ਹਵਾਈ ਅੱਡੇ 'ਤੇ ਆਤਮਘਾਤੀ ਹਮਲਾ!
ਕੰਧਾਰ, 19 ਜਨਵਰੀ - ਅਫਗਾਨਿਸਤਾਨ ਦੇ ਦੱਖਣੀ ਸ਼ਹਿਰ ਕੰਧਾਰ 'ਚ ਵਿਦੇਸ਼ੀ ਸੈਨਾ ਨੂੰ ਨਿਸ਼ਾਨਾ ਬਣਾ ਕੇ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਤਾਲਿਬਾਨੀ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਜਿਸ 'ਚ ਘੱਟੋ-ਘੱਟ 6 ਲੋਕ ਮਾਰੇ ਗਏ। ਅੱਤਵਾਦੀ ਸੰਗਠਨ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕੰਧਾਰ ਪ੍ਰਾਂਤ ਦੇ ਪੁਲਸ ਮੁਖੀ ਅਬਦੁੱਲ ਰਜ਼ਾਕ ਨੇ ਇਥੇ ਦੱਸਿਆ ਕਿ ਹਮਲਾਵਰ ਪੈਦਲ ਆਇਆ ਸੀ ਅਤੇ ਉਸ ਨੇ ਕੰਧਾਰ ਏਅਰ ਫੀਲਡ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸੇ ਵਿਚਾਲੇ ਉਸਨੇ ਵਿਸਫੋਟ ਕਰਕੇ ਖੁਦ ਨੂੰ ਉਡਾ ਦਿੱਤਾ। ਵਿਸਫੋਟ ਦੀ ਲਪੇਟ 'ਚ ਆਉਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਨਾਟੋ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰ ਵਾਹਨ 'ਚ ਆਇਆ ਸੀ। ਸੂਤਰਾਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਬਾਅਦ ਕਰੀਬ 1.13 ਮਿੰਟ 'ਤੇ ਹੋਇਆ ਇਹ ਹਮਲਾ ਹਵਾਈ ਅੱਡੇ ਦੇ ਬਾਹਰੀ ਹਿੱਸੇ 'ਚ ਹੋਇਆ ਜਿੱਥੇ ਵਿਦੇਸ਼ੀ ਸੈਨਾ ਦੇ ਹਜ਼ਾਰਾਂ ਜਵਾਨ ਰਹਿੰਦੇ ਹਨ। ਅਜਿਹਾ ਲੱਗਦਾ ਹੈ ਕਿ ਇਨ੍ਹਾਂ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਹੀ ਇਹ ਹਮਲਾ ਕੀਤਾ ਗਿਆ ਸੀ। ਹਾਲਾਂਕਿ ਨਾਟੋ ਨੇ ਦੱਸਿਆ ਕਿ ਹਮਲੇ 'ਚ ਕਿਸੇ ਜਵਾਨ ਦੀ ਮੌਤ ਨਹੀਂ ਹੋਈ ਹੈ।
No comments:
Post a Comment