ਧਰਮਿੰਦਰ, ਸ਼ਬਾਨਾ ਤੇ ਪਾਤਰ ਸਮੇਤ
109 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ
ਨਵੀਂ ਦਿੱਲੀ, 25 ਜਨਵਰੀ-ਵੱਖ-ਵੱਖ ਖੇਤਰਾਂ ਵਿਚ ਸ਼ਾਨਾਮੱਤੀ ਕਾਰੁਗਜ਼ਾਰੀ ਬਦਲੇ 109 ਸ਼ਖ਼ਸੀਅਤਾਂ ਨੂੰ ਗਣਤੰਤਰ ਦਿਵਸ ਮੌਕੇ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ 19 ਔਰਤਾਂ ਤੇ 14 ਵਿਦੇਸ਼ੀ, ਪ੍ਰਵਾਸੀ ਭਾਰਤੀ ਤੇ ਮਰਨ ਉਪਰੰਤ ਸ਼ਾਮਿਲ ਹਨ। ਜਿਨ੍ਹਾਂ ਪੁਰਸਕਾਰਾਂ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਉਨ੍ਹਾਂ ਵਿਚ ਪੰਜ ਪਦਮ ਵਿਭੂਸ਼ਣ, 27 ਪਦਮ ਭੂਸ਼ਣ ਅਤੇ 77 ਪਦਮ ਸ੍ਰੀ ਸ਼ਾਮਿਲ ਹਨ। ਇਹ ਪੁਰਸਕਾਰ ਮਾਰਚ-ਅਪ੍ਰੈਲ ਮਹੀਨੇ ਦੌਰਾਨ ਰਾਸ਼ਟਰਪਤੀ ਭਵਨ ਵਿਖੇ ਇਕ ਵੱਡੇ ਸਮਾਗਮ ਦੌਰਾਨ ਦਿੱਤੇ ਜਾਣਗੇ।109 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ
ਪਦਮ ਵਿਭੂਸ਼ਣટ
ਜਿਨ੍ਹਾਂ ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ ਲਈ ਚੁਣਿਆ ਗਿਆ ਹੈ, ਉਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਕੇ. ਜੀ. ਸੁਬਰਾਮਨੀਅਮ (ਕਲਾ, ਪੇਂਟਿੰਗ ਤੇ ਬੁੱਤਸਾਜ਼ੀ), ਮਰਹੂਮ ਮਾਰੀਓ ਡੀ ਮਰਾਂਡਾ (ਕਾਰਟੂਨਿਸਟ), ਮਰਹੂਮ ਭੁਪੇਨ ਹਜ਼ਾਰਿਕਾ (ਸੰਗੀਤ ਗਾਇਨ), ਡਾ: ਕਾਂਤੀਲਾਲ ਹਸਤੀਮਲ ਸੰਚੇਤੀ (ਦਵਾਈਆਂ) ਅਤੇ ਟੀ. ਵੀ. ਰਾਜੇਸ਼ਵਰ (ਸਿਵਲ ਸਰਵਿਸ) ਸ਼ਾਮਿਲ ਹਨ।
ਪਦਮ ਭੂਸ਼ਣ
ਪਦਮ ਭੂਸ਼ਣ ਲਈ ਉੱਘੇ ਅਦਾਕਾਰ ਧਰਮਿੰਦਰ, ਅਦਾਕਾਰਾ ਸ਼ਬਾਨਾ ਆਜ਼ਮੀ , ਖਾਲਿਦ ਚੌਧਰੀ (ਰੰਗਮੰਚ), ਜਤਿਨ ਦਾਸ (ਚਿੱਤਰਕਾਰੀ), ਪੰਡਿਤ ਬੁੱਧਾਦੇਵ ਦਾਸ ਗੁਪਤਾ (ਸੰਗੀਤ ਵਾਦਨ), ਡਾ: ਤ੍ਰਿਪੂਨੀਥਵਾ ਵਿਸ਼ਵਾਨਾਥਨ ਗੋਪਾਲ ਕ੍ਰਿਸ਼ਨ (ਸ਼ਾਸਤਰੀ ਸੰਗੀਤ), ਮੀਰਾ ਨਾਇਰ (ਸਿਨੇਮਾ), ਐੱਮ. ਐੱਸ. ਗੋਪਾਲ ਕ੍ਰਿਸ਼ਨਨ (ਸੰਗੀਤ ਵਾਦਨ), ਮਰਹੂਮ ਅਨੀਸ਼ ਕਪੂਰ (ਬੁੱਤਘਾੜਾ) ਤੇ ਸੱਤਿਆ ਨਾਰਾਇਣ ਗੋਇਨਕਾ (ਸਮਾਜ ਸੇਵੀ), ਡਾ: ਦੇਵੀ ਪ੍ਰਸਾਦ ਸ਼ੈਟੀ (ਕਾਰਡੀਲੋਜਿਸਟ) ਨੂੰ ਵੀ ਚੁਣਿਆ ਗਿਆ ਹੈ।
ਪਦਮ ਸ੍ਰੀ
ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਣ ਲਈ ਚੁਣੀਆਂ ਗਈਆਂ 77 ਹਸਤੀਆਂ ਵਿਚ ਮੁੱਖ ਤੌਰ 'ਤੇ ਪੰਜਾਬ ਦੇ ਉੱਘੇ ਸ਼ਾਇਰ ਡਾ:"ਸੁਰਜੀਤ ਪਾਤਰ, ਅਨੂਪ ਜਲੋਟਾ (ਗ਼ਜ਼ਲ), ਵਨਰਾਜ ਭਾਟੀਆ (ਸੰਗੀਤ ਨਿਰਦੇਸ਼ਕ) ਝੂਲਣ ਗੋਸਵਾਮੀ (ਕਪਤਾਨ ਭਾਰਤੀ ਮਹਿਲਾ ਕ੍ਰਿਕਟ ਟੀਮ), ਹਾਕੀ ਦੇ ਸਾਬਕਾ ਕਪਤਾਨ ਜ਼ਫ਼ਰ ਇਕਬਾਲ, ਨਿਸ਼ਾਨੇਬਾਜ਼ ਲਿੰਬਾ ਰਾਮ, ਦੇਵਿੰਦਰ ਝਾਜਰੀਜਾ (ਐਥਲੈਟਿਕਸ), ਸਈਦ ਮੁਹੰਮਦ ਆਰਿਫ਼ (ਬੈਡਮਿੰਟਨ), ਪ੍ਰੋ: ਰਵੀ ਚਤਰਬੇਦੀ (ਕਮੈਂਟਰੀ), ਡਾ: ਮੁਕੇਸ਼ ਬਤਰਾ (ਹੋਮਿਓਪੈਥੀ), ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਡਾ: ਐਬਹਾਰਡ ਫਿਸ਼ਰ, ਕੇਦਾਰ ਗੁਰੰਗ, ਵਿਜੇ ਦੱਤ ਸ਼੍ਰੀਧਰ, ਪਪੀਤਾ ਸੇਠ ਤੇ ਪ੍ਰੋ: ਸਚਿਦਾਨੰਦ ਸਹਾਏ ਵੀ ਸ਼ਾਮਿਲ ਹਨ।
No comments:
Post a Comment