Saturday, 10 March 2012

ਭੜਕੀ ਭੀੜ ਨੇ ਸੈਨਾ ਦੇ ਵਾਹਨ ਨੂੰ ਲਾਈ ਅੱਗ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸੈਨਾ ਦੇ ਵਾਹਨ ਹੇਠ ਆਉਣ ਨਾਲ ਅੱਜ ਇਕ ਲੜਕੇ ਦੀ ਮੌਤ ਹੋਣ ਤੋਂ ਬਾਅਦ ਭੜਕੀ ਭੀੜ ਨੇ ਉਸ 'ਚ ਅੱਗ ਲਗਾ ਦਿੱਤੀ। ਪੁਲਸ ਨੇ ਦੱਸਿਆ ਕਿ ਅਨੰਤਨਾਗ ਜ਼ਿਲੇ ਦੇ ਖਾਨਾਬਲ ਨੇੜੇ ਸੁਰੱਖਿਆ ਫੋਰਸਾਂ ਦੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਯਾਸਿਰ ਅਹਿਮਦ ਵਾਨੀ (27) ਦੀ ਘਟਨਾਸਥਾਨ 'ਤੇ ਹੀ ਮੌਤ ਹੋ ਗਈ। ਇਹ ਘਟਨਾ ਤਕਰੀਬਨ ਸਵਾ ਤਿੰਨ ਵਜੇ ਹੋਈ। ਪੁਲਸ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਸ਼ਹਿਰ 'ਚ ਪ੍ਰਦਰਸ਼ਨ ਸ਼ੁਰੂ ਹੋ ਗਿਆ। ਕਈ ਸਥਾਨਕ ਲੋਕਾਂ ਨੇ ਸੈਨਾ ਦੇ ਕਾਫਲੇ 'ਤੇ ਪਥਰਾਅ ਕੀਤਾ। ਵਾਹਨ 'ਤੇ ਸਵਾਰ ਸੈਨਿਕ ਕਰਮੀਆਂ ਨੂੰ ਪੁਲਸ ਵਲੋਂ ਸੁਰੱਖਿਅਤ ਉਤਾਰੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਉਸ 'ਚ ਅੱਗ ਲਗਾ ਦਿੱਤੀ। ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਤੁਰੰਤ ਘਟਨਾ ਸਥਾਨ ਲਈ ਰਵਾਨਾ ਹੋ ਗਈ ਅਤੇ ਅੱਗ ਨੂੰ ਬੁਝਾ ਦਿੱਤਾ। ਉਨ੍ਹਾਂ ਦੱਸਿਆ ਕਿ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਇਲਾਕੇ 'ਚ ਤਣਾਅ  ਜਾਰੀ ਹੈ।

No comments:

Post a Comment