ਕਈ ਰਾਜ਼ ਮੈਨੂੰ ਪਤਾ ਨੇ ਪਰ ਕਦੇ ਵੀ ਦੱਸਾਂਗਾ ਨਹੀਂ : ਅਮਰ
ਲਖਨਊ, 25 ਜਨਵਰੀ -ਸਮਾਜਵਾਦੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਕੌਮੀ ਲੋਕਮੰਚ ਦੇ ਮੁਖੀ ਅਮਰ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ 'ਤੇ ਹਮਲਾ ਕਰਦਿਆਂ ਕਿਹਾ ਕਿ ਸਿੰਘਾਪੁਰ ਵਿਚ ਉਨ੍ਹਾਂ ਦੇ ਇਲਾਜ 'ਤੇ ਹੋਏ ਖਰਚ ਦਾ ਭੁਗਤਾਨ ਕਰਨ ਵਾਲੇ ਯਾਦਵ ਇਹ ਦੱਸਣ ਕਿ ਉਨ੍ਹਾਂ ਕਿਸ ਖਾਤੇ ਵਿਚੋਂ ਉਹ ਪੈਸਾ ਖਰਚ ਕੀਤਾ ਸੀ। ਅਮਰ ਸਿੰਘ ਨੇ ਬੁੱਧਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੰਘਾਪੁਰ ਦੇ ਜਿਸ ਹਸਪਤਾਲ ਵਿਚ ਮੇਰਾ ਇਲਾਜ ਹੋਇਆ ਉਥੇ ਬਹੁਤ ਪੈਸਾ ਖਰਚ ਹੁੰਦਾ ਹੈ। ਮੁਲਾਇਮ ਸਿੰਘ ਯਾਦਵ ਕਹਿੰਦੇ ਹਨ ਕਿ ਉਨ੍ਹਾਂ ਮੇਰਾ ਇਲਾਜ ਕਰਵਾਇਆ ਹੈ। ਮੁਲਾਇਮ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਆਖਿਰ ਸਪਾ ਦੇ ਕਿਸ ਖਾਤੇ ਵਿਚੋਂ ਮੇਰਾ ਇਲਾਜ ਕੀਤਾ। ਮੈਨੂੰ ਗਾਲ੍ਹਾਂ ਕੱਢਣ ਦਾ ਦੋਸ਼ ਲਗਾਉਣ ਵਾਲੇ ਮੁਲਾਇਮ ਸਿੰਘ ਦਾ ਇੱਕੋ ਇਕ ਯੋਗਦਾਨ ਇੰਨਾ ਹੈ ਕਿ ਉਹ ਮੇਰੇ ਨਾਲ ਹਵਾਈ ਜਹਾਜ਼ ਰਾਹੀਂ ਸਿੰਘਾਪੁਰ ਗਏ ਅਤੇ ਵਾਪਸ ਆਏ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਦੇ ਕਈ ਰਾਜ਼ ਮੇਰੇ ਅੰਦਰ ਦਫਨ ਹਨ ਪਰ ਮੈਂ ਉਨ੍ਹਾਂ ਨੂੰ ਉਜਾਗਰ ਨਹੀਂ ਕਰਨਾ ਚਾਹੁੰਦਾ। ਮੈਂ ਖੁਦ ਉਥੇ ਉਨ੍ਹਾਂ ਦੇ ਭਰੋਸੇ ਨੂੰ ਅਜੇ ਵੀ ਬਣਾਈ ਰੱਖਿਆ ਹੈ। ਮੈਨੂੰ ਉਨ੍ਹਾਂ ਦੇ ਸਭ ਰਾਜ਼ ਪਤਾ ਹਨ ਜਿਨ੍ਹਾਂ ਨੂੰ ਮੈਂ ਨਾ ਤਾਂ ਅੱਜ ਤੱਕ ਉਜਾਗਰ ਕੀਤਾ ਹੈ ਅਤੇ ਨਾ ਹੀ ਕਰਾਂਗਾ। ਅਜਿਹਾ ਮੈਂ ਆਪਣੀ ਭਰੋਸੇਯੋਗਤਾ ਬਣਾਈ ਰੱਖਣ ਲਈ ਕਰ ਰਿਹਾ ਹਾਂ। ਸਿਆਸੀ ਭਰੋਸੇ ਨੂੰ ਕਦੇ ਵੀ ਤੋੜਨਾ ਨਹੀਂ ਚਾਹੀਦਾ।
No comments:
Post a Comment