ਪੁਲਸ ਸੂਤਰਾਂ ਨੇ ਦੱਸਿਆ ਕਿ ਮੁਠਭੇੜ ਸੌਰਾ ਦੇ ਅਹਿਮਦਨਗਰ ਖੇਤਰ ‘ਚ ਬੁੱਧਵਾਰ ਦੀ ਸ਼ਾਮ
ਉਸ ਸਮੇਂ ਸ਼ੁਰੂ ਹੋਈ, ਜਦੋਂ ਪੁਲਸ ਨੇ ਉੱਥੇ ਅੱਤਵਾਦੀਆਂ ਦੇ ਹੋਣ ਦੀ ਸੂਚਨਾ ‘ਤੇ ਇਲਾਕੇ
ਦੀ ਘੇਰਾਬੰਦੀ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਵੱਲ
ਇਕ ਗ੍ਰੇਨੇਡ ਸੁੱਟਿਆ, ਜਿਸ ‘ਚ 5 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਸ਼੍ਰੀਨਗਰ ਦੇ ਅਹਿਮਦਨਗਰ
ਤੋਂ ਇਲਾਵਾ ਕੁਪਵਾੜਾ ‘ਚ ਵੀ ਘੁਸਪੈਠੀਆਂ ਨਾਲ ਸੁਰੱਖਿਆ ਬਲਾਂ ਦੀ ਮੁਠਭੇੜ ਦਾ ਵੀਰਵਾਰ
ਨੂੰ 10ਵਾਂ ਦਿਨ ਹੈ। ਮੰਨਿਆ ਜਾ ਰਿਹਾ ਹੈ ਕਿ ਘੁਸਪੈਠੀਆਂ ਦੀ ਗਿਣਤੀ 30 ਤੋਂ 40 ਹੋ
ਸਕਦੀ ਹੈ।
No comments:
Post a Comment