ਮੈਨੂੰ ਫਾਂਸੀ ਦੇ ਦਿਓ- ਬਲਾਤਕਾਰੀ
ਨਵੀਂ
ਦਿੱਲੀ- ਚੱਲਦੀ ਬੱਸ 'ਚ ਮੈਡੀਕਲ ਸਟੂਡੈਂਟ ਨਾਲ ਬਲਾਤਕਾਰ ਦੇ ਦੋਸ਼ੀ ਪਵਨ ਗੁਪਤਾ ਦਾ
ਕਹਿਣਾ ਹੈ ਕਿ ਮੈਨੂੰ ਫਾਂਸੀ ਦੇ ਦਿਓ। ਪਵਨ ਨੂੰ ਬੁੱਧਵਾਰ ਨੂੰ ਕੋਰਟ 'ਚ ਪੇਸ਼ ਕੀਤਾ
ਗਿਆ। ਕੋਰਟ 'ਚ ਹੀ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਐਤਵਾਰ ਨੂੰ ਦਿੱਲੀ 'ਚ ਚੱਲਦੀ
ਬੱਸ 'ਚ 6 ਲੋਕਾਂ ਨੇ ਇਕ ਮੈਡੀਕਲ ਸਟੂਡੈਂਟ ਨਾਲ ਬਲਾਤਕਾਰ ਕੀਤਾ। ਪੁਲਸ ਨੇ ਮੁੱਖ ਦੋਸ਼ੀ
ਰਾਮ ਸਿੰਘ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ 5 ਦਿਨਾਂ ਦੀ ਪੁਲਸ
ਹਿਰਾਸਤ 'ਚ ਹੈ। ਇਸ ਦੌਰਾਨ ਪੰਜਵੇਂ ਦੋਸ਼ੀ ਅਕਸ਼ੈ ਠਾਕੁਰ ਨੂੰ ਬਿਹਾਰ ਦੇ ਔਰੰਗਾਬਾਦ
ਜ਼ਿਲੇ 'ਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਇਕ ਦੋਸ਼ੀ ਅਜੇ ਵੀ ਫਰਾਰ ਹੈ। ਦੋਸ਼ੀ ਵਿਨੇ
ਇਕ ਜਿਮ 'ਚ ਇੰਸਟਕਟਰ ਹੈ ਪਵਨ ਫਲ ਵਿਕਰੇਤਾ ਹੈ। ਮੁਕੇਸ਼ ਡ੍ਰਾਈਵਰ/ਕਲੀਨਰ ਦਾ ਕੰਮ
ਕਰਦਾ ਹੈ। ਅਕਸ਼ੈ ਅਤੇ ਰਾਜੂ ਬੱਸ 'ਚ ਹੈਲਪਰ ਅਤੇ ਕਲੀਨਰ ਹਨ। ਪੁਲਸ ਅਨੁਸਾਰ ਰਾਮ ਸਿੰਘ
ਵਾਰਦਾਤ ਤੋਂ ਬਾਅਦ ਬੱਸ ਨੂੰ ਨੋਏਡਾ ਦੇ ਰੋਹਿੱਲਾ ਖੁਰਦ 'ਚ ਲੈ ਗਿਆ ਸੀ ਅਤੇ ਬਾਅਦ 'ਚ
ਬੱਸ ਨੂੰ ਵਾਪਸ ਆਰ. ਕੇ. ਪੁਰਮ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਬੱਸ 'ਚ ਡੁੱਲੇ ਖੂਨ
ਨੂੰ ਸਾਫ ਕਰਨ ਲਈ ਬੱਸ ਨੂੰ ਧੋਆ ਗਿਆ। ਲੜਕਾ-ਲੜਕੀ ਦੇ ਕੁਝ ਕੱਪੜੇ ਆਦਿ ਨੂੰ ਵੀ
ਉਨ੍ਹਾਂ ਨੇ ਤਬਾਹ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਐਤਵਾਰ ਰਾਤ ਮੈਡੀਕਲ ਸਟੂਡੈਂਟ ਆਪਣੇ ਦੋਸਤ ਨਾਲ ਬੱਸ 'ਚ ਸਵਾਰ ਹੋ ਕੇ
ਮੁਨੀਰਕਾ ਤੋਂ ਦਵਾਰਕਾ ਜਾ ਰਹੀ ਸੀ। ਲੜਕੀ ਦੇ ਬੱਸ 'ਚ ਬੈਠਦੇ ਹੀ ਲਗਭਗ 6 ਲੋਕਾਂ ਨੇ
ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਉਸ ਬਸ 'ਚ ਹੋਰ ਯਾਤਰੀ ਨਹੀਂ ਸਨ। ਉਤਰਾਖੰਡ ਦੀ
ਰਹਿਣ ਵਾਲੀ 23 ਸਾਲਾ ਲੜਕੀ ਦੇ ਦੋਸਤ ਨੇ ਉਸ ਨੂੰ ਬਚਾਉਣ ਕੋਸ਼ਿਸ ਕੀਤੀ ਪਰ ਉਨ੍ਹਾਂ
ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਲੜਕੀ ਨਾਲ ਗੈਂਗ ਰੇਪ ਕੀਤਾ ਗਿਆ।
ਦੋਸ਼ੀਆਂ ਨੇ ਲੜਕੀ ਅਤੇ ਉਸ ਦੇ ਦੋਸਤ ਨੂੰ ਦੱਖਣੀ ਦਿੱਲੀ ਦੇ ਮਹਿਪਾਲਪੁਰ ਨੇੜੇ ਵਸੰਤ
ਵਿਹਾਰ ਇਲਾਕੇ 'ਚ ਬੱਸ ਤੋਂ ਹੇਠਾਂ ਸੁੱਟ ਦਿੱਤਾ।
No comments:
Post a Comment