ਕਾਂਗੋ ਦੇ ਅਸਲ੍ਹਾ ਡੀਪੂ 'ਚ ਧਮਾਕੇ-206 ਮੌਤਾਂ
ਕਾਂਗੋ ਦੀ ਰਾਜਧਾਨੀ ਬਰੈਜ਼ਵਿਲੇ ਵਿਚ ਅਸਲ੍ਹੇ ਦੇ ਇਕ ਡਿਪੂ 'ਚ ਧਮਾਕਿਆਂ ਨਾਲ ਨੁਕਸਾਨਗ੍ਰਸਤ ਹੋਇਆ ਮਕਾਨ। ਪੈਰਿਸ, 4 ਮਾਰਚ - ਇਕ ਯੂਰਪੀ ਕੂਟਨੀਤਗ ਨੇ ਦੱਸਿਆ ਕਿ ਅੱਜ ਸਵੇਰੇ ਬਰਾਜ਼ਵਿਲੇ ਦੀ ਰਾਜਧਾਨੀ ਕਾਂਗੋਲੂਜ਼ ਦੇ ਪੂਰਬੀ ਹਿੱਸੇ 'ਚ ਸਥਿਤ ਸੈਨਾ ਦੇ ਅਸਲਾ ਡੀਪੂ 'ਚ ਹੋਏ ਸਿਲਸਿਲੇ ਵਾਰ ਧਮਾਕਿਆਂ ਦੌਰਾਨ ਘੱਟੋ-ਘੱਟ 206 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਘਰਾਂ ਤੋਂ ਭੱਜ ਗਏ। ਟੈਲੀਫੋਨ 'ਤੇ ਪੈਰਿਸ ਵਿਖੇ ਉਨ੍ਹਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੈਨਾ ਹਸਪਤਾਲ 'ਚ 150 ਲੋਕਾਂ ਦੀਆਂ ਲਾਸ਼ਾਂ ਦੇਖੀਆਂ ਜਦੋਂ ਕਿ ਕਰੀਬ 1500 ਵਿਅਕਤੀ ਜ਼ਖਮੀ ਹਨ ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਦੱਸਿਆ ਜਾਂਦਾ ਹੈ ਕਿ ਮਰਨ ਵਾਲਿਆਂ 'ਚ ਸੈਨਿਕਾਂ ਦੇ ਨਾਲ ਆਮ ਲੋਕ ਵੀ ਸ਼ਾਮਿਲ ਹਨ। ਇਕ ਪੱਤਰਕਾਰ ਨੇ ਦੱਸਿਆ ਕਿ ਉਸ ਨੇ ਚਾਰ ਲਾਸ਼ਾਂ ਦੇਖੀਆਂ ਜਿਨ੍ਹਾਂ 'ਚ ਇਕ ਯੁਵਾ ਲੜਕੀ ਵੀ ਸੀ। ਚੀਨ ਦੇ ਨਿਊਜ਼ ਚੈਨਲ ਨੇ ਦੱਸਿਆ ਹੈ ਕਿ ਮਰਨ ਵਾਲਿਆਂ 'ਚ ਚੀਨੀ ਕਾਮਿਆਂ ਦੀ ਤਾਦਾਦ ਕਾਫੀ ਹੈ ਜਦੋਂ ਕਿ ਕਾਫੀ ਗਿਣਤੀ 'ਚ ਜ਼ਖਮੀ ਵੀ ਹੋਏ ਹਨ। ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਕੁਝ ਸੈਨਿਕਾਂ ਨੇ ਦੱਸਿਆ ਕਿ ਅਸਲੇ ਦੇ ਦੋ ਡੀਪੂਆਂ 'ਚ ਧਮਾਕੇ ਹੋਏ ਅਤੇ ਉਨ੍ਹਾਂ ਨਾਲ ਆਸ ਪਾਸ ਦੇ ਕਈ ਘਰ ਪੂਰੀ ਤਰਾਂ ਨੁਕਸਾਨੇ ਗਏ ਜਦੋਂ ਕਿ ਡੀਪੂ ਦੇ ਕੋਲ ਸਥਿਤ ਇਕ ਚਰਚ ਨੂੰ ਵੀ ਕਾਫੀ ਨੁਕਸਾਨ ਹੋਇਆ। ਕੂਟਨੀਤਗਾਂ ਨੇ ਇਨ੍ਹਾਂ ਧਮਾਕਿਆਂ 'ਚ ਕਿਸੇ ਰਾਜਨੀਤਿਕ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਰਾਸ਼ਟਰਪਤੀ ਬਚਾਅ ਕਾਰਜਾਂ 'ਚ ਪੂਰਾ ਸਹਿਯੋਗ ਕਰ ਰਹੇ ਹਨ। ਅਜੇ ਤਕ ਇਨ੍ਹਾਂ ਧਮਾਕਿਆਂ ਬਾਰੇ ਸਰਕਾਰ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। |
No comments:
Post a Comment