ਚੰਡੀਗੜ੍ਹ ਦੇ ਗੋਲਫ਼ ਕਲੱਬ 'ਚ ਫ਼ਨਕਾਰਾਂ ਨੇ ਲਾਈਆਂ ਰੌਣਕਾਂ
ਚੰਡੀਗੜ੍ਹ ਪੁੱਜੇ ਅਭਿਨੇਤਾ ਸੰਨੀ ਦਿਓਲ, ਸੰਜੇ ਦੱਤ, ਅਭਿਨੇਤਰੀ ਕਿਰਨ ਖੇਰ, ਅਭੈ
ਦਿਓਲ ਅਤੇ ਨੀਰੂ ਬਾਜਵਾ।
ਚੰਡੀਗੜ੍ਹ. 4 ਮਾਰਚ ૿ ਅੱਜ ਸਥਾਨਕ ਗੋਲਫ਼ ਕਲੱਬ ਵਿਖੇ 'ਆਈ.ਜੀ. ਪੁਲਿਸ ਗੋਲਫ ਟੂਰਨਾਮੈਂਟ' ਦੇ ਮੌਕੇ 'ਤੇ ਫ਼ਿਲਮੀ ਖੇਤਰ ਨਾਲ ਜੁੜੇ ਫ਼ਨਕਾਰਾਂ ਮਿਲ ਕੇ ਖੂਬ ਰੌਣਕਾਂ ਲਾਈਆਂ। ਇਨ੍ਹਾਂ ਵਿਚ ਬਾਲੀਵੁੱਡ ਦੇ ਉੱਘੇ ਅਦਾਕਰਾਂ ਸੰਨੀ ਦਿਓਲ, ਸੰਜੇ ਦੱਤ, ਅਭੈ ਦਿਓਲ, ਹਰਭਜਨ ਮਾਨ, ਲਖਵਿੰਦਰ ਬਡਾਲੀ, ਕਿਰਨ ਖੇਰ, ਨੀਰੂ ਬਾਜਵਾ ਆਦਿ ਜਿਥੇ ਦਰਸ਼ਕਾਂ ਦੇ ਸਨਮੁੱਖ ਹੋਏ ਉਥੇ ਅਭਿਨੇਤਰੀ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਤੋਂ ਇਲਾਵਾ ਉਡਣਾ ਸਿੱਖ ਮਿਲਖਾ ਸਿੰਘ, ਜੀਵ ਮਿਲਖਾ ਸਿੰਘ, ਗੋਲਫਰ ਹਰਮੀਤ ਕਾਹਲੋਂ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਅਵਸਰ 'ਤੇ ਚੰਡੀਗੜ੍ਹ ਪੁਲਿਸ ਦੇ ਆਈ.ਜੀ. ਸ੍ਰੀ ਪ੍ਰਦੀਪ ਸ੍ਰੀਵਾਸਤਵਾ ਅਤੇ ਚੰਡੀਗੜ੍ਹ ਪੁਲਿਸ ਦੇ ਐੱਸ.ਐੱਸ.ਪੀ. ਨੌਨਿਹਾਲ ਸਿੰਘ ਸਮੇਤ ਹੋਰ ਵੀ ਨਾਮੀ ਸਖਸ਼ੀਅਤਾਂ ਸਮਾਰੋਹ 'ਚ ਪੁੱਜੀਆਂ। ਇਸ ਮੌਕੇ 'ਤੇ ਸੰਨੀ ਦਿਓਲ ਨੇ ਕਿਹਾ ਕਿ ਉਸ ਨੂੰ ਵਾਰ-ਵਾਰ ਪੰਜਾਬ ਆਉਣਾ ਚੰਗਾ ਲੱਗਦੈ, ਕਿਉਂ ਜੋ ਆਪਣੀ ਮਿੱਟੀ ਨਾਲ ਜੁੜ ਕੇ ਇਕ ਵੱਖਰਾ ਹੀ ਸਕੂਨ ਮਿਲਦੈ। ਸੰਜੇ ਦੱਤ ਨੇ ਕਿਹਾ ਕਿ ਉਹ ਫ਼ਿਲਮ 'ਸਨ ਆਫ ਪੰਜਾਬ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਨਿਰੰਤਰ ਪੰਜਾਬ ਨਾਲ ਜੁੜੇ ਹੋਏ ਹਨ ਤੇ ਇਥੋਂ ਦੇ ਲੋਕਾਂ 'ਚ ਵਿਚਰਨਾ ਬਹੁਤ ਚੰਗਾ ਲੱਗ ਰਿਹੈ। ਇਸ ਮੌਕੇ 'ਤੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਆਪਣੇ ਵਧੀਆ ਲਹਿਜ਼ੇ ਵਿਚ ਆਪਣੀ ਗਾਇਕੀ ਪੇਸ਼ ਕਰਕੇ ਵੀ ਚੰਗੀ ਰੌਣਕ ਲਾਈ। ਗਾਇਕ ਤੇ ਅਦਾਕਾਰ ਲਖਵਿੰਦਰ ਬਡਾਲੀ ਨੇ ਕਿਹਾ ਕਿ ਅੱਜ ਦੇ ਸਮਾਰੋਹ 'ਚ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਅਭਿਨੇਤਰੀ ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਉਸ ਦਾ ਸ਼ਹਿਰ ਹੈ ਤੇ ਆ ਕੇ ਉਸ ਦੇ ਜ਼ਹਿਨ 'ਚ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਨੀਰੂ ਬਾਜਵਾ ਨੇ ਕਿਹਾ ਕਿ ਪੰਜਾਬੀਆਂ ਦਾ ਜੋ ਭਰਪੂਰ ਹੁੰਗਾਰਾ ਉਸ ਦੀਆਂ ਫ਼ਿਲਮਾਂ ਨੂੰ ਮਿਲ ਰਿਹਾ ਉਸ ਲਈ ਉਹ ਸਦਾ ਰਿਣੀ ਰਹੇਗੀ। ਚੰਡੀਗੜ੍ਹ ਪੁੱਜੇ ਅਭਿਨੇਤਾ ਸੰਨੀ ਦਿਓਲ, ਸੰਜੇ ਦੱਤ, ਅਭਿਨੇਤਰੀ ਕਿਰਨ ਖੇਰ, ਅਭੈ
ਦਿਓਲ ਅਤੇ ਨੀਰੂ ਬਾਜਵਾ।
ਪਰਾਗਪੁਰ 'ਚ 'ਜੈਨ ਅਡਵਾਈਜ਼ਰ' ਖੇਤੀ ਮੇਲਾ 7 ਤੋਂ
ਕਿਸਾਨ ਮੇਲੇ ਬਾਰੇ ਜਾਣਕਾਰੀ ਦੇਣ ਸਮੇਂ ਮੁੱਖ ਪ੍ਰਬੰਧਕ ਝਰਮਲ ਸਿੰਘ, ਰਣਜੀਤ
ਟੁੱਟ ਤੇ ਹੋਰ।
ਜਲੰਧਰ, 4 ਮਾਰਚ -ਕਿਸਾਨੀ ਦੇ ਵਿਕਾਸ ਦੇ ਮਨੋਰਥ ਨਾਲ ਅਡਵਾਈਜ਼ਰ ਪਬਲੀਕੇਸ਼ਨਜ਼ ਵੱਲੋਂ ਪਿੰਡ ਪਰਾਗਪੁਰ, ਜੀ. ਟੀ. ਰੋਡ ਜਲੰਧਰ ਵਿਖੇ 7, 8 ਅਤੇ 9 ਮਾਰਚ ਨੂੰ ਦੂਸਰਾ ਜੈਨ-ਅਡਵਾਈਜ਼ਰ ਖੇਤੀ ਮੇਲਾ 2012 ਕਰਵਾਇਆ ਜਾ ਰਿਹਾ ਹੈੇ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੇਲਾ ਪ੍ਰਬੰਧਕ ਝਰਮਲ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ 7 ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਮੇਲੇ ਦੇ ਅਖੀਰਲੇ ਦਿਨ 9 ਕਿਸਾਨਾਂ ਨੂੰ ਖੇਤੀ ਵਿਭਿੰਨਤਾ, ਬਾਗਬਾਨੀ ਅਤੇ ਡੇਅਰੀ ਵਿਚ ਜੈਨ ਅਡਵਾਈਜ਼ਰ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਲੇ ਮੌਕੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਡੁਬਈ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਸ: ਐਸ. ਪੀ. ਸਿੰਘ ਉਬਰਾਏ ਨੂੰ 'ਭਾਰਤੀਆਂ ਦਾ ਮਾਣ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਗਲੈਂਡ ਵਿਚ ਰਹਿਣ ਵਾਲੇ ਸ: ਰਾਮ ਸਿੰਘ ਢੇਸੀ ਨੂੰ 'ਧਰਤ ਸੁਹਾਵੀ' ਪੁਰਸਕਾਰ, ਪਿੰਗਲਵਾੜਾ ਅੰਮ੍ਰਿਤਸਰ ਦੀ ਮੁੱਖ ਪ੍ਰਬੰਧਕ ਡਾ: ਇੰਦਰਜੀਤ ਕੌਰ ਨੂੰ 'ਕੁਦਰਤ ਅਨਮੋਲ' ਪੁਰਸਕਾਰ, ਸਾਫ-ਸੁਥਰੀ ਗਾਇਕੀ ਲਈ ਮਨਮੋਹਨ ਵਾਰਿਸ ਨੂੰ 'ਸਾਡਾ ਵੱਸਦਾ ਰਹੇ ਪੰਜਾਬ' ਪੁਰਸਕਾਰ ਅਤੇ ਖੇਤੀ ਉਦਯੋਗ ਦੇ ਖੇਤਰ ਵਿਚ ਪਾਏ ਸ਼ਾਨਦਾਰ ਯੋਗਦਾਨ ਬਦਲੇ ਨਿਊ ਹਾਲੈਂਡ ਟਰੈਕਟਰ ਨੂੰ 'ਐਕਸੀਲੈਂਸ ਇਨ ਐਗਰੋ ਇੰਡਸਟਰੀਜ਼' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਤੀ ਸਾਹਿਤ ਨੂੰ ਸਮਰਪਿਤ ਸ਼ਖਸੀਅਤ ਡਾ: ਰਣਜੀਤ ਸਿੰਘ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ 'ਖੇਤੀ ਵਿਕਾਸ ਪੁਰਸਕਾਰ' ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖੇਤੀ ਉਦਯੋਗ ਵਿਚ ਉਮਰ ਭਰ ਦੇ ਯੋਗਦਾਨ ਲਈ ਅਖਤਿਆਰ ਐਗਰੋ ਕਿੰਗ ਦੇ ਸੰਸਥਾਪਕ ਸ: ਸਾਧੂ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਮੇਲੇ ਨੂੰ ਕਰਵਾਉਣ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਸ਼ਖਸੀਅਤ ਸ: ਗੁਰਦੀਪ ਸਿੰਘ ਸੈਂਹਬੀ ਮੋਗਾ (ਅਮਰੀਕਾ) ਦਾ ਵਿਸ਼ੇਸ਼ ਸਨਮਾਨ ਹੋਵੇਗਾ। 9 ਮਾਰਚ ਨੂੰ ਖੇਤੀ ਵਿਭਿੰਨਤਾ ਵਿਚ ਗੁਰਦਿਆਲ ਸਿੰਘ ਪਿੰਡ ਰਾਏਪੁਰ ਕਲਾਂ ਜ਼ਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਬੈਂਸ ਪਿੰਡ ਸ਼ਾਦੀਪੁਰ ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਅਤੇ ਮਨਦੀਪ ਕੁਮਾਰ ਪਿੰਡ ਢੋਲੇਵਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਸਨਮਾਨਿਤ ਕੀਤਾ ਜਾਵੇਗਾ। ਬਾਗਬਾਨੀ ਦੇ ਖੇਤਰ ਵਿਚ ਸ: ਰਾਜਿੰਦਰ ਸਿੰਘ ਧਰਾਂਗਵਾਲਾ ਜ਼ਿਲ੍ਹਾ ਫਾਜ਼ਿਲਕਾ, ਸ: ਦਵਿੰਦਰ ਸਿੰਘ ਸੰਧੂ ਮੁਹੱਲਾ ਪ੍ਰੀਤ ਨਗਰ ਨਕੋਦਰ ਜ਼ਿਲ੍ਹਾ ਜਲੰਧਰ ਅਤੇ ਸ: ਜਗਤਾਰ ਸਿੰਘ ਬਰਾੜ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਦਾ ਨਾਂਅ ਸ਼ਾਮਿਲ ਹੈ। ਡੇਅਰੀ ਦੇ ਧੰਦੇ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਦਵਿੰਦਰ ਸਿੰਘ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਬੀਬੀ ਹਰਦੇਬ ਕੌਰ ਕੰਗ ਪਿੰਡ ਫਿੱਡੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਸ: ਯਾਦਵਿੰਦਰ ਸਿੰਘ ਪੰਨੂੰ ਪਿੰਡ ਰੂੜੇ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੇਲੇ ਵਿਚ ਉਪਰੋਕਤ ਕਿਸਾਨਾਂ ਤੋਂ ਇਲਾਵਾ ਕੁਝ ਹੋਰ ਕਿਸਾਨਾਂ ਨੂੰ ਖੇਤੀ ਅਤੇ ਸਹਾਇਕ ਧੰਦਿਆਂ ਵਿਚ ਸ਼ਲਾਘਾਯੋਗ ਕੰਮ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਵਿਚ ਸ: ਭੁਪਿੰਦਰ ਸਿੰਘ ਪਿੰਡ ਮਨਸੂਰਪੁਰ ਜ਼ਿਲ੍ਹਾ ਹੁਸ਼ਿਆਰਪੁਰ (ਡੇਅਰੀ), ਸ: ਸੁਖਵਿੰਦਰ ਸਿੰਘ ਗਰੇਵਾਲ ਪਿੰਡ ਕੋਟਲੀ ਜ਼ਿਲ੍ਹਾ ਲੁਧਿਆਣਾ (ਸੂਰ ਪਾਲਣ), ਸ: ਗੁਰਪ੍ਰੀਤ ਸਿੰਘ ਪਿੰਡ ਬੂਲਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ (ਸਬਜ਼ੀਆਂ), ਸ: ਦਰਸ਼ਨ ਸਿੰਘ ਪਿੰਡ ਸੌਡਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਡੇਅਰੀ), ਸ: ਗੁਰਰਾਜ ਸਿੰਘ ਵਿਰਕ ਮੁਹੱਲਾ ਸੁਰਗਾਪੁਰੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ (ਬਾਗਬਾਨੀ) ਅਤੇ ਸ: ਜਸਪ੍ਰੀਤ ਸਿੰਘ ਪਿੰਡ ਗਾਲਿਬ ਖੁਰਦ ਜਗਰਾਓਂ ਜ਼ਿਲ੍ਹਾ ਲੁਧਿਆਣਾ (ਸਬਜ਼ੀਆਂ) ਦਾ ਨਾਂਅ ਸ਼ਾਮਿਲ ਹੈ। ਮੇਲਾ ਪ੍ਰਬੰਧਕ ਅਮਰੀਕਾ ਦੇ ਸਫਲ ਕਿਸਾਨ ਸ: ਰਣਜੀਤ ਸਿੰਘ ਟੁੱਟ ਨੇ ਦੱਸਿਆ ਕਿ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਜੈਨ ਅਡਵਾਈਜ਼ਰ ਖੇਤੀ ਮੇਲਾ ਸਾਡੇ ਪਿੰਡ ਪਰਾਗਪੁਰ ਵਿਚ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਆਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮੇਲਾ ਜਲੰਧਰ ਵਿਚ ਹਰ ਸਾਲ ਹੋਇਆ ਕਰੇਗਾ। ਕਿਸਾਨ ਮੇਲੇ ਬਾਰੇ ਜਾਣਕਾਰੀ ਦੇਣ ਸਮੇਂ ਮੁੱਖ ਪ੍ਰਬੰਧਕ ਝਰਮਲ ਸਿੰਘ, ਰਣਜੀਤ
ਟੁੱਟ ਤੇ ਹੋਰ।
ਭੁੱਚੋ ਮੰਡੀ ਸਥਿਤ ਕੁਝ ਸਰਕਾਰੀ ਖਰੀਦ ਏਜੰਸੀਆਂ ਦੇ
ਗੋਦਾਮਾਂ ਤੇ ਸੀ.ਬੀ.ਆਈ. ਵੱਲੋਂ ਛਾਪਾ
ਭੁੱਚੋ ਮੰਡੀ. 4 ਮਾਰਚ ૿ ਸ਼ੈਲਰ ਮਾਲਕਾਂ ਵਲੋਂ ਸਾਲ 2009-10 'ਚ ਝੋਨੇ ਦੀ ਕਿਸਮ ਪੀ. ਏ. ਯੂ.-201 ਦੀ ਮਿਲਿੰਗ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਪੜਤਾਲ ਸਬੰਧੀ ਅੱਜ ਸਵੇਰੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸੀ. ਬੀ. ਆਈ. ਦੀ ਵਿਸ਼ੇਸ਼ ਟੀਮ ਨੇ ਭੁੱਚੋ ਮੰਡੀ ਵਿਖੇ ਸਰਕਾਰੀ ਖਰੀਦ ਏਜੰਸੀ ਅੱੈਫ. ਸੀ. ਆਈ. ਅਤੇ ਵੇਅਰ ਹਾਊਸ ਦੇ ਗੋਦਾਮਾਂ ਵਿਚ ਅਚਾਨਕ ਛਾਪਾ ਮਾਰਨ ਉਪਰੰਤ ਗੋਦਾਮਾਂ 'ਚ ਪਏ ਹੋਏ ਮਾਲ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਵਰਣਨਯੋਗ ਹੈ ਕਿ ਇਸੇ ਤਰ੍ਹਾਂ ਹੀ ਸੀ. ਬੀ. ਆਈ. ਵੱਲੋਂ ਪਿਛਲੇ ਕੁਝ ਦਿਨਾਂ ਤੋਂ ਰਾਮਪੁਰਾਫੂਲ ਸਥਿਤ ਸਬੰਧਤ ਖਰੀਦ ਏਜੰਸੀਆਂ ਦੇ ਗੋਦਾਮਾਂ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਸਰਕਾਰੀ ਖਰੀਦ ਏਜੰਸੀਆਂ ਦੇ ਗੋਦਾਮਾਂ ਵਿਚ ਵੀ ਛਾਪੇ ਦੌਰਾਨ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 2 ਸਾਲ ਤੋਂ ਵੱਧ ਸਮਾਂ ਪਹਿਲਾਂ ਸ਼ੈਲਰ ਮਾਲਕਾਂ ਨੇ ਇਹ ਕਹਿ ਕੇ ਝੋਨੇ ਦੀ ਕਿਸਮ ਪੀ.ਏ.ਯੂ.-201 ਦੀ ਮਿਲਿੰਗ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿ ਇਹ ਝੋਨਾਂ ਕੁਆਲਟੀ ਪੱਖੋਂ ਮਾੜਾ ਹੈ ਅਤੇ ਇਸ ਝੋਨੇ ਦੀ ਮਿਲਿੰਗ ਸਮੇਂ ਚੌਲ ਦੀ ਬਦਰੰਗੀ ਅਤੇ ਟੁੱਟ ਜ਼ਿਆਦਾ ਹੁੰਦੀ ਹੈ। ਇਸ ਵਿਵਾਦ ਦੇ ਚਲਦਿਆਂ ਸ਼ੈਲਰ ਮਾਲਕਾਂ ਦੀ ਮੰਗ ਸੀ, ਕਿ ਸਰਕਾਰ ਇਸ ਕਿਸਮ ਦੇ ਚੌਲਾਂ ਨੂੰ ਬਿਨ੍ਹਾਂ ਸ਼ਰਤ ਸਵੀਕਾਰ ਕਰੇ ਜਾਂ ਫਿਰ ਸਰਕਾਰੀ ਖਰੀਦ ਏਜੰਸੀਆਂ ਇਸ ਝੋਨੇ ਨੂੰ ਚੁੱਕ ਲੈਣ। ਸਰਕਾਰ ਨੇ ਸ਼ੈਲਰਾਂ ਮਾਲਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਚੌਲ ਦੀ ਅਪਗਰੇਡੇਸ਼ਨ ਸਮੇਂ 200 ਰੁਪਏ ਪ੍ਰਤੀ ਕੁਇੰਟਲ ਰਿਆਇਤ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਹਾਈ ਕੋਰਟ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੁਝ ਸ਼ੈਲਰ ਮਾਲਕਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਗੋਦਾਮਾਂ ਤੇ ਸੀ.ਬੀ.ਆਈ. ਵੱਲੋਂ ਛਾਪਾ
No comments:
Post a Comment