ਵਿਰਾਸਤੀ ਮੇਲੇ ਦਾ ਦੂਜਾ ਦਿਨ ਜਾਗੋ ਤੇ ਗਾਇਕਾਂ ਦੇ ਨਾਂਅ ਰਿਹਾ
ਬਠਿੰਡਾ.- 25 ਫਰਵਰੀ ૿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਵਿਰਾਸਤ ਮੇਲੇ ਦਾ ਦੂਸਰਾ ਦਿਨ ਵੀ ਪੂਰਾ ਜਾਹੋ-ਜਲਾਲ ਵਿਚ ਰਿਹਾ। ਵਿਰਾਸਤੀ ਜਲੂਸ ਦੀ ਸਮਾਪਤੀ ਉਪਰੰਤ ਵਿਰਾਸਤੀ ਪਿੰਡ ਜੈਪਾਲਗੜ੍ਹ (ਬਠਿੰਡਾ) ਵਿਖੇ ਸ਼ਾਮ ਨੂੰ ਮੇਲੇ ਦਾ ਰਸਮੀਂ ਉਦਘਾਟਨ ਸ਼੍ਰੀ ਕੇ.ਕੇ. ਯਾਦਵ, ਡਿਪਟੀ ਕਮਿਸ਼ਨਰ ਬਠਿੰਡਾ, ਸ਼੍ਰੀ ਐਸ.ਕੇ. ਅਗਰਵਾਲ ਜ਼ਿਲ੍ਹਾ ਸ਼ੈਸ਼ਨ ਜੱਜ ਅਤੇ ਸ਼੍ਰੀ ਐਲ.ਕੇ. ਨਈਅਰ ਇੰਨਕਮ ਟੈਕਸ ਕਮਿਸ਼ਨਰ ਮੁੰਬਈ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ: ਹਰਜੀਤ ਸਿੰਘ ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ ਬਠਿੰਡਾ, ਭਾਈ ਹਰਵਿੰਦਰ ਸਿੰਘ ਖਾਲਸਾ ਚੀਫ਼ ਆਰਗੇਨਾਈਜ਼ਰ ਫਾਉਂਡੇਸ਼ਨ, ਕੁੰਵਰਭੀਮ ਸਿੰਘ, ਕੇ.ਪੀ.ਐਸ. ਬਰਾੜ, ਰਜਿੰਦਰ ਸਿਘੰ ਆਈ.ਏ.ਐਸ., ਨਰਿੰਦਰਪਾਲ ਸਿੰਘ ਐਡਵੋਕੇਟ, ਚਮਕੌਰ ਸਿੰਘ ਮਾਨ ਮੀਡੀਆ ਕਮੇਟੀ ਮੈਂਬਰ, ਇੰਦਰਜੀਤ ਸਿੰਘ, ਡਾ: ਓਮ ਪ੍ਰਕਾਸ਼ ਸ਼ਰਮਾ, ਸੁਖਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਥਰਮਲ, ਬਲਜੀਤ ਸਿੰਘ ਬਰਾੜ, ਮਿੱਠੂ ਸਿੰਘ ਬਰਾੜ, ਡੀ. ਸੀ. ਸ਼ਰਮਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ। ਸ਼ਾਮ ਨੂੰ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡਾ ਤੋਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਿਹਾਇਸ਼ ਤੋਂ ਵੱਖੋ-ਵੱਖ ਦੋ ਜਾਗੋ ਕੱਢੀਆਂ ਗਈਆਂ। ਜੋਕਿ ਬਠਿੰਡਾ ਸ਼ਹਿਰ ਵਿਚੋਂ ਹੁੰਦੀ ਹੋਈਆਂ, ਦੇਰ ਰਾਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚੀਆਂ। ਜਿੰਨ੍ਹਾਂ ਦੀ ਅਗਵਾਈ ਕ੍ਰਮਵਾਰ ਜਗਤਾਰ ਸਿੰਘ ਅਤੇ ਬੀਬੀ ਜਸਵੀਰ ਕੌਰ ਥਰਮਲ ਨੇ ਕੀਤੀ। ਰਾਤ ਨੂੰ ਲੋਕ ਗਾਇਕ ਰਾਜਾ ਸਿੱਧੂ-ਬੀਬੀ ਰਾਜਵਿੰਦਰ ਕੌਰ, ਕਨਵਰ ਮਾਨ ਅਤੇ ਬਿੱਕਾ ਮਨਿਹਾਰ ਨੇ ਆਪਣੀ ਕਲਾਂ ਦਾ ਬਹੁਤ ਹੀ ਖੂਬਸੂਰਤ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਡੀਆ ਕਮੇਟੀ ਮੈਂਬਰ ਦਲਜੀਤ ਸਿੰਘ ਕੜਵਲ, ਰਜਿੰਦਰ ਸਿੰਘ ਭਾਰੀ, ਡਿਪਟੀ ਮੇਅਰ ਬੀਬੀ ਗੁਰਮਿੰਦਰਪਾਲ ਕੌਰ ਮਾਂਗਟ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਦੋ ਬੱਚੀਆਂ ਕੋਮਲਪ੍ਰੀਤ ਮਾਨ ਅਤੇ ਰੀਤ ਰੋਪੜ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਮੀਡੀਆ ਕਮੇਟੀ ਦੇ ਮੈਂਬਰ ਚਮਕੌਰ ਸਿੰਘ ਮਾਨ ਤੇ ਦਲਜੀਤ ਸਿੰਘ ਕੜਵਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੇਲੇ ਵਿਚ ਲੋਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਅੱਜ ਮੇਲੇ ਦੇ ਦੂਜੇ ਦਿਨ ਮਾਪਿਆਂ ਨੇ ਆਪਣਿਆਂ ਬੱਚਿਆ ਸਮੇਤ ਸ਼ਿਰਕਤ ਕੀਤੀ ਅਤੇ ਮੇਲੇ ਦੌਰਾਨ
ਪ੍ਰਦਰਸ਼ਿਤ ਪੁਰਾਤਨ ਲੋਕ ਕਲਾਵਾਂ, ਪੁਰਾਤਨ ਵਸਤੂਆਂ ਬਾਰੇ ਵਿਸਥਾਰ ਵਿਚ ਦਸਦਿਆਂ ਆਪ ਇੰਨ੍ਹਾਂ ਵਸਤੂਆਂ ਨਾਲ ਵਿਚਰਨ ਬਾਰੇ ਦੱਸਿਆ। ਮੇਲੇ ਵਿਚ 'ਚਿੱਬ ਕੱਢ ਬਾਬੇ' ਦੀ ਪ੍ਰਦਰਸ਼ਿਤ ਕੀਤੀ ਝਾਕੀ ਨੂੰ ਵੇਖਣ ਲਈ ਸਾਰਾ ਦਿਨ ਭੀੜ ਰਹੀ।
ਪਟਨਾ ਵਿਖੇ ਪੰਜਾਬ ਦੀਆਂ ਮੁਟਿਆਰਾਂ ਨਹਿਰੂ ਯੁਵਾ ਕੇਂਦਰ ਬਿਹਾਰ ਦੇ ਰਾਸ਼ਟਰਪਤੀ ਕੈਂਪ ਮੌਕੇ 'ਗਿੱਧਾ' ਪੇਸ਼ ਕਰਦੀਆਂ ਹੋਈਆਂ। ਕੋਲਕਾਤਾ 'ਚ ਇਕ ਸਮਾਗਮ 'ਚ ਹਿੱਸਾ ਲੈਂਦੇ ਹੋਏ ਨੋਬਲ ਪੁਰਸਕਾਰ ਜੇਤੂ ਅਮ੍ਰਿਤਿਆ ਸੇਨ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਤੀਜੇ ਦੀ ਪਤਨੀ ਕ੍ਰਿਸ਼ਨਾ ਬੋਸ ਅਤੇ ਉਸ ਦਾ ਪੁੱਤਰ ਸੁਗਾਤਾ ਬੋਸ ਅਤੇ ਪ੍ਰਸਿੱਧ ਚਿੱਤਰਕਾਰ ਸੁਭਪਰਸਾਨਿਆ। |
ਭਨਿਆਰੇ ਦੇ ਗੰਨਮੈਨਾਂ ਵੱਲੋਂ ਪਾਏ ਕੇਸ 'ਚੋਂ 7 ਬਰੀ
ਨੂਰਪੁਰ ਬੇਦੀ- 25 ਫਰਵਰੀ ૿ ਐੱਸ. ਡੀ. ਜੇ. ਐਮ. (ਸੀਨੀਅਰ ਡਵੀਜ਼ਨ) ਅਨੰਦਪੁਰ ਸਾਹਿਬ ਦੀ ਅਦਾਲਤ ਨੇ ਬਹੁ-ਚਰਚਿਤ ਪਿਆਰਾ ਸਿੰਘ ਭਨਿਆਰਾ ਦੇ ਤਤਕਾਲੀ ਗੰਨਮੈਨਾਂ ਵੱਲੋਂ 2002 ਵਿਚੇ ਇਸ ਖੇਤਰ ਦੇ 7 ਵਿਅਕਤੀਆਂ ਖ਼ਿਲਾਫ਼ ਕੀਤੇ ਗਏ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਸਾਰਿਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਰਨਣਯੋਗ ਹੈ ਕਿ 11 ਦਸੰਬਰ 1999 ਨੂੰ ਖੇਤਰ ਦੇ ਅੱਡਾ ਬੈਂਸਾਂ ਵਿਚ ਪਿਆਰਾ ਸਿੰਘ ਭਨਿਆਰਾ ਤੇ ਉਸ ਦੇ ਗੰਨਮੈਨਾਂ ਵੱਲੋਂ ਡਾ: ਕਮਲਜੀਤ ਸਿੰਘ ਅਤੇ ਦਰਸ਼ਨ ਸਿੰਘ ਨਾਮੀ ਵਿਅਕਤੀਆਂ ਦੀ ਕੀਤੀ ਕੁੱਟਮਾਰ ਅਤੇ ਅਗਵਾ ਦੇ ਚਰਚਿਤ ਕੇਸ ਦੀ ਕੜੀ ਨਾਲ ਉਕਤ ਪੱਖ ਨੂੰ ਜੋੜਦਿਆਂ 2002 ਵਿਚ ਇਕ ਵੱਖਰੇ ਬਿਆਨ ਰਾਹੀਂ ਉਸ ਦੇ ਗੰਨਮੈਨਾਂ ਹੌਲਦਾਰ ਹਰਜਿੰਦਰ ਸਿੰਘ ਤੇ ਕਾਂਸਟੇਬਲ ਲਛਮਣ ਦਾਸ ਵੱਲੋਂ 7 ਵਿਅਕਤੀਆਂ, ਡਾ: ਕਮਲਜੀਤ ਸਿੰਘ, ਕਾਮਰੇਡ ਮੋਹਣ ਸਿੰਘ ਧਮਾਣਾ, ਦਰਸ਼ਨ ਸਿੰਘ ਭਾਉਵਾਲ, ਕਾਮਰੇਡ ਦਵਿੰਦਰ ਸਰਥਲੀ, ਰਾਣਾ ਐਂਚਲ ਸਿੰਘ, ਨੰਬਰਦਾਰ ਕਰਨ ਸਿੰਘ ਤੇ ਸੰਤੋਖ ਸਿੰਘ ਦੇ ਖ਼ਿਲਾਫ਼ ਵਰਦੀਆਂ ਪਾੜਨ, ਕੁੱਟਮਾਰ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਲਗਾਏ ਸਨ। ਜਿਸ ਤਹਿਤ ਉਕਤ ਸੱਤਾਂ ਵਿਰੁੱਧ ਧਾਰਾ 353, 323, 506, 148 ਤੇ 149 ਕੇਸ ਦਰਜ ਕਰਵਾਇਆ ਸੀ। ਮਾਨਯੋਗ ਜੱਜ ਸ੍ਰੀ ਕੇਵਲ ਕ੍ਰਿਸ਼ਨ ਨੇ ਕੇਸ ਨੂੰ ਝੂਠਾ ਦੱਸਦਿਆਂ ਉਕਤ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਰਦੀਆਂ ਪਾੜਨ, ਕੁੱਟਮਾਰ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਲਗਾਏ ਸਨ। ਜਿਸ ਤਹਿਤ ਉਕਤ ਸੱਤਾਂ ਵਿਰੁੱਧ ਧਾਰਾ 353, 323, 506, 148 ਤੇ 149 ਕੇਸ ਦਰਜ ਕਰਵਾਇਆ ਸੀ। ਮਾਨਯੋਗ ਜੱਜ ਸ੍ਰੀ ਕੇਵਲ ਕ੍ਰਿਸ਼ਨ ਨੇ ਕੇਸ ਨੂੰ ਝੂਠਾ ਦੱਸਦਿਆਂ ਉਕਤ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਔਰਤ ਅਜੇ ਵੀ ਮਜਬੂਰ ਹੈ ਪਤੀ ਦੀ ਕੁੱਟਮਾਰ ਸਹਿਣ ਲਈ
ਸ੍ਰੀ ਮੁਕਤਸਰ ਸਾਹਿਬ. 25 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਵਿਚ ਵੱਡੀ ਗਿਣਤੀ 'ਚ ਔਰਤਾਂ ਦੀ ਉਨ੍ਹਾਂ ਦੇ ਪਤੀਆਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਜਿੱਥੇ ਅਨਪੜ੍ਹ ਔਰਤਾਂ ਇਹ ਜ਼ੁਲਮ ਸਹਿ ਰਹੀਆਂ ਹਨ, ਉੱਥੇ ਪੜ੍ਹੀਆਂ-ਲਿਖੀਆਂ, ਨੌਕਰੀ ਕਰਦੀਆਂ ਅਤੇ ਰਾਜਨੀਤਿਕ ਖੇਤਰ ਵਿਚ ਆਈਆਂ ਕਈ ਔਰਤਾਂ ਵੀ ਆਪਣੇ ਪਤੀਆਂ ਦੀ ਕੁੱਟਮਾਰ ਦਾ ਸ਼ਿਕਾਰ ਹਨ। ਪੜ੍ਹ-ਲਿਖ ਕੇ ਵੀ ਕਈ ਔਰਤਾਂ ਗ਼ੁਲਾਮਾਂ ਵਾਲੀ ਜ਼ਿੰਦਗੀ ਜੀਅ ਰਹੀਆਂ ਹਨ। ਪੁਲਿਸ ਵਿਭਾਗ ਵੱਲੋਂ ਚਲਾਏ ਜਾ ਰਹੇ 'ਵੁਮੈਨ ਸੈੱਲ' ਜ਼ਿਲ੍ਹਾ ਮੁਕਤਸਰ ਦੇ ਮੈਂਬਰ ਅਤੇ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਪੰਜਾਬ ਦੇ ਸੂਬਾ ਕਨਵੀਨਰ ਡਾ: ਨਰੇਸ਼ ਪਰੂਥੀ ਨੇ ਦੱਸਿਆ ਕਿ ਆਪਣੇ ਪਤੀਆਂ ਤੋਂ ਤੰਗ ਪ੍ਰੇਸ਼ਾਨ ਸੈਂਕੜੇ ਔਰਤਾਂ ਇਨਸਾਫ਼ ਤੇ ਹੱਕ ਲੈਣ ਲਈ ਪੁਲਿਸ ਦਾ ਸਹਾਰਾ ਲੈ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਬਣਾਏ ਗਏ ਵੁਮੈਨ ਸੈਲਾਂ ਵਿਚ ਹਰ ਸਾਲ 6 ਹਜ਼ਾਰ ਦੇ ਕਰੀਬ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਥਾਣਿਆਂ ਵਿਚ ਮਾਮਲੇ ਵੱਖਰੇ ਜਾਂਦੇ ਹਨ, ਜਦਕਿ ਪੰਚਾਇਤੀ ਤੌਰ 'ਤੇ ਹੋਣ ਵਾਲੇ ਰਾਜ਼ੀਨਾਮੇ ਵੀ ਇਸ ਤੋਂ ਅਲੱਗ ਹਨ। ਜੋ ਵੇਰਵੇ ਮਿਲ ਰਹੇ ਹਨ ਉਨ੍ਹਾਂ ਅਨੁਸਾਰ ਪਤੀ-ਪਤਨੀਆਂ ਦੇ ਝਗੜਿਆ ਕਾਰਨ ਅਨੇਕਾਂ ਘਰ ਟੁੱਟ ਚੁੱਕੇ ਹਨ ਅਤੇ ਟੁੱਟ ਰਹੇ ਹਨ। ਨਿੱਕੇ-ਨਿੱਕੇ ਝਗੜਿਆਂ ਤੋਂ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਅਤੇ ਅਜਿਹੇ ਜੋੜਿਆਂ ਦੇ ਬੱਚਿਆਂ ਦਾ ਭਵਿੱਖ ਵੀ ਕਈ ਵਾਰ ਖਰਾਬ ਹੋ ਜਾਂਦਾ ਹੈ। ਭਾਵੇਂ ਪੰਜਾਬ ਵਿਚ ਔਰਤਾਂ ਦੇ ਹੱਕਾਂ ਲਈ ਕਈ ਔਰਤਾਂ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ ਅਤੇ ਉਹ ਦੁਖੀ ਔਰਤ ਦੇ ਨਾਲ ਖੜ੍ਹਦੀਆਂ ਵੀ ਹਨ, ਪਰ ਇਸ ਦੇ ਬਾਵਜੂਦ ਵੀ ਸੈਂਕੜੇ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀਆਂ ਵੱਲੋਂ ਘਰ ਅੰਦਰ ਹੀ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਉਹ ਵਿਚਾਰੀਆਂ ਡਰਦੀਆਂ ਬਾਹਰ ਕਿਸੇ ਕੋਲ ਗੱਲ ਵੀ ਨਹੀਂ ਕਰ ਸਕਦੀਆਂ ਅਤੇ ਅੰਦਰੇ-ਅੰਦਰ ਹੀ ਗਿੱਲੇ ਗੋਹੇ ਵਾਂਗ ਧੁਖਣ ਲਈ ਮਜਬੂਰ ਹਨ।
ਮਾਮਲਾ ਖਾੜਕੂ ਸਵਰਨ ਸਿੰਘ ਦੀ ਮੌਤ ਦਾ
ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ
ਗੁਰਦਾਸਪੁਰ. - 25 ਫਰਵਰੀ ૿ ਪੰਜਾਬ ਅੰਦਰ ਖਾੜਕੂਵਾਦ ਦੇ ਦਿਨਾਂ ਦੌਰਾਨ ਕਰੀਬ 20 ਸਾਲ ਪਹਿਲਾਂ 1993 ਵਿਚ ਇਸ ਜ਼ਿਲ੍ਹੇ ਦੇ ਪਿੰਡ ਲਾਧੂਪੁਰ ਦੇ ਇਕ ਨੌਜਵਾਨ ਸਵਰਨ ਸਿੰਘ ਨੂੰ ਪਿੰਡ ਦੇ ਮੋਬਤਬਰਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੇ ਹਵਾਲੇ ਕਰਨ ਤੋਂ ਅਗਲੇ ਦਿਨ ਹੀ ਪੁਲਿਸ ਹਿਰਾਸਤ ਵਿਚੋਂ ਭਗੌੜਾ ਕਰਾਰ ਦੇ ਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਕਥਿਤ ਦੋਸ਼ਾਂ ਵਿਚ ਸ਼ਾਮਿਲ ਤਿੰਨ ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸ੍ਰੀਮਤੀ ਹਰਵੀਨ ਭਾਰਦਵਾਜ ਵਧੀਕ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਨੇ ਥਾਣਾ ਦੋਰਾਂਗਲਾ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਮਲਕੀਤ ਸਿੰਘ, ਕਾਹਨੂੰਵਾਨ ਥਾਣੇ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਕਰਮਜੀਤ ਸਿੰਘ ਅਤੇ ਉਸ ਸਮੇਂ ਸੀ. ਏ. ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਸਬ ਇੰਸਪੈਕਟਰ ਮਹਿੰਦਰ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰਨ ਸਮੇਂ ਕਿਹਾ ਹੈ ਕਿ ਦੋਸ਼ੀਆਂ ਵੱਲੋਂ ਕੀਤਾ ਗਿਆ ਜੁਰਮ ਬਹੁਤ ਹੀ ਗੰਭੀਰ ਕਿਸਮ ਦਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਦੀਆਂ ਨਜ਼ਰਾਂ ਵਿਚ ਖਾੜਕੂ ਰਹੇ ਸਰਵਨ ਸਿੰਘ ਦੀ ਪਤਨੀ ਰਵਿੰਦਰ ਕੌਰ ਵੱਲੋਂ ਉਕਤ ਪੁਲਿਸ ਅਧਿਕਾਰੀਆਂ ਖਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਸਬੰਧ ਵਿਚਸ਼ਿਕਾਇਤ ਮਾਨਯੋਗ ਅਦਾਲਤ ਕੋਲ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਨੂੰ ਪੁਲਿਸ ਵੱਲੋਂ ਮਾਰ ਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ।ੲਸ ਦੇ ਬਾਅਦ 31-12-1992 ਨੂੰ ਉਕਤ ਖਾੜਕੂ ਦੇ ਪਿਤਾ ਗੁਰਚਰਨ ਸਿੰਘ, ਭਰਾ ਬਖਤਾਵਰ ਸਿੰਘ,ਪਿੰਡ ਲਾਧੂਪੁਰ ਦੇ ਸਰਪੰਚ ਰਘਬੀਰ ਸਿੰਘ ਅਤੇ ਮੈਂਬਰ ਪੰਚਾਇਤ ਰਤਨ ਸਿੰਘ ਵੱਲੋਂ ਸਰਵਨ ਸਿੰਘ ਨੂੰ ਉਸ ਸਮੇਂ ਸਰਹੱਦੀ ਰੇਂਜ ਅੰਮ੍ਰਿਤਸਰ ਦੇ ਡੀ. ਆਈ. ਜੀ. ਡੀ. ਆਰ. ਭੱਟੀ ਦੇ ਦਫ਼ਤਰ ਵਿਚ 31 ਦਸੰਬਰ, 1992 ਨੂੰ ਪੇਸ਼ ਕੀਤਾ ਗਿਆ ਸੀ। ਸਰਵਨ ਸਿੰਘ ਦੇ ਦਿੱਲੀ ਪੁਲਿਸ ਵਿਚੋਂ ਸੇਵਾ ਮੁੱਕਤ ਭਰਾ ਬਖਤਾਵਰ ਸਿੰਘ ਨੇ ਦੱਸਿਆ ਕਿ 1 ਜਨਵਰੀ, 1993 ਨੂੰ ਥਾਣਾ ਗੁਰਦਾਸਪੁਰ ਵਿਖੇ ਸ਼ਾਮ ਦੇ 6.30 ਵਜੇ ਤੱਕ ਸਵਰਨ ਸਿੰਘ ਹਵਾਲਾਤ ਵਿਚ ਬੰਦ ਸੀ ਤੇ ਥੋੜ੍ਹੀ ਦੇਰ ਬਾਅਦ ਥਾਣੇਦਾਰ ਕਰਮਜੀਤ ਸਿੰਘ, ਥਾਣੇਦਾਰ ਮਲਕੀਤ ਸਿੰਘ ਅਤੇ ਥਾਣੇਦਾਰ ਮਹਿੰਦਰ ਸਿੰਘ ਉਸ ਨੂੰ ਸੀ. ਆਈ. ਏ. ਸਟਾਫ ਲੈ ਗਏ। ਉਥੇ ਉਸ 'ਤੇ ਬਹੁਤ ਤਸ਼ੱਦਦ ਕੀਤਾ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਉਸ ਦੇ ਭਰਾ ਦੀ ਲਾਸ਼ ਨੂੰ ਇਕ ਗੱਡੀ ਵਿਚ ਸੁੱਟ ਕੇ ਉਥੋਂ ਲੈ ਗਈ। ਪਰ ਪੁਲਿਸ ਨੇ ਕਹਾਣੀ ਘੜ ਲਈ ਕਿ ਉਹ ਉਸ ਨੂੰ ਹਥਿਆਰਾਂ ਦੀ ਰਿਕਵਰੀ ਵਾਸਤੇ ਲਿਜਾ ਰਹੀ ਸੀ ਕਿ ਦੋਰਾਂਗਲਾ ਥਾਣੇ ਅੰਦਰ ਨੌਮਨੀ ਨਾਲੇ ਕੋਲ ਖਾੜਕੂਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਖਾੜਕੂ ਸਵਰਨ ਸਿੰਘ ਫਰਾਰ ਹੋ ਗਿਆ। ਸਰਵਨ ਸਿੰਘ ਦੀ ਪਤਨੀ ਵੱਲੋਂ 2006 ਵਿਚ ਗੁਰਦਾਸਪੁਰ ਦੀ ਅਦਾਲਤ ਵਿਚ ਉਕਤ ਪੁਲਿਸ ਅਧਿਕਾਰੀਆਂ ਖਿਲਾਫ਼ ਫੌਜਦਾਰੀ ਕੇਸ ਕਰ ਦਿੱਤਾ ਸੀ। ਅਦਾਲਤ ਵੱਲੋਂ 22 ਸਤੰਬਰ, 2011 ਨੂੰ ਉਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵਿਚ ਪੇਸ਼ ਹੋਣ ਵਾਸਤੇ ਸੰਮਨ ਭੇਜੇ ਸਨ, ਪਰ ਉਹ ਸੰਮਨਾਂ ਦੀ ਤਾਮੀਲ ਨਹੀਂ ਕਰ ਰਹੇ ਸਨ। 24 ਜਨਵਰੀ, 2012 ਨੂੰ ਸ੍ਰੀਮਤੀ ਹਰਵੀਨ ਭਾਰਦਵਾਜ ਵਧੀਕ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਵੱਲੋਂ ਉਕਤ ਥਾਣੇਦਾਰਾਂ ਨੂੰ ਗ੍ਰਿਫਤਾਰ ਕਰਨ ਲਈ ਵਰੰਟ ਕੱਢੇ ਗੲ ਸਨ।ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ
14ਵੀਂ ਵਿਧਾਨ ਸਭਾ 'ਚ ਗਠਜੋੜ ਦੀ ਸਰਕਾਰ ਬਣੇਗੀ-ਬਾਦਲ
ਅਨੰਦਪੁਰ ਸਾਹਿਬ- 25 ਫਰਵਰੀ ૿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਕੁਝ ਸਮਾਂ ਸ਼ਬਦ ਕੀਰਤਨ ਵੀ ਸੁਣਿਆ। ਅਕਾਲ ਪੁਰਖ ਵੱਲੋਂ ਉਨ੍ਹਾਂ ਨੂੰ ਬਖਸ਼ੀ ਸੇਵਾ ਲਈ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸੁਰਜੀਤ ਸਿੰਘ ਰੱਖੜਾ, ਦਲਜੀਤ ਸਿੰਘ ਚੀਮਾ, ਗੁਰਮੋਹਨ ਸਿੰਘ ਵਾਲੀਆ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਠੇਕੇਦਾਰ ਗੁਰਨਾਮ ਸਿੰਘ ਹਾਜਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਸੰਖੇਪ ਜਿਹੀ ਗੱਲਬਾਤ ਦੌਰਾਨ ਚੋਣ ਉਪਰੰਤ ਬਣਨ ਵਾਲੀ ਸਥਿਤੀ ਸਬੰਧੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਹੈ ਕਿ 14ਵੀਂ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਬਣੇਗੀ। ਭਾਜਪਾ ਆਗੂਆਂ ਵੱਲੋਂ ਚੋਣ ਨਤੀਜਿਆਂ ਸਬੰਧੀ ਕੀਤੀਆਂ ਟਿੱਪਣੀਆਂ ਸਬੰਧੀ ਕੋਈ ਜਵਾਬ ਦੇਣ ਤੋਂ ਨਾ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਭਾਜਪਾ ਆਗੂ ਹੀ ਕੁਝ ਦੱਸ ਸਕਦੇ ਹਨ। ਲੰਗੜੀ ਵਿਧਾਨ ਸਭਾ ਹੋਂਦ 'ਚ ਆਉਣ 'ਤੇ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਲੈਣ ਸਬੰਧੀ ਪ੍ਰਸ਼ਨ ਦਾ ਉੱਤਰ ਦਿੰਦਿਆਂ ਉਨ੍ਹਾਂ ਕਿਹਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ 'ਤੇ ਪਾਰਟੀ ਹਾਈਕਮਾਨ ਜੋ ਫ਼ਾਸਲੇ ਕਰੇਗੀ ਉਸੇ ਅਨੁਸਾਰ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵੱਲੋਂ ਸ: ਬਾਦਲ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਸਨਮਾਨ ਵਜੋਂ ਭੇਟ ਕੀਤੇ। ਉਪਰੰਤ ਸ: ਬਾਦਲ ਨੇ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ ਅਤੇ ਇਥੋਂ ਦੀ ਨਾਮਵਰ ਸਿੱਖਿਆ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਦੇ ਟਰੱਸਟ ਦੀ ਅਕੈਡਮੀ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੁੱਚਾ ਸਿੰਘ ਮਸਤ ਏ. ਡੀ. ਸੀ. ਰੂਪਨਗਰ, ਜਤਿੰਦਰ ਸਿੰਘ ਔਲਖ ਐੱਸ. ਐੱਸ. ਪੀ. ਰੂਪਨਗਰ, ਸ਼ਵਿੰਦਰਪਾਲ ਸਿੰਘ ਬੈਂਸ ਐੱਸ. ਪੀ. (ਡੀ), ਮੈਡਮ ਹਰਗੁਣਜੀਤ ਕੌਰ ਐੱਸ. ਡੀ. ਐੱਮ. ਅਨੰਦਪੁਰ ਸਾਹਿਬ, ਹਰਪ੍ਰੀਤ ਸਿੰਘ ਮੰਡੇਰ ਉਪ ਪੁਲਿਸ ਕਪਤਾਨ, ਰਜਨ ਸਿੰਘ ਨਾਇਬ ਤਹਿਸੀਲਦਾਰ, ਹਰਮਨੋਹਰ ਸਿੰਘ, ਰਣਬੀਰ ਸਿੰਘ ਕਲੋਤਾ ਵਧੀਕ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਅਕਾਲੀ ਆਗੂ ਮਨਜੀਤ ਸਿੰਘ ਬਾਸੋਵਾਲ ਆਦਿ ਤੋਂ ਇਲਾਵਾ ਹੋਰ ਕਈ ਅਕਾਲੀ ਆਗੂ ਹਾਜ਼ਰ ਸਨ। ਬਾਈਕ ਐਕਸਪੋ ਦੇ ਦੂਜੇ ਦਿਨ ਨਾਮਵਰ ਸ਼ਖਸੀਅਤਾਂ ਨੇ ਪਾਈ ਫੇਰੀ
ਲੁਧਿਆਣਾ, 25 ਫਰਵਰੀ-ਬਾਈਕ ਐਕਸਪੋ-2012 ਪ੍ਰਦਰਸ਼ਨੀ ਦੇ ਦੂਜੇ ਦਿਨ ਵੱਖ-ਵੱਖ ਸਾਈਕਲ ਕੰਪਨੀਆਂ ਵੱਲੋਂ ਪ੍ਰਦਰਸ਼ਨ ਕੀਤੇ ਸਾਈਕਲਾਂ ਦੇ ਨਵੀਨ ਮਾਡਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਹੀਰੋ ਸਾਈਕਲਜ਼, ਏਵਨ ਸਾਈਕਲਜ਼, ਹਾਈ ਬਰਡ ਸਾਈਕਲਜ਼, ਐੱਸ. ਕੇ. ਬਾਈਕ, ਨੀਲਮ ਸਾਈਕਲਜ਼, ਲੀਡਰਜ਼ ਐੱਲ. ਏ ਸਮੇਤ ਇਕ ਦਰਜਨ ਤੋਂ ਵਧੇਰੇ ਸਾਈਕਲ ਕੰਪਨੀਆਂ ਵੱਲੋਂ ਤਿਆਰ ਸਾਈਕਲਜ਼ ਅਤੇ ਰਿਕਸ਼ਾ ਮਿਆਰ ਪੱਖੋਂ ਉਚ ਗੁਣਵਤਾ ਦਾ ਪ੍ਰਗਟਾਵਾ ਕਰ ਰਹੇ ਹਨ। ਅੱਜ ਪ੍ਰਦਰਸ਼ਨੀ ਵਿਚ ਜਥੇਦਾਰ ਹੀਰਾ ਸਿੰਘ ਗਾਬੜੀਆ, ਨਗਰ ਨਿਗਮ ਦੇ ਮੇਅਰ ਸ: ਹਾਕਮ ਸਿੰਘ ਗਿਆਸਪੁਰਾ, ਨਗਰ ਨਿਗਮ ਦੇ ਕਮਿਸ਼ਨਰ ਸ: ਐੱਮ. ਐੱਸ. ਜੱਗੀ, ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ, ਸੀਨੀਅਰ ਕੌਂਸਲਰ ਅਤੇ ਵਿਤ ਠੇਕਾ ਕਮੇਟੀ ਦੇ ਮੈਂਬਰ ਸ: ਪਾਲ ਸਿੰਘ ਗਰੇਵਾਲ ਸਮੇਤ ਪਤਵੰਤਿਆਂ ਨੇ ਸਾਈਕਲ ਪ੍ਰਦਰਸ਼ਨੀ ਨੂੰ ਵੇਖਿਆ। ਉਨ੍ਹਾਂ ਨਾਲ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਡਾਇਰੈਕਟਰ ਸ: ਮਨਜੀਤ ਸਿੰਘ ਖਾਲਸਾ, ਪ੍ਰਧਾਨ ਸ: ਗੁਰਮੀਤ ਸਿੰਘ ਕੁਲਾਰ, ਜਨਰਲ ਸਕੱਤਰ ਸ: ਸੁਰਿੰਦਰ ਸਿੰਘ ਚੌਹਾਨ ਵੀ ਮੌਜੂਦ ਸਨ। ਇਸ ਮੌਕੇ ਜਥੇਦਾਰ ਗਾਬੜੀਆ ਨੇ ਸਾਈਕਲ ਸਨਅਤ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਈਕਲ ਸਨਅਤ ਜੋ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਵਾਤਾਵਰਣ ਲਈ ਵੀ ਲਾਹੇਵੰਦ ਹੈ। ਸ: ਹਾਕਮ ਸਿੰਘ ਗਿਆਸਪੁਰਾ ਮੇਅਰ ਨਗਰ ਨਿਗਮ ਨੇ ਸਾਈਕਲ ਪ੍ਰਦਰਸ਼ਨੀ ਵੇਖਣ ਉਪਰੰਤ ਕਿਹਾ ਕਿ ਲੁਧਿਆਣਾ ਦੀ ਸਾਈਕਲ ਸਨਅਤ ਨੇ ਦੁਨੀਆਂ ਭਰ ਵਿਚ ਆਪਣੇ ਉਤਪਾਦਾਂ ਸਦਕਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਨਗਰ ਨਿਗਮ ਦੇ ਕਮਿਸ਼ਨਰ ਸ: ਐੱਮ. ਐੱਸ. ਜੱਗੀ ਨੇ ਸਾਈਕਲ ਪ੍ਰਦਰਸ਼ਨੀ ਵਿਚ ਪੁੱਜ ਕੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਆਪ ਵੀ ਸਾਈਕਲ ਚਲਾ ਕੇ ਲੋਕਾਂ ਨੂੰ ਵਾਤਾਵਰਣ ਸ਼ੁਧ ਕਰਨ ਦਾ ਸੁਨੇਹਾ ਦਿੱਤਾ। ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ: ਜੋਗਾ ਸਿੰਘ ਦਿਉਲ ਨੇ ਫੋਕਲ ਪੁਆਇੰਟ ਦੇ ਸਨਅਤਕਾਰਾਂ ਨਾਲ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਸਾਈਕਲ ਸਨਅਤ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਆਮ ਲੋਕਾਂ ਵਿਚ ਸਾਈਕਲ ਚਲਾਉਣ ਦੇ ਰੁਝਾਣ ਵਿਚ ਵਾਧਾ ਹੋਵੇਗਾ। ਸਾਈਕਲ ਨਾਲ ਸਟੰਟ ਕਰਨ ਵਾਲਿਆਂ ਨੇ ਐਕਸਪੋ 'ਚ ਪਹੁੰਚੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸੰਤ ਪਰਮਜੀਤ ਸਿੰਘ ਸੇਵਾ ਸਿਮਰਨ ਅਤੇ ਸਿੱਖ ਧਰਮ
ਦੇ ਅਣਮੋਲ ਹੀਰਾ ਸਨ-ਗਿਆਨੀ ਗੁਰਬਚਨ ਸਿੰਘ
ਮਾਹਿਲਪੁਰ, 25 ਫਰਵਰੀ - ਸੰਤ ਪਰਮਜੀਤ ਸਿੰਘ ਬੁੰਗਾ ਵਾਲਿਆਂ ਦੇ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਸਿੱਖ ਪੰਥ ਦੀਆਂ ਅਤੇ ਧਾਰਮਿਕ, ਰਾਜਨੀਤਿਕ ਅਤੇ ਵੱਖ ਵੱਖ ਜੱਥੇਬੰਦੀਆਂ ਦੀਆਂ ਸਿਰਮੌਰ ਹਸਤੀਆਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਖੁੱਲੇ ਮੈਦਾਨ ਵਿਚ ਸਜਾਏ ਦੀਵਾਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਕੀਤਰਨੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇ. ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਨੇ ਕਿਹਾ ਕਿ ਸੰਤ ਪਰਮਜੀਤ ਸਿੰਘ ਬੁੰਗੇ ਵਾਲੇ ਸਿੱਖ ਪੰਥ ਦੀ ਸਿਰਮੌਰ ਹਸਤੀ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਸਿਮਰਨ ਅਤੇ ਸਿੱਖ ਧਰਮ ਦੇ ਵਿਕਾਸ ਵਿਚ ਹੀ ਬਤੀਤ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਸ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਿੱਖ ਧਰਮ ਵਿਚ ਥੋੜ੍ਹੇ ਸਮੇਂ ਤੋਂ ਫ਼ੈਲੀਆਂ ਮੰਹਿਗੀਆਂ ਰਸਮਾਂ ਅਤੇ ਕੁਰੀਤੀਆਂ ਨੇ ਸਿੱਖ ਧਰਮ ਅਤੇ ਪੰਜਾਬੀ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ ਜਿਸ ਤੋਂ ਬਚਣ ਦੀ ਲੋੜ ਹੈ। ਇਸ ਮੌਕੇ ਸੰਤ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਨੇ ਕਿਹਾ ਕਿ ਸੰਤ ਪਰਮਜੀਤ ਸਿੰਘ ਨੇ ਟਕਸਾਲ ਵਿਚ ਵੀ ਰਹਿ ਕੇ ਸੰਤ ਸਮਾਜ ਦੀ ਏਕਤਾ ਲਈ ਹਮੇਸ਼ਾ ਹੀ ਨਿੱਗਰ ਕੋਸ਼ਿਸ਼ਾਂ ਕੀਤੀਆਂ ਸਨ। ਇਸ ਮੌਕੇ ਭਾਈ ਰਾਜੇਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਗਤਾਰ ਸਿੰਘ ਸ੍ਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਦੀਪ ਸਿੰਘ ਡੇਰਾ ਭਾਈ ਜਵਾਲਾ ਸਿੰਘ ਦਿੱਲੀ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਦੌਰਾਨ ਗਿਆਨੀ ਤਰਲੋਚਨ ਸਿੰਘ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਇਕਬਾਲ ਸਿੰਘ ਸਿੰਘ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ, ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਸ੍ਰੀ ਹਜ਼ੂਰ ਸਾਹਿਬ, ਸੰਤ ਸਰਬਜੋਤ ਸਿੰਘ ਬੇਦੀ ਅੰਸ਼ ਬੰਸ਼ ਗੁਰੂ ਨਾਨਕ ਦੇਵ ਜੀ ਊਨਾ ਸਾਹਿਬ, ਗਿਆਨੀ ਜਸਵੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ, ਜੱਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਲਖਵੀਰ ਸਿੰਘ ਬਲੌਂਗੀ ਵਾਲੇ, ਸੰਤ ਦਇਆ ਸਿੰਘ ਦਲ ਬਾਬਾ ਵਿਧੀ ਚੰਦ, ਸੰਤ ਧਰਮ ਸਿੰਘ ਦਮਦਮੀ ਟਕਸਾਲ, ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ, ਸੰਤ ਹਰੀ ਸਿੰਘ ਜ਼ੀਰੇ ਵਾਲੇ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਪਠਲਾਵੇ ਵਾਲੇ, ਬਾਬਾ ਮੀਹਾਂ ਸਿੰਘ, ਸੰਤ ਜਸਵੰਤ ਸਿੰਘ ਨੇਕੀ ਵਾਲੇ, ਸਵਾਮੀ ਸ਼ੰਕਰਾਨੰਦ ਪੱਦੀ ਮਟ ਵਾਲੀ, ਸੰਤ ਬਲਵੰਤ ਸਿੰਘ ਹਰਖੋਵਾਲ, ਬਾਬਾ ਖੜਕ ਸਿੰਘ, ਸਵਾਮੀ ਹਰਨਾਮ ਸਿੰਘ, ਸੰਤ ਮਨਜੀਤ ਸਿੰਘ ਹਰਖੋਵਾਲ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਮੇਜਰ ਸਿੰਘ, ਸੰਤ ਬਲਵੀਰ ਸਿੰਘ ਭੰਗੂ, ਸੰਤ ਮਹਾਂਵੀਰ ਸਿੰਘ, ਸੰਤ ਕੁਲਜੀਤ ਸਿੰਘ ਪਾਉਂਟਾ ਸਾਹਿਬ, ਬਾਬਾ ਸੰਤਾ ਸਿੰਘ ਨਿਰਮਲ ਸੰਪਰਦਾਇ, ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਕੇਸਗੜ੍ਹ ਸਾਹਿਬ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਵੀ ਸੰਤ ਪਰਮਜੀਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ ਬੀਬੀ ਜਸਪ੍ਰੀਤ ਕੌਰ, ਦਿਲਦੀਪ ਕੌਰ, ਸਤਨਾਮ ਸਿੰਘ, ਦਲੇਰ ਕੌਰ, ਪ੍ਰਭਜੋਤ ਕੌਰ, ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ, ਬੀਬੀ ਰਣਜੀਤ ਕੌਰ, ਅਮਿਤੋਜ ਸਿੰਘ, ਜੋਬਨਜੋਤ ਸਿੰਘ, ਅਮਰਜੀਤ ਸਿੰਘ ਚੌਹਾਨ, ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ: ਹਰਦੇਵ ਸਿੰਘ ਕੋਠੇ ਜੱਟਾਂ, ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਕਮੇਟੀ, ਅਮਰਜੀਤ ਸਿੰਘ ਚਾਵਲਾ, ਜਸਜੀਤ ਸਿੰਘ ਥਿਆੜਾ, ਜਤਿੰਦਰ ਸਿੰਘ ਲਾਲੀ ਬਾਜਵਾ, ਅਰਵਿੰਦਰ ਸਿੰਘ ਰਸੂਲਪੁਰ, ਤਾਰਾ ਸਿੰਘ ਸੱਲਾਂ, ਚੈਨ ਸਿੰਘ, ਮਹਿੰਦਰ ਸਿੰਘ ਹੁਸੈਨਪੁਰ, ਇੰਦਰਪਾਲ ਸਿੰਘ, ਪ੍ਰਿੰ ਰਾਮ ਸਿੰਘ, ਹਰਬੰਸ ਸਿੰਘ ਮੰਝਪੁਰ, ਚੂਹੜ ਸਿੰਘ ਧਮਾਈ ਅਤੇ ਹੋਰ ਸੰਗਤ ਵੀ ਹਾਜ਼ਰ ਸੀ। ਮੰਚ ਸੰਚਾਲਨ ਦੇ ਫ਼ਰਜ਼ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਫ਼ਤਿਹਗੜ੍ਹ ਸਾਹਿਬ ਨੇ ਬਾਖ਼ੂਬੀ ਨਿਭਾਏ। ਅਰਦਾਸ ਗਿਅਨੀ ਤਰਲੋਚਨ ਸਿੰਘ ਨੇ ਕੀਤੀ।ਦੇ ਅਣਮੋਲ ਹੀਰਾ ਸਨ-ਗਿਆਨੀ ਗੁਰਬਚਨ ਸਿੰਘ
ਓਸਾਮਾ ਦਾ ਪਤਾ ਦੱਸਣ ਵਾਲੇ ਡਾਕਟਰ ਦੇ ਖਾਤੇ ਜ਼ਬਤ
ਇਸਲਾਮਾਬਾਦ, 25 ਫਰਵਰੀ -ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਦਾ ਕਥਿਤ ਤੌਰ 'ਤੇ ਪਤਾ ਦੱਸਣ ਵਾਲੇ ਪਾਕਿਸਤਾਨ ਦੇ ਇਕ ਡਾਕਟਰ ਦੇ ਬੈਂਕ ਖਾਤੇ ਨੂੰ ਜ਼ਬਤ ਕਰ ਲਏ ਗਏ ਹਨ। ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਏ. ਦੀਆਂ ਹਦਾਇਤਾਂ 'ਤੇ ਡਾਕਟਰ ਨੇ ਓਸਾਮਾ ਦਾ ਪਤਾ ਲਗਾਉਣ ਦੇ ਲਈ ਕਥਿਤ ਤੌਰ 'ਤੇ ਫਰਜ਼ੀ ਪੋਲੀਓ ਮੁਹਿੰਮ ਚਲਾਈ ਸੀ। ਅਖਬਾਰ 'ਡਾਨ' ਦੇ ਅਨੁਸਾਰ ਡਾ: ਸ਼ਕੀਲ ਅਫਰੀਦੀ ਦੀ ਪਿਸ਼ਾਵਰ ਸਮੇਤ ਹਯਾਤਬਾਦ, ਸ਼ੰਮੀ ਰੋਡ ਅਤੇ ਸਡਾਰ ਸਥਿਤ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਪਾਕਿਸਤਾਨ ਸਥਿਤ ਡਾਕਟਰ ਅਤੇ ਉਸ ਦੀ ਪਤਨੀ ਇਮਰਾਨਾ ਗਫੂਰ ਦੇ ਸਾਰੇ ਬੈਂਕ ਖਾਤਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਡਾਕਟਰ ਦੇ ਪਿਸ਼ਾਵਰ ਦੇ ਹਯਾਤਬਾਦ ਇਲਾਕੇ 'ਚ ਸਥਿਤ ਮਕਾਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪਿਛਲੇ ਸਾਲ ਮਈ 'ਚ ਇਸਲਾਮਾਬਾਦ ਦੇ ਕੋਲ ਅੱਬਟਾਬਾਦ 'ਚ ਅਮਰੀਦੀ ਕਮਾਂਡੋ ਨੇ ਓਸਾਮਾ ਨੂੰ ਮਾਰ ਸੁੱਟਿਆ ਸੀ ਜਦੋਂ ਕਿ ਪਾਕਿਸਤਾਨ ਵਾਰ-ਵਾਰ ਓਸਾਮਾ ਦੇ ਠਿਕਾਣਿਆਂ ਦੇ ਬਾਰੇ 'ਚ ਜਾਣਕਾਰੀ ਨਾ ਹੋਣਾ ਪ੍ਰਗਟ ਕਰਦਾ ਰਿਹਾ। ਇਸ ਤੋਂ ਬਾਅਦ ਅਫਰੀਦੀ ਨੂੰ ਕਥਿਤ ਤੌਰ 'ਤੇ ਦੇਸ਼ ਛੱਡ ਕੇ ਭੱਜਦੇ ਸਮੇਂ ਅਫਗਾਨਿਸਤਾਨ ਦੀ ਸਰਹੱਦ ਦੇ ਕੋਲ ਤੋਰਖਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਹਤ ਘੁਟਾਲੇ ਸਬੰਧੀ ਦੂਸਰੇ ਦਿਨ ਵੀ ਯੂ.ਪੀ. 'ਚ ਛਾਪੇ
ਲਖਨਊ, 25 ਫਰਵਰੀ -ਉੱਤਰ ਪ੍ਰਦੇਸ਼ ਵਿਚ ਅੱਜ ਦੂਸਰੇ ਦਿਨ ਵੀ ਸੀ.ਬੀ.ਆਈ ਨੇ ਬਹੁ ਕਰੋੜੀ ਕੌਮੀ ਦਿਹਾਤੀ ਸਿਹਤ ਮਿਸ਼ਨ ਘੁਟਾਲੇ ਸਬੰਧੀ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਰਾਜ ਵਿਚ 23 ਸਥਾਨਾਂ 'ਤੇ ਛਾਪੇ ਮਾਰੇ ਤੇ ਤਲਾਸ਼ੀਆਂ ਲਈਆਂ। ਵਿਸ਼ੇਸ਼ ਤੌਰ 'ਤੇ ਮੁੱਖ ਮੈਡੀਕਲ ਅਫਸਰ ਤੇ ਵਧੀਕ ਸੀ.ਐਮ.ਓ ਦੇ ਦਫਤਰਾਂ ਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ। ਰਾਜਧਾਨੀ ਵਿਚ ਤਿੰਨ ਥਾਵਾਂ 'ਤੇ ਛਾਪੇ ਮਾਰੇ ਗਏ। ਡਾ ਆਰ .ਐਸ ਵਰਮਾ ਦੀ ਓਮ ਨਗਰ, ਡਾ ਐਸ.ਕੇ ਸ਼ਿਲੋਇਆ ਦੀ ਨਿਊ ਹੈਦਰਾਬਾਦ ਕਲੋਨੀ ਤੇ ਡਾ. ਹਰੀਸ਼ ਚੰਦਰ ਦੀ ਸਰੋਜਨੀਨਗਰ ਸਥਿੱਤ ਰਿਹਾਇਸ਼ 'ਤੇ ਛਾਪੇ ਮਾਰੇ ਗਏ। ਵਾਰਾਨਸੀ ਵਿਚ 4, ਗੋਰਖਪੁਰ , ਗੌਂਡਾ ਤੇ ਮੇਰਠ ਵਿਚ 2-2 ਥਾਵਾਂ ਦੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਭਰਿਆਚ, ਸ਼ਾਰਾਵਸਤੀ, ਕਾਨਪੁਰ, ਝਾਂਸੀ, ਗਾਜ਼ੀਆਬਾਦ, ਬਸਤੀ ਤੇ ਕਨੌਜ ਜਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ। ਬੀਤੇ ਦਿਨ ਵੀ ਸੀ.ਬੀ.ਆਈ ਵੱਲੋਂ ਸਿਹਤ ਵਿਭਾਗ ਦੇ ਅਫਸਰਾਂ ਅਤੇ ਦਵਾਈਆਂ ਤੇ ਸਰਜੀਕਲ ਸਾਜ ਸਮਾਨ ਸਪਲਾਈ ਕਰਨ ਵਾਲਿਆਂ ਦੇ ਲਖਨਊ, ਬਾਹਰੈਚ, ਮੇਰਠ, ਵਾਰਾਨਸੀ ਤੇ ਬਲੀਆ ਸਥਿੱਤ ਦਫਤਰਾਂ ਤੇ ਰਿਹਾਈਸ਼ੀ ਥਾਵਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਸਨ। ਸ੍ਰੀਲੰਕਾ 'ਚ ਖਾਨਾਜੰਗੀ ਦੇ ਆਖਰੀ ਪੜਾਅ 'ਚ 8000 ਲੋਕ ਮਾਰੇ ਗਏ
ਕੋਲੰਬੋ, 25 ਫਰਵਰੀ-ਅੱਜ ਜਾਰੀ ਇਕ ਸਰਕਾਰੀ ਰਿਪੋਰਟ ਅਨੁਸਾਰ ਸ੍ਰੀਲੰਕਾ ਦੇ ਤਾਮਿਲ ਵਿਰੋਧੀਆਂ ਦੇ ਵਿਰੁੱਧ ਯੁੱਧ ਦੇ ਆਖਰੀ ਪੜਾਅ 'ਚ ਲਗਭਗ 8000 ਲੋਕ ਮਾਰੇ ਗਏ ਸਨ। ਸ੍ਰੀਲੰਕਾ ਦੇ ਅੰਕੜਾ ਵਿਭਾਗ ਦੁਆਰਾ ਪਹਿਲੀ ਵਾਰ ਇਸ ਸਬੰਧੀ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ 2009 'ਚ ਅੰਦਰੂਨੀ ਖਾਨਾਜੰਗੀ 'ਚ 11,172 ਲੋਕ ਮਾਰੇ ਗਏ ਸਨ। ਅੰਤਰਰਾਸ਼ਟਰੀ ਅਧਿਕਾਰ ਸੰਗਠਿਨ ਦੁਆਰਾ ਇਹ ਅੰਕੜੇ ਲਗਾਏ ਗਏ ਹਨ। ਇਨ੍ਹਾਂ ਵਿਚੋਂ 7,934 ਮੌਤਾਂ ਨੂੰ ਅਸਧਾਰਨ ਸਥਿਤੀਆਂ ਜਦੋਂ ਕਿ 2,523 ਮੌਤਾਂ ਨੂੰ ਕੁਦਰਤੀ ਤੌਰ 'ਤੇ ਦਰਸਾਇਆ ਗਿਆ ਹੈ। ਇਹ ਦੱਸਿਆ ਗਿਆ ਹੈ ਕਿ ਦੇਸ਼ ਦੇ ਉੱਤਰ 'ਚ 2005 ਅਤੇ 2009 ਦੇ ਦਰਮਿਆਨ 22, 329 ਲੋਕ ਮਾਰੇ ਗਏ ਸਨ। ਲਿੱਟੇ ਖਿਲਾਫ ਫੌਜੀ ਕਾਰਵਾਈ 2006 ਦੇ ਮੱਧ 'ਚ ਸ਼ੁਰੂ ਹੋਈ ਅਤੇ 3 ਸਾਲਾਂ ਬਾਅਦ ਮਈ 'ਚ ਖਤਮ ਹੋ ਗਈ। ਫੌਜੀ ਲੜਾਈ ਦੇ ਸਮੇਂ ਦੌਰਾਨ ਕੁੱਲ 4,156 ਲੋਕਾਂ ਦਾ ਪਤਾ ਨਹੀਂ ਲੱਗਾ ਹੈ। ਫ਼ਾਜ਼ਿਲਕਾ ਹੋਂਦ ਕਾਇਮ ਰੱਖਣ ਲਈ ਕਰ ਰਿਹੈ ਹੈ ਸੰਘਰਸ਼
ਫ਼ਾਜ਼ਿਲਕਾ, 25 ਫਰਵਰੀ - ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਵਸਿਆ ਸ਼ਹਿਰ ਫ਼ਾਜ਼ਿਲਕਾ ਆਪਣੀ ਹੋਂਦ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਉਦਯੋਗਿਕ ਇਕਾਈਆਂ ਤੋਂ ਸੱਖਣਾ ਇਹ ਜ਼ਿਲ੍ਹਾ ਕਦੇ ਉੱਨ ਦੀ ਮੰਡੀ ਹੋਇਆ ਕਰਦਾ ਸੀ। ਸਮੁੱਚੇ ਏਸ਼ੀਆ ਵਿਚ ਮਸ਼ਹੂਰ ਫ਼ਾਜ਼ਿਲਕਾ ਦੀ ਉੱਨ ਮੰਡੀ ਦੇਸ਼ ਦੀ ਵੰਡ ਤੋਂ ਬਾਅਦ ਦੋਹੀਂ ਹੱਥੀ ਲੁੱਟੀ ਗਈ। ਅੰਗਰੇਜ਼ੀ ਰਾਜ ਵੇਲੇ ਉੱਨ ਦੀ ਖ਼ੁਸ਼ਕ ਬੰਦਰਗਾਹ ਵਜੋਂ ਪ੍ਰਸਿੱਧ ਫ਼ਾਜ਼ਿਲਕਾ ਆਰਥਿਕ ਪੱਖੋਂ ਕਾਫ਼ੀ ਮਜ਼ਬੂਤ ਹੋਇਆ ਕਰਦਾ ਸੀ। ਕਰਾਚੀ ਦੀ ਬੰਦਰਗਾਹ ਤੋਂ ਲੈ ਕੇ ਯੂਰਪ ਤੱਕ ਫ਼ਾਜ਼ਿਲਕਾ ਤੋਂ ਉੱਨ ਦਾ ਵਪਾਰ ਹੁੰਦਾ ਸੀ। ਅੰਗਰੇਜ਼ੀ ਹਕੂਮਤ ਵੇਲੇ ਇਹ ਇੰਗਲੈਂਡ ਤੱਕ ਉਦਯੋਗਿਕ ਇਕਾਈਆਂ ਦਾ ਕੇਂਦਰ ਬਣ ਚੁੱਕਿਆ ਸੀ। ਸੰਨ 1846 ਵਿਚ ਈਸਟ ਇੰਡੀਆ ਕੰਪਨੀ ਦੇ ਅਫ਼ਸਰ ਓਲੀਵਰ ਗਾਰਡਨ ਨੇ ਫ਼ਾਜ਼ਿਲਕਾ 'ਚ ਮਾਰਕੀਟ ਦੀ ਸਥਾਪਨਾ ਕੀਤੀ ਸੀ। ਉਸ ਵੇਲੇ ਇੱਥੇ ਉੱਨ ਦੀਆਂ ਦੋ ਕਿਸਮਾਂ ਸਾਉਣੀ ਕਿਸਮ ਅਤੇ ਦੂਜੀ ਚੇਤਰੀ ਕਿਸਮ ਹੁੰਦੀ ਸੀ। ਇਹ ਮੈਰੀਨੋ ਕਿਸਮ ਦੀ ਭੇਡ ਤੋਂ ਪ੍ਰਾਪਤ ਕੀਤੀ ਜਾਂਦੀ ਸੀ, ਜੋ ਕਿ ਲੰਮੇ ਰੇਸ਼ੇ ਵਾਲੀ ਹੁੰਦੀ ਸੀ। ਵਪਾਰ ਲਈ ਦੂਰ ਦੂਰ ਤੋਂ ਵਪਾਰੀ ਵਰਗ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਮਾਰਵਾੜੀ ਪੇੜੀਵਾਲ, ਅਗਰਵਾਲ ਅਤੇ ਅਰੋੜਵੰਸ਼ ਆਦਿ ਜਾਤੀ ਦੇ ਲੋਕ ਸ਼ਾਮਿਲ ਸਨ। ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਉੱਨ ਦੀਆਂ ਫ਼ੈਕਟਰੀਆਂ ਹੋਂਦ ਵਿਚ ਆਈਆਂ ਸਨ। ਵੈਸਟ ਪੈਂਟੇਂਟ ਪ੍ਰੈੱਸ ਕੰਪਨੀ ਲਿਮਿਟਡ ਇਕ ਅਜਿਹੀ ਕੰਪਨੀ ਸੀ, ਜਿੱਥੇ ਉੱਨ ਦੇ ਕੱਚੇ ਮਾਲ ਦੀ ਪੈਕਿੰਗ ਕੀਤੀ ਜਾਂਦੀ ਸੀ। ਇੰਗਲੈਂਡ ਪੇਂਟੇਂਟ ਪ੍ਰੈੱਸ ਅਤੇ ਦੋ ਲੋਕ ਪ੍ਰੈੱਸ ਪ੍ਰਾਈਵੇਟ ਇੰਟਰਪ੍ਰਾਈਜਜ਼ ਤੋਂ ਗੰਢਾਂ ਤਿਆਰ ਕਰ ਕੇ ਲਿਵਰ ਪੂਲ, ਕਾਨਪੁਰ ਅਤੇ ਹੋਰ ਥਾਵਾਂ 'ਤੇ ਭੇਜੀਆਂ ਜਾਂਦੀਆਂ ਸਨ। ਫ਼ਾਜ਼ਿਲਕਾ ਤੋਂ ਬਣਿਆ ਮਾਲ ਮੁਲਤਾਨ, ਹਵੇਲੀ, ਮਿੰਟਗੁਮਰੀ, ਬਹਾਵਲਪੁਰ ਤੇ ਬੀਕਾਨੇਰ ਵਿਖੇ ਭੇਜਿਆ ਜਾਂਦਾ ਸੀ। ਫ਼ਾਜ਼ਿਲਕਾ ਦੇ ਪਿੰਡ ਜੰਡ ਵਾਲਾ ਭੀਮੇਸ਼ਾਹ ਦੇ ਵਾਸੀ ਬਜ਼ੁਰਗ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਕਾਲਜ ਰੋਡ 'ਤੇ ਸ਼ਿਵਪੁਰੀ ਦੇ ਨੇੜੇ ਇਕ ਵਿਸ਼ਾਲ ਮੈਦਾਨ ਹੁੰਦਾ ਸੀ, ਜਿੱਥੇ ਭੇਡਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਸੀ ਅਤੇ ਉੱਨ ਉਤਾਰੀ ਜਾਂਦੀ ਸੀ। ਮੁਲਤਾਨੀ ਚੁੰਗੀ ਦੇ ਨੇੜੇ ਕੁਆਲਿਟੀ ਵਿਚ ਸੁਧਾਰ ਕਰਨ ਲਈ ਖੂਹ 'ਤੇ ਉੱਨ ਨੂੰ ਧੋਹਿਆ ਜਾਂਦਾ ਸੀ। ਇਹ ਕੰਮ ਕਰੀਬ 5 ਏਕੜ ਰਕਬੇ ਵਿਚ ਕੀਤਾ ਜਾਂਦਾ ਸੀ। ਇਹੀ ਕਾਰਨ ਹੈ ਕਿ ਘੰਟਾ ਘਰ ਦੇ ਨੇੜੇ ਪੈਂਦੇ ਬਾਜ਼ਾਰ ਨੂੰ ਉੱਨ ਬਾਜ਼ਾਰ ਕਿਹਾ ਜਾਂਦਾ ਹੈ। ਪ੍ਰੰਤੂ ਫ਼ਾਜ਼ਿਲਕਾ ਅੱਜ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਸਮਾਂ ਬਦਲਿਆ ਅਤੇ ਸਭ ਕੁੱਝ ਬਦਲ ਗਿਆ। ਕਦੇ ਵਪਾਰਕ ਪੱਖੋਂ ਇਕ ਨੰਬਰ 'ਤੇ ਰਹੇ ਫ਼ਾਜ਼ਿਲਕਾ ਦੇ ਲੋਕ ਅੱਜ ਵੀ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰ ਰਹੇ ਹਨ ਕਿ ਇਲਾਕੇ ਅੰਦਰ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਜਾਣ ਤਾਂ ਜੋ ਇਸ ਜ਼ਿਲ੍ਹੇ ਦੀ ਹੋਂਦ ਕਾਇਮ ਰਹਿ ਸਕੇ। ਬੱਚੇ 'ਤੇ ਜ਼ੁਲਮ ਢਾਹੁਣ ਵਾਲਾ ਮਤਰੇਆ ਪਿਤਾ ਗ੍ਰਿਫ਼ਤਾਰ
ਜੋਧਪੁਰ, 25 ਫਰਵਰੀ -ਇਕ ਤਿੰਨ ਸਾਲਾ ਬੱਚੇ 'ਤੇ ਬੜੇ ਹੀ ਜ਼ਾਲਮਾਨਾ ਢੰਗ ਨਾਲ ਜ਼ੁਲਮ ਕਰਨ ਵਾਲੇ ਮਤਰੇਏ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਚਾ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਉਸ ਦੇ ਹੱਥਾਂ ਅਤੇ ਪੈਰਾਂ 'ਚ ਫ੍ਰੈਕਚਰ ਹੈ ਅਤੇ ਚਿਹਰੇ ਅਤੇ ਗੁਪਤ ਅੰਗਾਂ 'ਤੇ ਸੜਨ ਨਾਲ ਜ਼ਖਮ ਹੋ ਗਏ ਹਨ। ਸੰਯਮ ਜੈਨ ਨੂੰ ਉਸ ਦੇ ਮਤਰੇਏ ਅਤੇ ਸ਼ਰਾਬੀ ਪਿਤਾ ਨੇ ਸੜਦੀ ਹੋਈ ਸਿਗਰਟ ਨਾਲ ਸੜਿਆ ਅਤੇ ਕੁੱਟਿਆ ਸੀ। ਹੁਣ ਇਹ ਬੱਚਾ ਇਕ ਸਰਕਾਰੀ ਹਸਪਤਾਲ 'ਚ ਜ਼ਿੰਦਗੀ ਮੌਤ ਲਈ ਲੜ ਰਿਹਾ ਹੈ। ਰਾਜਧਾਨੀ ਜੈਪੁਰ ਤੋਂ ਤਕਰੀਬਨ 400 ਕਿ: ਮੀ: ਦੂਰ ਸਥਿਤ ਜੋਧਪੁਰ ਦੇ ਜਾਲੌਰ ਜ਼ਿਲ੍ਹੇ 'ਚ ਸੰਚੌਰ ਦੇ ਨੇੜੇ ਵਿਸ਼ਾਲਾ ਪਿੰਡ ਦਾ ਰਹਿਣ ਵਾਲਾ ਸੰਤਾਮ ਇਥੇ ਉਮੇਦ ਹਸਪਤਾਲ ਦੇ ਆਈ. ਸੀ. ਯੂ. ਕਮਰੇ 'ਚ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਹਸਪਤਾਲ 'ਚ ਦਾਖਲ ਜ਼ੁਲਮ ਦਾ ਸ਼ਿਕਾਰ ਦੋ ਸਾਲਾ ਬੱਚੀ ਪੱਲਕ ਦੀ ਤਰ੍ਹਾਂ ਸੰਤਾਮ 'ਚ ਬੇਵਰਤ-ਬੇਬੀ ਸਿੰਡਰੋਮ ਵੀ ਵਿਕਸਤ ਹੋ ਗਿਆ ਹੈ। ਸੰਯਮ ਦਾ ਮਤਰੇਆ ਪਿਤਾ ਕੈਲਾਸ਼ ਜੈਨ ਇਕ ਨੀਮ ਹਕੀਮ ਹੈ ਅਤੇ ਸੰਚੋਰ ਵਿਚ ਇਕ ਗੈਰ-ਕਾਨੂੰਨੀ ਦਵਾਖਾਨਾ ਚਲਾਉਂਦਾ ਹੈ। ਇਕ ਪੁਲਿਸ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਜਦੋਂ ਕੈਲਾਸ਼ ਨੂੰ ਪਤਾ ਲੱਗਾ ਕਿ ਉਸਦੇ ਵਿਰੁੱਧ ਮਾਮਲਾ ਦਰਜ ਹੋਇਆ ਹੈ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਚੌਰ 'ਚ ਉਸ ਦਾ ਪਤਾ ਲੱਗਣ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਕੈਲਾਸ਼ ਨੇ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਬੱਚੇ 'ਤੇ ਜ਼ੁਲਮ ਕੀਤਾ। ਪੁਲਿਸ ਨੇ ਕੈਲਾਸ਼ ਦੀ ਪਤਨੀ ਨਿੱਧੀ ਜੈਨ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਜੀ-20 ਦੇ ਵਿੱਤ ਮੰਤਰੀਆਂ ਦੀ ਮੈਕਸੀਕੋ 'ਚ ਬੈਠਕ
ਮੈਕਸੀਕੋ, 25 ਫਰਵਰੀ-ਦੁਨੀਆ ਦੇ 20 ਸਭ ਤੋਂ ਵੱਡੇ ਉਦਯੋਗਿਕ ਦੇਸ਼ਾਂ ਦੇ ਸੰਗਠਨ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਤਿੰਨ ਦਿਨਾਂ ਬੈਠਕ ਇਥੇ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ ਹੈ। ਬੈਠਕ ਆਰਥਿਕ ਸਥਿਰਤਾ 'ਤੇ ਆਧਾਰਿਤ ਹੈ। ਬੈਠਕ ਦੇ ਉਦਘਾਟਨ ਮੌਕੇ ਮੈਕਸੀਕੋ ਦੇ ਕੇਂਦਰੀ ਬੈਂਕ ਦੇ ਗਵਰਨਰ ਅਗਸਟਿਨ ਕਰਸਟੇਨਸ ਨੇ ਦੱਸਿਆ ਕਿ ਇਸ ਦਾ ਮਕਸਦ ਆਰਥਿਕ ਸਥਿਰਤਾ ਨਿਰਧਾਰਿਤ ਕਰਾਉਣ ਦੇ ਲਈ ਸਹਿਯੋਗ ਵਧਾਉਣਾ ਹੈ। ਕਰਸਟੇਨਸ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਅਤੇ ਯੂਰੋਜ਼ੋਨ ਕਰਜ ਸੰਕਟ 2010 'ਚ ਵਿਸ਼ਵ ਅਰਥ-ਵਿਵਸਥਾ ਦੇ ਲਈ ਖਤਰਾ ਬਣ ਗਏ। ਲਿਹਾਜ਼ਾ ਅੰਤਰਰਾਸ਼ਟਰੀ ਸਮੁਦਾਇ ਨੂੰ ਮੌਜੂਦਾ ਸੰਕਟ ਦੇ ਹੱਲ ਦੇ ਲਈ ਅਤੇ ਨਵੇਂ ਸੰਕਟ ਨੂੰ ਰੋਕਣ ਦੇ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਖਬਰ ਏਜੰਸੀ ਸਿਨਹੂਆ ਅਨੁਸਾਰ ਤਿੰਨ ਦਿਨਾ ਬੈਠਕ ਇਸ ਵਿਸ਼ੇ 'ਤੇ ਆਧਾਰਿਤ ਹੈ ਕਿ ਯੂਰਪੀ ਕਰਜ਼ ਸੰਕਟ ਨਾਲ ਨਜਿੱਠਣ ਦੇ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐਮ. ਐਫ.) 'ਚ ਧਨ ਪਾਇਆ ਜਾਵੇ ਜਾਂ ਨਹੀਂ। ਮੈਕਸੀਕੋ ਦੇ ਉਪ ਵਿੱਤ ਮੰਤਰੀ ਜੇਰਾਰਡੋ ਰਾਡਰਿਗਜ ਨੇ ਕਿਹਾ ਸਾਨੂੂੰ ਉਮੀਦ ਹੈ ਕਿ ਸਹਾਇਤਾ ਪ੍ਰਕਿਰਿਆ ਦੀ ਮਜ਼ਬੂਤੀ ਦੇ ਵਾਅਦੇ ਦਾ ਸੰਕੇਤ ਦੇਣ 'ਚ ਅਸੀਂ ਸਮੱਰਥ ਹੋਵਾਂਗੇ ਅਤੇ ਐਤਵਾਰ ਨੂੰ ਜਦੋਂ ਘੋਸ਼ਣਾ ਪੱਤਰ ਜਾਰੀ ਹੋਵੇਗਾ ਸਾਨੂੰ ਉਮੀਦ ਹੈ ਕਿ ਇਹ ਉਸ ਦੇ ਅਨੁਸਾਰ ਹੋਵੇਗਾ। ਪਰ ਜਾਣਕਾਰਾਂ ਅਨੁਸਾਰ ਬੈਠਕ ਦੇ ਦੌਰਾਨ ਕਿਸੇ ਮਨਜ਼ੂਰੀ 'ਤੇ ਪਹੁੰਚਣਾ ਕਠਿਨ ਹੋਵੇਗਾ ਕਿਉਂਕਿ ਜੀ-20 ਦੇਸ਼ਾਂ ਦੇ ਵਿਚਕਾਰ ਆਈ. ਐਮ. ਐਫ. 'ਚ ਜ਼ਿਆਦਾ ਧਨ ਪਾਉਣ ਦੇ ਮੁੱਦੇ 'ਤੇ ਪੈਦਾ ਹੋਏ ਮਤਭੇਦਾਂ ਨੂੰ ਨੇੜ ਦੇ ਭਵਿੱਖ 'ਚ ਮਿਟਾਇਆ ਨਹੀਂ ਜਾ ਸਕਦਾ। ਭ੍ਰਿਸ਼ਟਾਚਾਰ ਕਾਰਨ ਉੱਤਰ ਪ੍ਰਦੇਸ਼ ਵਿਚ ਸੱਤਾ
ਤਬਦੀਲੀ ਜ਼ਰੂਰ ਹੋਵੇਗੀ-ਬੀਬੀ ਭੱਠਲ
ਲੁਧਿਆਣਾ, 25 ਫਰਵਰੀ -ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਬਸਪਾ ਸਰਕਾਰ ਵੱਲੋਂ ਕੀਤੇ ਭ੍ਰਿਸ਼ਟਾਚਾਰ ਕਾਰਨ ਸੱਤਾ ਤਬਦੀਲੀ ਦਿਖਾਈ ਦੇ ਰਹੀ ਹੈ ਅਤੇ ਉਥੋਂ ਦੀ ਜਨਤਾ ਵੱਲੋਂ ਕਾਂਗਰਸ ਪਾਰਟੀ ਨੂੰ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਬੀਬੀ ਭੱਠਲ ਜੋ ਕਿ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਪੂਰਨਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਮੁਤਾਬਿਕ ਕਾਂਗਰਸ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਨੇ ਦੱਸਿਆ ਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਜਨਤਾ ਭਰਵੇਂ ਹੁੰਗਾਰੇ ਦੇ ਰਹੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜਨਤਾ ਬਸਪਾ ਸਰਕਾਰ ਤੋਂ ਦੁਖੀ ਅਤੇ ਪ੍ਰੇਸ਼ਾਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਖ-ਵੱਖ ਥਾਵਾਂ ਤੇ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਬਸਪਾ ਸਰਕਾਰ ਨਾ ਸਿਰਫ਼ ਜਨਤਾ ਦੇ ਸਰਮਾਏ ਦੀ ਦੁਰਵਰਤੋਂ ਕਰ ਰਹੀ ਹੈ, ਬਲਕਿ ਲੋਕਾਂ ਵਿਚ ਵੰਡੀਆਂ ਪਾ ਕੇ ਆਪਣੇ ਸਿਆਸੀ ਮਨੋਰਥ ਪੂਰੇ ਕਰ ਰਹੀ ਹੈ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵਿਕਾਸ ਦੇ ਨਾਮ ਉਪਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਜਨਤਾ ਨਾਲ ਵਿਸ਼ਵਾਸ਼ਘਾਤ ਕਰ ਰਹੀ ਹੈ। ਬੀਬੀ ਭੱਠਲ ਨੇ ਹਲਕੇ ਦੇ ਅਧੀਨ ਪੈਂਦੇ ਇਲਾਕਿਆਂ ਮਾਧੋਪੁਰ, ਰਾਮ ਨਗਰ, ਸਮਰਾਇਆ, ਕਜਰੀ, ਭਗਵੰਤਪੁਰਾ, ਘਾਟਮਪੁਰ, ਬਰੇਲੀ, ਗਲਬਾਗਿੱਦੀ, ਰਾਏ ਖੇਤਰ, ਦਿਲਾਵਰਪੁਰਾ ਅਤੇ ਗੁੱਡੀ ਸੰਪੂਰਨਸ਼ਾਹ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਬੀਬੀ ਭੱਠਲ ਨਾਲ ਸ: ਬਾਜਵਾ ਤੋਂ ਇਲਾਵਾ ਪਰਤਾਪ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਸੁੱਖ ਲਾਲ, ਰਾਮ ਸ਼ਰਨ, ਰਾਮੂ ਯਾਦਵ, ਪ੍ਰਤਾਪ ਸਿੰਘ, ਗੁਰਮੇਲ ਫ਼ੌਜੀ, ਪ੍ਰਕਾਸ਼ ਸਿੰਘ ਅਤੇ ਹਰਨਾਮ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।ਤਬਦੀਲੀ ਜ਼ਰੂਰ ਹੋਵੇਗੀ-ਬੀਬੀ ਭੱਠਲ
No comments:
Post a Comment