ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਸਜ਼ਾ-ਏ-ਮੌਤ ਉਮਰ ਕੈਦ ’ਚ ਤਬਦੀਲ
ਆਪਣੀ ਪਤਨੀ ਨੂੰ ਮਾਰ ਕੇ ਉਸ ਦੀ ਲਾਸ਼ ਤੰਦੂਰ ’ਚ ਸਾੜ ਦੇਣ ਤੋਂ ਅਠਾਰਾਂ ਸਾਲਾਂ ਬਾਅਦ
ਅੱਜ ਸੁਪਰੀਮ ਕੋਰਟ ਨੇ ਸਾਬਕਾ ਯੂਥ ਕਾਂਗਰਸ ਆਗੂ ਸੁਸ਼ੀਲ ਸ਼ਰਮਾ ਦੀ ਸਜ਼ਾ-ਏ-ਮੌਤ ਉਮਰ ਕੈਦ
ਵਿਚ ਤਬਦੀਲ ਕਰ ਦਿੱਤੀ ਹੈ।
ਸੁਪਰੀਮ ਕੋਰਟ ਨੇ ਦੋਸ਼ੀ ਨਾਲ ਇਸ ਕਰਕੇ ਨਰਮਾਈ ਵਰਤੀ ਹੈ ਕਿਉਂਕਿ ਇਹ ਗੁਨਾਹ ਕਰਨ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਸ ਨੇ ਨਿੱਜੀ ਰਿਸ਼ਤਿਆਂ ’ਚ ਖਿਚਾਅ ਪੈਦਾ ਹੋਣ ਕਰਕੇ ਇਹ ਅਪਰਾਧ ਕੀਤਾ ਸੀ। ਸੁਸ਼ੀਲ ਸ਼ਰਮਾ ਨੂੰ ਰਾਹਤ ਦਿੰਦਿਆਂ ਚੀਫ ਜਸਟਿਸ ਪੀ. ਸਦਾਸ਼ਿਵਮ, ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਅਤੇ ਰੰਜਨ ਗੋਗੋਈ ਨੇ ਬੈਂਚ ਨੂੰ ਆਖਿਆ ਕਿ ਮ੍ਰਿਤਕਾ ਨੈਨਾ ਸਾਹਨੀ ਦੇ ਪਰਿਵਾਰ ’ਚੋਂ ਕਿਸੇ ਵੀ ਮੈਂਬਰ ਨੇ ਉਸ ਦੇ ਖ਼ਿਲਾਫ਼ ਗਵਾਹੀ ਨਹੀਂ ਦਿੱਤੀ ਸੀ ਅਤੇ ਉਸ ਨੂੰ ਆਪਣੀ ਪਤਨੀ ਦੀ ਮੌਤ ਦਾ ਪਛਤਾਵਾ ਹੋਇਆ ਸੀ ਅਤੇ ਉਸ ਨੂੰ ਸਮਾਜ ਲਈ ਖਤਰਾ ਨਹੀਂ ਸਮਝਿਆ ਜਾ ਸਕਦਾ। ਸੁਸ਼ੀਲ ਸ਼ਰਮਾ ਨੂੰ ਸ਼ੱਕ ਸੀ ਕਿ ਨੈਨਾ ਸਾਹਨੀ ਜਥੇਬੰਦੀ ਦੇ ਇਕ ਮੈਂਬਰ ਨਾਲ ਨਾਜਾਇਜ਼ ਸਬੰਧ ਸਨ। ਉਸ ਨੇ ਨੈਨਾ ਦਾ ਕਤਲ ਕਰਕੇ ਉਸ ਦੀ ਲਾਸ਼ ਸਰਕਾਰੀ ਮਾਲਕੀ ਵਾਲੇ ਹੋਟਲ ਅਸ਼ੋਕ ਯਾਤਰੀ ਨਿਵਾਸ ਦੇ ਤੰਦੂਰ ਵਿਚ ਸਾੜ ਦਿੱਤੀ ਸੀ। ਟ੍ਰਾਇਲ ਕੋਰਟ ਨੇ 7 ਨਵੰਬਰ, 2003 ਨੂੰ ਸੁਸ਼ੀਲ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਬਾਅਦ ਵਿਚ ਦਿੱਲੀ ਹਾਈ ਕੋਰਟ ਨੇ 19 ਫਰਵਰੀ, 2007 ਨੂੰ ਇਸ ਦੀ ਪੁਸ਼ਟੀ ਕੀਤੀ ਸੀ। ਉਸ ਨੇ ਇਸ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ। ਉਹ 2004 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ।
ਇਸ ਮਾਮਲੇ ਦਾ ਭੇਤ ਉਦੋਂ ਖੁੱਲ੍ਹਿਆ ਸੀ ਜਦੋਂ ਇਲਾਕੇ ਵਿਚ ਗਸ਼ਤ ਕਰ ਰਹੇ ਪੁਲੀਸ ਕਰਮੀਆਂ ਦੀ ਤੰਦੂਰ ਦੇ ਧੂੰਏ ’ਤੇ ਨਜ਼ਰ ਪਈ ਸੀ। ਇਹ ਕਾਂਡ 2-3 ਜੁਲਾਈ 1995 ਨੂੰ ਵਾਪਰਿਆ ਸੀ ਜਦੋਂ ਸੁਸ਼ੀਲ ਸ਼ਰਮਾ ਦਿੱਲੀ ਯੂਥ ਕਾਂਗਰਸ ਦਾ ਪ੍ਰਧਾਨ ਸੀ ਅਤੇ ਨੈਨਾ ਸਾਹਨੀ ਜਥੇਬੰਦੀ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਸੀ। ਬੈਂਚ ਨੇ ਇਸ ਤੱਥ ’ਤੇ ਵੀ ਗੌਰ ਕੀਤਾ ਕਿ ਨੈਨਾ ਇਕ ਪੜ੍ਹੀ-ਲਿਖੀ ਤੇ ਖ਼ੁਦਮੁਖ਼ਤਾਰ ਔਰਤ ਸੀ। ਬੈਂਚ ਨੇ ਕਿਹਾ, ‘‘ਉਹ ਕੋਈ ਗ਼ਰੀਬ ਲਾਚਾਰ ਔਰਤ ਨਹੀਂ ਸੀ। ਮ੍ਰਿਤਕ ਦੀ ਸਮਾਜਕ ਹੈਸੀਅਤ ਦੇ ਮੱਦੇਨਜ਼ਰ ਇਹ ਨਤੀਜਾ ਕੱਢਣਾ ਔਖਾ ਹੈ ਕਿ ਉਹ ਦਾਬੇ ਦੀ ਸਥਿਤੀ ’ਚ ਰਹਿ ਰਹੀ ਸੀ।

No comments:
Post a Comment