ਜ਼ਮੀਨ 'ਤੇ ਕਬਜ਼ਾ ਕਰਨ ਮੌਕੇ ਚੱਲੀ ਗੋਲੀ ਨਾਲ ਇਕ ਜ਼ਖ਼ਮੀ
ਕਾਰਾਂ ਅਤੇ ਟਰੈਕਟਰ ਨੂੰ ਲੱਗੀ ਅੱਗ ਅਤੇ ਜ਼ਖ਼ਮੀ ਜਥੇ: ਹੀਰਾ ਸਿੰਘ
ਹਸਪਤਾਲ ਵਿਖੇ ਜ਼ੇਰੇ ਇਲਾਜ।
ਸਰਹਾਲੀ. - 22 ਫਰਵਰੀ ਸਰਹਾਲੀ ਦੇ ਨੇੜਲੇ ਪਿੰਡ ਠੱਟਾ ਵਿਖੇ ਵਕਫ ਬੋਰਡ ਦੀ 34 ਕਨਾਲ ਜ਼ਮੀਨ ਤੇ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਪਿੰਡ ਵਾਸੀਆਂ ਨੇ ਨਾਕਾਮ ਕਰ ਦਿੱਤੀ।ਭੜਕੀ ਭੀੜ ਨੇ ਕਬਜ਼ਾਕਾਰਾਂ ਦੀਆਂ ਦੋ ਕਾਰਾਂ ਅਤੇ ਇਕ ਟਰੈਕਟਰ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਠੱਟਾ ਵਿਖੇ ਵਕਫ ਬੋਰਡ ਦੀ 34 ਕਨਾਲ ਜ਼ਮੀਨ 'ਤੇ ਕਬਜ਼ਾ ਕਰਨ ਲਈ ਕੁਝ ਵਿਅਕਤੀ ਹਥਿਆਰਬੰਦ ਹੋ ਕੇ ਕਾਰਾਂ ਅਤੇ ਟਰੈਕਟਰ 'ਤੇ ਪਹੁੰਚੇ। ਜ਼ਮੀਨ ਤੇ ਕਬਜ਼ਾ ਕਰਨ ਦਾ ਵਿਰੋਧ ਪਿੰਡ ਰਹਿੰਦੇ ਮੁਸਲਮਾਨ ਪਰਿਵਾਰਾਂ ਅਤੇ ਗੁਰਦੁਆਰਾ ਛਾਪੜੀ ਸਾਹਿਬ ਸਰਹਾਲੀ ਦੇ ਸੇਵਾਦਾਰਾਂ ਵੱਲੋਂ ਕੀਤਾ ਗਿਆ, ਜਿਸ 'ਤੇ ਕਬਜ਼ਾ ਕਰਨ ਆਏ ਵਿਅਕਤੀਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਜਥੇਦਾਰ ਹੀਰਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਭੜਕੀ ਭੀੜ ਨੇ ਕਬਜ਼ਾ ਕਰਨ ਆਏ ਵਿਅਕਤੀਆਂ ਦੀਆਂ ਦੋ ਕਾਰਾਂ ਅਤੇ ਇਕ ਟਰੈਕਟਰ ਨੂੰ ਅੱਗ ਲਗਾ ਦਿੱਤੀ, ਜੋ ਪਲਾਂ ਵਿਚ ਹੀ ਰਾਖ ਬਣ ਗਈਆਂ। ਪਿੰਡ ਵਾਸੀਆਂ ਦੀ ਇਕੱਠੀ ਹੋਈ ਭਾਰੀ ਭੀੜ ਨੂੰ ਦੇਖਦੇ ਕਬਜ਼ਾਕਾਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਸਰਹਾਲੀ ਤੋਂ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਪਾਰਟੀ ਦੇ ਪੁੱਜਣ ਤਕ ਟਰੈਕਟਰ ਅਤੇ ਕਾਰਾਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਪੁਲਿਸ ਵੱਲੋਂ ਕਬਜ਼ਾਕਾਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।ਕਾਰਾਂ ਅਤੇ ਟਰੈਕਟਰ ਨੂੰ ਲੱਗੀ ਅੱਗ ਅਤੇ ਜ਼ਖ਼ਮੀ ਜਥੇ: ਹੀਰਾ ਸਿੰਘ
ਹਸਪਤਾਲ ਵਿਖੇ ਜ਼ੇਰੇ ਇਲਾਜ।
No comments:
Post a Comment