Sunday, 15 April 2012

ਮੇਲਾ ਦੇਖਣ ਆਈ ਲੜਕੀ ਨਾਲ ਸਮੂਹਿਕ ਬਲਾਤਕਾਰ

ਮੇਰਠ— ਪਰਿਵਾਰ ਦੇ ਨਾਲ ਇਥੇ ਨੌਚੰਦੀ ਦਾ ਮੇਲਾ ਦੇਖਣ ਆਈ ਗਾਜੀਆਬਾਦ ਦੀ ਇਕ ਲੜਕੀ ਨਾਲ ਤਿੰਨ ਨੌਜਵਾਨਾਂ ਵਲੋਂ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਪੁਲਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ। ਨਗਰ ਪੁਲਸ ਕਮਿਸ਼ਨਰ ਓਮ ਪ੍ਰਕਾਸ਼ ਸਿੰਘ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਗਾਜੀਆਬਾਦ ਜ਼ਿਲੇ ਦੀ ਇਹ ਲੜਕੀ ਸ਼ਨੀਵਾਰ ਰਾਤ ਆਪਣੇ ਤਾਊ ਅਤੇ ਚਚੇਰੇ ਭਰਾ ਨਾਲ ਨੌਚੰਦੀ ਦਾ ਮੇਲਾ ਦੇਖਣ ਆਈ ਸੀ। ਰਾਤ ਸਮੇਂ ਤਿੰਨ ਲੜਕੇ ਉਸ ਨੂੰ ਖਿੱਚ ਕੇ ਸੁੰਨਸਾਨ ਇਲਾਕੇ 'ਚ ਲੈ ਗਏ ਅਤੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਪੁਲਸ ਕਮਿਸ਼ਨਰ ਅਨੁਸਾਰ ਪੁਲਸ ਨੂੰ ਡਾਕਟਰੀ ਪ੍ਰੀਖਣ ਲਈ ਭੇਜਿਆ ਗਿਆ ਹੈ ਅਤੇ ਉਸਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਲੜਕੇ ਨੂੰ ਹਿਰਾਸਤ 'ਚ ਲੈ ਕੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

No comments:

Post a Comment