ਗੱਡੀ ਸੁਰੱਖਿਆ ਮੁਲਾਜ਼ਮਾਂ ਨੂੰ ਦਰੜਦੀ ਹੋਈ ਨਹਿਰ ’ਚ ਡਿੱਗੀ
ਇਕ ਪੁਲੀਸ ਕਰਮੀ ਹਲਾਕ, ਦੂਜਾ ਜ਼ਖ਼ਮੀ
ਡੱਬਵਾਲੀ, 28 ਜਨਵਰੀ-ਡੱਬਵਾਲੀ-ਸੰਗਰੀਆ ਸੜਕ ’ਤੇ ਪੈਂਦੇ ਪਿੰਡ ਅਬੂਬ ਸ਼ਹਿਰ ਦੇ ਨਜ਼ਦੀਕ ਅੱਜ ਸਵੇਰੇ ਇਕ ਐਂਡਏਵਰ ਗੱਡੀ ਨਾਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਨੂੰ ਦਰੜਦੀ ਹੋਈ ਭਾਖੜਾ ਨਹਿਰ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਇੱਕ ਪੁਲੀਸ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ ਇਕ ਸਬ ਇੰਸਪੈਕਟਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਗੱਡੀ ਦੇ ਡਰਾਈਵਰ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਬੂਬ ਸ਼ਹਿਰ ਵਿਖੇ ਅੱਜ ਸਵੇਰੇ ਐਚ.ਏ.ਪੀ. ਦੀ ਤੀਜੀ ਬਟਾਲੀਅਨ ਦੇ ਪੁਲੀਸ ਕਰਮਚਾਰੀ ਸੰਜੇ ਕੁਮਾਰ ਭਾਖੜਾ ਨਹਿਰ ਦੇ ਕੋਲ ਹੋਰਨਾਂ ਪੁਲਿਸ ਕਰਮਚਾਰੀਆਂ ਦੇ ਨਾਲ ਡਿਊਟੀ ’ਤੇ ਤਾਇਨਾਤ ਸੀ ਕਿ ਉਸੇ ਦੌਰਾਨ ਸਾਹਮਣਿਓਂ ਆਉਂਦੀ ਇੱਕ ਤੇਜ਼ ਰਫ਼ਤਾਰ ਐਂਡਏਵਰ ਗੱਡੀ ਪੁਲੀਸ ਕਰਮਚਾਰੀ ਸੰਜੈ ਕੁਮਾਰ ਨੂੰ ਦਰੜਦੀ ਹੋਈ ਭਾਖੜਾ ਨਹਿਰ ’ਚ ਜਾ ਡਿੱਗੀ। ਸੰਜੇ ਕੁਮਾਰ ਦੇ ਨਾਲ ਅੱਗ ਸੇਕ ਰਹੇ ਏ.ਐਸ.ਆਈ. ਮਹਿੰਦਰ ਸਿੰਘ ਜ਼ਖਮੀ ਹੋ ਗਿਆ। ਡਿਊਟੀ ’ਤੇ ਤਾਇਨਾਤ ਹੋਰ ਪੁਲੀਸ ਕਰਮਚਾਰੀਆਂ ਨੇ ਗੱਡੀ ਦੇ ਡਰਾਈਵਰ ਤੁਸ਼ਾਰ ਕੁਮਾਰ ਨੂੰ ਸਹੀ ਸਲਾਮਤ ਨਹਿਰ ਤੋਂ ਬਾਹਰ ਕੱਢ ਲਿਆ। ਗੱਡੀ ਦੀ ਲਪੇਟ ’ਚ ਆਉਣ ਕਰਕੇ ਨਹਿਰ ’ਚ ਡਿੱਗੇ ਪੁਲੀਸ ਕਰਮਚਾਰੀ ਸੰਜੇ ਕੁਮਾਰ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਸਿਰਸਾ ਦੇ ਪੁਲੀਸ ਮੁਖੀ ਦਵਿੰਦਰ ਯਾਦਵ ਅਤੇ ਡੱਬਵਾਲੀ ਦੇ ਡੀ. ਐਸ. ਪੀ. ਬਾਬੂ ਲਾਲ ਪੁਲੀਸ ਬਟਾਲੀਅਨ ਅਤੇ ਗੋਤਾਖੋਰਾਂ ਨਾਲ ਮੌਕੇ ’ਤੇ ਪਹੰੁਚ ਗਏ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਜੇ ਕੁਮਾਰ ਦੀ ਲਾਸ਼ ਨੂੰ 6 ਘੰਟੇ ਦੀ ਸਖਤ ਮਸ਼ੱਕਤ ਤੋਂ ਬਾਅਦ ਨਹਿਰ ਤੋਂ ਬਾਹਰ ਕੱਢਿਆ ਜਾ ਸਕਿਆ। ਡੀ.ਐਸ.ਪੀ.ਬਾਬੂ ਲਾਲ ਦੇ ਅਨੁਸਾਰ ਏ.ਐਸ.ਆਈ. ਮਹਿੰਦਰ ਸਿੰਘ ਦੇ ਬਿਆਨ ’ਤੇ ਚਾਲਕ ਤੁਸ਼ਾਰ ਨਿਵਾਸੀ ਗੰਗਾਨਗਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਸੰਜੇ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

No comments:
Post a Comment