ਵਿਦੇਸ਼ੀ ਬੈਂਕਾਂ 'ਚ ਭਾਰਤੀਆਂ ਦਾ 500 ਅਰਬ ਡਾਲਰ ਕਾਲਾ ਧਨ-ਸੀ. ਬੀ. ਆਈ. ਨਵੀਂ ਦਿੱਲੀ, 13 ਫਰਵਰੀ-ਵਿਦੇਸ਼ੀ ਬੈਂਕਾਂ ਵਿਚ ਸਭ ਤੋਂ ਵੱਧ ਕਾਲਾ ਧਨ ਭਾਰਤੀਆਂ ਦਾ ਹੈ ਅਤੇ ਉਨ੍ਹਾਂ ਨੇ ਕਰ ਚੋਰ (ਟੈਕਸ ਹੈਵਨ) ਦੇਸ਼ਾਂ ਵਿਚ ਅੰਦਾਜ਼ਨ 500 ਅਰਬ ਡਾਲਰ (24.5 ਲੱਖ ਕਰੋੜ ਰੁਪਏ) ਗੈਰ-ਕਾਨੂੰਨੀ ਪੈਸਾ ਜਮ੍ਹਾਂ ਕਰਵਾਇਆ ਹੋਇਆ ਹੈ। ਇਥੇ 'ਭ੍ਰਿਸ਼ਟਾਚਾਰ ਵਿਰੋਧੀ ਅਤੇ ਜਾਇਦਾਦ ਬਰਾਮਦਗੀ' 'ਤੇ ਪਹਿਲੇ ਇੰਟਰਪੋਲ ਪ੍ਰੋਗਰਾਮ ਦੇ ਉਦਘਾਟਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ. ਬੀ. ਆਈ. ਦੇ ਡਾਇਰਕੈਟਰ ਏ. ਪੀ. ਸਿੰਘ ਨੇ ਦੱਸਿਆ ਕਿ ਭਾਰਤੀਆਂ ਦਾ ਗੈਰ-ਕਾਨੂੰਨੀ ਪੈਸਾ ਮਾਰੀਸ਼ਸ, ਸਵਿਟਜ਼ਰਲੈਂਡ, ਲਿਚਟੇਨਸਟੀਨ, ਬ੍ਰਿਟਿਸ਼ ਵਰਜਨ ਟਾਪੂਆਂ ਵਰਗੇ ਟੈਕਸ ਚੋਰ ਦੇਸ਼ਾਂ ਵਿਚ ਜਮ੍ਹਾਂ ਹੈ ਅਤੇ ਭਾਰਤੀਆਂ ਦਾ ਸਭ ਤੋਂ ਵੱਧ ਕਾਲਾ ਧਨ ਸਵਿਟਜ਼ਰਲੈਂਡ ਦੀਆਂ ਬੈਂਕਾਂ 'ਚ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਲੈਣ-ਦੇਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਾਫੀ ਸਮਾਂ ਲੈਂਦੀ ਹੈ, ਕਿਉਂਕਿ ਜਾਂਚ ਅਧਿਕਾਰੀਆਂ ਨੂੰ ਉਨ੍ਹਾਂ ਦੇਸ਼ਾਂ ਜਿਥੇ ਇਸ ਤਰ੍ਹਾਂ ਦਾ ਪੈਸਾ ਜਮ੍ਹਾਂ ਕਰਵਾਇਆ ਹੋਇਆ ਹੈ ਵਿਚ ਨਿਆਇਕ ਬੇਨਤੀਆਂ ਭੇਜ ਕੇ ਮਾਮਲੇ ਦੀ ਹਰੇਕ ਪਰਤ ਫਰੋਲਣੀ ਪੈਂਦੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਜਿਨ੍ਹਾਂ ਦੇਸ਼ਾਂ ਨੂੰ ਬਹੁਤ ਹੀ ਘੱਟ ਭ੍ਰਿਸ਼ਟ ਦੇਸ਼ਾਂ ਦਾ ਦਰਜਾ ਦਿੱਤਾ ਹੋਇਆ ਹੈ ਉਨ੍ਹਾਂ 'ਚੋਂ 53 ਫ਼ੀਸਦੀ ਉਹ ਦੇਸ਼ ਹਨ ਜਿਥੇ ਇਹ ਗੈਰ-ਕਾਨੂੰਨੀ ਪੈਸਾ ਪਹੁੰਚਦਾ ਹੈ। ਇਨ੍ਹਾਂ ਕਰ ਚੋਰ ਦੇਸ਼ਾਂ ਵਿੱਚ ਨਿਊਜ਼ੀਲੈਂਡ ਜਿਹੜਾ ਸਭ ਤੋਂ ਇਮਾਨਦਾਰ ਦੇਸ਼ ਸਮਝਿਆ ਜਾਂਦਾ ਹੈ, ਵੀ ਸ਼ਾਮਿਲ ਹੈ। ਇਮਾਨਦਾਰ ਦੇਸ਼ਾਂ ਵਿਚ ਸਿੰਗਾਪੁਰ ਦਾ ਪੰਜਵਾਂ ਅਤੇ ਸਵਿਟਜ਼ਰਲੈਂਡ ਦਾ ਸੱਤਵਾਂ ਨੰਬਰ ਹੈ, ਪਰ ਕਾਲਾ ਧਨ ਜਮ੍ਹਾਂ ਕਰਨ ਵਿਚ ਇਹ ਸਾਰਿਆਂ ਤੋਂ ਮੋਹਰੀ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਕਾਰਨ ਕਰ ਚੋਰ ਦੇਸ਼ ਗੈਰ-ਕਾਨੂੰਨੀ ਪੈਸੇ ਦੀ ਜਾਣਕਾਰੀ ਨਹੀਂ ਦੇ ਰਹੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਗਰੀਬ ਦੇਸ਼ਾਂ ਤੋਂ ਆਏ ਗੈਰ-ਕਾਨੂੰਨੀ ਪੈਸੇ ਨਾਲ ਹੀ ਉਨ੍ਹਾਂ ਦੀ ਆਰਥਿਕਤਾ ਵਧ-ਫੁਲ ਰਹੀ ਹੈ। ਸੀ. ਬੀ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਗੈਰ-ਕਾਨੂੰਨੀ ਢੰਗਾਂ ਨਾਲ ਇਕੱਠੇ ਕੀਤੇ ਇਸ ਪੈਸੇ ਦਾ ਪਤਾ ਲਾਉਣਾ, ਜਾਮ ਕਰਨਾ ਅਤੇ ਕਬਜ਼ੇ 'ਚ ਲੈ ਕੇ ਦੇਸ਼ ਵਾਪਸ ਲਿਆਉਣਾ ਇਕ ਕਾਨੂੰਨੀ ਚੁਣੌਤੀ ਅਤੇ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਲਈ ਮੁਹਾਰਤ ਅਤੇ ਰਾਜਨੀਤਕ ਇੱਛਾ ਸ਼ਕਤੀ ਦੀ ਲੋੜ ਹੈ। ਸ੍ਰੀ ਸਿੰਘ ਨੇ ਦੱਸਿਆ ਕਿ ਸੀ. ਬੀ. ਆਈ. ਵਲੋਂ 2 ਜੀ, ਰਾਸ਼ਟਰ ਮੰਡਲ ਖੇਡਾਂ ਅਤੇ ਮਧੂ ਕੋਡਾ ਵਰਗੇ ਮਾਮਲਿਆਂ ਦੀ ਕੀਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਭ੍ਰਿਸ਼ਟਾਚਾਰ ਰਾਹੀਂ ਇਕੱਠਾ ਕੀਤਾ ਪੈਸਾ ਪਹਿਲਾਂ ਦੁਬਈ, ਸਿੰਗਾਪੁਰ ਅਤੇ ਮਾਰੀਸ਼ਸ ਲਿਜਾਇਆ ਗਿਆ ਜਿਥੋਂ ਇਹ ਸਵਿਟਜ਼ਰਲੈਂਡ ਅਤੇ ਦੂਸਰੇ ਹੋਰ ਕਰ ਚੋਰ ਦੇਸ਼ਾਂ 'ਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਕ ਹੁਣ ਤਕ ਅਪਰਾਧਿਕ ਕਾਰਵਾਈਆਂ ਅਤੇ ਕਰ ਚੋਰੀ ਨਾਲ ਲਗਪਗ 1.5 ਖਰਬ ਡਾਲਰ ਪੈਸਾ ਗਰੀਬ ਦੇਸ਼ਾਂ ਤੋਂ ਬਾਹਰ ਲਿਜਾਇਆ ਗਿਆ, ਜਿਸ ਵਿਚੋਂ 40 ਅਰਬ ਡਾਲਰ ਰਿਸ਼ਵਤ ਦਾ ਪੈਸਾ ਸੀ, ਜਿਹੜਾ ਵਿਕਾਸਸ਼ੀਲ ਦੇਸ਼ਾਂ ਵਿਚ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਗਿਆ। ਸ੍ਰੀ ਸਿੰਘ ਨੇ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਇਸ ਪੈਸੇ ਵਿਚੋਂ ਕੇਵਲ 5 ਅਰਬ ਡਾਲਰ ਹੀ ਪਿਛਲੇ 15 ਸਾਲਾਂ ਦੌਰਾਨ ਵਾਪਸ ਲਿਜਾਇਆ ਜਾ ਸਕਿਆ ਹੈ। ਸਭ ਤੋਂ ਇਮਾਨਦਾਰ ਸਮਝੇ ਜਾਂਦੇ ਦੇਸ਼ ਹੀ ਹਨ ਵੱਡੇ ਕਰ ਚੋਰ |
ਪੰਜਾਬੀ ਫ਼ਿਲਮਾਂ ਦੇ ਖਲਨਾਇਕ ਮਦਨ ਲਾਲ ਰਾਹੀ ਨਹੀਂ ਰਹੇ ਕੋਟਕਪੂਰਾ, 13 ਫਰਵਰੀ -ਪੰਜਾਬੀ ਫ਼ਿਲਮ ਜਗਤ ਨਾਲ ਜੁੜੇ ਕਲਾਕਾਰਾਂ, ਅਦਾਕਾਰਾਂ ਅਤੇ ਪ੍ਰਸ਼ੰਸਕਾਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਸੁਣੀ ਜਾਵੇਗੀ ਕਿ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਮਦਨ ਲਾਲ ਰਾਹੀ ਨਹੀਂ ਰਹੇ। ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਕਰੀਬ 70 ਵਰ੍ਹਿਆਂ ਦੇ ਸਨ। ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ਪਟੋਲਾ, ਪੰਜਾਬ 1947, ਗੁੱਡੋ, ਧਰਮ ਜੱਟ ਦਾ, ਪਰਮਵੀਰ ਚੱਕਰ, ਜ਼ੈਲਦਾਰ, ਪੁੱਤ ਸਰਦਾਰਾਂ ਦੇ ਅਤੇ ਕਈ ਟੈਲੀਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗਾਇਕੀ ਦਾ ਸ਼ੌਕ ਸੀ ਅਤੇ ਕਈ ਨਾਮੀ ਕਲਾਕਾਰਾਂ ਨਾਲ ਉਹ ਸਟੇਜ 'ਤੇ ਗਾ ਚੁਕੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਾਂਤੀਵਨ ਵਿਚ ਕਰ ਦਿੱਤਾ ਗਿਆ ਹੈ। ਇਸ ਮੌਕੇ ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ, ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। |
1 |
ਬੰਦ ਫਾਟਕ ਪਾਰ ਕਰਦਿਆਂ ਪਿਉ-ਪੁੱਤਰ ਦੀ ਭੋਗਪੁਰ, 13 ਫਰਵਰੀ -ਜਲੰਧਰ ਨਜ਼ਦੀਕ ਭੋਗਪੁਰ ਵਿਖੇ ਬੰਦ ਰੇਲਵੇ ਫਾਟਕ ਪਾਰ ਕਰਦਿਆਂ ਸਾਈਕਲ ਸਵਾਰ ਪਿਉ-ਪੁੱਤਰ ਦੀ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ। ਹਾਦਸਾ ਸਵੇਰੇ 8.45 ਦੇ ਕਰੀਬ ਵਾਪਰਿਆ, ਜਦੋਂ ਜੋਗਿੰਦਰਪਾਲ ਪੁੱਤਰ ਪ੍ਰੀਤਮ ਦਾਸ ਵਾਸੀ ਰਵਿਦਾਸ ਮੁਹੱਲਾ ਭੋਗਪੁਰ ਰੋਜ਼ ਦੀ ਤਰ੍ਹਾਂ ਆਪਣੇ ਛੇ ਸਾਲਾ ਪੁੱਤਰ ਕਰਨ ਬੰਗੜ ਨੂੰ ਮਾਡਲ ਨੈਸ਼ਨਲ ਸਕੂਲ ਭੋਗਪੁਰ (ਮੰਦਿਰ ਸਕੂਲ) ਛੱਡਣ ਜਾਣ ਸਮੇਂ ਭੋਗਪੁਰ-ਆਦਮਪੁਰ ਚੌਕ ਨਜ਼ਦੀਕ ਫਾਟਕ ਸੀ-40 ਪਾਰ ਕਰ ਰਿਹਾ ਸੀ। ਸਾਈਕਲ ਸਵਾਰ ਪਿਉ-ਪੁੱਤਰ ਬੰਦ ਫਾਟਕ ਥੱਲਿਓਂ ਦੀ ਲੰਘ ਰਹੇ ਸਨ ਕਿ ਇੰਨੇ ਸਮੇਂ ਨੂੰ 12491, ਰੇਲ ਗੱਡੀ ਜੋ ਕਿ ਸੋਨਪੁਰ ਤੋਂ ਜੰਮੂ ਜਾ ਰਹੀ ਸੀ ਨਾਲ ਟਕਰਾਉਣ 'ਤੇ ਬੁਰੀ ਤਰ੍ਹਾਂ ਕੱਟੇ ਗਏ। ਮੌਕੇ 'ਤੇ ਖੜ੍ਹੇ ਵਿਅਕਤੀਆਂ ਨੇ ਦੱਸਿਆ ਕਿ ਜੋਗਿੰਦਰਪਾਲ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਕਰਨ ਬੰਗੜ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਛੇ ਭੈਣਾਂ 'ਚ ਸਭ ਤੋਂ ਛੋਟਾ ਸੀ ਅਤੇ ਪਹਿਲੀ ਸ਼੍ਰੇਣੀ ਦਾ ਵਿਦਿਆਰਥੀ ਸੀ। ਭੋਗਪੁਰ ਰੇਲਵੇ ਪੁਲਿਸ ਇੰਚਾਰਜ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਾ 174 ਸੀ. ਆਰ. ਪੀ. ਸੀ. ਕਾਰਵਾਈ ਕਰਦਿਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਦੇ ਦਿੱਤੀਆਂ ਹਨ।ਰੇਲ ਗੱਡੀ ਹੇਠਾਂ ਆਉਣ ਨਾਲ ਮੌਤ |
Tuesday, 14 February 2012
Subscribe to:
Post Comments (Atom)
No comments:
Post a Comment