Sunday, 15 April 2012

ਸੈਕਸ ਸਕੈਂਡਲ 'ਚ ਫਸੇ ਓਬਾਮਾ ਦੇ 12 ਬਾਡੀਗਾਰਡ

ਵਾਸ਼ਿੰਗਟਨ— ਦੱਖਣੀ ਅਮਰੀਕੀ ਦੇਸ਼ ਕੋਲੰਬੀਆ 'ਚ ਚੱਲ ਰਹੇ ਅਮਰੀਕੀ ਦੇਸ਼ਾਂ ਦੇ ਸ਼ਿਖਰ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸੁਰੱਖਿਆ 'ਚ ਤੈਨਾਤ ਸੀਕ੍ਰੇਟ ਸਰਵਿਸ ਦੇ 12 ਏਜੰਟਾਂ ਨੂੰ ਕਥਿਤ ਤੌਰ 'ਤੇ    ਵੈਸ਼ਵਾਵਾਂ  ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ ਕਾਰਨ ਹਟਾ ਦਿੱਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਓਬਾਮਾ ਦੇ ਕਾਰਟਾਜੇਨਾ 'ਚ ਪਹੁੰਚਣ ਤੋਂ ਪਹਿਲਾਂ ਸਾਹਮਣੇ ਆਈ।
ਨਿਊਯਾਰਕ ਟਾਇਮਜ਼ ਅਨੁਸਾਰ ਸੀਕ੍ਰੇਟ ਸਰਵਿਸ ਦੇ ਬੁਲਾਰੇ ਐਡਵਿਨ ਐਮ. ਡਾਨੋਵੇਨ ਨੇ ਮੰਨਿਆ ਕਿ ਸੈਕਸ ਸਕੈਂਡਰ ਦੋਸ਼ਾਂ ਕਾਰਨ ਕੁਝ ਏਜੰਟਾਂ ਨੂੰ ਵਾਪਸ ਬੁਲਾਇਆ ਗਿਆ ਹੈ ਅਤੇ ਇਸ ਲਈ ਉਨ੍ਹਾਂ ਦੀ ਥਾਂ ਦੂਜੇ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾਏਗਾ। ਹਾਲਾਂਕਿ ਉਨ੍ਹਾਂ ਨੇ ਯੌਨਕਰਮੀਆਂ ਨਾਲ ਸੰਬੰਧ ਦੀ ਖਬਰ 'ਤੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ। ਅਖਬਾਰ ਨੇ ਕਿਹਾ ਕਿ ਕੋਲੰਬੀਆ ਦੇ ਖਾਸ ਇਲਾਕਿਆਂ 'ਚ ਜਿਸਮਫਰੋਸ਼ੀ ਦਾ ਧੰਦਾ ਜਾਇਜ਼ ਹੈ।
ਫੈਡਰਲ ਲਾ ਦੇ ਇਕ ਅਧਿਕਾਰੀ ਜਾਨ ਐਡਲਰ ਨੇ ਵਾਸ਼ਿੰਗਟਨ ਪੋਸਟ ਤੋਂ ਕਿਹਾ ਕਿ ਇਹ ਦੋਸ਼ ਘੱਟ ਤੋਂ ਘੱਟ ਇਕ ਏਜੰਟ ਦੇ ਕਾਰਟਜੇਨਾ 'ਚ ਜਿਸਮਫਰੋਸ਼ੀ 'ਚ ਸ਼ਾਮਲ ਹੋਣ ਨਾਲ ਜੁੜਿਆ ਹੈ। ਜਿਨ੍ਹਾਂ ਕਿਹਾ ਕਿ ਪੂਰੀ ਇਕਾਈ ਨੂੰ ਜਾਂਚ ਲਈ ਬੁਲਾਇਆ ਗਿਆ ਹੈ।

1 comment: