ਓਏ ਚੋਰੋਂ ਰੱਬ ਤੋਂ ਤਾਂ ਡਰੋ!
ਮੰਡੀ ਘੁਬਾਇਆ,- ਬੀਤੀ ਰਾਤ ਨੂੰ ਪਿੰਡ ਸੁਖੇਰਾ ਬੋਦਲਾ ਵਿਖੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਵੀ ਨਹੀਂ ਬਖਸ਼ਿਆਂ ਅਤੇ ਗੁਰਦੁਆਰਾ ਸਾਹਿਬ ਵਿਚੋਂ ਗੋਲਕ ਦਾ ਤੋੜ ਕੇ ਨਗਦੀ ਅਤੇ ਹੋਰ ਸਮਾਨ ਕੱਢ ਕੇ ਲੈ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਗੁਰਦੁਆਰਾ ਸਾਹਿਬ ਵਿਖੇ ਆਇਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦਾ ਦਰਵਾਜਾ ਖੁੱਲਿਆ ਪਿਆ ਸੀ ਅਤੇ ਅੰਦਰ ਜਾ ਕੇ ਜਦੋ ਵੇਖਿਆਂ ਤਾ ਚੋਰਾਂ ਨੇ ਗੁਰਦੁਆਰਾ ਸਾਹਿਬ ਵਿਚ ਗੋਲਕ ਟੁੱਟਿਆ ਪਿਆ ਸੀ ਅਤੇ ਗੋਲਕ ਵਿਚਲੇ ਸਾਰੇ ਰੁਪਏ ਚੋਰ ਕੱਢ ਕੇ ਲੈ ਗਏ ਹਨ। ਇਸਦੇ ਨਾਲ ਹੀ ਚੋਰਾਂ ਨੇ ਅੰਦਰ ਪਿਆ ਆਟਾ ਅਤੇ ਹੋਰ ਸਮਾਨ ਵੀ ਲੈ ਗਏ ਹਨ। ਉਧਰ, ਇਸ ਚੋਰੀ ਹੋਣ ਬਾਰੇ ਐਟੀ ਕੁਰੱਪਸ਼ਨ ਦੇ ਜੋਨ ਚੇਅਰਮੈਨ ਸੁਖਵਿੰਦਰ ਸਿੰਘ ਟੋਹੜਾ, ਡਾ.ਨਰਿੰਦਰ ਸਿੰਘ, ਦਲਜੀਤ ਸਿੰਘ, ਸਰਪੰਚ ਅਮਰ ਸਿੰਘ, ਪੰਚ ਦੇਸਾ ਸਿੰਘ, ਹਰਮੇਸ਼ ਸਿੰਘ, ਹਰਜੀਤ ਸਿੰਘ, ਨਿੱਕੂ ਸਿੰਘ ਨੇ ਦੱਸਿਆਂ ਕਿ ਇਸ ਗੁਰਦੁਆਰਾ ਸਾਹਿਬ ਵਿਚੋਂ ਪਹਿਲਾਂ ਵੀ ਇਸੇ ਤਰ੍ਹਾਂ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਜਿਸ ਤੋਂ ਸਮੁੱਚੇ ਪਿੰਡ ਦੇ ਲੋਕ ਪ੍ਰੇਸ਼ਾਨੀ ਵਿਚ ਹਨ। ਉਨ੍ਹਾਂ ਅਰੋਪ ਲਾਇਆਂ ਕਿ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਪੁਲਸ ਪ੍ਰਸ਼ਾਸਨ ਕਥਿਤ ਤੌਰ 'ਤੇ ਲਾਪ੍ਰਵਾਹੀ ਅਤੇ ਚੋਰਾਂ ਨੂੰ ਨਾ ਪਕੜ ਪਾਉਣ ਦੇ ਕਾਰਨ ਹੀ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਰੋਜਾਨਾ ਹੀ ਖੇਤਾਂ ਵਿਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਦਾ ਸਮਾਨ ਚੋਰੀ ਹੋ ਰਿਹਾ ਹੈ ਜਿਸ ਤੋਂ ਲੋਕ ਮੁਸੀਬਤਾਂ ਵਿਚ ਪਏ ਹੋਏ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਕਿ ਇਲਾਕੇ ਵਿਚ ਹੋ ਰਹੀਆਂ ਚੋਰੀਆਂ 'ਤੇ ਅੰਕੁਸ਼ ਲਗਾਉਣ ਲਈ ਗਸ਼ਤ ਨੂੰ ਤੇਜ ਕਰਕੇ ਚੋਰ ਗਿਰੋਹ ਨੂੰ ਫੜਿਆਂ ਜਾਵੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਹੋਣ ਰਹੀਆਂ ਚੋਰੀਆਂ ਤੋਂ ਰਾਹਤ ਮਿਲ ਸਕੇ।
No comments:
Post a Comment