Wednesday, 18 January 2012

 'ਹੁਣ ਸ਼ਰਾਬ ਨਹੀਂ ਤਾਂ ਘਿਓ ਹੀ ਸਹੀ'
ਮੁਕੇਰੀਆਂ, 18 ਜਨਵਰੀ-ਮੁਕੇਰੀਆਂ ਪੁਲਸ ਨੇ ਸਥਾਨਕ ਗੁਰਦਾਸਪੁਰ ਚੌਕ 'ਤੇ ਲਗਾਏ ਗਏ ਨਾਕੇ ਦੌਰਾਨ ਘਿਓ ਦੇ ਟੀਨਾਂ ਨਾਲ ਭਰੀ ਇਕ ਕੁਆਲਿਸ ਗੱਡੀ ਨੰਬਰ ਪੀ ਬੀ 06 ਈ 5684 ਜਿਸ ਉੱਪਰ ਇਕ ਕਾਂਗਰਸੀ ਉਮੀਦਵਾਰ ਦੇ ਪੋਸਟਰ ਲੱਗੇ  ਹੋਏ ਸਨ, ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਮਿਲਣ 'ਤੇ ਮੌਜੂਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਾਣਾ ਨਰੋਤਮ ਸਿੰਘ ਸਾਬਾ, ਡਾ. ਸਵਰਨ ਕੁਮਾਰ, ਮਹੰਤ ਸੁਨੀਲ ਕੁਮਾਰ, ਪ੍ਰਿੰਸੀਪਲ ਗੁਰਦਿਆਲ ਸਿੰਘ, ਠਾਕੁਰ ਜੈਦੀਪ ਸਿੰਘ, ਬਲਵਿੰਦਰ ਬਿੰਦਾ, ਜੌਲੀ ਆਦਿ ਤੋਂ ਇਲਾਵਾ ਭਾਜਪਾ ਆਗੂ ਚੇਅਰਮੈਨ ਅਜੇ ਕੌਸ਼ਲ ਸੇਠੂ, ਚੇਅਰਮੈਨ ਜਨਕ ਸਿੰਘ ਬਗੜੋਈ ਆਦਿ ਰਾਜਨੀਤਕ ਆਗੂਆਂ ਨੇ ਤੁਰੰਤ ਐੱਸ. ਡੀ. ਐੱਮ. ਮੁਕੇਰੀਆਂ, ਥਾਣਾ ਮੁਖੀ ਰਜਿੰਦਰ ਮਿਨਹਾਸ ਨੂੰ ਫੋਨ ਰਾਹੀਂ ਸੂਚਿਤ ਕੀਤਾ। ਥਾਣਾ ਮੁਖੀ ਮੌਕੇ 'ਤੇ ਪਹੁੰਚ ਕੇ ਗੱਡੀ ਨੂੰ  ਸਾਮਾਨ ਸਹਿਤ ਥਾਣੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਇਸ ਸਬੰਧ 'ਚ ਤਫਤੀਸ਼ ਜਾਰੀ ਹੈ। ਗੱਡੀ ਡਰਾਈਵਰ ਨੇ ਦੱਸਿਆ ਕਿ ਉਹ ਉਕਤ ਸਾਮਾਨ ਪਿੰਡ ਪੁਰੀਕਾ ਵਿਖੇ ਲੰਗਰ ਲਗਾਉਣ ਲਈ ਲੈ ਕੇ ਜਾ ਰਹੇ ਸਨ।

No comments:

Post a Comment