Wednesday, 25 January 2012

 ਭਾਜਪਾ ਹੀ ਦੇਸ਼ ‘ਚ ਵਿਕਾਸ ਕਰਵਾ ਸਕਦੀ ਹੈ:ਹੇਮਾ ਮਾਲਿਨੀ

ਜਲੰਧਰ, 25 ਜਨਵਰੀ
ਭਾਜਪਾ ਦੀ ਰਾਜ ਸਭਾ ਮੈਂਬਰ ਤੇ ਡਰੀਮ ਗਰਲ ਵੱਜੋਂ ਜਾਣੀ ਜਾਂਦੀ ਫਿਲਮੀ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਭਾਜਪਾ ਉਮੀਦਵਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਾਆਵਾ ਕੀਤਾ ਕਿ ਭਾਜਪਾ ਹੀ ਦੇਸ਼ ‘ਚ ਵਿਕਾਸ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ,ਮੱਧ ਪ੍ਰਦੇਸ਼ ‘ਚ ਕੀਤੇ ਗਏ ਵਿਕਾਸ ਸਦਕਾ ਹੀ ਉਥੋਂ ਦੇ ਲੋਕਾਂ ਨੇ ਦੁਬਾਰਾ ਭਾਜਪਾ ਨੂੰ ਸੱਤਾ ‘ਚ ਲਿਆਂਦਾ ਹੈ। ਇਸ  ਮੌਕੇ ਉਨ੍ਹਾਂ  ਨੇ ਸਿਰਫ ਪੰਜ ਮਿਨਟ ਹੀ ਸੰਬੋਧਨ  ਕੀਤਾ।
ਜਲੰਧਰ ਦੇ ਉੱਤਰੀ ਵਿਧਾਨ ਸਭਾ ਹਲਕੇ ‘ਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੇਮਾ ਮਾਲਿਨੀ ਨੇ ਕਿਹਾ ਕਿ ਪੰਜਾਬ ‘ਚ ਪੰਜਵੀਂ  ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ। ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ  ਸੂਬੇ ਦਾ ਬਹੁਪੱਖੀ ਵਿਕਾਸ ਕਰਵਾਇਆ ਹੈ ਤੇ ਵਿਕਾਸ ਦੀ ਰਫਤਾਰ ਨੂੰ ਚੱਲਦਾ ਰੱਖਣ  ‘ਤੇ  ਹੋਰ ਤੇਜ਼ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਮੁੜ ਸੇਵਾ ਦਾ ਮੌਕਾ ਦਿਉ।
ਇਸ ਮੌਕੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਕੇ.ਡੀ.ਭੰਡਾਰੀ,ਜ਼ਿਲ੍ਹਾ ਭਾਜਪਾ ਪ੍ਰਧਾਨ ਸੁਭਾਸ਼ ਸੂਦ ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਤੇ ਹੋਰ ਆਗੂ ਹਾਜ਼ਰ ਸਨ।
ਤਲਵਾੜਾ-: ਰਾਜ ਸਭਾ ਮੈਂਬਰ ਤੇ ਭਾਜਪਾ ਦੀ ਸਟਾਰ ਪ੍ਰਚਾਰਕ ਹੇਮਾ ਮਾਲਿਨੀ ਵੱਲੋਂ ਹਲਕਾ ਦਸੂਹਾ ਤੋਂ ਵਿਧਾਇਕ ਤੇ ਭਾਜਪਾ ਉਮੀਦਵਾਰ ਅਮਰਜੀਤ ਸਿੰਘ ਸਾਹੀ ਦੇ ਚੋਣ-ਪ੍ਰਚਾਰ ‘ਚ ਇੱਥੋਂ ਦੀ ਖੋਖਾ ਮਾਰਕੀਟ ਵਿਖੇ ਰੱਖੀ ਗਈ ਚੋਣ ਰੈਲੀ ‘ਚ ਅੱਜ ਲੋਕਾਂ ਨੂੰ ਸੂਬੇ ‘ਚ ਮੁੜ ਅਕਾਲੀ-ਭਾਜਪਾ ਗੱਠਜੋੜ ਸਰਕਾਰ ਬਣਾਉਣ ਦਾ ਸੱਦਾ ਦਿੱਤਾ ।
ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ‘ਚ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਦੇਸ਼ਵਾਸੀਆਂ ਨੂੰ ਭ੍ਰਿਸ਼ਟਾਚਾਰ ਤੇ ਮਹਿੰਗਾਈ ਤੋਂ ਇਲਾਵਾ ਕੁੱਝ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਹੇਮਾ ਮਾਲਿਨੀ ਦੀ ਇੱਕ ਝਲਕ ਪਾਉਣ ਲਈ ਉਤਸ਼ਾਹਤ ਹਲਕਾ ਦਸੂਹਾ ਤੋਂ ਹਰ ਉਮਰ ਵਰਗ ਦੇ ਲੋਕ ਅੱਜ ਸਵੇਰ ਤੋਂ ਹੀ ਉਨ੍ਹਾਂ ਦੀ ਉਡੀਕ ਕਰਦੇ ਦੇਖੇ ਗਏ।
ਇਸੇ ਦੌਰਾਨ ਭਾਜਪਾ ਆਗੂ ਤੇ ਰਾਜ ਸÎਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ  ਸ੍ਰੀ ਸਾਹੀ ਨੇ ਆਪਣੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਇਮਾਨਦਾਰੀ ਨਾਲ ਹਲਕੇ ‘ਚ ਜੋ ਵਿਕਾਸ ਕਾਰਜ ਕੀਤੇ ਸਨ ਅਤੇ ਅਮਨ ਤੇ ਸ਼ਾਂਤੀ ਦਾ ਜੋ ਮਾਹੌਲ ਉਸਾਰਿਆ ਹੈ,ਇਹ ਉਸਦਾ ਹੀ ਨਤੀਜਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਵਿਧਾਇਕ ਬਣੇ ਸ੍ਰੀ ਸਾਹੀ ਨੂੰ ਮੁੱਖ-ਸੰਸਦੀ ਸਕੱਤਰ ਦੇ ਅਹੁਦੇ ਨਾਲ ਨਿਵਾਜ਼ ਕੇ ਉਨ੍ਹਾਂ ਸਮੇਤ ਹਲਕਾ ਦਸੂਹਾ ਵਾਸੀਆਂ ਨੂੰ ਮਾਣ ਬਖ਼ਸ਼ਿਆ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ  ਸ੍ਰੀ ਸਾਹੀ ਨੂੰ ਵੱਡੀ ਗਿਣਤੀ ‘ਚ ਵੋਟਾਂ ਪਾ ਕੇ ਜਿਤਾਉਣ।
ਇਸ ਮੌਕੇ ਸ੍ਰੀ ਸਾਹੀ ਨੇ ਵਿਰੋਧੀ ਧਿਰ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਦਾ ਠਾਠਾਂ ਮਾਰਦਾ ਕੰਢੀ ਵਾਸੀਆਂ ਦਾ ਇਹ ਇੱਕਠ ਦਰਸਾਉਂਦਾ ਹੈ ਕਿ ਲੋਕ ਹੁਣ ਕਾਂਗਰਸੀਆਂ ਦੀਆਂ ਲੂੰਬੜ ਚਾਲਾਂ ‘ਚ ਨਾ ਆ ਕੇ ਵਿਕਾਸ ਨੂੰ ਚੁਣਨਗੇ। ਇਸ ਮੌਕੇ ਵਿਜੇ ਸਾਂਪਲਾ ਭਾਜਪਾ ਆਗੂ,ਰਘੁਨਾਥ ਰਾਣਾ, ਡਾ.ਦਲਜੀਤ ਜੀਤੂ ਬਲਾਕ ਚੇਅਰਮੈਨ ਤਲਵਾੜਾ, ਜਸਜੀਤ ਥਿਅੜਾ ਚੇਅਰਮੈਨ ਪੰਜਾਬ ਹੈੱਲਥ ਸਿਸਟਮ ਕਾਰਪੋਰੇਸ਼ਨ, ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਸ਼ੋਮਣੀ ਅਕਾਲੀ ਦਲ ਬਾਦਲ, ਰਾਜ ਗੁਲਜ਼ਿੰਦਰ ਸਿੰਘ ਸਿੱਧੂ,ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ,ਚੌਧਰੀ ਦਿਆਲ ਸਿੰਘ,ਸੁÎਭਾਸ਼ ਬਿੱਟੂ, ਸਰਪੰਚ ਸ਼ਾਮ ਕੁਮਾਰੀ ਭਟੇੜ ਹਾਜ਼ਰ ਸਨ ।

No comments:

Post a Comment