ਸਮਾਜਵਾਦੀ ਪਾਰਟੀ ਦੀ ਮਹਿਫਿਲ 'ਚ ਨੱਚੀ ਬਾਰ ਗਰਲ
ਕਾਨਪੁਰ, 16 ਜਨਵਰੀ— ਯੂ. ਪੀ. ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਪਾਰਟੀਆਂ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਕੋਸ਼ਿਸ਼ਾਂ ਕਰਨ 'ਤੇ ਲੱਗੀਆਂ ਹੋਈਆਂ ਹਨ। ਵੋਟਰਾਂ ਨੂੰ ਲੁਭਾਉਣ ਅਤੇ ਰਿਝਾਉਣ ਲਈ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੇ ਤਾਂ ਹੱਦ ਹੀ ਕਰ ਦਿੱਤੀ। ਸ਼ਨੀਵਾਰ ਨੂੰ ਯੂ. ਪੀ. ਦੇ ਕਾਨਪੁਰ 'ਚ ਇਕ ਡਾਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਵੋਟਰਾਂ ਨੂੰ ਲੁਭਾਉਣ ਲਈ ਬਾਰ ਗਰਲ ਦਾ ਸਹਾਰਾ ਲਿਆ ਗਿਆ। ਅਸ਼ਲੀਲਤਾ ਨਾਲ ਭਰੇ ਡਾਂਸ ਦੇ ਇਸ ਪ੍ਰੋਗਰਾਮ 'ਚ ਇਕ ਬਾਰ ਗਰਲ ਨੂੰ ਨਚਵਾਇਆ ਗਿਆ ਜਿਸ ਨੇ ਬਹੁਤ ਛੋਟੇ-ਛੋਟੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕੀਤਾ।
ਇਸ ਘਟਨਾ ਤੋਂ ਬਾਅਦ ਭਾਜਪਾ ਨੇ ਸਮਾਜਵਾਦੀ ਪਾਰਟੀ ਨੂੰ ਲੰਮੇ ਹੱਥੀਂ ਲਿਆ। ਕਾਨਪੁਰ ਭਾਜਪਾ ਦੇ ਉਪ ਪ੍ਰਧਾਨ ਸੁਰਿੰਦਰ ਮੈਥਾਨੀ ਨੇ ਸਮਾਜਵਾਦੀ ਪਾਰਟੀ ਦੀ ਇਸ ਮਸਲੇ 'ਤੇ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਦਾ ਇਹ ਬਹੁਤ ਸਸਤਾ ਢੰਗ ਹੈ। ਭਾਜਪਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰੇਗੀ।
No comments:
Post a Comment