ਸਰਕਾਰ ਬਣਨ 'ਤੇ ਹਰ ਵਰਗ ਦੀਆਂ
ਮੁਸ਼ਕਿਲਾਂ ਹੱਲ ਕਰਾਂਗੇ-ਕੈਪਟਨ
ਅਮਰਕੋਟ ਵਿਖੇ ਗੁਰਚੇਤ ਸਿੰਘ ਭੁਲਰ ਦੇ ਹਕ ਵਿਚ ਕਾਂਗਰਸ ਦੀ ਰੈਲੀ
ਅਮਰਕੋਟ ਵਿਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਾਲ ਗੁਰਚੇਤ ਸਿੰਘ ਭੁੱਲਰ, ਤੇਜਪ੍ਰੀਤ ਸਿੰਘ ਪੀਟਰ, ਯੂਥ ਆਗੂ ਸੁਖਪਾਲ ਸਿੰਘ ਭੁੱਲਰ ਤੇ ਹੋਰ। ਅਮਰਕੋਟ/ਖੇਮਕਰਨ, 19 ਜਨਵਰੀ -ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਨੇ ਇਸ ਸਰਕਾਰ ਦੌਰਾਨ 50 ਹਜ਼ਾਰ ਦੇ ਕਰੀਬ ਸਰਗਰਮ ਕਾਂਗਰਸੀ ਵਰਕਰਾਂ ਉਪਰ ਨਜਾਇਜ਼ ਕੇਸ ਦਰਜ ਕਰਵਾਏ ਹਨ। ਕਾਂਗਰਸ ਸਰਕਾਰ ਬਣਨ ਤੇ ਨਜਾਇਜ਼ ਕੇਸਾਂ ਦੀ ਜਾਂਚ ਸਬੰਧੀ ਇਕ ਕਮਿਸ਼ਨ ਬਿਠਾਇਆ ਜਾਵੇਗਾ। ਇਸ ਜਾਂਚ ਦੌਰਾਨ ਝੂਠੇ ਕੇਸ ਦਰਜ ਕਰਾਉਣ ਵਾਲੇ ਅਕਾਲੀ ਆਗੂਆਂ ਅਤੇ ਦਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਪੀੜਤ ਕਾਂਗਰਸੀਆਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇਹ ਮੁੱਦਾ ਮੁੱਖ ਤੌਰ 'ਤੇ ਸ਼ਾਮਿਲ ਕੀਤਾ ਹੈ। ਅੱਜ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਸ: ਗੁਰਚੇਤ ਸਿੰਘ ਭੁੱਲਰ ਦੇ ਹੱਕ ਵਿਚ ਅੱਜ ਮੰਡੀ ਅਮਰਕੋਟ ਵਿਖੇ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਨੇ ਪੂਰੇ ਪੰਜ ਸਾਲ ਰੇਤਾ, ਬਜਰੀ, ਟਰਾਂਸਪੋਰਟ, ਟੀ.ਵੀ. ਚੈਨਲਾਂ ਤੋਂ ਲੈ ਕੇ ਹਰੇਕ ਚੀਜ਼ ਉਪਰ ਕਬਜ਼ਾ ਕਰਕੇ ਪੰਜਾਬ ਨੂੰ ਪੂਰੀ ਤਰ੍ਹਾਂ ਲੁਟਿਆ ਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ। ਪੰਜਾਬੀਆਂ ਨੇ ਤਬਦੀਲੀ ਦਾ ਮਨ ਬਣਾ ਲਿਆ ਹੈ, ਉਨ੍ਹਾਂ ਐਲਾਨ ਕੀਤਾ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਨ 'ਤੇ 47 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ ਤੇ ਹਰ ਵਰਗ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਂਰ 'ਤੇ ਹੱਲ ਹੋਣਗੀਆਂ। ਕੈਪਟਨ ਨੇ ਰੈਲੀ ਵਿਚ ਹੋਏ ਭਾਰੀ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਵੋਟਰਾਂ ਅੰਦਰ ਜੋਸ਼ ਭਰਦੇ ਹੋਏ ਅਪੀਲ ਕੀਤੀ ਕਿ ਇਸ ਵਾਰ ਕਾਂਗਰਸੀ ਉਮੀਦਵਾਰ ਸ: ਗੁਰਚੇਤ ਸਿੰਘ ਭੁੱਲਰ ਨੂੰ ਭਾਰੀ ਫਰਕ ਨਾਲ ਜਿਤਾਓ ਤੇ ਕਾਂਗਰਸ ਸਰਕਾਰ ਵਿਚ ਮੰਤਰੀ ਬਣਾ ਕੇ ਹਲਕੇ ਦੇ ਵਿਕਾਸ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਸਾਬਕਾ ਮੰਤਰੀ ਤੇ ਹਲਕਾ ਕਾਂਗਰਸੀ ਉਮੀਦਵਾਰ ਸ: ਗੁਰਚੇਤ ਸਿੰਘ ਭੁੱਲਰ ਨੇ ਰੈਲੀ ਵਿਚ ਪੁੱਜੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਭਾਰੀ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਪਾਰਟੀ ਨਾਲ ਜੁੜ ਚੁੱਕੇ ਹਨ। ਸਿਰਫ ਦੋ ਦਿਨਾਂ ਅੰਦਰ ਹੀ ਇੰਨਾ ਭਾਰੀ ਇਕੱਠ ਸਾਫ ਕਰ ਦਿੰਦਾ ਹੈ ਕਿ ਇਸ ਹਲਕੇ ਤੋਂ ਅਕਾਲੀ ਦਲ (ਬ) ਹਾਰ ਚੁੱਕਾ ਹੈ। ਰੈਲੀ ਨੂੰ ਸ: ਭੁੱਲਰ ਤੋਂ ਇਲਾਵਾ ਤੇਜਪ੍ਰੀਤ ਸਿੰਘ ਪੀਟਰ, ਬਾਪੂ ਇੰਦਰਜੀਤ ਸਿੰਘ ਵਲਟੋਹਾ, ਸੁਖਪਾਲ ਸਿੰਘ ਭੁੱਲਰ, ਸਾਰਜ ਸਿੰਘ ਦਾਸੂਵਾਲ, ਜਥੇ: ਸਤਨਾਮ ਸਿੰਘ ਮਨਾਵਾਂ, ਅਨੂਪ ਸਿੰਘ ਭੁੱਲਰ, ਤਰਲੋਕ ਸਿੰਘ ਚੱਕਵਾਲੀਆ, ਸੁਰਿੰਦਰ ਸਿੰਘ ਆਸਲ, ਰਾਜ ਸਿੰਘ ਪੱਤੂ, ਮੰਗਤ ਰਾਮ ਗੁਲਾਟੀ, ਹਰਭਜਨ ਸਿੰਘ ਸੰਧੂ ਆੜ੍ਹਤੀ, ਸੁਖਵਿੰਦਰ ਸਿੰਘ ਬੁੱਟਰ, ਬਖਸ਼ੀਸ਼ ਸਿੰਘ ਦਰਿਆ, ਗੁਰਜਤਿੰਦਰਪਾਲ ਸਿੰਘ ਭਿੱਖੀਵਿੰਡ, ਕੁਲਦੀਪ ਸਿੰਘ ਜਗੀਰਦਾਰ, ਹਜ਼ੂਰ ਸਿੰਘ ਭਾਈ ਲੱਧੂ, ਮੋਹਨਪਾਲ ਸਿੰਘ ਪਨੂੰ, ਧਰਮਪਾਲ ਸਿੰਘ ਡਲੀਰੀ, ਰਾਜਬੀਰ ਸਿੰਘ ਮਾਛੀਕੇ, ਰਾਜਵੰਤ ਸਿੰਘ ਪਹੂਵਿੰਡ ਨੇ ਸੰਬੋਧਨ ਕੀਤਾ। ਇਸ ਮੌਕੇ 'ਤੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਪੰਚ, ਸਰਪੰਚ ਹਾਜ਼ਰ ਸਨ। |
ਫ਼ੌਜ ਮੁਖੀ ਵੀ. ਕੇ. ਸਿੰਘ ਨੂੰ ਛੁੱਟੀ 'ਤੇ ਭੇਜਣ ਦੀ ਤਿਆਰੀ
ਨਵੀਂ ਦਿੱਲੀ, 19 ਜਨਵਰੀ -ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ ਦੇ ਉਮਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਲੜਾਈ ਅਦਾਲਤ 'ਚ ਪਹੁੰਚ ਜਾਣ ਤੋਂ ਬਾਅਦ ਕੇਂਦਰ ਸਰਕਾਰ ਸਖ਼ਤ ਕਦਮ ਉਠਾ ਸਕਦੀ ਹੈ। ਜਨਰਲ ਦੇ ਸੁਪਰੀਮ ਕੋਰਟ ਪਹੁੰਚ ਕਰਨ ਤੋਂ ਪ੍ਰੇਸ਼ਾਨ ਸਰਕਾਰ ਮੰਗਲਵਾਰ ਦੀ ਰਾਤ ਤੋਂ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣ 'ਚ ਜੁੱਟ ਗਈ ਹੈ। ਖ਼ਬਰ ਇਹ ਹੈ ਕਿ ਸਰਕਾਰ ਇਸ ਮਾਮਲੇ ਨਾਲ ਨਜਿੱਠਣ ਦੇ ਲਈ ਕਈ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ 'ਚ ਜਨਰਲ ਦੀ ਅਰਜ਼ੀ ਨੂੰ ਅਦਾਲਤ 'ਚ ਲਮਕਦੇ ਰਹਿਣ ਤੱਕ ਛੁੱਟੀ 'ਤੇ ਭੇਜੇ ਜਾਣ ਦੀ ਵੀ ਚਰਚਾ ਕੀਤੀ ਜਾ ਰਹੀ ਹੈ। ਕੱਲ੍ਹ ਸਰਕਾਰ ਨੇ ਸੁਪਰੀਮ ਕੋਰਟ 'ਚ ਸੋਧ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਵਿਚ ਰੱਖਿਆ ਮੰਤਰਾਲੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਮੁੱਦੇ 'ਤੇ ਉਸ ਦਾ ਪੱਖ ਸੁਣੇ ਬਿਨਾਂ ਕੋਈ ਆਦੇਸ਼ ਜਾਰੀ ਨਾ ਕੀਤਾ ਜਾਵੇ। ਦੂਸਰੇ ਪਾਸੇ ਰੱਖਿਆ ਮੰਤਰੀ ਸ੍ਰੀ ਏ. ਕੇ. ਐਂਟਨੀ ਅਤੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਇਸ ਮੁੱਦੇ 'ਤੇ ਬੈਠਕ ਕੀਤੀ। ਮਲੇਸ਼ੀਆ ਦੇ ਦੌਰੇ 'ਤੇ ਗਏ ਰੱਖਿਆ ਸਕੱਤਰ ਸ਼ਸ਼ੀਕਾਂਤ ਸ਼ਰਮਾ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਾਲ ਬੈਠਕ ਦੌਰਾਨ ਜਨਰਲ ਵੀ. ਕੇ. ਸਿੰਘ ਨੂੰ ਛੁੱਟੀ 'ਤੇ ਭੇਜਣ ਬਾਰੇ ਵੀ ਵਿਚਾਰ ਹੋਈ ਹੈ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਕਾਰਵਾਈ ਮੰਦਭਾਗੀ-ਸਰਕਾਰ
ਸਰਕਾਰ ਨੇ ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ ਵੱਲੋਂ ਆਪਣੀ ਉਮਰ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਕਰਨ ਦੀ ਕਾਰਵਾਈ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਇਹ ਕੋਈ ਚੰਗੀ ਮਿਸਾਲ ਨਹੀਂ। ਮਾਮਲੇ ਨੂੰ ਗੰਭੀਰ ਦੱਸਦਿਆਂ ਰੱਖਿਆ ਰਾਜ ਮੰਤਰੀ ਐੱਮ. ਐੱਮ. ਪਾਲਮ ਰਾਜੂ ਨੇ ਕਿਹਾ ਕਿ ਇਹ ਮੰਦਭਾਗੀ ਕਾਰਵਾਈ ਹੈ ਅਤੇ ਮੰਤਰਾਲੇ ਜਾਂ ਹਥਿਆਰਬੰਦ ਫ਼ੌਜਾਂ ਲਈ ਕੋਈ ਵਧੀਆ ਮਿਸਾਲ ਨਹੀਂ। ਇਹ ਪ੍ਰਗਟਾਵਾ ਉਨ੍ਹਾਂ ਨੇ ਐੱਨ. ਸੀ. ਸੀ. ਦੇ ਇਕ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਕਿ ਕੀ ਸਰਕਾਰ ਫ਼ੌਜ ਮੁਖੀ ਨੂੰ ਛੁੱਟੀ 'ਤੇ ਭੇਜ ਰਹੀ ਹੈ ਜਾਂ ਨਵੇਂ ਮੁੱਖੀ ਦੀ ਨਿਯੁਕਤੀ ਬਾਰੇ ਸੋਚ ਰਹੀ ਹੈ, ਦੇ ਸਬੰਧ 'ਚ ਕੀਤਾ। ਕੀ ਸਰਕਾਰ ਜਨਮ ਤਰੀਕ ਦੇ ਮੁੱਦੇ ਨੂੰ ਸੁਪਰੀਮ ਕੋਰਟ ਲੈ ਜਾਣ ਦੇ ਮਾਮਲੇ 'ਤੇ ਫ਼ੌਜ ਮੁਖੀ ਤੋਂ ਪ੍ਰੇਸ਼ਾਨ ਹੈ? ਇਸ ਸਵਾਲ ਦੇ ਜਵਾਬ 'ਚ ਸ੍ਰੀ ਪਾਲਮ ਰਾਜੂ ਨੇ ਕਿਹਾ ਕਿ ਇਹ ਮਾਮਲਾ ਜਨਤਕ ਬਹਿਸ ਵਾਲਾ ਨਹੀਂ। ਉਨ੍ਹਾਂ ਦੱਸਿਆ ਕਿ ਮੰਤਰਾਲੇ ਨੇ ਫ਼ੌਜ ਮੁਖੀ ਦੀ ਜਨਮ ਤਰੀਕ 10 ਮਈ, 1950 ਹੀ ਮੰਨੀ ਹੈ ਨਾ ਕਿ 10 ਮਈ, 1951, ਜੋ ਕਿ ਜਨਰਲ ਨੇ ਆਪਣੇ ਦਸਵੀਂ ਦੇ ਸਰਟੀਫਿਕੇਟ ਅਨੁਸਾਰ ਸਹੀ ਦੱਸੀ ਹੈ। |
No comments:
Post a Comment