀਤਾ ਬਲਾਤਕਾਰ
ਕੀ ਸੀ ਮਾਮਲਾ
ਮੋਗਾ ਨੇੜੇ ਪਿੰਡ ਸਿੰਘਾਵਾਲਾ ਨਿਵਾਸੀ ਬਲਵਿੰਦਰ ਸਿੰਘ ਦੀ 14 ਸਾਲਾ ਨਾਬਾਲਗ ਲੜਕੀ ਨੂੰ ਉਸ ਦੇ ਘਰ ਨੇੜੇ ਰਹਿੰਦਾ ਪ੍ਰਵਾਸੀ ਮਜ਼ਦੂਰ ਅਰਜੁਨ ਭਈਆ 6 ਦਸੰਬਰ ਦੀ ਸਵੇਰ ਵਰਗਲਾ ਕੇ ਲੈ ਗਿਆ ਸੀ। ਅਰਜੁਨ ਭਈਆ ਸੁਰਮੁਖ ਸਿੰਘ ਕੋਲ ਪਿਛਲੇ 5-6 ਸਾਲ ਤੋਂ ਕੰਮ ਕਰ ਰਿਹਾ ਸੀ ਅਤੇ ਉਹ ਫਰਾਰ ਹੁੰਦੇ ਸਮੇਂ ਉਸ ਦਾ ਮੋਟਰਸਾਈਕਲ ਵੀ ਚੋਰੀ ਕਰਕੇ ਲੈ ਗਿਆ। ਜਦੋਂ ਪਰਿਵਾਰਕ ਮੈਂਬਰ ਸਵੇਰੇ ਉਠੇ ਤਾਂ ਦੇਖਿਆ ਕਿ ਉਨ੍ਹਾਂ ਦੀ ਲੜਕੀ ਘਰ 'ਚ ਨਹੀਂ ਹੈ। ਉਨ੍ਹਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਪਤਾ ਲੱਗਾ ਕਿ ਅਰਜੁਨ ਭਈਆ ਉਸ ਨੂੰ ਵਰਗਲਾ ਕੇ ਲੈ ਗਿਆ ਹੈ। ਇਸ ਉਪਰੰਤ ਬਲਵਿੰਦਰ ਸਿੰਘ ਵਲੋਂ ਥਾਣਾ ਚੜਿੱਕ ਨੂੰ ਸੂਚਿਤ ਕੀਤਾ ਗਿਆ।
ਕਿਵੇਂ ਮਿਲਿਆ ਸੁਰਾਗ
ਜ਼ਿਲਾ ਪੁਲਸ ਸੁਪਰਡੈਂਟ ਮੋਗਾ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੈਂ ਉਕਤ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਚੜਿੱਕ ਦੇ ਮੁਖੀ ਇੰਸਪੈਕਟਰ ਦੀਪਕ ਸਿੰਘ ਨੂੰ ਲੜਕੀ ਦਾ ਪਤਾ ਲਗਾਉਣ ਅਤੇ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਨ ਦਾ ਹੁਕਮ ਦਿੱਤਾ। ਇੰਸਪੈਕਟਰ ਦੀਪਕ ਸਿੰਘ ਨੇ ਤਲਾਸ਼ ਸ਼ੁਰੂ ਕੀਤੀ ਤਾਂ ਉਸ ਨੂੰ ਸੁਰਾਗ ਮਿਲਿਆ ਕਿ ਕਥਿਤ ਦੋਸ਼ੀ ਬੁਘੀਪੁਰ ਚੌਕ 'ਚ ਲੜਕੀ ਸਣੇ ਖੜ੍ਹਾ ਹੈ ਅਤੇ ਬੱਸ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ 'ਤੇ ਉਨ੍ਹਾਂ ਨੇ ਸਹਾਇਕ ਥਾਣੇਦਾਰ ਜਸਵੀਰ ਸਿੰਘ, ਹਵਲਦਾਰ ਜਗਸੀਰ ਸਿੰਘ, ਹਵਲਦਾਰ ਸੁਖਦੇਵ ਸਿੰਘ ਸਣੇ ਦੱਸੀ ਜਗ੍ਹਾ ਕੋਲ ਪੁੱਜੇ ਤਾਂ ਅਰਜੁਨ ਭਈਆ ਪੁਲਸ ਪਾਰਟੀ ਨੂੰ ਦੇਖ ਫਰਾਰ ਹੋ ਗਿਆ ਅਤੇ ਮੋਟਰਸਾਈਕਲ ਉਥੇ ਹੀ ਛੱਡ ਗਿਆ ਜੋ ਉਸ ਨੇ ਸੁਰਮੁਖ ਸਿੰਘ ਦੇ ਘਰੋਂ ਚੋਰੀ ਕੀਤਾ ਸੀ। ਪੁਲਸ ਪਾਰਟੀ ਨੇ ਲੜਕੀ ਨੂੰ ਬਰਾਮਦ ਕਰਨ ਤੋਂ ਇਲਾਵਾ ਮੋਟਰਸਾਈਕਲ ਕਬਜ਼ੇ 'ਚ ਲੈ ਲਿਆ।
ਇਸ ਸੰਬੰਧ 'ਚ ਜਦੋਂ ਥਾਣਾ ਚੜਿੱਕ ਦੇ ਥਾਣਾ ਮੁਖੀ ਦੀਪਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਸੁਪਰਡੈਂਟ ਦੇ ਹੁਕਮਾਂ 'ਤੇ ਹੀ ਲੜਕੀ ਨੂੰ ਤਲਾਸ਼ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਲੜਕੀ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਸ਼ਰੀਰਕ ਸੰਬੰਧ ਬਣਾਏ ਗਏ। ਲੜਕੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਉਹ ਚਾਹੁੰਦੇ ਹਨ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਪੁਲਸ ਨੇ ਦੱਸਿਆ ਕਿ ਅਰਜੁਨ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਜਾਰੀ ਹੈ। ਉਮੀਦ ਹੈ ਕਿ ਛੇਤੀ ਹੀ ਉਹ ਕਾਬੂ ਆ ਜਾਏਗਾ।
No comments:
Post a Comment