ਯੂਨਾਈਟਿਡ ਸਿੱਖਸ ਨੇ ਕੈਮਰੂਨ ਤੋਂ ਕੀਤੀ ਰਾਜੋਆਣਾ
ਦੀ ਫਾਂਸੀ ਦੇ ਮੁੱਦੇ 'ਤੇ ਹਮਾਇਤ ਦੀ ਮੰਗ
ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਮੰਗ ਪੱਤਰ ਸੌਂਪਦੀ ਹੋਈ ਮਜਿੰਦਰਪਾਲ ਕੌਰ।
ਲੰਡਨ.22 ਅਪ੍ਰੈਲ- ਯੂਨਾਈਟਿਡ ਸਿੱਖਸ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੂਨ ਨੂੰ ਇਕ ਵਿਸ਼ੇਸ਼ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਹ ਭਾਰਤ ਸਰਕਾਰ ਦੁਆਰਾ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਦਬਾਅ ਪਾਉਣ। ਇਸ ਪੱਤਰ ਵਿਚ ਮੰਗ ਕੀਤੀ ਗਈ ਕਿ ਭਾਈ ਰਾਜੋਆਣਾ ਪਹਿਲਾਂ ਹੀ 17 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤ ਚੁੱਕਾ ਹੈ, ਜਿਸ ਉੱਤੇ ਇਕ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਕਤਲ ਦੇ ਦੋਸ਼ ਹੈ, ਜਿਸ ਨੇ 90 ਦੇ ਦਹਾਕੇ ਵਿਚ ਸਿੱਖਾਂ ਉਤੇ ਜ਼ੁਲਮ ਕੀਤੇ, ਅਗਵਾ ਕਰਵਾਏ ਅਤੇ ਨਿਰਦੋਸ਼ ਨੌਜਵਾਨਾਂ ਦੇ ਕਤਲ ਕਰਵਾਏ। ਯੂਨਾਈਟਿਡ ਸਿੱਖਸ ਦੇ ਕਾਨੂੰਨੀ ਡਾਇਰੈਕਟਰ ਮਜਿੰਦਰਪਾਲ ਕੌਰ ਨੇ ਇਸ ਪੱਤਰ ਨੂੰ ਪ੍ਰਧਾਨ ਮੰਤਰੀ ਦੇ ਹਵਾਲੇ ਵਿਸਾਖੀ ਪ੍ਰੋਗਰਾਮ ਦਰਮਿਆਨ ਕੀਤਾ। ਇਹ ਪ੍ਰੋਗਰਾਮ ਜੋ 10 ਡਾਊਨਿੰਗ ਸਟ੍ਰੀਟ ਇਲਾਕੇ ਵਿਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉਤੇ ਸਿੱਖਾਂ ਨੇ ਆਯੋਜਿਤ ਕੀਤਾ ਸੀ, ਵਿਚ 200 ਤੋਂ ਵੱਧ ਸਿੱਖਾਂ ਨੇ ਭਾਗ ਲਿਆ ਸੀ। ਯੂਨਾਈਟਿਡ ਸਿੱਖਸ ਨੇ ਪ੍ਰਧਾਨ ਮੰਤਰੀ ਦਾ ਧਿਆਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਉੱਤੇ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਵੱਲ ਦਿਵਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਸੂਚਨਾਂ ਦਿੱਤੀ ਕਿ ਇੰਗਲੈਂਡ ਵਿਚ ਉਨ੍ਹਾਂ ਦੇ ਸਾਂਸਦਾਂ ਅਤੇ ਸੰਸਦ ਮੈਂਬਰਾਂ ਐਮ ਪੀਜ਼ ਦੁਆਰਾ ਇਕ ਪਟੀਸ਼ਨ 'ਤੇ ਦਸਤਖਤ ਕਰਕੇ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕੀਤੀ ਜਾ ਸਕੇ। ਯੂਨਾਈਟਿਡ ਸਿੱਖਸ ਨੇ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਇਆ ਕਿ ਕੌਮਾਂਤਰੀ ਪੱਧਰ 'ਤੇ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਪੱਖੋਂ ਚੁਣੌਤੀਆਂ ਦਾ 9-11 ਤੋਂ ਬਾਅਦ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਇਕ ਪੇਂਟਿੰਗ ਵੀ ਸੌਂਪੀ, ਜੋ ਕਿ ਸਲੇਡ ਸਕੂਲ ਆਫ ਆਰਟ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਦਾ ਗੋਲਡਨ ਟੈਂਪਲ ਆਫ ਅੰਮ੍ਰਿਤਸਰ-ਕਿਤਾਬ ਵੀ ਰਿਲੀਜ਼ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਸਿੱਖਾਂ ਦੇ ਮਸਲਿਆਂ 'ਤੇ ਵਿਚਾਰ ਕਰਦਿਆਂ ਯੂਨਾਈਟਿਡ ਸਿੱਖਸ ਦੇ ਪ੍ਰਤੀਨਿਧੀਆਂ ਨੇ ਇਹ ਵੀ ਦੱਸਿਆ ਕਿ ਸਿੱਖ ਵਿਦਿਆਰਥੀਆਂ ਨੂੰ ਲਗਾਤਾਰ ਸਕੂਲਾਂ ਵਿਚ ਕਿਰਪਾਨ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਿਰਪਾਨ ਨੂੰ ਇਕ ਹਥਿਆਰ ਸਮਝਿਆ ਜਾ ਰਿਹਾ ਹੈ। ਸਿੱਖਾਂ ਅਤੇ ਸਿੱਖ ਵਕੀਲਾਂ ਨੂੰ ਅਦਾਲਤ ਵਿਚ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਿੱਖਾਂ ਨੂੰ ਯੂਰਪੀ ਹਵਾਈ ਅੱਡਿਆਂ ਉੱਤੇ ਪੱਗੜੀ ਅਤੇ ਕਿਰਪਾਨ ਦੇ ਕਾਰਨ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਦੀ ਫਾਂਸੀ ਦੇ ਮੁੱਦੇ 'ਤੇ ਹਮਾਇਤ ਦੀ ਮੰਗ
ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਮੰਗ ਪੱਤਰ ਸੌਂਪਦੀ ਹੋਈ ਮਜਿੰਦਰਪਾਲ ਕੌਰ।
ਭਾਈ ਜਸਪਾਲ ਸਿੰਘ ਦੇ ਕਾਤਲਾਂ ਖਿਲਾਫ਼ ਕਾਰਵਾਈ ਹੋਵੇ
ਮਾਨਹਾਈਮ, 22 ਅਪ੍ਰੈਲ -ਗੁਰਦਾਸਪੁਰ 'ਚ ਸ਼ਾਂਤਮਈ ਸਿੱਖਾਂ ਉੱਪਰ ਪੁਲਿਸ ਵੱਲੋਂ ਚਲਾਈ ਗਈ ਅਕਾਰਨ ਗੋਲੀ ਨਾਲ ਨਿਰਦੋਸ਼ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ ਤੇ ਭਾਈ ਰਣਜੀਤ ਸਿੰਘ ਗੰਭੀਰ ਜ਼ਖ਼ਮੀ ਹੋਇਆ। ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿ: ਗੁਰਬਚਨ ਸਿੰਘ ਨੂੰ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਗਿਆ ਸੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਪੰਜਾਬ ਸਰਕਾਰ ਆਪਣੇ ਲਿਖਤੀ ਵਾਅਦੇ ਦੇ ਉਲਟ ਜਾਣਬੁੱਝ ਕੇ ਸਮਾਂ ਲੰਘਾਉਂਦੀ ਹੋਈ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ। ਉਕਤ ਸ਼ਬਦ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੇ ਬਿਆਨਾਂ 'ਚ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਰਾਂਸ ਦੇ ਪ੍ਰਧਾਨ ਭਾਈ ਚੈਨ ਸਿੰਘ, ਭਾਈ ਦਲਵਿੰਦਰ ਸਿੰਘ ਘੁੰਮਣ, ਭਾਈ ਪਰਮਜੀਤ ਸਿੰਘ ਸੋਹਲ, ਭਾਈ ਇਕਬਾਲ ਸਿੰਘ ਕੱਸੋਚਾਹਲ, ਭਾਈ ਹਰਜਿੰਦਰ ਸਿੰਘ ਗੁਰਦਾਸਪੁਰੀਆ, ਭਾਈ ਤੇਜਿੰਦਰ ਸਿੰਘ ਜੋਸਨ, ਭਾਈ ਸੁਲੱਖਣ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ਼ ਅਮਲੀ ਕਾਰਵਾਈ ਕਰੇ। ਸਿੱਖਾਂ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਤਿੰਦਰਵੀਰ ਸਿੰਘ ਪਧਿਆਣਾ, ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ ਬਾਬਾ, ਭਾਈ ਬਲਕਾਰ ਸਿੰਘ ਦਿਓਲ ਨੇ ਕਿਹਾ ਜ਼ਖ਼ਮੀ ਹੋਏ ਭਾਈ ਰਣਜੀਤ ਸਿੰਘ ਦੇ ਪਰਿਵਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਬਿਆਨ ਦੇਵੇ ਕਿ ਪੁਲਿਸ ਨੇ ਗੋਲੀ ਨਹੀਂ ਚਲਾਈ। ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਫਰਾਂਸ ਦੇ ਪ੍ਰਧਾਨ ਭਾਈ ਕਸ਼ਮੀਰ ਸਿੰਘ ਤੇ ਜਨਰਲ ਸਕੱਤਰ ਭਾਈ ਰਘਬੀਰ ਸਿੰਘ ਕੁਹਾੜ ਨੇ ਕਿਹਾ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੇ ਲਿਖਤੀ ਭਰੋਸੇ ਦੀ ਪਾਲਣਾਂ ਕਰਦੀ ਹੋਈ ਸਿਆਸੀ ਖੇਡ ਬੰਦ ਕਰਕੇ ਇਨਸਾਫ਼ ਕਰੇ। ਅਗਨੀ-5 ਮਿਜ਼ਾਈਲ ਪ੍ਰੀਖਿਆ ਦੀ ਮੁੱਖ ਸੂਤਰਧਾਰ ਹੈ ਟੇਸੀ ਥਾਮਸ
ਹੈਦਰਾਬਾਦ. 22 ਅਪ੍ਰੈਲ-ਵੀਰਵਾਰ ਸਵੇਰੇ 8.07 ਵਜੇ ਭਾਰਤ ਨੇ ਅੰਤਰ ਮਹਾਦੀਪ ਬਲਿਸਟਕਿ ਮਿਜ਼ਾਈਲ ਅਗਨੀ-5 ਨੂੰ ਸਫਲਤਾ ਪੂਰਵਕ ਦਾਗਣ ਵਿਚ ਜਿਹੜੀ ਸਫਲਤਾ ਹਾਸਲ ਕੀਤੀ ਹੈ ਉਸ ਵਿਚ ਮੁੱਖ ਭੂਮਿਕਾ ਭਾਰਤ ਦੀ ਪਹਿਲੀ ਮਿਜ਼ਾਈਲ ਔਰਤ ਟੇਸੀ ਥਾਮਸ ਦੀ ਰਹੀ ਹੈ ਜਿਹੜੀ ਇਸ ਪ੍ਰਾਜੈਕਟ ਦੀ ਡਾਇਰੈਕਟਰ ਸੀ। ਬਹੁਤ ਹੀ ਠਰੱਮੇ ਨਾਲ ਬੋਲਣ ਵਾਲੀ 49 ਸਾਲਾ ਥਾਮਸ ਨੇ ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਨਾਲ ਸਫਲਤਾ ਦਾ ਮੂੰਹ ਦੇਖਣ ਨੂੰ ਮਿਲਿਆ ਹੈ। ਅਲਪੂਜ਼ਾ (ਕੇਰਲਾ ) ਵਿਚ ਸੰਨ 1964 ਵਿਚ ਜਨਮੀ ਟੇਸੀ ਥਾਮਸ ਨੇ ਸਰਕਾਰੀ ਇੰਜਨੀਅਰਿੰਗ ਕਾਲਜ ਥ੍ਰੀਸੂਰ ਤੋਂ ਬੀ ਟੈਕ ਕੀਤੀ ਅਤੇ ਗਾਈਡਡ ਮਿਜ਼ਾਈਲ ਵਿਚ ਐਮ ਟੈਕ ਇੰਸਟੀਚਿਊਟ ਆਫ ਅਰਮਾਮੈਂਟ ਟੈਕਨਾਲੋਜੀ ਪੁਣੇ (ਜਿਸ ਨੂੰ ਡਿਫੈਂਸ ਇੰਸਟੀਚਿਊਟ ਆਫ ਐਡਵਾਂਸ ਤਕਨਾਲੋਜੀ ਵਜੋਂ ਜਾਣਿਆਂ ਜਾਂਦਾ ਹੈ) ਤੋਂ ਕੀਤੀ। 1988 ਵਿਚ ਜਦੋਂ ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) 'ਚ ਸ਼ਾਮਿਲ ਹੋਈ ਤਾਂ ਉਸ ਵਿਚ ਲਗਪਗ ਸਾਰੇ ਮਰਦ ਮੈਂਬਰ ਸਨ। ਥਾਮਸ ਦਾ ਕਹਿਣਾ ਕਿ ਉਹ ਆਪਣੇ ਨੂੰ ਹਮੇਸ਼ਾ ਵਿਗਿਆਨੀ ਸਮਝਦੀ ਹੈ ਨਾ ਕਿ ਇਕ ਔਰਤ। 'ਅਗਨੀਪੁੱਤਰੀ' ਦੇ ਨਾਂਅ ਨਾਲ ਮਸ਼ਹੂਰ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਵਿਗਿਆਨੀ ਏ. ਪੀ. ਜੇ ਅਬਦੁਲ ਕਲਾਮ ਦੀ ਹੋਣਹਾਰ ਵਿਦਿਆਰਥਣ ਥਾਮਸ ਪਿਛਲੇ ਦੋ ਦਹਾਕਿਆਂ ਤੋਂ ਅਗਨੀ ਪ੍ਰਾਜੈਕਟ ਨਾਲ ਜੁੜੀ ਹੋਈ ਹੈ। ਉਸ ਦਾ ਕਹਿਣਾ ਕਿ ਇਹ ਬਹੁਤ ਹੀ ਚੁਣੌਤੀ ਭਰਿਆ ਕੰਮ ਹੈ। ਉਸ ਮੁਤਾਬਕ ਆਪਣੇ ਕੰਮ ਵਿਚ ਸਫਲਤਾ ਅਤੇ ਰੋਜ਼ਮਰਾ ਪਰਿਵਾਰਕ ਜੀਵਨ ਵਿਚ ਸੰਤੁਲਨ ਬਣਾ ਕੇ ਰੱਖਣਾ ਵੱਡੀ ਚੁਣੌਤੀ ਹੈ। ਥਾਮਸ ਨੂੰ ਕਈ ਸਾਲ ਆਪਣੇ ਪਤੀ ਸਰੋਜ ਕੁਮਾਰ ਕੋਲ ਰਹਿਣਾ ਪਿਆ ਜਿਹੜੇ ਜਲ ਸੈਨਾ ਵਿਚ ਕਮਾਂਡਰ ਹਨ ਜਿਸ ਨੂੰ ਉਹ ਪੁਣੇ ਵਿਚ ਐਮ ਟੈਕ ਦੀ ਪੜ੍ਹਾਈ ਦੌਰਾਨ ਮਿਲੀ ਸੀ। ਉਨ੍ਹਾਂ ਦਾ ਇਕ ਪੁੱਤਰ ਹੈ ਜਿਹੜਾ ਇੰਜਨੀਅਰਿੰਗ ਦੀ ਹੀ ਪੜ੍ਹਾਈ ਕਰ ਰਿਹਾ ਹੈ। ਮੁੰਬਈ 'ਚ ਸੀਮਾ ਖਾਨ ਵੱਲੋਂ ਖੋਲ੍ਹੇ ਗਏ ਸੈਲੂਨ ਕੇਂਦਰ 'ਕਲਿਸਟਾ' ਦੇ ਉਦਘਾਟਨ ਸਮਾਰੋਹ ਦੌਰਾਨ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੀਮਾ ਖਾਨ ਨਾਲ ਤਸਵੀਰ ਖਿਚਵਾਉਂਦੀ ਹੋਈ। (ਸੱਜੇ) ਉਦਘਾਟਨ ਸਮਾਰੋਹ 'ਚ ਸ਼ਾਮਿਲ ਹੋਣ ਸਮੇਂ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ। |
ਅਲਬਰਟਾ 'ਚ ਪੀ. ਸੀ. ਪਾਰਟੀ ਲਈ ਵਾਈਲਡ ਰੋਜ਼ ਪਾਰਟੀ ਬਣੀ ਵੱਡੀ ਚੁਣੌਤੀ
ਦਰਸ਼ਨ ਸਿੰਘ ਕੰਗ, ਮਨਮੀਤ ਸਿੰਘ ਭੁੱਲਰ, ਹਰਦਿਆਲ ਸਿੰਘ ਹੈਪੀ ਮਾਨ
ਅਤੇ ਜੈਸੀ ਮਿਨਹਾਸ।
ਕੈਲਗਰੀ, 22 ਅਪ੍ਰੈਲ-ਅਲਬਰਟਾ ਵਿਧਾਨ ਸਭਾ ਲਈ ਵੋਟਾਂ 23 ਅਪ੍ਰੈਲ ਨੂੰ ਪੈ ਰਹੀਆਂ ਹਨ। ਪਿਛਲੇ 40 ਸਾਲ ਤੋਂ ਅਲਬਰਟਾ ਦੀ ਰਾਜ ਸੱਤਾ ਉਪਰ ਬਿਰਾਜਮਾਨ ਅਲਬਰਟਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਪ੍ਰੀਮੀਅਰ ਐਲੀਸਨ ਰੈਡਫੋਰਡ ਦੀ ਅਗਵਾਈ ਹੇਠ ਮੁੜ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ ਜਦੋਂਕਿ ਇਸ ਵਾਰ ਪੀ ਸੀ ਪਾਰਟੀ ਨੂੰ ਵਾਈਲਡ ਰੋਜ਼ ਪਾਰਟੀ ਵੱਲੋਂ ਤੱਕੜੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ ਸੀ ਪਾਰਟੀ ਦੀ ਆਗੂ ਐਲੀਸਨ ਰੈਡਫੋਰਡ ਦਾ ਦਾਅਵਾ ਹੈ ਕਿ ਅਲਬਰਟਾ ਅਤੇ ਅਲਬਰਟਾ ਵਾਸੀਆਂ ਦੀ ਭਲਾਈ ਲਈ ਪੀ ਸੀ ਪਾਰਟੀ ਹੀ ਇਕ ਜ਼ਿੰਮੇਵਾਰੀ ਵਾਲੀ ਪਹੁੰਚ ਰੱਖਦੀ ਹੈ ਜਦੋਂਕਿ ਦੂਸਰੀਆਂ ਪਾਰਟੀਆਂ ਕੇਵਲ ਵੋਟਰਾਂ ਨੂੰ ਭਰਮਾ ਰਹੀਆਂ ਹਨ। ਪਰ ਸੱਤਾ ਉਪਰ ਕਾਬਜ਼ ਪੀ ਸੀ ਪਾਰਟੀ ਪਹਿਲੀ ਵਾਰ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ। ਤਾਜ਼ਾ ਚੋਣ ਸਰਵੇਖਣ ਮੁਤਾਬਿਕ ਵਾਈਲਡ ਰੋਜ਼ ਪਾਰਟੀ ਦੀ ਆਗੂ ਡੈਨੀਅਲ ਸਮਿੱਥ ਪ੍ਰੀਮੀਅਰ ਦੀ ਕੁਰਸੀ ਦੀ ਦੌੜ ਵਿਚ ਐਲੀਸਨ ਤੋਂ ਅੱਗੇ ਚੱਲ ਰਹੀ ਹੈ। ਸਰਵੇਖਣ ਮੁਤਾਬਿਕ ਵਾਈਲਡ ਰੋਜ਼ ਦੀ ਲੋਕਪ੍ਰਿਯਤਾ 42 ਪ੍ਰਤੀਸ਼ਤ ਹੈ ਜਦੋਂਕਿ ਪੀ ਸੀ ਪਾਰਟੀ ਦੀ ਲੋਕਪ੍ਰਿਯਤਾ ਘਟ ਕੇ 36 ਪ੍ਰਤੀਸ਼ਤ ਰਹਿ ਗਈ ਹੈ। ਵਾਈਲਡ ਰੋਜ਼ ਪਾਰਟੀ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗੀ ਜਾਂ ਪੀ ਸੀ ਪਾਰਟੀ ਦਾ ਕਿੰਨਾਂ ਕੁ ਨੁਕਸਾਨ ਕਰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਪ੍ਰੀਮੀਅਰ ਐਲੀਸਨ ਦਾ ਦਾਅਵਾ ਹੈ ਕਿ ਵਾਈਲਡ ਰੋਜ਼ ਪਾਰਟੀ 'ਥੋਥਾ ਚਨਾ ਬਾਜੇ ਘਨਾ' ਤੋਂ ਵੱਧ ਕੁਝ ਵੀ ਨਹੀਂ। ਇਸ ਪਾਰਟੀ ਦੀ ਅਸਲੀਅਤ ਵੋਟਾਂ ਉਪਰੰਤ ਸਾਹਮਣੇ ਆ ਜਾਵੇਗੀ। ਪਿਛਲੇ ਦਿਨੀਂ ਲੀਡਰਸ਼ਿਪ ਦੀ ਬਹਿਸ ਦੌਰਾਨ ਚਾਰੇ ਪ੍ਰਮੁੱਖ ਪਾਰਟੀਆਂ ਪੀ ਸੀ, ਵਾਈਲਡ ਰੋਜ਼, ਲਿਬਰਲ ਅਤੇ ਐਨ ਡੀ ਪੀ ਦੇ ਆਗੂ ਆਪੋ-ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਪ੍ਰਤੀ ਉਨ੍ਹਾਂ ਦੀ ਸੁਹਿਰਦਤਾ ਬਾਰੇ ਵੱਧ-ਚੜ੍ਹਕੇ ਦਾਅਵਾ ਕਰਦੇ ਦਿਖਾਈ ਦਿੱਤੇ। ਇਸ ਬਹਿਸ ਦੌਰਾਨ ਪ੍ਰੀਮੀਅਰ ਐਲੀਸਨ ਰੈਡਫੋਰਡ ਨੇ ਸੂਬੇ ਵਿਚ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਪ੍ਰਤੀ ਆਪਣੀ ਪਾਰਟੀ ਦੀ ਵਚਨਬੱਧਤਾ ਦੁਹਰਾਈ। ਇਸ ਦੌਰਾਨ ਲਿਬਰਲ ਪਾਰਟੀ ਦੇ ਆਗੂ ਡਾ: ਰਾਜ ਸ਼ਰਮਨ ਨੇ ਜਿੱਥੇ ਸਿਹਤ ਸੇਵਾਵਾਂ ਦੇ ਮੁੱਦੇ ਉਪਰ ਪੀ ਸੀ ਪਾਰਟੀ ਨੂੰ ਘੇਰਿਆ ਉਥੇ ਐਨ ਡੀ ਪੀ ਆਗੂ ਬਰਾਇਨ ਮੇਸਨ ਨੇ ਸਮਾਜਿਕ ਸੇਵਾਵਾਂ ਦੇ ਮੁੱਦੇ ਉਪਰ ਪੀ ਸੀ ਪਾਰਟੀ ਦੇ ਅਸਫਲ ਰਹਿਣ ਦੀ ਨਿੰਦਾ ਕੀਤੀ। ਵਾਈਲਡ ਰੋਜ਼ ਪਾਰਟੀ ਦੀ ਆਗੂ ਡੈਨੀਅਲ ਸਮਿਥ ਨੇ ਕਿਹਾ ਕਿ ਵਾਈਲਡਰੋਜ ਪਾਰਟੀ ਕੋਲ ਹੀ ਅਲਬਰਟਾ ਦੇ ਮਜ਼ਬੂਤ ਭਵਿੱਖ ਅਤੇ ਖੁਸ਼ਹਾਲੀ ਲਈ ਠੋਸ ਪ੍ਰੋਗਰਾਮ ਹੈ। ਉਧਰ ਪੰਜਾਬੀ ਮੂਲ ਦੇ ਲਿਬਰਲ ਪਾਰਟੀ ਦੇ ਆਗੂ ਡਾ ਰਾਜ ਸ਼ਰਮਨ ਵੀ ਪੀ ਸੀ ਪਾਰਟੀ ਉਪਰ ਵਰ੍ਹਦੇ ਹੋਏ ਆਖਦੇ ਹਨ ਕਿ ਇਸ ਪਾਰਟੀ ਨੇ ਲੋਕਾਂ ਨੂੰ ਮੂਰਖ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਹ ਪੀ ਸੀ ਪਾਰਟੀ ਅਤੇ ਵਾਈਲਡ ਰੋਜ਼ ਪਾਰਟੀ ਨੂੰ ਇਕ ਹੀ ਸੋਚ ਦੀ ਧਾਰਣੀ ਦੱਸਦੇ ਹੋਏ ਕਹਿੰਦੇ ਹਨ ਇਨ੍ਹਾਂ ਤੋਂ ਭਲੇ ਦੀ ਆਸ ਕਰਨੀ ਮੁਸ਼ਕਿਲ ਹੈ। ਉਹ ਸੂਬੇ ਵਿਚ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਜ਼ੋਰ ਦਿੰਦੇ ਹੋਏ ਕਹਿੰਦੇ ਹਨ ਕਿ ਲਿਬਰਲ ਪਾਰਟੀ ਹੀ ਲੋਕਾਂ ਦੀਆਂ ਉਮੀਦਾਂ ਉਪਰ ਖਰੀ ਉਤਰ ਸਕਦੀ ਹੈ। ਇਥੇ ਮਹੱਤਵਪੂਰਨ ਹੈ ਕਿ ਇਸ ਵਾਰ 12 ਪੰਜਾਬੀ ਮੂਲ ਤੇ 2 ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਨ੍ਹਾਂ ਵਿਚ ਮਨਮੀਤ ਸਿੰਘ ਭੁੱਲਰ, ਦਰਸ਼ਨ ਸਿੰਘ ਕੰਗ, ਸ੍ਰੀ ਨਰੇਸ਼ ਭਾਰਦਵਾਜ, ਪੀਟਰ ਸੰਧੂ, ਡਾ: ਰਾਜ ਸ਼ਰਮਨ, ਹਰਦਿਆਲ ਸਿੰਘ ਹੈਪੀ ਮਾਨ, ਨਰੀਤਾ ਸ਼ਰਮਨ, ਜੈਮੀ ਲਾਲ, ਜੀਵਨ ਮਾਂਗਟ, ਜੈਸੀ ਮਿਨਹਾਸ, ਅਕਾਸ਼ ਖੋਖਰ, ਅਦਿਤਿਆ ਰਾਓ ਅਤੇ ਪ੍ਰਸਾਦ ਪਾਂਡੇ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ ਪਾਕਿਸਤਾਨੀ ਮੂਲ ਦੇ ਕਾਫੀ ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਮੁਹੰਮਦ ਰਸ਼ੀਦ, ਸੋਹੇਲ ਕਾਦਰੀ, ਇਕਤਾਰ ਅਵਾਨ ਪ੍ਰਮੁੱਖ ਹਨ ਜਿਨ੍ਹਾਂ ਦੀ ਪੰਜਾਬੀ ਭਾਈਚਾਰੇ ਨਾਲ ਕਾਫੀ ਨੇੜਤਾ ਹੈ।ਦਰਸ਼ਨ ਸਿੰਘ ਕੰਗ, ਮਨਮੀਤ ਸਿੰਘ ਭੁੱਲਰ, ਹਰਦਿਆਲ ਸਿੰਘ ਹੈਪੀ ਮਾਨ
ਅਤੇ ਜੈਸੀ ਮਿਨਹਾਸ।
ਅਲਬਰਟਾ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਮਿਲ ਰਿਹੈ ਪੰਜਾਬ ਵਰਗਾ ਮਾਹੌਲ
ਸੁੱਖ ਢਿੱਲੋਂ ਦੇ ਗ੍ਰਹਿ ਵਿਖੇ ਨਰੇਸ਼ ਭਾਰਦਵਾਜ ਮੀਟਿੰਗ ਦੌਰਾਨ ਆਪਣੇ
ਸਮਰਥਕਾਂ ਨਾਲ।
ਐਡਮਿੰਟਨ 22 ਅਪ੍ਰੈਲ -23 ਅਪ੍ਰੈਲ ਨੂੰ ਅਲਬਰਟਾ ਸੂਬੇ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਪੰਜਾਬ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸੜਕਾਂ ਦੇ ਕਿਨਾਰਿਆਂ, ਪਾਰਕਾਂ, ਗੱਡੀਆਂ ਅਤੇ ਘਰਾਂ 'ਤੇ ਵੱਖ-ਵੱਖ ਪਾਰਟੀਆਂ ਦੇ ਸਾਈਨ ਬੋਰਡ ਤੇ ਬੈਨਰ ਲਗਾ ਕੇ ਪੰਜਾਬੀਆਂ ਨੇ ਸ਼ਾਇਦ ਪੰਜਾਬ ਚੋਣਾਂ 'ਚ ਰਹਿੰਦੀ ਕਸਰ ਨੂੰ ਵੀ ਪੂਰਾ ਕਰ ਛੱਡਿਆ। ਪੰਜਾਬੀਆਂ ਨੇ ਆਪਣੇ-ਆਪਣੇ ਹਲਕੇ ਦੇ ਉਮੀਦਵਾਰਾਂ ਨੂੰ ਘਰਾਂ 'ਚ ਬੁਲਾ ਕੇ ਚੋਣ ਮੀਟਿੰਗਾਂ ਤੇ ਜਲਸਿਆਂ ਦੌਰਾਨ ਖੁੱਲ੍ਹੇ ਲੰਗਰ ਲਗਾਏ। ਸ਼ਰਾਰਤੀ ਅਨਸਰਾਂ ਵੱਲੋਂ ਇਕ ਦੂਜੇ ਉਮੀਦਵਾਰਾਂ ਦੇ ਸਾਈਨ ਬੋਰਡ ਵੀ ਉਖਾੜੇ ਜਾਣ ਦੀ ਖ਼ਬਰ ਵੀ ਮਿਲੀ ਹੈ। ਭਾਵੇਂ ਚੋਣਾਂ ਦੌਰਾਨ ਕਈ ਖੇਤਰੀ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਪਰ ਪਿਛਲੇ ਚਾਰ ਦਹਾਕਿਆਂ ਤੋਂ ਸੂਬੇ ਵਿਚ ਰਾਜ ਕਰ ਰਹੀ ਪੀ. ਸੀ. ਪਾਰਟੀ ਦਾ ਪ੍ਰਭਾਵ ਫਿਰ ਤੋਂ ਕੁੱਝ ਜ਼ਿਆਦਾ ਹੀ ਦਿਖਾਈ ਦੇ ਰਿਹਾ ਹੈ। ਸਥਾਨਿਕ ਹਲਕਾ ਐਲਰਸਰੀ ਤੋਂ ਪੀ. ਸੀ. ਪਾਰਟੀ ਦੇ ਉਮੀਦਵਾਰ ਅਤੇ ਰਾਜ ਮੰਤਰੀ ਨਰੇਸ਼ ਭਾਰਦਵਾਜ ਦੇ ਹੱਕ ਵਿਚ ਬਾਬਾ ਫ਼ਰੀਦ ਕਬੱਡੀ ਕਲੱਬ ਦੇ ਪ੍ਰਧਾਨ ਸੁੱਖ ਢਿੱਲੋਂ ਰਟੌਲ ਰੋਹੀ ਦੇ ਗ੍ਰਹਿ ਵਿਖੇ ਹਲਕਾ ਨਿਵਾਸੀਆਂ ਤੇ ਭਾਈਚਾਰੇ ਵੱਲੋਂ ਭਰਵਾਂ ਇਕੱਠ ਕੀਤਾ ਗਿਆ, ਜਿਸ ਵਿਚ ਭਾਰਦਵਾਜ ਨੇ ਸਮੂਹ ਭਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਹੀ ਇਨ੍ਹਾਂ ਦਾ ਰਿਣੀ ਰਹਾਂਗਾ। ਇਸ ਮੌਕੇ ਸੁੱਖ ਢਿੱਲੋਂ ਅਤੇ ਇਕੱਤਰ ਸਮੂਹ ਭਾਈਚਾਰੇ ਨੇ ਭਾਰਦਵਾਜ ਨੂੰ ਡੱਟਵੀਂ ਹਮਾਇਤ ਦਾ ਭਰੋਸਾ ਦਿਵਾਇਆ।ਸੁੱਖ ਢਿੱਲੋਂ ਦੇ ਗ੍ਰਹਿ ਵਿਖੇ ਨਰੇਸ਼ ਭਾਰਦਵਾਜ ਮੀਟਿੰਗ ਦੌਰਾਨ ਆਪਣੇ
ਸਮਰਥਕਾਂ ਨਾਲ।
No comments:
Post a Comment