ਮੈਂ ਨਸ਼ੇ ਮੇਂ ਟੱਲੀ ਹੋ ਗਿਆ...
ਸ਼ਾਮਚੁਰਾਸੀ--ਸ਼ਾਮਚੁਰਾਸੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਵਿਚ ਇਕ ਸਹਾਇਕ ਲਾਈਨਮੈਨ ਦੀ ਡਿਊਟੀ ਦੇਣ ਵਾਲੇ ਮੁਲਾਜ਼ਮ ਵਲੋਂ ਡਿਊਟੀ ਦੌਰਾਨ ਹੀ ਨਸ਼ੇ ਵਿਚ ਟੱਲੀ ਹੋ ਕੇ ਉਥੇ ਹੀ ਲੇਟ ਜਾਣ ਦੀ ਖਬਰ ਹੈ। ਇਸ ਸਬੰਧੀ ਜਦ ਉਕਤ ਦਫ਼ਤਰ ਦੇ ਐੱਸ ਡੀ. ਓ. ਰੇਸ਼ਮ ਸਿੰਘ ਨਾਲ ਲੋਕਾਂ ਵਲੋਂ ਇਸ ਮੁਲਾਜ਼ਮ ਵਿਰੁੱਧ ਅਨੁਸ਼ਾਸਨ ਭੰਗ ਕਰਨ ਦੀ ਆਵਾਜ਼ ਉਠਾਈ ਗਈ ਤਾਂ ਉਨ੍ਹਾਂ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਉਕਤ ਮੁਲਾਜ਼ਮ ਹਰਬੰਸ ਲਾਲ ਪੁੱਤਰ ਪੂਰਨ ਚੰਦ ਸਹਾਇਕ ਲਾਈਨਮੈਨ ਪਿੰਡ ਰੈਲੀ ਜੋ ਸ਼ਾਮਚੁਰਾਸੀ ਵਿਚ ਨੌਕਰੀ ਕਰ ਰਿਹਾ ਹੈ ਤੇ ਸ਼ਰਾਬ ਦੇ ਨਸ਼ੇ ਦਾ ਆਦੀ ਹੈ, ਵਿਰੁੱਧ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਇਸ ਮੁਲਾਜ਼ਮ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਇਸ ਵਲੋਂ ਅਨੁਸ਼ਾਸਨ ਭੰਗ ਕਰਨ ਵਿਰੁੱਧ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਲਿਖਤੀ ਮਾਮਲਾ ਲਿਆਉਂਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਡਿਊਟੀ ਦੌਰਾਨ ਅਨੁਸ਼ਾਸਨ ਭੰਗ ਕਰਨ ਅਤੇ ਕਾਨੂੰਨ ਹੱਥਾਂ ਵਿਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਜੋ ਵੀ ਅਜਿਹਾ ਕਰੇਗਾ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।

No comments:
Post a Comment