ਫਰਜ਼ਾਂ ਨੂੰ ਜਾਮ 'ਚ ਘੋਲ ਕੇ ਪੀ ਗਏ ਜੂਲੋ 10 ਦੇ ਕਰਮਚਾਰੀ
ਪੂਰਨਪੁਰ ਰੋਡ 'ਤੇ ਸਥਿਤ ਪੈਲਸ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦੇ ਹੋਏ ਪੁਲਿਸ ਕਰਮਚਾਰੀ।
(2) ਪੈਲਸ ਦੇ ਪਿਛਲੇ ਪਾਸੇ ਖੜ੍ਹੀ ਕੀਤੀ ਗਈ ਗੱਡੀ ਨੰਬਰ-10.
ਜਲੰਧਰ ਛਾਉਣੀ.- 14 ਮਾਰਚ - ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰਾਂ 'ਚ ਰਹਿਣ ਵਾਲੇ ਖੇਤਰ ਵਾਸੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਪੀ. ਸੀ. ਆਰ ਤੇ ਜੂਲੋ ਕਰਮਚਾਰੀਆਂ ਦੀ ਢਿੱਲੀ ਕਾਰਵਾਈਆਂ ਕਾਰਨ ਜਿੱਥੇ ਉਕਤ ਥਾਣੇ ਦੇ ਅਧੀਨ ਆਉਂਦੇ ਖੇਤਰਾਂ 'ਚ ਰੋਜ਼ਾਨਾ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ, ਉੱਥੇ ਹੀ ਉਕਤ ਘਟਨਾਵਾਂ 'ਤੇ ਨੱਥ ਪਾਉਣ ਦੀ ਬਜਾਇ ਉਕਤ ਕਰਮਚਾਰੀ ਜਾਂ ਤਾਂ ਕਿਸੇ ਥਾਂ 'ਤੇ ਆਰਾਮ ਕਰਦੇ ਦੇਖੇ ਜਾ ਸਕਦੇ ਹਨ ਜਾਂ ਕਿਸੇ ਪੈਲੇਸ 'ਚ ਸ਼ਰੇਆਮ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦੇ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦੀ ਹੀ ਇਕ ਘਟਨਾ ਸਬੰਧੀ ਅੱਜ ਇਕ ਜਾਗਰੂਕ ਪਾਠਕ ਵੱਲੋਂ ਮੀਡੀਆ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਪੂਰਨਪੁਰ ਪਿੰਡ ਨੇੜੇ ਸਥਿਤ ਰਿਜ਼ਾਰਟ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਖੇਤਰ 'ਚ ਗਸ਼ਤ ਕਰਨ ਵਾਲੀ ਜੁਲੋ ਨੰਬਰ 10 ਦੇ ਕਰਮਚਾਰੀ ਸ਼ਰੇਆਮ ਸ਼ਰਾਬ ਦੇ ਕਬਾਬ ਦਾ ਮਜ਼ਾ ਲੈ ਰਹੇ ਹਨ। ਜਿਸ ਦੀ ਸੂਚਨਾ ਮਿਲਦੇ ਹੀ ਉਕਤ ਸਥਾਨ 'ਤੇ ਜਦੋਂ ਮੀਡੀਆ ਕਰਮਚਾਰੀ ਪਹੁੰਚੇ ਤਾਂ ਜੁਲੋ ਨੰਬਰ 10 ਦੇ ਇੰਚਾਰਜ ਜਰਨੈਲ ਸਿੰਘ ਆਪਣੇ ਦੋ ਪੁਲਿਸ ਮੁਲਾਜ਼ਮਾਂ ਅਮਰਜੀਤ ਸਿੰਘ ਤੇ ਚਰਨਜੀਤ ਕੁਮਾਰ ਨਾਲ ਆਪਣੇ ਹੋਰ ਸਾਥੀਆਂ ਨਾਲ ਸ਼ਰਾਬ ਤੇ ਕਬਾਬ ਦਾ ਸ਼ਰੇਆਮ ਮਜ਼ਾ ਲੈ ਰਹੇ ਸਨ, ਜਿਸ ਨੂੰ ਮੀਡੀਆ ਦੇ ਕੁਝ ਫੋਟੋਗ੍ਰਾਫ਼ਰਾਂ ਵੱਲੋਂ ਆਪਣੇ ਕੈਮਰੇ 'ਚ ਕੈਦ ਕਰ ਲਿਆ ਗਿਆ। ਉਪਰੰਤ ਜਦੋਂ ਉਕਤ ਕਰਮਚਾਰੀਆਂ ਦੀ ਗੱਡੀ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਵੱਲੋ ਆਪਣੀ ਗੱਡੀ ਨੂੰ ਪੈਲਸ ਦੇ ਪਿਛਲੇ ਗੇਟ 'ਤੇ ਖੜ੍ਹਾ ਕੀਤਾ ਗਿਆ ਸੀ, ਜਿੱਥੋਂ ਪੈਲਸ ਦਾ ਸਾਮਾਨ-ਅੰਦਰ ਬਾਹਰ ਕੀਤਾ ਜਾਂਦਾ ਹੈ ਤੇ ਉਕਤ ਥਾਂ 'ਤੇ ਲੱਗੇ ਹੋਏ ਗੇਟ ਨੂੰ ਵੀ ਬੰਦ ਕੀਤਾ ਹੋਇਆ ਸੀ। ਦੱਸਣਯੋਗ ਹੈ ਕਿ ਜਿਸ ਪੈਲੇਸ 'ਚ ਉਕਤ ਪੁਲਿਸ ਕਰਮਚਾਰੀ ਸ਼ਰਾਬ ਤੇ ਕਬਾਬ ਦਾ ਮਜ਼ਾ ਲੈ ਰਹੇ ਸਨ ਉਹ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਥਾਣਾ ਪਤਾਰਾ ਦਾ ਖੇਤਰ ਬਣਦਾ ਹੈ। ਜ਼ਿਕਰਯੋਗ ਹੈ ਕਿ ਰਾਮਾ ਮੰਡੀ ਅਤੇ ਇਸ ਦੇ ਨਾਲ ਲਗਦੇ ਖੇਤਰਾਂ 'ਚ ਬੀਤੇ ਕਾਫ਼ੀ ਸਮੇਂ ਤੋਂ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਖੇਤਰ ਵਾਸੀਆਂ ਦਾ ਖੇਤਰ 'ਚ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਪੂਰਨਪੁਰ ਰੋਡ 'ਤੇ ਸਥਿਤ ਪੈਲਸ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਸ਼ਰਾਬ ਤੇ ਕਬਾਬ ਦਾ ਮਜ਼ਾ ਲੈਂਦੇ ਹੋਏ ਪੁਲਿਸ ਕਰਮਚਾਰੀ।
(2) ਪੈਲਸ ਦੇ ਪਿਛਲੇ ਪਾਸੇ ਖੜ੍ਹੀ ਕੀਤੀ ਗਈ ਗੱਡੀ ਨੰਬਰ-10.
ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਮਾਹਲ
ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਹੈਡਕੁਆਰਟਰ ਸ੍ਰੀ ਨਵਜੋਤ ਸਿੰਘ ਮਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਜੇਕਰ ਉਕਤ ਕਰਮਚਾਰੀ ਡਿਊਟੀ ਦੌਰਾਨ ਸ਼ਰਾਬ ਤੇ ਕਬਾਬ ਦਾ ਮਜ਼ਾ ਲੈ ਰਹੇ ਸਨ ਤਾਂ ਉਨ੍ਹਾਂ ਖਿਲਾਫ਼ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
No comments:
Post a Comment