ਰਾਮਦੇਵ ਸਮਰੱਥਕਾਂ ਨੇ ਸੋਨੀਆ ਦੇ ਪੋਸਟਰ 'ਤੇ ਸੁੱਟੀ ਕਾਲਖ
ਨਵੀਂ ਦਿੱਲੀ, 16 ਜਨਵਰੀ— ਰਾਜਧਾਨੀ ਸਥਿਤ ਕਾਂਗਰਸ ਹੈਡਕੁਆਰਟਰ ਦਫਤਰ 'ਤੇ ਲੱਗੇ ਬੋਰਡ 'ਤੇ ਅੱਜ ਇਕ ਵਿਅਕਤੀ ਵਲੋਂ ਕਾਲਖ ਸੁੱਟ ਦਿੱਤੀ ਗਈ। ਇਸ ਬੋਰਡ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਵੀ ਤਸਵੀਰ ਹੈ। 24 ਅਕਬਰ ਰੋਡ ਸਥਿਤ ਕਾਂਗਰਸ ਹੈਡਕੁਆਰਟਰ ਦੇ ਬਾਹਰ ਮੌਜੂਦ ਕਾਂਗਰਸੀ ਵਰਕਰਾਂ ਨੇ ਕਾਲਖ ਮੱਲਣ ਵਾਲੇ ਸ਼ਖਸ ਦੀ ਖੂਬ ਧੁਣਾਈ ਕੀਤੀ। ਦੋਸ਼ ਹੈ ਕਿ ਇਹ ਸ਼ਖਸ ਰਾਮਦੇਵ ਦਾ ਸਮਰਥਕ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਰਾਮਦੇਵ 'ਤੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਕ ਵਿਅਕਤੀ ਵਲੋਂ ਕਾਲੀ ਸਿਆਹੀ ਸੁੱਟ ਦਿੱਤੀ ਗਈ ਸੀ।
No comments:
Post a Comment