ਇਟਲੀ ਨੇੜੇ ਕਿਸ਼ਤੀ ਹਾਦਸੇ 'ਚ 82 ਮੌਤਾਂ
ਰੋਮ,
3 ਅਕਤੂਬਰ-ਇਟਲੀ ਦੇ ਇਕ ਟਾਪੂ ਨਜ਼ਦੀਕ 500 ਵਿਅਕਤੀਆਂ ਨੂੰ ਲੈ ਕੇ ਜਾ
ਰਹੀ ਇਕ ਕਿਸ਼ਤੀ ਦੇ ਅੱਗ ਲੱਗਣ ਤੋਂ ਬਾਅਦ ਪਲਟ ਜਾਣ ਕਾਰਨ 82 ਵਿਅਕਤੀਆਂ ਦੀ ਡੁੱਬਣ
ਨਾਲ ਮੌਤ ਹੋ ਗਈ, ਜਦੋਂ ਕਿ 150 ਨੂੰ ਬਚਾਅ ਲਿਆ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ 2
ਬੱਚਿਆਂ ਅਤੇ ਕੁਝ ਔਰਤਾਂ ਸਮੇਤ 82 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਪੁਲਿਸ ਅਨੁਸਾਰ ਇਹ ਵਿਅਕਤੀ ਇਰੀਟਰੀਆ ਤੇ ਸੋਮਾਲੀਆ ਦੇ ਵਸਨੀਕ ਹਨ ਜੋ ਕਿ ਪਨਾਹ ਲੈਣ ਦੀ
ਕੋਸ਼ਿਸ਼ 'ਚ ਸਨ। ਇਹ ਕਿਸ਼ਤੀ ਲੀਬੀਆ ਤੋਂ ਤੁਰੀ ਦੱਸੀ ਜਾ ਰਹੀ ਹੈ। ਕਿਸ਼ਤੀ ਨੂੰ
ਲੈਂਪੇਡੂਸਾ ਟਾਪੂ ਦੇ ਨੇੜੇ ਹੀ ਅੱਗ ਲੱਗੀ ਸੀ ਅਤੇ ਇਸ ਦੇ ਇੰਜਣ ਨੇ ਕੰਮ ਕਰਨਾ ਬੰਦ ਕਰ
ਦਿੱਤਾ ਸੀ।
No comments:
Post a Comment