ਮੁਨਸ਼ੀ ਵੱਲੋਂ ਕੀਤੀ ਕੁੱਟਮਾਰ ਦੇ ਰੋਸ ਵਜੋਂ
ਨਾਅਰੇਬਾਜ਼ੀ-ਕਾਰਵਾਈ ਕਰਨ ਦੀ ਮੰਗ
ਪੁਰਾਣਾ ਸ਼ਾਲਾ ਦੇ ਵਾਸੀ ਥਾਣੇ ਦੇ ਮੁਨਸ਼ੀ ਖਿਲਾਫ਼ ਨਾਅਰੇਬਾਜ਼ੀ ਤੇ ਗੁਰਨਾਮ ਸਿੰਘ
ਜ਼ੇਰੇ ਇਲਾਜ ਸਰਕਾਰੀ ਹਸਪਤਾਲ ਵਿਖੇ ਦਿਖਾਈ ਦੇ ਰਿਹਾ ਹੈ।
ਨਾਅਰੇਬਾਜ਼ੀ-ਕਾਰਵਾਈ ਕਰਨ ਦੀ ਮੰਗ
ਪੁਰਾਣਾ ਸ਼ਾਲਾ ਦੇ ਵਾਸੀ ਥਾਣੇ ਦੇ ਮੁਨਸ਼ੀ ਖਿਲਾਫ਼ ਨਾਅਰੇਬਾਜ਼ੀ ਤੇ ਗੁਰਨਾਮ ਸਿੰਘ
ਜ਼ੇਰੇ ਇਲਾਜ ਸਰਕਾਰੀ ਹਸਪਤਾਲ ਵਿਖੇ ਦਿਖਾਈ ਦੇ ਰਿਹਾ ਹੈ।
ਪੁਰਾਣਾ ਸ਼ਾਲਾ-ਸਥਾਨਿਕ ਥਾਣੇ ਦੇ ਮੁਨਸ਼ੀ ਨੇ ਤੈਸ਼ ਵਿਚ ਆ ਕੇ ਅੰਮ੍ਰਿਤਧਾਰੀ ਅੰਗਹੀਣ ਨੌਜਵਾਨ ਦੀ ਬੇਰਹਿਮੀ ਨਾਲ ਮਾਰ ਕੁਟਾਈ ਦੌਰਾਨ ਉਸ ਦੀ ਦਸਤਾਰ ਦੀ ਬੇਅਦਬੀ ਕੀਤੇ ਜਾਣ ਨਾਲ ਪਿੰਡ ਅੰਦਰ ਪੁਲਿਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਗੁਰਨਾਮ ਸਿੰਘ (40) ਪੁੱਤਰ ਦੀਵਾਨ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਮੇਰੇ ਕੋਲ 29 ਕਨਾਲ 6 ਮਰਲੇ ਜ਼ਮੀਨ ਹੈ ਅਤੇ ਉਸ ਦੀ ਰਜਿਸਟਰੀ ਇੰਤਕਾਲ ਤੇ ਗਿਰਦਾਵਰੀਆਂ ਵੀ ਮੇਰੇ ਨਾਂਅ 'ਤੇ ਹਨ ਅਤੇ ਵਿਰੋਧੀ ਧਿਰ ਨਾਲ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਨਸ਼ੀ ਹੇਮ ਰਾਜ ਦਾ ਰਿਸ਼ਤੇਦਾਰ ਤਰਸੇਮ ਲਾਲ ਵਾਸੀ ਨੌਸ਼ਹਿਰਾ ਪੱਤਣ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਦਦ ਕਰਨਾ ਚਾਹੁੰਦਾ ਸੀ ਅਤੇ ਮੈਨੂੰ ਅੱਜ ਥਾਣੇ ਬੁਲਾ ਕੇ ਕੁੱਝ ਪੁੱਛੇ ਬਿਨਾਂ ਹੀ ਮੇਰੇ 'ਤੇ ਡੰਡੇ ਦਾ ਹਮਲਾ ਕਰ ਦਿੱਤਾ ਅਤੇ ਇੰਨਾ ਮਾਰਿਆ ਕਿ ਮੈਂ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਮੇਰੀ ਪਤਨੀ ਸੁਖਵਿੰਦਰ ਕੌਰ ਨੇ ਪੁਲਿਸ ਦੇ ਨਾਜਾਇਜ਼ ਮਾਰਨ 'ਤੇ ਵਿਰੋਧ ਕੀਤਾ ਤਾਂ ਉਸ ਨੂੰ ਗਾਲੀ ਗਲੋਚ ਤੇ ਧੱਕੇ ਮਾਰ ਕੇ ਥਾਣੇ ਵਿਚੋਂ ਬਾਹਰ ਕੱਢ ਦਿੱਤਾ। ਗੁਰਦਾਸਪੁਰ ਸ਼ਹਿਰ ਵਿਚ ਕਰਫਿਊ ਹੋਣ ਕਰਕੇ ਉਸ ਨੂੰ 108 ਨੰਬਰ ਗੱਡੀ ਵਿਚ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਪੁਰਾਣਾ ਸ਼ਾਲਾ ਪੁਲਿਸ ਵੱਲੋਂ ਮੁਨਸ਼ੀ ਹੇਮ ਰਾਜ ਦੇ ਖਿਲਾਫ਼ ਕਾਰਵਾਈ ਨਾ ਹੋਣ ਕਰਕੇ ਸਰਪੰਚ ਜੋਗਾ ਸਿੰਘ, ਗੁਰਵਿੰਦਰ ਸਿੰਘ, ਸਰਪੰਚ ਮਲਕੀਤ ਸਿੰਘ, ਸੁਰਿੰਦਰ ਸਿੰਘ, ਮੇਜਰ ਬਲਦੇਵ ਸਿੰਘ, ਮੈਂਬਰ ਪੰਚਾਇਤ ਰਾਮ ਲਾਲ, ਜੋਗ ਰਾਜ ਸਿੰਘ ਮੈਂਬਰ ਪੰਚਾਇਤ, ਤਰਸੇਮ ਲਾਲ, ਸਲਿੰਦਰ ਕੌਰ, ਮਨਜੀਤ ਕੌਰ, ਮਹਿੰਦਰ ਸਿੰਘ, ਧਰਮ ਸਿੰਘ, ਨਿਰਭੈਅ ਸਿੰਘ ਆਦਿ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਮੁਨਸ਼ੀ ਖਿਲਾਫ਼ ਬਣਦੀ ਕਾਰਵਾਈ ਨਾ ਹੋਈ ਤਾਂ ਇਲਾਕਾ ਨਿਵਾਸੀਆਂ ਵਲੋਂ 4 ਅਪ੍ਰੈਲ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਖੁਦ ਮਨ ਰਹੀ ਹੈ ਕਿ ਹੇਮ ਰਾਜ ਨੇ ਗਲਤੀ ਕੀਤੀ। ਗੁਰਨਾਮ ਸਿੰਘ ਦੀ ਅੱਜ ਆਈ ਮੈਡੀਕਲ ਰਿਪੋਰਟ ਵਿਚ 23-24 ਕੇਸ ਬਣਿਆ ਹੈ।
ਅੰਮ੍ਰਿਤਸਰ 'ਚ ਨਾਜਾਇਜ਼ ਟੈਂਪੂਆਂ ਦੀ ਗਿਣਤੀ ਪੁੱਜੀ ਹਜ਼ਾਰਾਂ 'ਚ
ਗੁਰੂ ਨਗਰੀ 'ਚ ਟੈਂਪੂਆਂ ਦੇ ਜਾਮ ਨਾਲ ਘਿਰੇ ਰਸਤਿਆਂ
ਦੇ ਵੱਖ-ਵੱਖ ਦ੍ਰਿਸ਼।
ਅੰਮ੍ਰਿਤਸਰ -ਅੱਜ ਗੱਡੀਆਂ ਦੀ ਅੰਨ੍ਹੇਵਾਹ ਵੱਧਦੀ ਗਿਣਤੀ ਨੇ ਜਿੱਥੇ ਆਵਾਜਾਈ ਦੀ ਸਮੱਸਿਆ ਨੂੰ ਵਧਾ ਦਿੱਤਾ ਹੈ, ਉੱਥੇ ਦੂਸਰੇ ਪਾਸੇ ਇਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ। ਅੱਜ ਅਸੀ ਗੱਲ ਕਰੀਏ ਤਾਂ ਸ਼ਹਿਰ ਅੰਮ੍ਰਿਤਸਰ 'ਚ ਟੈਂਪੂਆਂ ਦੀ ਗਿਣਤੀ ਲੱਖਾਂ 'ਚ ਹੈ ਜਿੰਨ੍ਹਾਂ 'ਚੋਂ ਹਜ਼ਾਰਾਂ ਕਥਿਤ ਨਜਾਇਜ਼ ਹੈ। ਅੱਜ ਸ਼ਹਿਰ 'ਚ 30 ਹਜ਼ਾਰ 'ਤੋਂ ਵੀ ਜਿਆਦਾ ਟੈਂਪੂ ਚਲ ਰਹੇ ਹਨ ਜਿੰਨ੍ਹਾਂ 'ਚ ਅੱਧ ਤੋਂ ਜਿਆਦਾ ਚਾਲਕਾਂ ਕੋਲ ਡਰਾਈਵਿੰਗ ਲਾਈਸੈਂਸ ਹੀ ਨਹੀਂ ਹਨ, ਦੂਸਰੇ ਪਾਸੇ ਇਹੋ ਜਿਹੇ ਵੀ ਚਾਲਕ ਹਨ ਜਿਹੜੇ ਅਜੇ ਨਾਬਾਲਗ ਹਨ ਪਰ ਇਸਦੇ ਬਾਵਜੂਦ ਵੀ ਸ਼ਹਿਰ 'ਚ ਇਨ੍ਹਾਂ ਦੀ ਗਿਣਤੀ ਨੂੰ ਰੋਕਣ ਲਈ ਨਾ ਤਾਂ ਸਰਕਾਰ ਕੁਝ ਕਰ ਰਹੀ ਹੈ ਅਤੇ ਨਾ ਹੀ ਪ੍ਰਸ਼ਾਸ਼ਨ। ਵਹੀਕਲ ਐਕਟ ਦੇ ਤਹਿਤ ਹਰੇਕ ਟੈਂਪੂ 'ਚ ਕਰੀਬ 3 ਸਵਾਰੀਆਂ ਬੈਠਣੀਆਂ ਚਾਹੀਦੀਆਂ ਹਨ ਪਰ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਨੂੰ ਉਡਾਂਦੇ ਹੋਏ ਟੈਂਪੂ 'ਚ 10 ਤੋਂ ਵੀ ਜਿਆਦਾ ਸਵਾਰੀਆਂ ਬਿਠਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜੀ ਗੱਡੀ 15 ਸਾਲ ਪੁਰਾਣੀ ਹੋ ਗਈ ਹੈ ਉਸਨੂੰ ਪ੍ਰਦੂਸ਼ਣ ਫ਼ੈਲਾਉਣ ਦੀ ਦ੍ਰਿਸ਼ਟੀ ਨਾਲ ਨਹੀਂ ਚਲਣ ਦੇਣਾ ਚਾਹੀਦਾ ਪਰ ਅੱਜ ਸ਼ਹਿਰ 'ਚ ਕਈ ਸਾਲ ਪੁਰਾਣੇ ਟੈਂਪੂ ਧੜੱਲੇ ਨਾਲ ਚਲ ਰਹੇ ਹਨ। ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲੀ ਬੱਚਿਆਂ ਨੂੰ ਟੈਂਪੂ 'ਚ ਤੁਨ-ਤੁਨ ਕੇ ਬਿਠਾਇਆ ਜਾਂਦਾ ਹੈ ਜਿਹੜੇ ਕਈ ਵਾਰ ਦੁਰਘਟਨਾ ਦਾ ਵੀ ਕਾਰਨ ਬਣ ਜਾਂਦੇ ਹਨ। ਅੱਜ ਅਸੀ ਦੇਖੀਏ ਤਾਂ ਸ਼ਹਿਰ 'ਚ ਸਭ ਤੋਂ ਜਿਆਦਾ ਭੀੜ-ਭੜੱਕੇ ਵਾਲੇ ਇਲਾਕੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਰਾਮਬਾਗ ਚੌਂਕ, ਹਾਲ ਗੇਟ, ਹੁਸੈਨਪੁਰਾ ਚੌਂਕ, ਮਹਾ ਸਿੰਘ ਗੇਟ, ਚਾਟੀਵਿੰਡ ਗੇਟ, ਫ਼ੋਰ ਐੱਸ ਚੌਂਕ, ਮਜੀਠਾ ਰੋਡ, ਪੁਤਲੀਘਰ ਚੌਂਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੀ. ਟੀ. ਰੋਡ, ਛੇਹਰਟਾ ਚੌਂਕ ਆਦਿ 'ਚ ਟੈਂਪੂਆਂ ਦੀ ਕਾਫ਼ੀ ਲੱਗੀ ਹੁੰਦੀ ਹੈ ਜਿਹੜੇ ਕਿ ਇਕ ਪਾਸੇ ਤਾਂ ਆਵਾਜਾਈ ਦੇ ਲਈ ਸਮੱਸਿਆ ਬਣੇ ਹੁੰਦੇ ਹਨ, ਉੱਥੇ ਦੂਜੇ ਪਾਸੇ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਸ਼ਹਿਰ 'ਚ ਸਭ ਤੋਂ ਜਿਆਦਾ ਪ੍ਰਦੂਸ਼ਣ ਫ਼ੈਲਾਉਣ ਵਿਚ ਇਨ੍ਹਾਂ ਥ੍ਰੀਵੀਲਰਾਂ ਵਾਲਿਆਂ ਦਾ ਹੱਥ ਹੈ ਜਿਹੜੇ ਕੁਝ ਚਾਲਕ ਥੋੜ੍ਹੇ ਜਿਹੇ ਲਾਲਚ ਦੇ ਕਾਰਨ ਡੀਜ਼ਲ ਦੇ ਨਾਲ ਮਿੱਟੀ ਦਾ ਤੇਲ ਪਾ ਲੈਂਦੇ ਹਨ ਜਿਹੜਾ ਕਿ ਸਾਹ ਰਾਹੀਂ ਸਾਡੇ ਅੰਦਰ ਜਾ ਕੇ ਬਿਮਾਰੀਆਂ ਦਾ ਕਾਰਨ ਬਣਦਾ ਹੈ।ਗੁਰੂ ਨਗਰੀ 'ਚ ਟੈਂਪੂਆਂ ਦੇ ਜਾਮ ਨਾਲ ਘਿਰੇ ਰਸਤਿਆਂ
ਦੇ ਵੱਖ-ਵੱਖ ਦ੍ਰਿਸ਼।
ਸ਼ਹਿਰ ਦੇ ਇਕ ਮੰਨ੍ਹੇ-ਪ੍ਰਮੰਨ੍ਹੇ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅੱਜ ਸ਼ਹਿਰ 'ਚ ਜਿੰਨ੍ਹੇ ਵੀ ਥ੍ਰੀਵੀਲਰ ਚਲ ਰਹੇ ਹਨ ਉਨ੍ਹਾਂ 'ਚੋਂ ਜਿਆਦਾਤਰ ਚਾਲਕਾਂ ਦੇ ਕੋਲ ਡਰਾਈਵਿੰਗ ਲਾਈਸੈਂਸ ਦੇ ਨਾਲ-ਨਾਲ ਕਾਗਜ਼ਾਤ ਵੀ ਨਹੀਂ ਹਨ। ਇਸਦੇ ਇਲਾਵਾ ਕਈ ਇਹੋ ਜਿਹੇ ਵੀ ਚਾਲਕ ਹਨ ਜਿਹੜੇ ਕਿਰਾਏ 'ਤੇ ਟੈਂਪੂ ਲੈ ਕੇ ਚਲਾ ਰਹੇ ਹਨ। ਉਸਨੇ ਦੱਸਿਆ ਕਿ ਇਨ੍ਹਾਂ ਕੋਲ ਕੈਰਿਜ਼ ਅਤੇ ਵਰਕ ਪਰਮਿਟ ਵੀ ਨਹੀਂ ਹੈ ਜਿਹੜਾ ਕਿ ਦੂਸਰੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਚਾਲਕਾਂ ਕੋਲ ਹੁੰਦਾ ਹੈ। ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਖਿਲਾਫ਼ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਕੇ ਇਨ੍ਹਾਂ 'ਤੇ ਰੋਕ ਲਗਾਈ ਜਾਵੇ ਤਾਂ ਕਿ ਪੂਰੀ ਦੁਨੀਆਂ 'ਚ ਪ੍ਰਸਿੱਧ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਰਹਿਤ ਅਤੇ ਆਵਾਜਾਈ ਦੇ ਮਾਮਲੇ 'ਚ ਵਧੀਆ ਬਣਾਇਆ ਜਾ ਸਕੇ।
No comments:
Post a Comment