ਅਫ਼ਗਾਨਿਸਤਾਨ ਦੇ ਹਵਾਈ ਅੱਡੇ 'ਤੇ ਕਾਰ ਬੰਬ ਧਮਾਕਾ-10 ਮਰੇ
ਤਾਲਿਬਾਨ ਨੇ ਕਿਹਾ ਕੁਰਾਨ ਸਾੜਨ ਦਾ ਲਿਆ ਬਦਲਾ
ਜਲਾਲਾਬਾਦ (ਅਫ਼ਗਾਨਿਸਤਾਨ) ਵਿਚ ਹਵਾਈ ਅੱਡੇ ਦੇ ਗੇਟ ਅੱਗੇ ਹੋਏ ਬੰਬ ਧਮਾਕੇ 'ਚ ਤਬਾਹ ਹੋਇਆ ਇਕ ਵਾਹਨ ਨਜ਼ਰ ਆ ਰਿਹਾ ਹੈ।
ਕਾਬੁਲ 27 ਫਰਵਰੀ - ਪੂਰਬੀ ਅਫ਼ਗਾਨਿਸਤਾਨ ਵਿਚ ਜਲਾਲਾਬਾਦ ਹਵਾਈ ਅੱਡੇ ਦੇ ਗੇਟ ਅੱਗੇ ਹੋਏ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ 'ਚ 9 ਵਿਅਕਤੀ ਮਾਰੇ ਗਏ। ਰਾਜਧਾਨੀ ਦੇ ਉੱਤਰ ਵਿਚ ਇਕ ਅਮਰੀਕੀ ਫੌਜੀ ਅੱਡੇ 'ਚ ਪਵਿੱਤਰ ਕੁਰਾਨ ਦੀ ਬੇਅਦਬੀ ਕੀਤੇ ਜਾਣ ਤੋਂ 6 ਦਿਨਾ ਬਾਅਦ ਇਹ ਕਾਰ ਬੰਬ ਧਮਾਕਾ ਹੋਇਆ ਹੈ। ਧਮਾਕੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬਿਉਲ੍ਹਾ ਮੁਜਾਹਿਦ ਨੇ ਭੇਜੀ ਇਕ ਈ.ਮੇਲ ਵਿਚ ਕਿਹਾ ਹੈ ਕਿ ਇਹ ਧਮਾਕਾ ਕੁਰਾਨ ਸਾੜਣ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਇਹ ਧਮਾਕਾ ਤੜਕਸਾਰ ਉਸ ਵੇਲੇ ਹੋਇਆ ਜਦੋਂ ਹਵਾਈ ਅੱਡੇ 'ਤੇ ਰਾਤ ਵੇਲੇ ਤਾਇਨਾਤ ਕੌਮਾਂਤਰੀ ਫੋਰਸਾਂ ਦੇ ਜਵਾਨ ਆਪਣੀ ਡਿਊਟੀ ਹੋਰ ਜਵਾਨਾਂ ਦੇ ਸਪੁਰਦ ਕਰਕੇ ਜਾਣ ਦੀ ਤਿਆਰੀ ਵਿਚ ਸਨ। ਨੰਗਰਹਾਰ ਸੂਬੇ ਦੀ ਪੁਲਿਸ ਦੇ ਬੁਲਾਰੇ ਹਜ਼ਾਰਡ ਮੁਹੰਮਦ ਨੇ ਕਿਹਾ ਹੈ ਕਿ ਧਮਾਕਾ ਬਹੁਤ ਸ਼ਕਤੀਸ਼ਾਲੀ ਸੀ ਜਿਸ ਵਿਚ 6 ਆਮ ਲੋਕ, 2 ਹਵਾਈ ਅੱਡੇ ਦੇ ਗਾਰਡ ਤੇ ਇਕ ਪੁਲਿਸ ਦਾ ਜਵਾਨ ਮਾਰਿਆ ਗਿਆ ਜਦ ਕਿ 6 ਹੋਰ ਵਿਅਕਤੀ ਜ਼ਖਮੀ ਹੋ ਗਏ। ਤਾਲਿਬਾਨ ਨੇ ਕਿਹਾ ਕੁਰਾਨ ਸਾੜਨ ਦਾ ਲਿਆ ਬਦਲਾ
ਜਲਾਲਾਬਾਦ (ਅਫ਼ਗਾਨਿਸਤਾਨ) ਵਿਚ ਹਵਾਈ ਅੱਡੇ ਦੇ ਗੇਟ ਅੱਗੇ ਹੋਏ ਬੰਬ ਧਮਾਕੇ 'ਚ ਤਬਾਹ ਹੋਇਆ ਇਕ ਵਾਹਨ ਨਜ਼ਰ ਆ ਰਿਹਾ ਹੈ।
ਅਫ਼ਗਾਨਿਸਤਾਨ ਵਿਚ ਬੀਤੇ ਦਿਨੀਂ ਅਮਰੀਕੀ ਫੌਜੀ ਅੱਡੇ 'ਤੇ ਕੁਰਾਨ ਦੀ ਬੇਅਦਬੀ ਕਰਨ ਵਿਰੁੱਧ ਲਾਹੌਰ ਵਿਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਪਾਕਿਸਤਾਨੀ ਵਕੀਲ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ।
ਨਾਟੋ ਫੋਰਸਾਂ ਦੇ ਬੁਲਾਰੇ ਕੈਪਟਨ ਜਸਟਿਨ ਬਰਾਖਆਫ ਅਨੁਸਾਰ ਧਮਾਕੇ ਵਿਚ ਕੌਮਾਂਤਰੀ ਫੋਰਸਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਵਾਈ ਅੱਡੇ ਦੀ ਵਰਤੋਂ ਫੌਜੀ ਤੇ ਸਿਵਲੀਅਨ ਦੋਨਾਂ ਤਰਾਂ ਦੀਆਂ ਉਡਾਣਾਂ ਲਈ ਕੀਤੀ ਜਾਂਦੀ ਹੈ। ਇਥੇ ਵਰਨਣਯੋਗ ਹੈ ਕਿ ਕੁਰਾਨ ਦੀ ਬੇਅਦਬੀ ਤੋਂ ਬਾਅਦ ਦੇਸ਼ ਭਰ ਵਿਚ ਅਮਰੀਕਾ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ। ਕੁਝ ਥਾਵਾਂ 'ਤੇ ਪ੍ਰਦਰਸ਼ਨਾਂ ਦੌਰਾਨ ਤਾਲਿਬਾਨ ਦਾ ਚਿੱਟਾ ਝੰਡਾ ਵੀ ਲਹਿਰਾਇਆ ਗਿਆ।
No comments:
Post a Comment