ਜਾਨ ਜੋਖਮ 'ਚ ਪਾ ਬੰਦ ਰੇਲਵੇ ਫਾਟਕ ਪਾਰ ਕਰਦੇ ਨੇ ਲੋਕ
ਗੁਰਦਾਸਪੁਰ, -ਬੇਸ਼ੱਕ ਰੇਲਵੇ ਵਿਭਾਗ ਨੇ ਹਰ ਰੇਲਵੇ ਕ੍ਰਾਸਿੰਗ 'ਤੇ ਰੇਲਵੇ ਫਾਟਕ ਲਗਾ ਰੱਖੇ ਹਨ ਤਾਂ ਕਿ ਲੋਕ ਰੇਲਗੱਡੀ ਆਉਣ ਤਕ ਰੇਲਵੇ ਲਾਈਨ ਨੂੰ ਪਾਰ ਨਾ ਕਰ ਸਕਣ। ਇਨ੍ਹਾਂ ਬੰਦ ਰੇਲਵੇ ਫਾਟਕਾਂ ਕਾਰਨ ਕੁਝ ਸਮੇਂ ਲਈ ਲੋਕਾਂ ਨੂੰ ਫਾਟਕ 'ਤੇ ਰੁਕਣਾ ਵੀ ਪੈਂਦਾ ਹੈ ਪਰ ਉਸ ਦੇ ਬਾਵਜੂਦ ਜ਼ਿਆਦਾਤਰ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੰਦ ਰੇਲਵੇ ਫਾਟਕ ਦੇ ਹੇਠੋਂ ਨਿਕਲਣ ਤੋਂ ਵੀ ਗੁਰੇਜ ਨਹੀਂ ਕਰਦੇ। ਗੁਰਦਾਸਪੁਰ ਸ਼ਹਿਰ 'ਚ ਵੀ ਮੰਡੀ ਇਲਾਕੇ 'ਚ ਇਕ ਰੇਲਵੇ ਕ੍ਰਾਸਿੰਗ ਪੈਂਦਾ ਹੈ। ਜੀ. ਟੀ. ਰੋਡ 'ਤੇ ਇਹ ਰੇਲਵੇ ਕ੍ਰਾਸਿੰਗ ਹੋਣ ਕਾਰਨ ਇਸ ਫਾਟਕ ਨੂੰ ਰੇਲਗੱਡੀ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਹੈ। ਪਰ ਉਸ ਦੇ ਬਾਵਜੂਦ ਦੋ ਪਹੀਆ ਵਾਹਨ ਚਾਲਕ ਇਸ ਬੰਦ ਫਾਟਕ ਦੇ ਹੇਠੋਂ ਵਾਹਨਾਂ ਸਮੇਤ ਨਿਕਲਣ ਨੂੰ ਪਹਿਲ ਦਿੰਦੇ ਹਨ। ਕਈ ਵਾਰ ਤਾਂ ਰੇਲਗੱਡੀ ਬਿਲਕੁਲ ਲਾਗੇ ਆ ਚੁੱਕੀ ਹੁੰਦੀ ਹੈ ਅਤੇ ਲੋਕ ਉਸ ਦੇ ਬਾਵਜੂਦ ਬਿਨਾਂ ਕਿਸੇ ਡਰ ਦੇ ਰੇਲਵੇ ਫਾਟਕ ਹੇਠੋਂ ਨਿਕਲ ਕੇ ਰੇਲਵੇ ਲਾਈਨ ਪਾਰ ਕਰਦੇ ਹਨ। ਗੁਰਦਾਸਪੁਰ ਸ਼ਹਿਰ 'ਚ ਬਣੇ ਇਸ ਰੇਲਵੇ ਕ੍ਰਾਸਿੰਗ 'ਤੇ ਇਹ ਪ੍ਰੰਪਰਾ ਆਮ ਵੇਖੀ ਜਾਂਦੀ ਹੈ। ਇਸ ਸਬੰਧੀ ਪ੍ਰਸ਼ਾਸਨ ਵੀ ਆਪਣੀ ਜ਼ਿਮੇਵਾਰੀ ਤੋਂ ਪਿੱਛੇ ਹਟਿਆ ਹੋਇਆ ਕੰਭਕਰਨੀ ਨੀਂਦ ਸੁੱਤਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬੰਦ ਫਾਟਕ ਹੇਠੋਂ ਲੰਘਣ ਵਾਲਿਆਂ ਖਿਲਾਫ ਸਖਤੀ ਵਰਤੇ ਤਾਂ ਕਿ ਹਾਦਸਾ ਨਾ ਵਾਪਰ ਸਕੇ।
No comments:
Post a Comment