ਪਟਿਆਲਾ 'ਚ ਸੀਬੀਆਈ ਅਦਾਲਤ ਵਲੋਂ ਸਜ਼ਾ ਯਾਫ਼ਤਾ ਕੈਬਨਿਟ ਮੰਤਰੀ ਬੀਬੀ ਜਾਗੀਰ ਕੌਰ ਦੀ ਕਪੂਰਥਲਾ ਜੇਲ੍ਹ 'ਚ ਵੀ ਪੂਰੀ ਪੁੱਛ-ਪ੍ਰਤੀਤ ਹੈ। ਜਦੋਂ ਹੀ ਸਰਕਾਰੀ ਗੱਡੀ ਉਨ੍ਹਾਂ ਨੂੰ ਪਟਿਆਲਾ ਤੋਂ ਕਪੂਰਥਲਾ ਜੇਲ੍ਹ ਲੈ ਕੇ ਪਹੁੰਚੀ ਤਾਂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੇ ਗੋਡੀਂ ਹੱਥ ਲਾਏ। ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਸਮੇਤ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੀਬੀ ਦੇ ਹਮਦਰਦ ਫਲ ਲੈ ਕੇ ਦਰਸ਼ਨਾਂ ਲਈ ਪਹੁੰਚੇ।
ਬੇਟੀ ਦਾ ਗਰਭਪਾਤ ਕਰਾਉਣ ਵਾਲੀ ਬੀਬੀ ਆਪਣੇ ਮਿਲਣ ਵਾਲਿਆਂ ਨੂੰ ਫਲਾਂ ਦਾ ਪ੍ਰਸ਼ਾਦ ਦੇ ਰਹੇ ਸਨ। ਜ਼ਿਕਰਯੋਗ ਹੈ ਕਪੂਰਥਲਾ ਦੀ ਇਸ ਜੇਲ੍ਹ ਦਾ ਉਦਘਾਟਨ ਵੀ ਬੀਬੀ ਜਾਗੀਰ ਨੇ 5 ਮਹੀਨੇ ਪਹਿਲਾਂ ਕੀਤਾ ਸੀ। ਜੇਲ੍ਹ ਮੰਤਰੀ ਨੇ ਅਧਿਕਾਰੀਆਂ ਦਾ ਹਦਾਇਤਾਂ ਦਿੱਤੀਆਂ ਹਨ ਕਿ ਬੀਬੀ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਵੇ ਪਰ ਪੱਤਰਕਾਰਾਂ ਕੋਲ ਜੇਲ੍ਹ ਮੰਤਰੀ ਦਾ ਕਹਿਣਾ ਸੀ ਕਿ ਉਹ ਰੋਜ਼ ਚੈਕਿੰਗ 'ਤੇ ਆਏ ਸਨ।
ਬੇਗੋਵਾਲ ਵਾਸੀਆਂ ਨੇ ਬੀਬੀ ਜਾਗੀਰ ਕੌਰ ਨੂੰ ਜੇਲ੍ਹ ਹੋਣ ਕਾਰਨ ਰੋਸ ਵਜੋਂ ਬਾਜ਼ਾਰ ਬੰਦ ਰੱਖੇ ਅਤੇ ਰੋਸ ਮਾਰਚ ਕੱਢਿਆ। ਅਕਾਲੀ ਆਗੂਆਂ ਬਾਜ਼ਾਰ ਬੰਦ ਕਰਵਾਉਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਪਰ ਬਹੁਤ ਦੁਕਾਨਦਾਰਾਂ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਦੁਕਾਨਾਂ ਬੰਦ ਕਰ ਦਿੱਤੀਆਂ।

No comments:
Post a Comment