Monday, 16 January 2012

 ਪਿਤਾ ਬਣਿਆ ਦਲਾਲ- 30 ਹਜ਼ਾਰ 'ਚ ਕੀਤਾ ਬੇਟੀ ਦਾ 'ਸੌਦਾ'
ਅਹਿਮਦਾਬਾਦ, 16 ਜਨਵਰੀ— ਗੁਜਰਾਤ ਦੇ ਕਈ ਅਜਿਹੇ ਇਲਾਕੇ ਹਨ ਜਿੱਥੇ ਮਾਂ-ਪਿਓ ਆਪਣੀਆਂ ਬੇਟੀਆਂ ਨੂੰ ਕੁਝ ਪੈਸਿਆਂ ਦੇ ਲਾਲਚ 'ਚ ਵੇਚ ਦਿੰਦੇ ਹਨ। ਇਸਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਗੁਜਰਾਤ ਪੁਲਸ ਨੇ ਲੜਕੀਆਂ ਦੀ ਖਰੀਦ-ਫਰੋਖਤ ਕਰਨ ਵਾਲੇ ਦਲਾਲਾਂ ਦੇ ਚੁੰਗਲ 'ਚੋਂ ਇਕ ਲੜਕੀ ਨੂੰ ਛੁਡਾਇਆ ਹੈ। ਗੁਜਰਾਤ ਦੇ ਕਈ ਸ਼ਹਿਰਾਂ 'ਚ ਕੁਝ ਪਰਿਵਾਰ ਲੜਕੀਆਂ ਨੂੰ ਖਰੀਦ ਰਹੇ ਹਨ। ਜੋਂ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ।
ਗੁਜਰਾਤ ਦੇ ਕਾਰੋਬਾਰੀ ਸ਼ਹਿਰ ਅੰਕਲੇਸ਼ਵਰ 'ਚ ਸੁਨੀਤਾ ਰਹਿੰਦੀ ਹੈ। ਸੁਨੀਤਾ ਨੇ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਵੀ ਨਹੀਂ ਕੀਤੀ ਸੀ ਕਿ ਉਸਦਾ ਸੌਦਾ ਕਰ ਦਿੱਤਾ ਗਿਆ। ਮਾਂ-ਪਿਓ ਦੀ ਸਹਿਮਤੀ ਨਾਲ ਸੁਨੀਤਾ ਦੇ ਮਾਤਾ ਨੇ ਉਸ ਨੂੰ ਅਹਿਮਦਾਬਾਦ ਦੇ ਇਕ ਪਰਿਵਾਰ ਨੂੰ ਵੇਚ ਦਿੱਤਾ। ਅਹਿਮਦਾਬਾਦ ਦੇ ਇਸ ਪਰਿਵਾਰ ਨੂੰ ਆਪਣੇ 37 ਸਾਲ ਦੇ ਲੜਕੇ ਲਈ ਨੂੰਹ ਚਾਹੀਦੀ ਸੀ। ਪਰ ਕਾਫੀ ਭਾਲ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਲੜਕੇ ਲਈ ਲੜਕੀ ਨਹੀਂ ਮਿਲੀ। ਜਦੋਂ ਦੁਲਹਨ ਨਹੀਂ ਮਿਲੀ ਤਾਂ ਲੜਕੇ ਦੇ ਪਿਤਾ ਨੇ ਇਕ ਦੋਸਤ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੀ ਪ੍ਰੇਸ਼ਾਨੀ ਦੱਸੀ। ਉਸਦਾ ਉਹ ਦੋਸਤ ਕੋਈ ਨਹੀਂ ਸੁਨੀਤਾ ਦਾ ਮਾਮਾ ਸੀ। ਸੁਨੀਤਾ ਦੇ ਮਾਮਾ ਨੇ ਕਈ ਲੜਕੀਆਂ ਨੂੰ ਵੇਚ ਕੇ ਉਨ੍ਹਾਂ ਦਾ ਵਿਆਹ ਕਰਾਇਆ ਸੀ।  ਸੁਨੀਤਾ ਦੇ ਮਾਮਾ ਨੇ ਉਮਰਦਰਾਜ ਹੁੰਦੇ ਲੜਕਿਆਂ ਦਾ ਵਿਆਹ ਕਰਵਾਇਆ ਸੀ। ਉਹ ਆਦੀਵਾਸੀ ਇਲਾਕਿਆਂ 'ਚ ਕਰੀਬ ਮਾਂ-ਪਿਓ ਦੀਆਂ ਲੜਕੀਆਂ ਪੈਸੇ ਦਾ ਲਾਲਚ ਦੇ ਕੇ ਖਰੀਦ ਲੈਂਦਾ ਸੀ ਅਤੇ ਉਨ੍ਹਾਂ ਨੂੰ ਅਮੀਰ ਪਰਿਵਾਰ 'ਚ ਵੇਚਣ ਦਾ ਧੰਦਾ ਕਰਦਾ ਸੀ। ਸੁਨੀਤਾ ਦੇ ਪਿਤਾ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ। ਇਸ ਲਈ ਉਸਦੇ ਮਾਮਾ ਨੇ ਉਸ ਅੱਗੇ ਸੁਨੀਤਾ ਦੇ ਵਿਆਹ ਦਾ ਪ੍ਰਸਤਾਵ ਰੱਖਿਆ। ਸ਼ੁਰੂ 'ਚ ਤਾਂ ਘਰ ਵਾਲਿਆਂ ਨੇ 37 ਸਾਲ ਦੇ ਲੜਕੇ ਨਾਲ ਵਿਆਹ  'ਤੇ ਇਤਰਾਜ਼ ਜਤਾਇਆ ਪਰ ਬਾਅਦ 'ਚ ਉਸਦੇ ਮਾਮਾ ਨੇ ਉਨ੍ਹਾਂ ਨੂੰ 30 ਹਜ਼ਾਰ ਰੁਪਏ ਅਤੇ ਚੰਗੇ ਕੱਪੜਿਆਂ ਅਤੇ ਗਹਿਣਿਆਂ ਦਾ ਲਾਲਚ ਦਿੱਤਾ। ਨਾਲ ਹੀ ਸੁਨੀਤਾ ਨੂੰ ਇਕ ਚੰਗੇ ਘਰ 'ਚ ਰੱਖਣ ਦੀ ਗੱਲ ਵੀ ਕੀਤੀ। ਪੈਸੇ ਦੇ ਲਾਲਚ ਅਤੇ ਬੇਟੀ ਨੂੰ ਚੰਗਾ ਘਰ ਮਿਲਦਿਆਂ ਦੇਖ ਸੁਨੀਤਾ ਦੇ ਮਾਂ-ਪਿਓ ਨੇ ਸੁਨੀਤਾ ਨੂੰ ਵੇਚਣ ਦਾ ਫੈਸਲਾ ਕਰ ਲਿਆ।
ਆਪਣੀ ਭੈਣ ਵਿਕਦੇ ਦੇਖ ਸੁਨੀਤਾ ਦੇ ਭਰਾ ਨੇ ਕਈ ਵਾਰ ਇਤਰਾਜ਼ ਜਤਾਇਆ ਪਰ ਉਸਦੀ ਮਾਮਾ ਸਾਹਮਣੇ ਇਕ ਨਾ ਚੱਲੀ। ਤੈਅ ਸਮੇਂ 'ਤੇ ਅਹਿਮਦਾਬਾਦ ਦਾ ਉਹ ਪਰਿਵਾਰ ਅੰਕਲੇਸ਼ਵਰ ਆਇਆ। ਉਨ੍ਹਾਂ ਸੁਨੀਤਾ ਨੂੰ ਚੰਗੇ ਕੱਪੜੇ ਦਿੱਤੇ ਅਤੇ ਤਿਆਰ ਹੋ ਜਾਣ ਨੂੰ ਕਿਹਾ। ਸੁਨੀਤਾ ਦੀ ਉਮਰ 19 ਸਾਲ ਦੱਸੀ ਗਈ। ਉਹ ਉਮਰ 'ਚ ਜ਼ਿਆਦਾ ਲੱਗੇ ਇਸ ਲਈ ਉਸ ਨੂੰ ਸਾੜ੍ਹੀ ਪਵਾਈ ਗਈ। ਘਰ 'ਚ ਸੁਨੀਤਾ ਦੇ ਪਿਤਾ ਨੂੰ 10 ਹਜ਼ਾਰ ਰੁਪਏ ਦਿੱਤੇ ਗਏ ਅਤੇ ਬਾਕੀ ਪੈਸੇ ਸੁਨੀਤਾ ਦੇ ਅਹਿਮਦਾਬਾਦ ਪੁੱਜਣ 'ਤੇ ਦੇਣ ਦਾ ਵਾਅਦਾ ਕੀਤਾ ਗਿਆ।
ਸੁਨੀਤਾ ਨੂੰ ਲੈ ਕੇ ਉਸਦਾ ਮਾਮਾ ਇਕ ਮਹਿਲਾ ਦਲਾਲ, ਸੁਨੀਤਾ ਦੇ ਮਾਤਾ ਪਿਤਾ ਅੰਕਲੇਸ਼ਵਰ ਤੋਂ ਨਿਕਲੇ ਹੀ ਸਨ ਕਿ ਪੁਲਸ ਨੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ 'ਤੇ ਹੀ ਫੜ੍ਹ ਲਿਆ। ਅਸਲ 'ਚ ਲੜਕੀ ਦੇ ਭਰਾ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਸੀ। ਪੁਲਸ ਨੇ ਸੁਨੀਤਾ ਦੇ ਮਾਮਾ, ਮਹਿਲਾ ਦਲਲਾ ਅਤੇ ਪਿਤਾ ਅਤੇ ਚਾਚਾ ਖਿਲਾਫ ਨਬਾਲਿਗ ਲੜਕੀ ਨੂੰ ਸ਼ਰੀਰਕ ਸੰਬੰਧ ਦੇ ਮਕਸਦ ਨਾਲ ਵੇਚਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ।

No comments:

Post a Comment