ਬਾਬਾ ਰਾਮਦੇਵ ਮਰਿਯਾਦਾ ਭੁਲਿਆ, ਖੁਦ ਦੀ ਤੁਲਨਾ ਭਗਵਾਨ ਨਾਲ ਕੀਤੀ
ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਨੇ ਖੁਦ ਦੀ ਤੁਲਨਾ ਦੇਵਤਾਵਾਂ ਨਾਲ ਕੀਤੀ ਹੈ। ਯੋਗ ਦੇ ਜ਼ਰੀਏ ਜਨਤਾ 'ਚ ਪੈਂਠ ਬਣਾਉਣ ਵਾਲੇ ਬਾਬੇ ਦਾ ਇਸਨੂੰ ਬੜਬੋਲਾਪਨ ਕਿਹਾ ਜਾਵੇ ਜਾਂ ਰਾਮਲੀਲਾ ਮੈਦਾਨ 'ਚ ਅੰਦੋਲਨ ਦੌਰਾਨ ਹੋਈ ਫਜ਼ੀਹਤ ਦੇ ਬਾਅਦ ਬਦਲੇ ਦੀ ਭਾਵਨਾ ਦਾ ਮਾਰਦਾ ਜੋਰ। ਵਿਧਾਨਸਭਾ ਚੋਣਾ ਦੌਰਾਨ ਬਾਬਾ ਸ਼ਬਦਾਂ ਦੀ ਮਰਿਯਾਦਾ ਭੁਲਣ ਲੱਗੇ ਹਨ। ਭ੍ਰਸ਼ਟਾਚਾਰ ਤੇ ਕਾਲੇਧਨ ਨੂੰ ਮੁੱਦਾ ਬਣਾਉਣ ਵਾਲਾ ਬਾਬਾ ਸ਼ਾਇਦ ਇਹ ਭੁਲ ਚੁੱਕਿਆ ਹੈ ਕਿ ਕਿਸੇ ਭਗਵਾਨ ਨੇ ਕਦੇ ਕਿਸੇ ਤਰ੍ਹਾਂ ਦੀ ਦੁਕਾਨ ਨਹੀਂ ਚਲਾਈ।
ਬਾਬਾ ਰਾਮਦੇਵ ਨੇ ਆਪਣੇ ਬਿਆਨ 'ਚ ਕਿਹਾ ਕਿ ਭਗਵਾਨ ਰਾਮ, ਕ੍ਰਿਸ਼ਨ ਤੇ ਗੁਰੂ ਗੋਬਿੰਦ ਸਿੰਘ ਨੇ ਭ੍ਰਿਸ਼ਟ ਅਤੇ ਬਈਮਾਨਾ ਨਾਲ ਪੰਗਾ ਲਿਆ ਸੀ। ਇਸ ਲਈ ਭਾਈ ਜੇਕਰ ਰਾਮ,ਕ੍ਰਿਸ਼ਨ,ਗੁਰੂ ਨਾਨਕ ਅਤੇ ਹਨੂਮਾਨ ਸੱਭ ਠੀਕ ਸਨ ਤਾਂ ਬਾਬਾ ਵੀ ਠੀਕ ਹੈ। ਜੋ ਉਨ੍ਹਾਂ ਨੂੰ ਠੀਕ ਨਹੀਂ ਮੰਨਦਾ ਉਹ ਬਾਬਾ ਨੂੰ ਵੀ ਗਲਤ ਮੰਨ ਲਵੇ।
ਅਸਲ 'ਚ ਇੰਨ੍ਹੀ ਦਿਨੀ 5 ਰਾਜਾਂ 'ਚ ਚੋਣਾ ਹੋਣ ਵਾਲੀਆਂ ਹਨ। ਬਾਬਾ ਚਹੁੰਦਾ ਹੈ ਕਿ ਇਨ੍ਹਾਂ ਚੋਣਾ 'ਚ ਇਕ ਖਾਸ ਪਾਰਟੀ ਦੀ ਹਾਰ ਹੋਵੇ। ਹਾਲਾਂਕਿ ਸਿੱਧ-ਸਿੱਧੇ ਉਹ ਕਿਸੇ ਪਾਰਟੀ ਦੇ ਨਾ ਤਾਂ ਪੱਖ 'ਚ ਹਨ ਅਤੇ ਨਾ ਹੀ ਵਿਰੋਧ 'ਚ ਬੋਲ ਰਿਹੇ ਹਨ। ਜਿਸ ਪਾਰਟੀ ਵਲੋਂ ਉਸ ਨੂੰ ਬਾਰ-ਬਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਦੇ ਸਬੰਧ 'ਚ ਉਹ ਆਪਣੇ ਇਰਾਦੇ ਦੱਸਣ 'ਚ ਉਹ ਮੌਕਾ ਨਹੀਂ ਗਵਾਉਂਦੇ।
ਬਾਬਾ ਨੇ ਕਿਹਾ ਕਿ ਉਸ ਪਾਰਟੀ ਨੇ ਸਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਕਰ ਦਿੱਤੀ ਹੈ। ਲੋਕਤੰਤਰ ਅਤੇ ਸਵਿਧਾਨ ਦੀ ਹੱਤਿਆ ਕਰਨ ਵਾਲੀਆਂ ਜੋ ਪਾਰਟੀਆਂ ਹਨ ਉਨ੍ਹਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ।
ਅਸਲ 'ਚ ਇਨ੍ਹਾਂ ਬਿਆਨਾ ਦੇ ਪਿੱਛੇ ਬਾਬਾ ਰਾਮਦੇਵ ਦਾ ਦਰਦ ਲੁਕਿਆ ਹੈ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ। ਜਿਸ ਤਰ੍ਹਾਂ ਉਨ੍ਹਾਂ ਨੂੰ ਔਰਤਾਂ ਦੇ ਕੱਪੜੇ ਪਾ ਕੇ ਭੱਜਣ ਲਈ ਮਜਬੂਰ ਕੀਤਾ ਗਿਆ। ਉਸ ਚੀਸ ਨੂੰ ਬਾਬਾ ਭੁਲ ਨਹੀਂ ਸਕੇ। ਭਗਵਾਨ ਨਾਲ ਖੁਦ ਦੀ ਤੁਲਨਾ ਕਰਨ ਵਾਲਿਆਂ ਦੀ ਇਸ ਸੰਸਾਰ 'ਚ ਕੀ ਦੁਰਗਤੀ ਹੋਈ, ਸ਼ਾਇਦ ਬਾਬਾ ਇਸ ਨੂੰ ਭੁਲ ਚੁੱਕੇ ਹਨ। ਚੰਗੀ ਨੀਤ ਨਾਲ ਨੇਕ ਕੰਮ ਕਰਨ ਲਈ ਮਰਿਯਾਦਾ ਦੀ ਹੱਦ ਨੂੰ ਸਮਝਣਾ ਜਰੂਰੀ ਹੈ।

No comments:
Post a Comment